
ਪੰਜਾਬੀ ਗਾਇਕ ਤੇ ਅਦਾਕਾਰ ਸਿੰਘੇ ਨੇ ਕੁੰਭ ਦੇ ਮੇਲੇ ਤੋਂ ਕੀਤੀ ਆਪਣੀ ਫਿਲਮ “ਫ਼ੱਕਰ” ਦੀ ਸ਼ੂਟਿੰਗ ਸਟਾਰਟ। ਮੇਲੇ ਦੀ ਭੀੜ ਵਿੱਚ ਵੜਕੇ ਗੁਰੀਲਾ ਤਰੀਕੇ ਨਾਲ ਕੀਤੀ ਸ਼ੂਟਿੰਗ। “ਫ਼ੱਕਰ” ਫ਼ਿਲਮ ਵਿੱਚ ਸਿੰਘਾ ਇੱਕ ਫ਼ੱਕਰ ਇਨਸਾਨ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸਨੂੰ ਲੋਕ ਪਾਗਲ ਤੇ ਭਿਖਾਰੀ ਸਮਝਦੇ ਹਨ। ਇਸ ਫਿਲਮ ਦਾ ਡਾਇਰੈਕਟਰ ਵੀ ਸਿੰਘਾ ਖੁਦ ਹੈ। ਸਿੰਘੇ ਮੁਤਾਬਕ ਉਸਨੇ ਫ਼ੱਕਰ
ਦੇ ਕਿਰਦਾਰ ਨੂੰ ਅਸਲੀ ਤੇ ਸਾਰਥਿਕ ਦਿਖਾਉਣ ਲਈ ਕੁੰਭ ਦੇ ਮੇਲੇ ਵਿੱਚ ਸ਼ੂਟਿੰਗ ਕੀਤੀ ਹੈ। ਮੇਲੇ ਵਿੱਚ ਆਈ ਸ਼ਰਧਾਲੂਆਂ ਦੀ ਭੀੜ ਅਸਲੀ ਹੈ ਅਤੇ ਉਸਨੇ ਚੁੱਪ ਚੁਪੀਤੇ ਇਸ ਭੀੜ ਵਿੱਚ ਸ਼ਾਮਲ ਹੋ ਕੇ ਫਿਲਮ ਲਈ ਅਹਿਮ ਸੀਨ੍ਹ ਸ਼ੂਟ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਕਲਾਕਾਰ ਨੇ ਅਲਸੀ ਭੀੜ ਵਿੱਚ ਜਾ ਕੇ ਆਪਣੀ ਫਿਲਮ ਦੀ ਸ਼ੂਟਿੰਗ ਕੀਤੀ ਹੋਵੇ।