ad ਕੈਰੀ ਆਨ ਜੱਟਾ 4 ਦਾ ਟੀਜ਼ਰ ਸੋਸ਼ਲ ਮੀਡੀਆ ਤੇ ਹੋਇਆ ਲਾਂਚ-ਦਰਸ਼ਕ ਹੋ ਰਹੇ ਨੇ ਭਾਵੁਕ - lishkaratv.com
Connect with us

Movie

ਕੈਰੀ ਆਨ ਜੱਟਾ 4 ਦਾ ਟੀਜ਼ਰ ਸੋਸ਼ਲ ਮੀਡੀਆ ਤੇ ਹੋਇਆ ਲਾਂਚ-ਦਰਸ਼ਕ ਹੋ ਰਹੇ ਨੇ ਭਾਵੁਕ

Published

on

ਪੰਜਾਬੀ ਫਿਲਮਾਂ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੇ ਗੱਲ ਕਰਦੇ ਹਾਂ ਆਉਣ ਵਾਲੀ ਫਿਲਮ ਕੈਰੀ ਆਨ ਜੱਟਾ 4 ਦੀ ਜਿਸ ਵਿੱਚ ਗਿੱਪੀ ਗਰੇਵਾਲ,ਸਰਗੁਨ ਮਹਿਤਾ ,ਬੀਨੂੰ ਢਿੱਲੋਂ ਦੇ ਨਾਲ ਨਾਲ ਮਰਹੂਮ ਜਸਵਿੰਦਰ ਭੱਲਾ ਜੀ ਨੂੰ ਬੀ.ਐਫ.ਐਕਸ ਤੇ ਸੀ ਜੀ ਟਕਨੀਕ ਰਾਂਹੀ ਪਰਦੇ ਤੇ ਪੇਸ਼ ਕੀਤਾ ਹੈ ਇਸ ਵਾਰ ਵੀ ਕਹਾਣੀ ਪਿਓ ਤੇ ਪੁੱਤਾਂ ਦੇ ਰਿਸ਼ਿਤਿਆਂ ਨੂੰ ਦਰਸਾਂਉਦੀ ਹੈ ਜਿਵੇਂ ਹੀ ਸੋਸ਼ਲ ਮੀਡੀਆ ਤੇ ਟੀਜ਼ਰ ਲਾਂਚ ਹੋਇਆ ਤਾਂ ਪੂਰੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਿਆ ਤੇ ਦਰਸ਼ਕ ਭਾਵੁਕ ਹੁੰਦੇ ਹੋਏ ਨਜ਼ਰ ਆਏ ,ਕੈਰੀ ਆਨ ਜੱਟਾ 4 ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਤੇ ਫਿਲਮ ਦੀ ਕਹਾਣੀ-ਡਾਇਲਾਗ ਤੇ ਸਕਰੀਨ ਪਲੈਅ ਨਰੇਸ਼ ਕਥੂਰੀਆ ਨੇ ਲਿਖੇ ਹਨ ਇਸ ਫਿਲਮ ਨੂੰ ਖੁਦ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਨੇ ਪੋ੍ਰਡਿਊਸ ਕੀਤਾ ਹੈ ,ਫਿਲਮ ਦੇ ਵਿੱਚ ਜਿਥੇ ਹਾਸਾ ਨਜ਼ਰ ਆਵੇਗਾ ਉਥੇ ਦਰਸ਼ਕ ਇਸ ਵਾਰ ਮਰਹੂਮ ਜਸਵਿੰਦਰ ਭੱਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਿਨੇਮਾ ਘਰਾਂ ਵਿੱਚ ਨਜ਼ਰ ਆਉਣਗੇ “ ਪੰਜਾਬੀ ਫਿਲਮ ਕੈਰੀ ਆਨ ਜੱਟਾ 4 ਦਾ ਮਿਉਜ਼ਿਕ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਇਹਨਾਂ ਕਲਾਕਾਰਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ,ਕਰਮਜੀਤ ਅਨਮੋਲ,ਪੁਖਰਾਜ ਭੱਲਾ,ਬੀ ਐਨ ਸ਼ਰਮਾ,ਪ੍ਰਿੰਸ ਕੰਵਲਜੀਤ,ਜੈਸਮਿਨ ਬਾਜਵਾ ,ਸਵੀਤਾਜ ਬਰਾੜ ਤੋਂ ਇਲਾਵਾ ਭਾਨਾ ਐਲ.ਏ ਕੰਮ ਕਰ ਰਹੇ ਹਨ ਤੇ ਫਿਲਮ ਦੀ ਡਿਸਟ੍ਰੀਬਊਸ਼ਨ ਓਮ ਜੀ ਸਿਨੇਵਰਲਡ ਵੱਲੋਂ ਕੀਤੀ ਜਾ ਰਹੀ ਹੈ ਤੇ ਫਿਲਮ ਨੂੰ ਐਡਿਟ ਕੀਤਾ ਹੇ ਰੋਹਿਤ ਧੀਮਾਨ ਨੇ ,ਫਿਲਮ ਕੈਰੀ ਆਨ ਜੱਟਾ 4 “ 26 ਜੂਨ 2026 ਨੂੰ ਪੂਰੀ ਦੁਨੀਆਂ ਵਿੱਚ ਰੀਲੀਜ਼ ਹੋਵੇਗੀ ਤੇ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਹੈ ਫਿਲਮ ਕੈਰੀ ਆਨ ਜੱਟਾ 4 ਦੀ

