
ਫਿਲਮ “ਬੜਾ ਕਰਾਰਾ ਪੂਦਣਾ” ਦੀ ਟੀਮ ਨੇ ਰਿਲੀਜ਼ ਤੋਂ ਪਹਿਲਾਂ ਅੰਮ੍ਰਿਤਸਰ ‘ਚ ਲਿਆ ਆਸ਼ੀਰਵਾਦ!
ਅੰਮ੍ਰਿਤਸਰ, 31 ਅਕਤੂਬਰ 2025: ਫਿਲਮ “ਬੜਾ ਕਰਾਰਾ ਪੂਦਣਾ” ਦੀ ਟੀਮ — ਜਿਸ ਵਿੱਚ ਉਪਾਸਨਾ ਸਿੰਘ, ਸ਼ੀਬਾ, ਮੰਨਤ ਸਿੰਘ, ਰਾਜ ਧਾਲੀਵਾਲ ਡਾਇਰੈਕਟਰ ਪ੍ਰਵੀਣ ਕੁਮਾਰ ਤੇ ਪ੍ਰੋਡੀਉਸਰ ਮਾਧੁਰੀ ਵਿਸ਼ਵਾਸ ਭੋਸਲੇ ਸ਼ਾਮਲ ਸਨ — ਅੱਜ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਤੇ ਅਰਦਾਸ ਕੀਤੀ। ਟੀਮ ਨੇ ਗੁਰੂ ਸਾਹਿਬ ਦੇ ਚਰਨਾਂ ਚ ਨਿਵਾ ਕੇ ਆਪਣੀ ਫਿਲਮ ਦੀ ਕਾਮਯਾਬੀ ਲਈ ਅਸੀਸਾਂ ਮੰਗੀਆਂ।
ਇਹ ਫਿਲਮ ਛੇ ਵਿਛੜੀਆਂ ਭੈਣਾਂ ਦੀ ਕਹਾਣੀ ਦੱਸਦੀ ਹੈ ਜੋ ਸਾਲਾਂ ਬਾਅਦ ਇਕੱਠੀਆਂ ਹੁੰਦੀਆਂ ਹਨ ਇਕ ਗਿੱਧਾ ਮੁਕਾਬਲੇ ਲਈ। ਇਹ ਯਾਤਰਾ ਹਾਸੇ, ਭਾਵਨਾ ਤੇ ਪਿਆਰ ਨਾਲ ਭਰੀ ਹੈ — ਜੋ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਤੇ ਮਾਫ਼ੀ ਦੀ ਤਾਕਤ ਨੂੰ ਦਰਸਾਉਂਦੀ ਹੈ।
ਟੀਮ ਨੇ ਕਿਹਾ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰਨਾ ਉਨ੍ਹਾਂ ਲਈ ਰੂਹਾਨੀ ਤਜਰਬਾ ਸੀ। “ਬੜਾ ਕਰਾਰਾ ਪੂਦਣਾ” 7 ਨਵੰਬਰ 2025 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।