ad ਇੱਕ ਮਹਿਲਾ ਦੋਸ਼ੀ ਖਰੜ ਤੋਂ ਅਤੇ ਇੱਕ ਨਾਈਜੀਰੀਆ ਵਾਸੀ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ - lishkaratv.com
Connect with us

News

ਇੱਕ ਮਹਿਲਾ ਦੋਸ਼ੀ ਖਰੜ ਤੋਂ ਅਤੇ ਇੱਕ ਨਾਈਜੀਰੀਆ ਵਾਸੀ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ

Published

on

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ:
ਥਾਣਾ ਖਰੜ ਸਿਟੀ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 155 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀ ਐਸ ਪੀ-1 ਖਰੜ, ਕਰਨ ਸਿੰਘ ਸੰਧੂ ਨੇ ਦੱਸਿਆ ਕਿ ਖਰੜ ਸਿਟੀ ਪੁਲਿਸ ਵੱਲੋਂ ਬੀਤੀ 25 ਅਕਤੂਬਰ ਨੂੰ ਇੱਕ ਮਹਿਲਾ ਪਾਸੋਂ 55 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਸੀ, ਜਿਸ ਦੀ ਪਛਾਣ ਪਤਨੀ ਦੁਨੀ ਚੰਦ ਉਰਫ ਵਿਨੋਦ ਕੁਮਾਰ ਵਾਸੀ ਰਵਿੰਦਰਾ ਇਨਕਲੇਵ, ਬਲਟਾਣਾ, ਜੀਰਕਪੁਰ ਹਾਲ ਵਾਸੀ ਐਲ ਆਈ ਸੀ ਕਲੋਨੀ ਖਰੜ ਹੋਈ ਸੀ। ਉਕਤ ਮਹਿਲ ਦੋਸ਼ੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 22 ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ।

ਉਪਰੰਤ ਉਸ ਦੀ ਅਦਾਲਤ ਵਿੱਚ ਪੇਸ਼ੀ ਉਪਰੰਤ ਰਿਮਾਂਡ ਦੌਰਾਨ ਪੁੱਛ-ਪੜਤਾਲ ਦੌਰਾਨ ਉਸ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਦਿੱਲੀ ਤੋਂ ਇੱਕ ਨਾਈਜੀਰੀਆ ਵਾਸੀ ਪੁਰਸ਼ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਗ੍ਰਾਮ ਆਈ ਸਟਰੱਗ ਬਰਾਮਦ ਕੀਤੀ ਗਈ। ਇਸ ਦੋਸ਼ੀ ਦੀ ਪਛਾਣ ਕਿੰਗਜ਼ਲੇ ਚਾਈਨੋਜ਼ੋ ਵਾਸੀ ਨਾਈਜੀਰੀਆ ਹਾਲ ਵਾਸੀ ਚੰਦਰ ਵਿਹਾਰ, ਸ਼ਿਵ ਵਿਹਾਰ, ਨਵੀਂ ਦਿੱਲੀ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਮਹਿਲਾ ਦੋਸ਼ੀ ਖਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ;
1. ਮੁੱਕਦਮਾ ਨੰ 85 ਮਿਤੀ 09-07-2022 ਅ/ਧ 21 B NDPS Act ਥਾਣਾ ਮੁੱਲਾਂਪੁਰ ਜ਼ਿਲ੍ਹਾ ਮੋਹਾਲੀ
2. ਮੁੱਕਦਮਾ ਨੰ 110 ਮਿਤੀ 01-10-2022 ਅ/ਧ 22-29 NDPS Act ਥਾਣਾ ਮੁੱਲਾਂਪੁਰ ਜ਼ਿਲ੍ਹਾ ਮੋਹਾਲੀ
3. ਮੁੱਕਦਮਾ ਨੰ 166 ਮਿਤੀ 03-10-2023 ਅ/ਧ 22 NDPS Act ਥਾਣਾ ਬਲੋਂਗੀ ਜ਼ਿਲ੍ਹਾ ਮੋਹਾਲੀ।

ਇਸੇ ਤਰ੍ਹਾਂ ਦੋਸ਼ੀ Kingsley Chinoso ਦੇ ਖਿਲਾਫ ਮੁੱਕਦਮਾ ਨੰਬਰ 280/2021 ਅ/ਧ 8 (ਸੀ), 21 (ਸੀ) ਅਤੇ 23 ਐਨ.ਡੀ.ਪੀ.ਐਸ ਐਕਟ ਥਾਣਾ ਨਾਰਕੋਟਿਕ ਕੰਟਰੋਲ ਬਿਓਰੋ ਦਿੱਲੀ ਵਿਖੇ ਦਰਜ ਹੈ।