Continue Reading
Click to comment

Leave a Reply

Your email address will not be published. Required fields are marked *

Movie

ਮਹਿਲਾ ਦਿਵਸ ‘ਤੇ ਲਾਂਚ ਹੋਇਆ “ਰੱਬ ਦਾ ਰੇਡੀਓ 3” ਦਾ ਪੋਸਟਰ ਅਤੇ ਪਹਿਲਾ ਗਾਣਾ

Published

on

ਮੋਹਾਲੀ, 8 ਮਾਰਚ 2026: ਫਿਲਮ “ਰੱਬ ਦਾ ਰੇਡੀਓ 3” ਦੀ ਟੀਮ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਇੱਕ ਖਾਸ ਪ੍ਰੈਸ ਕਾਨਫਰੰਸ ਕਰਵਾਈ, ਜਿਸ ਵਿੱਚ ਫਿਲਮ ਦਾ ਅਧਿਕਾਰਕ ਪੋਸਟਰ ਲਾਂਚ ਕੀਤਾ ਗਿਆ ਅਤੇ ਪਹਿਲਾ ਗਾਣਾ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਮੀਡੀਆ ਅਤੇ ਫੈਨਜ਼ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਫਿਲਮ 3 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

“ਵੇਹਲੀ ਜਨਤਾ ਫਿਲਮਜ਼” ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ ਅਤੇ ਇਸਨੂੰ ਮਨਪ੍ਰੀਤ ਸਿੰਘ ਜੋਹਲ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਸਿਨੇਮਾਟੋਗ੍ਰਾਫੀ ਜੇਪੀ ਸਿੰਘ ਨੇ ਕੀਤੀ ਹੈ। ਫਿਲਮ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਪ੍ਰੈਸ ਕਾਨਫਰੰਸ ਵਿੱਚ ਫਿਲਮ ਨਾਲ ਜੁੜੇ ਕਈ ਕਲਾਕਾਰ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਨਿਰਮਲ ਰਿਸ਼ੀ, ਰੌਣਕ ਜੋਸ਼ੀ, ਜਤਿੰਦਰ ਕੌਰ, ਸੁਨੀਤਾ ਧੀਰ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸਤਵੰਤ ਕੌਰ, ਪਵਨ ਜੋਹਲ, ਕੁਲਬੀਰ ਵਿਰਕ, ਅਮਨਜੋਤ ਅਮੂ, ਸਾਂਸ਼ੀ ਅਤੇ ਅਪਨੀਤ ਬਾਜਵਾ ਸ਼ਾਮਲ ਸਨ।

