
ਮੋਹਾਲੀ, 21 ਜਨਵਰੀ :ਲਾਇਨਜ਼ ਕਲੱਬ ਮੋਹਾਲੀ ਸੁਪਰੀਮ ਅਤੇ ਮੂਨ ਲਾਈਟ ਫਿਲਮ ਸਿਟੀ ਵੱਲੋਂ ਜ਼ਿਲ੍ਹਾ ਹਸਪਤਾਲ ਮੋਹਾਲੀ ਨੂੰ ਬਲੋਅਰ ਪ੍ਰਦਾਨ ਕੀਤੇ ਗਏ। ਸਿਵਲ ਹਸਪਤਾਲ ਦੇ ਐਸਐਮਓ ਡਾ. ਐਚ ਐਸ ਚੀਮਾ ਅਤੇ ਡਾ. ਵਿਜੇ ਭਗਤ ਨੇ ਟੀਮ ਅਤੇ ਸਮਾਜ ਸੇਵੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਡਾ. ਚੀਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਲਾਇਨਜ਼ ਕਲੱਬ ਮੋਹਾਲੀ ਅਤੇ ਮੂਨ ਲਾਈਟ ਫ਼ਿਲਮ ਸਿਟੀ ਦਾ ਇਹ ਸ਼ਲਾਘਾਯੋਗ ਤੇ ਪਰਉਪਕਾਰੀ ਉਪਰਾਲਾ ਹੈ ਕਿ ਠੰਢ ਦੇ ਮੌਸਮ ’ਚ ਮਰੀਜ਼ਾਂ ਦੀ ਲੋੜ ਨੂੰ ਸਮਝਦਿਆਂ ਬਲੋਅਰ ਦਾਨ ਕੀਤੇ ਗਏ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੰਸਥਾਵਾਂ ਦੇ ਅਹੁਦੇਦਾਰ ਭਵਿੱਖ ਵਿਚ ਵੀ ਹਸਪਤਾਲ ਦੀਆਂ ਜ਼ਰੂਰਤਾਂ ਮੁਤਾਬਕ ਯੋਗਦਾਨ ਦਿੰਦੇ ਰਹਿਣਗੇ। ਸਮਾਗਮ ਵਿਚ ਲਾਇਨਜ਼ ਕਲੱਬ ਦੇ ਜ਼ੋਨ ਚੇਅਰਪਰਸਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸ੍ਰੀਮਤੀ ਕਾਹਲੋਂ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਹੀ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਸਦਕਾ ਸਮਾਜ ਵਿੱਚ ਜਾਣਿਆ ਜਾਂਦਾ ਹੈ ਅਤੇ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਜਗਤਪੁਰਾ , ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਲਹਿਲ, ਨਿਊਜ ਪਰਾਈਮ ਤੋਂ ਕੁਲਵੰਤ ਗਿੱਲ,ਲਿਸ਼ਕਾਰਾ ਇੰਟਰਟੈਨਮੈਂਟ ਕੈਨੇਡਾ ਤੋਂ ਤਜਿੰਦਰ ਕੌਰ, ਇੰਜੀ:ਰਵਿੰਦਰ ਰਵੀ ,ਅਨੂਪ ਕੁਮਾਰ ਐਕਮੈ ਮਿਊਜਿਕ , ਸ਼੍ਰੀ ਰਾਹੁਲ ਸੇਣੀ ,ਸ਼੍ਰੀ ਮਹਿੰਦਰ ਸੈਣੀ ਡਾਇਰੈਕਟਰ ਮੂਨ ਲਾਈਟ ਫਿਲਮ ਸਿਟੀ ,ਪੁਰਤਗਾਲ ਤੋਂ ਗਾਇਕ ਗੋਲਡੀ ਬਾਵਾ ਤੋਂ ਇਲਾਵਾ ਸ਼੍ਰੀ ਤਿਲਕ ਰਾਜ ਚਾਰਟਡ ਪ੍ਰਧਾਨ ਲਾਈਨਜ ਕਲੱਬ ਮੋਹਾਲੀ ਸੁਪਰੀਮ ਦਾ ਵੱਡਾ ਸਹਿਯੋਗ ਰਿਹਾ