News

ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਨਵੀਂ ਬਣੀ ਗਵਰਨਿੰਗ ਬਾਡੀ ਦੀ ਤਾਜਪੋਸ਼ੀ

Published

on

ਐਸੋਸੀਏਸ਼ਨ ਦੀਆ ਚੋਣਾ ਦਾ ਅਮਲ ਕੁਝ ਦਿਨਾ ਤੋਂ ਚੱਲ ਰਿਹਾ ਸੀ ਜਿਸ ਦਾ ਸਰਬਸੰਮਤੀ ਨਾਲ ਗਠਨ ਹੋ ਗਿਆ। ਕਰਨਲ ਪੀ ਪੀ ਐਸ ਨਰੂਲਾ, ਪ੍ਰੀਜ਼ਾਈਡਿੰਗ ਅਫਸਰ ਨੇ ਨਤੀਜਿਆਂ ਦਾ ਐਲਾਨ ਕੀਤਾ, ਜਿੱਥੇ ਕਿ 140 ਤੋਂ ਵੱਧ ਮੈਂਬਰਜ਼ ਇਕੱਠੇ ਹੋਏ ਸਨ।
ਬ੍ਰਿਗੇਡੀਅਰ ਜਗਜੀਵਨ ਸਿੰਘ ਜਗਦੇਵ ਨੂੰ ਪ੍ਰਧਾਨ ਅਤੇ ਸ੍ਰ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ ਵਜੋਂ ਸਹੁੰ ਚੁਕਾਈ ਗਈ। ਸ਼੍ਰ ਰਵਜੋਤ ਸਿੰਘ ਮੁੱਖ ਕਨਵੀਨਰ ਅਤੇ ਸ਼੍ਰ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨ ਚੁਣੇ ਗਏ ਸ਼੍ਰੀਮਤੀ ਪਲਵਿੰਦਰ ਕੌਰ ਪਾਲੀ ਸਕੱਤਰ ਭਲਾਈ ਅਤੇ ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰ ਅਫੇਅਰ ਚੁਣੇ ਗਏ । ਇਸ ਤੋਂ ਇਲਾਵਾ ਪੰਜ ਕਾਰਜਕਾਰਨੀ ਮੈਂਬਰਜ਼ ਸਰਦਾਰ ਹਰਕੀਰਤ ਸਿੰਘ, ਸ੍ਰੀ ਕ੍ਰਿਸ਼ਨ ਪਾਲ ਅਨੰਦ, ਸ੍ਰੀ ਬੀ ਬੀ ਗੁਪਤਾ, ਸ੍ਰੀਮਤੀ ਮਨਜੀਤ ਕੌਰ ਅਤੇ ਸ੍ਰੀਮਤੀ ਅਵਤਾਰ ਕੌਰ ਵੀ ਚੁਣੇ ਗਏ
ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਬਰਗੇਡੀਅਰ ਜੇਐਸ ਜਗਦੇਵ ਜੀ ਦੀ ਟੀਮ ਵੱਲੋਂ ਹੇਠ ਦਰਸਾਏ ਐਸੋਸੀਏਟਸ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਜੇ.ਐਸ. ਠੁਕਰਾਲ ਤਤਕਾਲੀਨ ਪ੍ਰਧਾਨ, ਆਰ.ਪੀ. ਸਿੰਘ ਵਿਗ ਕਾਰਜਕਾਰੀ ਪ੍ਰਧਾਨ, ਸੁਖਵਿੰਦਰ ਸਿੰਘ ਬੇਦੀ ਸਕੱਤਰ ਜਨਰਲ, ਜਗਜੀਤ ਸਿੰਘ ਰਾਵਲ ਸਕੱਤਰ ਵਿੱਤ, ਪਰਮਜੀਤ ਸਿੰਘ ਪਾਹਵਾ ਸਕੱਤਰ ਪ੍ਰਸ਼ਾਸਨ, ਡਾ ਹਰਿੰਦਰ ਕੌਰ ਰਾਣਾ ਸਕੱਤਰ ਮੈਡੀਕਲ, ਚਰਨਜੀਤ ਸਿੰਘ ਸਕੱਤਰ ਪ੍ਰੋਜੈਕਟ, ਵਿੰਗ ਕਮਾਂਡਰ ਬਲਦੇਵ ਸਿੰਘ ਸਕੱਤਰ ਪ੍ਰਕਾਸ਼ਨ ਅਤੇ ਸੰਪਾਦਕ, ਨਰਿੰਦਰ ਸਿੰਘ ਗਿੱਲ ਸਕੱਤਰ ਪ੍ਰਾਹੁਣਚਾਰੀ, ਜਗਦੇਵ ਸਿੰਘ ਪੰਗਾਲੀਆ ਸਕੱਤਰ ਨਵਾਂ ਸੰਗਠਨ, ਪਰਮਜੀਤ ਕੌਰ ਗਿੱਲ ਸਕੱਤਰ ਪੇਂਡੂ ਸਿੱਖਿਆ, ਨਿਰੰਜਨ ਸਿੰਘ ਕਾਰਜਕਾਰੀ ਮੈਂਬਰ, ਡਾ ਦੇ ਐਸ ਰਾਮਗੜ੍ਹੀਆ ਕਾਰਜਕਾਰੀ ਮੈਂਬਰ, ਗੁਲਦੀਪ ਸਿੰਘ ਕਾਰਜਕਾਰੀ ਮੈਂਬਰ ਅਤੇ ਦਰਸ਼ਨ ਕੌਰ ਕਾਰਜਕਾਰੀ ਮੈਂਬਰ ਸ਼ਾਮਲ ਹੋਏ।