ਕਿਉਂਕਿ ਇਹ ਪ੍ਰੋਗਰਾਮ ਮਹਿਲਾ ਦਿਵਸ ਦੇ ਮੌਕੇ ‘ਤੇ ਕੀਤਾ ਗਿਆ ਸੀ, ਇਸ ਲਈ ਫਿਲਮ ਦੀ ਟੀਮ ਨੇ ਇਹ ਦਿਨ ਫਿਲਮ ਦੇ ਮਜ਼ਬੂਤ ਮਹਿਲਾ ਕਿਰਦਾਰਾਂ ਨੂੰ ਸਮਰਪਿਤ ਕੀਤਾ। ਫਿਲਮ ਦਾ ਪੋਸਟਰ ਪਰਿਵਾਰ, ਪਿਆਰ ਅਤੇ ਰਿਸ਼ਤਿਆਂ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ “ਰੱਬ ਦਾ ਰੇਡੀਓ” ਸੀਰੀਜ਼ ਦੀ ਖਾਸ ਪਹਿਚਾਣ ਰਹੀ ਹੈ।

ਪੋਸਟਰ ਅਤੇ ਪਹਿਲੇ ਗਾਣੇ ਦੇ ਲਾਂਚ ਤੋਂ ਬਾਅਦ ਦਰਸ਼ਕਾਂ ਵਿੱਚ ਫਿਲਮ ਨੂੰ ਲੈ ਕੇ ਹੋਰ ਵੀ ਉਤਸ਼ਾਹ ਵਧ ਗਿਆ ਹੈ। “ਰੱਬ ਦਾ ਰੇਡੀਓ 3” ਇੱਕ ਵਾਰ ਫਿਰ ਦਿਲ ਨੂੰ ਛੂਹਣ ਵਾਲੀ ਕਹਾਣੀ ਨਾਲ 3 ਅਪ੍ਰੈਲ 2026 ਨੂੰ ਵੱਡੇ ਪਰਦੇ ‘ਤੇ ਆਉਣ ਲਈ ਤਿਆਰ ਹੈ।

