
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ:
ਥਾਣਾ ਖਰੜ ਸਿਟੀ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 155 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀ ਐਸ ਪੀ-1 ਖਰੜ, ਕਰਨ ਸਿੰਘ ਸੰਧੂ ਨੇ ਦੱਸਿਆ ਕਿ ਖਰੜ ਸਿਟੀ ਪੁਲਿਸ ਵੱਲੋਂ ਬੀਤੀ 25 ਅਕਤੂਬਰ ਨੂੰ ਇੱਕ ਮਹਿਲਾ ਪਾਸੋਂ 55 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਸੀ, ਜਿਸ ਦੀ ਪਛਾਣ ਪਤਨੀ ਦੁਨੀ ਚੰਦ ਉਰਫ ਵਿਨੋਦ ਕੁਮਾਰ ਵਾਸੀ ਰਵਿੰਦਰਾ ਇਨਕਲੇਵ, ਬਲਟਾਣਾ, ਜੀਰਕਪੁਰ ਹਾਲ ਵਾਸੀ ਐਲ ਆਈ ਸੀ ਕਲੋਨੀ ਖਰੜ ਹੋਈ ਸੀ। ਉਕਤ ਮਹਿਲ ਦੋਸ਼ੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 22 ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕਦਮਾ ਦਰਜ ਕੀਤਾ ਗਿਆ ਸੀ।
ਉਪਰੰਤ ਉਸ ਦੀ ਅਦਾਲਤ ਵਿੱਚ ਪੇਸ਼ੀ ਉਪਰੰਤ ਰਿਮਾਂਡ ਦੌਰਾਨ ਪੁੱਛ-ਪੜਤਾਲ ਦੌਰਾਨ ਉਸ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਦਿੱਲੀ ਤੋਂ ਇੱਕ ਨਾਈਜੀਰੀਆ ਵਾਸੀ ਪੁਰਸ਼ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਗ੍ਰਾਮ ਆਈ ਸਟਰੱਗ ਬਰਾਮਦ ਕੀਤੀ ਗਈ। ਇਸ ਦੋਸ਼ੀ ਦੀ ਪਛਾਣ ਕਿੰਗਜ਼ਲੇ ਚਾਈਨੋਜ਼ੋ ਵਾਸੀ ਨਾਈਜੀਰੀਆ ਹਾਲ ਵਾਸੀ ਚੰਦਰ ਵਿਹਾਰ, ਸ਼ਿਵ ਵਿਹਾਰ, ਨਵੀਂ ਦਿੱਲੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮਹਿਲਾ ਦੋਸ਼ੀ ਖਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਪਹਿਲਾਂ ਵੀ ਤਿੰਨ ਪਰਚੇ ਦਰਜ ਹਨ;
1. ਮੁੱਕਦਮਾ ਨੰ 85 ਮਿਤੀ 09-07-2022 ਅ/ਧ 21 B NDPS Act ਥਾਣਾ ਮੁੱਲਾਂਪੁਰ ਜ਼ਿਲ੍ਹਾ ਮੋਹਾਲੀ
2. ਮੁੱਕਦਮਾ ਨੰ 110 ਮਿਤੀ 01-10-2022 ਅ/ਧ 22-29 NDPS Act ਥਾਣਾ ਮੁੱਲਾਂਪੁਰ ਜ਼ਿਲ੍ਹਾ ਮੋਹਾਲੀ
3. ਮੁੱਕਦਮਾ ਨੰ 166 ਮਿਤੀ 03-10-2023 ਅ/ਧ 22 NDPS Act ਥਾਣਾ ਬਲੋਂਗੀ ਜ਼ਿਲ੍ਹਾ ਮੋਹਾਲੀ।
ਇਸੇ ਤਰ੍ਹਾਂ ਦੋਸ਼ੀ Kingsley Chinoso ਦੇ ਖਿਲਾਫ ਮੁੱਕਦਮਾ ਨੰਬਰ 280/2021 ਅ/ਧ 8 (ਸੀ), 21 (ਸੀ) ਅਤੇ 23 ਐਨ.ਡੀ.ਪੀ.ਐਸ ਐਕਟ ਥਾਣਾ ਨਾਰਕੋਟਿਕ ਕੰਟਰੋਲ ਬਿਓਰੋ ਦਿੱਲੀ ਵਿਖੇ ਦਰਜ ਹੈ।