
ਸ਼ੇਮਰੌਕ ਸਕੂਲ ਅਤੇ ਜੋਸਨ ਹਾਈਟ ਬਿਲਡਿੰਗ ਦੇ ਕੋਲ ਇਹ ਬੱਸ ਸੀਵਰਜ ਲਾਈਨ ਦੇ ਉੱਤੇ ਕੱਚੀ ਮਿੱਟੀ ਦੇ ਵਿੱਚ ਇੱਕ ਪਾਸੇ ਧੱਸ ਗਈ ।ਬੱਸ ਵਿੱਚੋਂ ਨਿਕਲਣ ਲਈ ਬੂਹਾ ਉਸੇ ਪਾਸੇ ਸੀ ਜਿਸ ਪਾਸੇ ਉਹ ਧਸ ਰਹੀ ਸੀ । ਬੱਸ ਵਿੱਚ ਹਿਲਜੁਲ ਹੋਣ ਨਾਲ ਬਸ ਹੋਰ ਧਸਦੀ ਜਾ ਰਹੀ ਸੀ। ਵਿਕਰਮਜੀਤ ਸੱਚਦੇਵ ਜੋ ਕਿ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦਸਿਆ ਕਿ ਇਲਾਕੇ ਦੇ ਲੋਕਾਂ ਨੇ ਡਰਾਈਵਰ ਅਤੇ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਕੱਢਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਪਹੁੰਚਾਇਆ ਗਿਆ ।