Continue Reading

Movie

ਜੱਟ ਦੀ ਕਵੀਨ ਇੱਕ ਨਵੀਂ ਲਹਿਰ ਜਿਸਦਾ ਪੰਜਾਬੀ ਸਿਨੇਮਾ ਨੂੰ ਇੰਤਜ਼ਾਰ ਸੀ

Published

on

ਪੰਜਾਬੀ ਦਰਸ਼ਕ ਕਈ ਸਾਲਾਂ ਤੋਂ ਇੱਕੋ ਗੱਲ ਕਹਿ ਰਹੇ ਸਨ — ਹੁਣ ਉਹੀ ਪੁਰਾਣੀਆਂ ਵਿਆਹ ਵਾਲੀਆਂ ਕਹਾਣੀਆਂ ਨਹੀਂ, ਅਤੇ ਜਬਰਦਸਤੀ ਦੀ ਕਾਮੇਡੀ ਵੀ ਨਹੀਂ।
“ਜੱਟ ਦੀ ਕਵੀਨ” ਇਸੇ ਬਦਲਾਅ ਦੀ ਸ਼ੁਰੂਆਤ ਹੈ, ਅਤੇ ਫ਼ਿਲਮ ਦੀ ਸ਼ੂਟਿੰਗ ਹੁਣ ਅਧਿਕਾਰਕ ਤੌਰ ’ਤੇ ਸ਼ੁਰੂ ਹੋ ਚੁੱਕੀ ਹੈ।
ਇਸ ਬਦਲਾਅ ਦੇ ਕੇਂਦਰ ਵਿੱਚ ਹਨ ਕਿੰਗ ਬੀ ਚੌਹਾਨ।
ਕਿੰਗ ਬੀ ਚੌਹਾਨ ਇੱਕ ਵੱਖਰੇ ਕਿਸਮ ਦੇ ਹੀਰੋ ਹਨ। ਉਹ ਸਟੀਰੀਓਟਾਈਪ ਨਾਇਕ ਨਹੀਂ ਹਨ। ਉਨ੍ਹਾਂ ਵਿੱਚ ਆਧੁਨਿਕ ਸਟਾਈਲ, ਭਾਵਨਾਤਮਕ ਗਹਿਰਾਈ ਅਤੇ ਮਜ਼ਬੂਤ ਸਕ੍ਰੀਨ ਪ੍ਰਜ਼ੈਂਸ ਹੈ, ਜੋ ਇੱਕ ਨਵੇਂ ਦੌਰ ਦੀ ਸ਼ੁਰੂਆਤ ਦਾ ਸੰਕੇਤ ਦਿੰਦੀ ਹੈ। “ਜੱਟ ਦੀ ਕਵੀਨ” ਵਿੱਚ ਉਹ ਉਹੀ ਹੀਰੋ ਬਣਕੇ ਸਾਹਮਣੇ ਆ ਰਹੇ ਹਨ ਜਿਸਦਾ ਪੰਜਾਬੀ ਦਰਸ਼ਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ — ਮਜ਼ਬੂਤ ਪਰ ਸੰਵੇਦਨਸ਼ੀਲ, ਸਟਾਈਲਿਸ਼ ਪਰ ਜ਼ਮੀਨ ਨਾਲ ਜੁੜਿਆ ਹੋਇਆ, ਅਤੇ ਮਨੋਰੰਜਕ ਹੋਣ ਦੇ ਨਾਲ-ਨਾਲ ਅਰਥਪੂਰਨ ਵੀ।
ਇਹ ਫ਼ਿਲਮ ਪੁਰਾਣੇ ਫ਼ਾਰਮੂਲੇ ਨੂੰ ਚੁਣੌਤੀ ਦਿੰਦੀ ਹੈ ਅਤੇ ਮਨੋਰੰਜਨ ਦਾ ਪੱਧਰ ਉੱਚਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਘਿਸੇ-ਪਿਟੇ ਕਲੀਸ਼ੇ ਪਿੱਛੇ ਰਹਿ ਜਾਂਦੇ ਹਨ ਅਤੇ ਸਾਹਮਣੇ ਆਉਂਦੀ ਹੈ ਇੱਕ ਮਜ਼ਬੂਤ ਕਹਾਣੀ ਅਤੇ ਪ੍ਰਭਾਵਸ਼ਾਲੀ ਕਿਰਦਾਰ।
ਕਿੰਗ ਬੀ ਚੌਹਾਨ ਦੇ ਨਾਲ ਰੁੱਮਨ ਅਹਮਦ ਨਜ਼ਰ ਆਵੇਗੀ, ਜੋ ਆਪਣੀ ਖੂਬਸੂਰਤੀ, ਆਤਮਵਿਸ਼ਵਾਸ ਅਤੇ ਦਮਦਾਰ ਸਕ੍ਰੀਨ ਪ੍ਰਜ਼ੈਂਸ ਨਾਲ ਫ਼ਿਲਮ ਵਿੱਚ ਇੱਕ ਤਾਜ਼ਾ ਜੋੜੀ ਲੈ ਕੇ ਆ ਰਹੀਆਂ ਹਨ। ਦੋਨਾਂ ਦੀ ਆਨ-ਸਕ੍ਰੀਨ ਕੈਮਿਸਟਰੀ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਹੈ, ਜੋ ਦਰਸ਼ਕਾਂ ’ਤੇ ਡੂੰਘਾ ਅਸਰ ਛੱਡਣ ਵਾਲੀ ਹੈ।
