
“ ਦਰ ਤੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ “ ਇਸ ਡਾਇਲਾਗ ਨੇ ਧੂੰਮਾਂ ਪਾ ਦਿੱਤੀਆਂ “ ਅਰਦਾਸ.ਅਰਦਾਸ ਕਰਾਂ ਤੇ ਅਰਦਾਸ ਸਰਬੱਤ ਦੇ ਭਲੇ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਹੰਬਲ ਮੋਸ਼ਨ ਪਿਕਚਰ ਲੈ ਕੇ ਆ ਰਹੀ ਹੈ ਅਪਣੀ ਨਵੀਂ ਫਿਲਮ ਅਕਾਲ “ ਫਿਲਮ ਅਕਾਲ ਦਾ ਟੀਜ਼ਰ ਜਿਮੇ੍ਹ ਹੀ ਲਾਂਚ ਹੋਇਆ ਨਾਲ ਨਾਲ ਲੋਕਾਂ ਦੇ ਬਿਚਾਰ ਆਉਣੇ ਸ਼ੁਰੂ ਹੋ ਗਏ ਤੇ ਸਾਰਿਆਂ ਨੇ ਜਿਥੇ ਗਿੱਪੀ ਗਰੇਵਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉਥੇ ਅਕਾਲ ਫਿਲਮ ਦੇ ਟੀਜ਼ਰ ਲਾਂਚ ਹੋਣ ਤੇ ਖੁਸ਼ੀਦਾ ਪ੍ਰਗਟਾਵਾ ਵੀ ਕੀਤਾ ਜੇਕਰ ਅਕਾਲ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਜੋ ਅਪਣੇ ਆਪ ਨੂੰ ਤੇ ਬਾਕੀ ਕਿਰਦਾਰਾਂ ਨੂੰ ਸਕਰੀਨ ਤੇ ਪੇਸ਼ ਕੀਤਾ ਹੈ ਉਹ ਸ਼ਲਾਘਾਯੋਗ ਹੈ ਸਿੱਖੀ ਸਰੂਪ ਵਿੱਚ ਗਿੱਪੀ ਗਰੇਵਾਲ ਦੀ ਇਹ ਪਹਿਲੀ ਫਿਲਮ ਹੈ ਤੇ ਇਸ ਲੁੱਕ ਨੂੰ ਸਾਰੇ ਪਸੰਦ ਕਰ ਰਹੇ ਹਨ ਫਿਲਮ ਅਕਾਲ ਵਿੱਚ ਨਿਮਰਤ ਖਹਿਰਾ ਇਕ ਸਿੰਘਣੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਹੁਣ ਗੱਲ ਕਰਦੇ ਹਾਂ ਪਿੰ੍ਰਸ ਕੰਵਲਜੀਤ ਦੀ ਇਕ ਵੱਖਰੀ ਲੁੱਕ,ਅੱਖਾਂ ਚ ਸ਼ੈਤਾਨ ਸਾਫ ਵੇਖਿਆ ਜਾ ਸਕਦਾ ਹੈ ਤੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਕਿਰਦਾਰ ਕੀ ਹੋਵੇਗਾ ਪੰਜਾਬੀ ਫਿਲਮ ਅਕਾਲ ਵਿੱਚ ਗੁਰਪ੍ਰੀਤ ਘੁੱਗੀ,ਸ਼ਿੰਦਾ ਗਰੇਵਾਲ ,ਏਕਮ ਗਰੇਵਾਲ ,ਜੱਗੀ ਸਿੰਘ ਤੇ ਭਾਨਾ ਐਲ ਏ ਕੰਮ ਕਰ ਰਹੇ ਹਨ ਫਿਲਮ ਅਕਾਲ 10 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