
ਖਰੜ 15 ਜਨਵਰੀ (kulwant gill )
ਅੱਜ ਬਰਦਰ ਗਰੁੱਪ ਖਰੜ ਵਲੋ “ਖੂਨ ਦਾਨ ਮਹਾ ਦਾਨ”ਦੇ ਨਾਰੇ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਖੂਨ ਦਾਨ ਕੈਂਪ ਦਾ ਪੋਸਟਰ ਕੌਂਸਲਰ ਰਾਜਬੀਰ ਸਿੰਘ ਰਾਜੀ ਕੋਲੋਂ ਰਿਲੀਜ਼ ਕਰਵਾਇਆ ਗਿਆ । ਜਿਸ ਸੰਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਵਾਰਡ ਨੰ 12 ਦੇ ਕੌਂਸਲਰ ਰਾਜਬੀਰ ਸਿੰਘ ਰਾਜੀ ਨੇ ਦੱਸਿਆ ਕਿ ਆਉਣ ਵਾਲੀ 17 ਜਨਵਰੀ ਨੂੰ ਇਹ ਖੂਨ ਦਾਨ ਕੈਂਪ ਪੀਰ ਬਾਬਾ ਭੂਰੇ ਸ਼ਾਹ ਦੀ ਯਾਦਗਾਰੀ ਵਿਚ ਬਰਦਰ ਗਰੁੱਪ ਨੇੜੇ ਮਾਡਰਨ ਸਿਟੀ ਨਜਦੀਕ ਭਾਗੋਮਾਜਰਾ ਟੋਲ ਪਲਾਜ਼ਾ ਲਗਾਇਆ ਜਾ ਰਿਹਾ ਹੈ।ਇਹ ਕੈਂਪ ਸਵੇਰੇ 9 ਵੱਜੇ ਤੋਂ ਦੋਪਹਰ 2 ਵੱਜੇ ਤਕ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਲੱਗਣ ਜਾ ਰਿਹਾ ਹੈ।ਇਸ ਖੂਨ ਦਾਨ ਕੈਂਪ ਦੀ ਵਿਸ਼ੇਸ਼ ਮਹਵਤਾ ਇਹ ਹੈ ਕਿ ਇਹ ਖੂਨ ਦਾਨ ਕੈਂਪ ਫੌਜੀ ਭਰਾਵਾ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ ਜੌ ਦਿਨ ਰਾਤ ਬਾਰਡਰ ਦੇਸ਼ ਦੀ ਰੱਖਿਆ ਲਈ ਤਨਾਤ ਹਨ।ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਲੋਕ ਵੱਧ ਚੜ ਕੇ ਇਸ ਖੂਨ ਦਾਨ ਕੈਂਪ ਦਾ ਹਿੱਸਾ ਬਣਨ ਤਾਂ ਜੋ ਇਸ ਮਹਾ ਦਾਨ ਨਾਲ ਬੇਸ਼ਕੀਮਤੀ ਜਾਨਾਂ ਦਾ ਬਚਾਵ ਕੀਤਾ ਜਾ ਸਕੇ ਇਸ ਮੌਕੇ ਉਹਨਾਂ ਨਾਲ ਫੌਜੀ ਬਡਾਲੀ, ਹਨੀ ਖਰੜ,ਲਵੀ ਲੋਹਟ,ਡਾਗੀ ਖਾਲਸਾ,ਮੰਗਲ ਝੰਜੇੜੀ,ਭੀਮਾ ਭਰਤਪੁਰ,ਝੁਜਾਰ ਮੁੱਲਾਂਪੁਰ,ਸੋਨੂੰ ਝੰਜੇੜੀ,ਮਨਮੋਹਨ ਸਿੰਘ,ਪਾਲੀ ਬਡਾਲੀ,ਰਾਜਵੀਰ ਬੂਥਗੜ੍,ਮੇਜਰ ਸ਼ਾਹ,ਧੀਰਾ ਝੰਜੇੜੀ ਆਦਿ ਮੌਜੂਦ ਸਨ।