ਫ਼ਿਲਮ ਵਿੱਚ ਮਨੋਰੰਜਨ ਅਤੇ ਹਲਕਾ-ਫੁਲਕਾ ਹਾਸਾ ਜੋੜਨ ਲਈ ਹਨੀ ਮੱਟੂ, ਨੇਹਾ ਦਿਆਲ, ਪਹੂਲ, ਸੈਮੀ ਗਿੱਲ, ਲੱਕੀ ਕਲਸੀ ਅਤੇ ਡੀਉਸ਼ ਮਹਿਰਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀ ਮੌਜੂਦਗੀ ਫ਼ਿਲਮ ਨੂੰ ਹੋਰ ਵੀ ਜੀਵੰਤ ਅਤੇ ਮਨੋਰੰਜਕ ਬਣਾਉਂਦੀ ਹੈ।
ਫ਼ਿਲਮ ਨੂੰ ਸੁਮਿਤ ਭੱਟ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਕਹਾਣੀ ਇੱਕ ਪਾਸੇ ਸੱਚੇ ਰੋਮਾਂਸ ਨੂੰ ਦਿਖਾਉਂਦੀ ਹੈ ਤਾਂ ਦੂਜੇ ਪਾਸੇ ਜ਼ਿੰਦਗੀ ਦੇ ਅਸਲੀ ਸੰਘਰਸ਼ਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ। ਸੁਮਿਤ ਭੱਟ ਦੀ ਕਹਾਣੀ ਕਹਿਣ ਦੀ ਸ਼ੈਲੀ ਸਾਦਗੀ ਅਤੇ ਸ਼ਾਨਦਾਰ ਸਿਨੇਮੇ ਦਾ ਵਧੀਆ ਸੰਤੁਲਨ ਪੇਸ਼ ਕਰਦੀ ਹੈ।
ਫ਼ਿਲਮ ਦਾ ਨਿਰਮਾਣ ਪ੍ਰਭ ਗੋਰਾਇਆ ਅਤੇ ਵਿੱਕੀ ਕੰਬੋਜ ਕਰ ਰਹੇ ਹਨ, ਅਤੇ ਇਸ ਵਿੱਚ ਉੱਚ ਪੱਧਰ ਦੀ ਪ੍ਰੋਡਕਸ਼ਨ ਵੈਲਯੂ ਦੇਖਣ ਨੂੰ ਮਿਲੇਗੀ। ਡਾਇਰੈਕਟਰ ਆਫ ਫੋਟੋਗ੍ਰਾਫੀ ਰਾਹ ਸ਼ਰਮਾ ਫ਼ਿਲਮ ਨੂੰ ਖੂਬਸੂਰਤ ਵਿਜ਼ੂਅਲਜ਼ ਵਿੱਚ ਕੈਦ ਕਰ ਰਹੇ ਹਨ, ਜਦਕਿ ਗਾਣੇ ਅਤੇ ਡਾਂਸ ਸੀਕਵੈਂਸ ਫ਼ਿਲਮ ਨੂੰ ਹੋਰ ਵੀ ਸਟਾਈਲਿਸ਼ ਅਤੇ ਉਰਜਾ ਨਾਲ ਭਰਪੂਰ ਬਣਾਉਣਗੇ।
ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ਡਿਊਲ ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ, ਜੋ ਇਸ ਵੱਡੇ ਸਿਨੇਮਾਈ ਸਫ਼ਰ ਦੀ ਸ਼ੁਰੂਆਤ ਹੈ। ਦੂਜਾ ਸ਼ਡਿਊਲ ਆਸਟ੍ਰੇਲੀਆ ਵਿੱਚ ਸ਼ੂਟ ਕੀਤਾ ਜਾਵੇਗਾ, ਜਿਸ ਨਾਲ ਫ਼ਿਲਮ ਨੂੰ ਅੰਤਰਰਾਸ਼ਟਰੀ ਵਿਸਥਾਰ ਅਤੇ ਵੱਡਾ ਵਿਜ਼ੂਅਲ ਕੈਨਵਸ ਮਿਲੇਗਾ।
ਪੰਜਾਬੀ ਦਰਸ਼ਕੋ, ਹੁਣ ਤੁਹਾਡਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਹੁਣ ਸਮਾਂ ਹੈ ਉਸ ਸਿਨੇਮਾ ਦਾ ਜੋ ਤੁਹਾਡੀਆਂ ਉਮੀਦਾਂ ’ਤੇ ਖਰਾ ਉਤਰਦਾ ਹੈ। ਹੁਣ ਸਮਾਂ ਹੈ ਹਰ ਫਰੇਮ ਦਾ ਆਨੰਦ ਲੈਣ ਦਾ। ਅਤੇ ਹੁਣ ਸਮਾਂ ਹੈ ਇਹ ਮਹਿਸੂਸ ਕਰਨ ਦਾ ਕਿ ਤੁਹਾਡੀ ਟਿਕਟ ਸੱਚਮੁੱਚ ਵਸੂਲ ਹੈ।
“ਜੱਟ ਦੀ ਕਵੀਨ” ਕਿਸੇ ਲਹਿਰ ਦੇ ਪਿੱਛੇ ਨਹੀਂ ਚੱਲ ਰਹੀ। ਇਹ ਖੁਦ ਇੱਕ ਨਵੀਂ ਲਹਿਰ ਬਣਾਉਣ ਜਾ ਰਹੀ ਹੈ।
ਜਲਦੀ ਹੀ ਹੋਰ ਵੱਡੇ ਐਲਾਨ ਕੀਤੇ ਜਾਣਗੇ।

