
ਤੀਆਂ ਦਾ ਤਿਊਹਾਰ ਹੋਵੇ ਮੁਟਿਆਰਾਂ ਬੋਲੀਆਂ ਨਾ ਪਾਉਣ ਤੇ ਗਿੱਧੇ ‘ਚ ਬੋਲੀਆਂ ਨਾ ਪੈਣ ਇਹ ਕਿਵੇਂ ਹੋ ਸਕਦਾ ਹੈ ਇਥੇ ਤਰਾਂ ਦਾ ਇਕ ਰੰਗਾ ਰੰਗ ਪ੍ਰੋਗਰਾਮ ਮੋਹਾਲੀ ਦੇ ਸਥਾਂਨਕ ਹੋਟਲ ਵਿੱਚ ਮਨਾਇਆ ਗਿਆ ਇਹ ਪ੍ਰੋਗਰਾਮ ਕਿਰੈਟਿਵ ਸਕੌਲਰ ਫਾਊਂਡੇਸ਼ਨ ਦੀ ਪ੍ਰਿੰਸੀਪਲ ਕਿਰਨ ਕੌਰ ਤੇ ਬਲਜਿੰਦਰ ਨੰਦਾ ਦੀ ਰਹਿਨੁਮਾਈ ਵਿੱਚ ਕਰਵਾਇਆ ਗਿਆ ਇਸ ਖਾਸ ਮੌਕੇ ਤੇ ਪ੍ਰੋਗਰਾਮ ਨੂੰ ਲਿਸ਼ਕਾਰਾ ਟੀਵੀ ਕੈਨੇਡਾ ਦੀ ਹੋਸਟ ਤੇਜਿੰਦਰ ਕੌਰ ਨੇ ਹੋਸਟ ਕੀਤਾ ਤੇ ਰਵਾਇਤੀ ਪੰਜਾਬੀ ਸਵਾਲ ਪੁੱਛ ਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਦ ਲਗਾ ਦਿੱਤੇ, ਤੀਆਂ ਤੀਜ ਦੀਆਂ ਦੇ ਨਾਮਕ ਪ੍ਰੋਗਰਾਮ ਵਿੱਚ ਮਿਸ ਤੀਜ ਤੇ ਮਹਿੰਦੀ ਕੁਲਜੀਤ ਕੌਰ ਰਹੀ ਤੇ ਮਿਸ ਪੰਜਾਬਣ ਬਲਜਿੰਦਰ ਨੰਦਾ ਬਣੇ ਪ੍ਰਬੰਧਕਾ ਨੇ ਕਿਹਾ ਕਿ ਇਸ ਤਰਾਂ ਦਾ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਦਾਂ ਹੈ ਤੇ ਮੁਟਿਆਰਾਂ ਵੱਧ ਚੜ ਕੇ ਭਾਗ ਲੈਂਦੀਆਂ ਹਨ ਇਹ ਸ਼ਾਨਦਾਰ ਪ੍ਰੋਗਰਾਮ ਵਿੱਚ ਸੁਖਮਨੀ ਕੌਲਜ ਦੀ ਪ੍ਰਿੰਸੀਪਲ ਪੂਨਮ ਕੁਮਾਰੀ ਵੀ ਉਚੇਚੈ ਤੌਰ ਤੇ ਹਾਜ਼ਿਰ ਹੋਏ ਪ੍ਰੋਗਰਾਮ ਦੇ ਅੰਤ ਵਿਚ ਸਾਰੀਆਂ ਮੁਟਿਆਰਾਂ ਨੂੰ ਗਿਫਟ ਵੀ ਵੰਡੇ ਗਏ