ਬ੍ਰਿਗੇਡੀਅਰ ਜਗਦੇਵ ਵਲੋਂ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਨਵੀਂ ਅਤੇ ਊਰਜਾਵਾਨ ਟੀਮ ਨਾਲ MSCA ਦੇ ਮਨੋਰਥਾਂ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ, ਖਾਸ ਕਰਕੇ ਬਜ਼ੁਰਗਾਂ ਅਤੇ ਸਮਾਜ ਦੀ ਭਲਾਈ ਲਈ। ਉਨ੍ਹਾਂ ਸਮੂਹ ਮੈਂਬਰਾਂ ਤੋਂ ਐਸੋਸੀਏਸ਼ਨ ਨੂੰ ਵਧੀਆ ਚਲਾਉਣ ਲਈ ਸਹਿਯੋਗ ਦੀ ਮੰਗ ਵੀ ਕੀਤੀ।

ਧੰਨਵਾਦ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ

Continue Reading

News

ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ

Published

on

ਅੱਜ, ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਅਤੇ ਇਨਾਮ ਪ੍ਰਾਪਤ ਕੀਤੇ। ਬੱਚਿਆਂ ਅਤੇ ਵੱਡਿਆਂ ਦੋਵਾਂ ਨੇ ਰੰਗਾਂ ਅਤੇ ਸਨੈਕਸ ਦਾ ਆਨੰਦ ਮਾਣਿਆ। ਬੁਲਾਰੇ ਰਾਕੇਸ਼ ਗਰਗ ਨੇ ਦੱਸਿਆ ਕਿ ਸਵਰਨ ਸਿੰਘ ਅਤੇ ਸੰਦੀਪ ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਸਤਿਕਾਰ ਨਾਲ:
ਰਾਕੇਸ਼ ਗਰਗ

Continue Reading

News

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ।

Published

on

ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਮਾਸਟਰ ਫਾਰਮ, ਪਟਿਆਲਾ ਰੋਡ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 135 ਮੈਬਰਾਂ ਦੀ ਮੌਜੂਦਗੀ ਸੀ।

ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ।

ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੋਰਾਨ ਖੂਬਸੂਰਤ ਫਾਰਮ ਵਿੱਚ ਖੇਡਾਂ ਵਿੱਚ ਭਾਗ ਲੈਂਦਿਆਂ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਗਰੁਪਾਂ ਰਾਹੀਂ ਫੋਟਵਾਂ ਖਿਚਵਾਂਈਆਂ।
ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ।
ਮਹੋਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ।

ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫਲ ਬਣਾਉਣ ਲਈ ਸ੍ ਜਰਨੈਲ ਸਿੰਘ ਮੀਤ ਪ੍ਰਧਾਨ, ਸ੍ਰ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ , ਸ੍ਰ ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਸ੍ ਰਵਜੋਤ ਸਿੰਘ ਚੀਫ਼ ਕੰਨਵੀਨੀਅਰ, ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ, ਆਰ ਪੀ ਸਿੰਘ ਵਿੱਗ, ਜੀ ਐਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਸ਼੍ਰੀਮਤੀ ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।

ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ

Continue Reading

Trending

Copyright © 2017 Lishkara TV. Powered by Jagjeet Sekhon