Continue Reading

Movie

“Dasees – The Origin: ਕਲਯੁਗ ਦੇ ਰਾਵਣ ਨਾਲ ਰਾਵਣ ਦੀ ਲੜਾਈ”

Published

on

ਯੂਟਿਊਬ ‘ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਵੈੱਬ ਸੀਰੀਜ਼ “Dasees – The Origin” ਦਰਸ਼ਕਾਂ ਵੱਲੋਂ ਖੂਬ ਸਰਾਹੀ ਜਾ ਰਹੀ ਹੈ ਅਤੇ ਦਿਨੋਂ-ਦਿਨ ਵਧੀਆ ਗ੍ਰੋਥ ਕਰ ਰਹੀ ਹੈ। ਇਸ ਸੀਰੀਜ਼ ਵਿੱਚ ਮਹਾਬੀਰ ਭੁੱਲਰ, ਜਤਿੰਦਰ ਜੇਟੀ (JT), ਗੁਰਮੇਲ ਗਰੋਹਾ, ਦੇਵ ਕਕੜਾ, ਸੋਨੀ ਰਾਜਪੁਤ ਅਤਿਨ ਬਾਂਸਲ ਸਮੇਤ ਕਈ ਪ੍ਰਸਿੱਧ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
“ਦਸੀਸ” ਦਾ ਅਰਥ ਦਸ ਸਿਰ ਵਾਲਾ ਹੈ। ਸੀਰੀਜ਼ ਦੀ ਕਹਾਣੀ ਰਾਵਣ ਦੇ ਵਿਚਾਰਕ ਟਕਰਾਅ ‘ਤੇ ਕੇਂਦ੍ਰਿਤ ਹੈ—ਜਿੱਥੇ ਰਾਵਣ ਦੀ ਰਾਵਣ ਨਾਲ ਹੀ ਲੜਾਈ ਦਿਖਾਈ ਗਈ ਹੈ। ਇਹ ਕਾਂਸੈਪਟ ਦਰਸਾਉਂਦਾ ਹੈ ਕਿ ਕਲਯੁਗ ਦੇ ਰਾਵਣ ਨੂੰ ਮਾਰਣ ਲਈ ਰਾਮ ਨਹੀਂ, ਸਗੋਂ ਰਾਵਣ ਹੀ ਬਣ ਕੇ ਆਉਣਾ ਪੈਂਦਾ ਹੈ।
ਇਸ ਸੀਰੀਜ਼ ਨੂੰ ਜੀਵਨ ਸ਼ਰਮਾ (Dev.D) ਨੇ ਡਾਇਰੈਕਟ ਕੀਤਾ ਹੈ, ਜੋ 2011 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੀ.ਵੀ. ਵਿਭਾਗ ਤੋਂ ਪਾਸ ਹਨ। ਉਨ੍ਹਾਂ ਦੀ ਦ੍ਰਿਸ਼ਟੀ ਅਤੇ ਕਥਾ-ਵਿਚਾਰਧਾਰਾ ਨੇ “Dasees – The Origin” ਨੂੰ ਇੱਕ ਅਲੱਗ ਪਛਾਣ ਦਿੱਤੀ ਹੈ।
ਸੀਰੀਜ਼ ਦੀ ਇੱਕ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਰਾਵਣ ਵੱਲੋਂ ਰਚਿਤ ਤੰਡਵ ਸਤੋਤ੍ਰਮ ਦਾ ਅਨੁਵਾਦ ਐੱਮ. ਵਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਰਚਨਾ ਨੂੰ ਆਧੁਨਿਕ ਦਰਸ਼ਕਾਂ ਨਾਲ ਜੋੜਦਾ ਹੈ।
ਬਹੁਤ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ ਇਹ ਸੀਰੀਜ਼ ਹਰ ਦਰਸ਼ਕ ਲਈ ਇੱਕ ਸੋਚਣ ‘ਤੇ ਮਜਬੂਰ ਕਰਨ ਵਾਲਾ ਅਨੁਭਵ ਹੈ। ਪੜ੍ਹਨ ਵਾਲੇ ਹਰ ਇਕ ਨੂੰ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਯੂਟਿਊਬ ‘ਤੇ ਜਾ ਕੇ “Dasees – The Origin” ਜ਼ਰੂਰ ਦੇਖੋ।

Continue Reading

Trending

Copyright © 2017 Lishkara TV. Powered by Jagjeet Sekhon