News

ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁਹੰਮਦ ਰਫ਼ੀ ਦੇ ਪੁੱਤਰ ਸਾਹਿਦ ਰਫੀ ਨੂੰ ਕੀਤਾ ਸਨਮਾਨਿਤ

Published

on

ਮੰਡੀ ਗੋਬਿੰਦਗੜ੍ਹ, 30 ਦਸੰਬਰ: ਯਾਦਗਰ-ਏ-ਰਫ਼ੀ ਸੁਸਾਇਟੀ ਵੱਲੋਂ ਮੁਹੰਮਦ ਰਫੀ ਮੈਮੋਰੀਅਲ ਨਾਈਟ-2024 ਨਾਲ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਨੂੰ ਉਨ੍ਹਾਂ ਦੀ 100ਵੀਂ ਜਨਮ ਸ਼ਤਾਬਦੀ ਮਨਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਗਮ ਵਿੱਚ ਮੁਹੰਮਦ ਰਫੀ ਦੁਆਰਾ ਗਾਏ ਗਏ ਪ੍ਰਸਿੱਧ ਗੀਤਾਂ ਦੀ ਪੇਸ਼ਕਾਰੀ ਦੇ ਨਾਲ ਰੂਹਾਨੀ ਧੁਨਾਂ ਦੀ ਇੱਕ ਮਨਮੋਹਕ ਸ਼ਾਮ ਪੇਸ਼ ਕੀਤੀ ਗਈ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਮੁੱਖ ਮਹਿਮਾਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਫ਼ੀ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ।

ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁਹੰਮਦ ਰਫ਼ੀ ਸਾਹਿਬ ਦੇ ਪੁੱਤਰ ਸਾਹਿਦ ਰਫੀ ਉਹਨਾਂ ਦੀ ਪਤਨੀ ਫਿਰਦੌਸ ਰਫੀ ਅਤੇ ਮੰਤਰੀ ਹਰਭਜਨ ਸਿੰਘ ਦਾ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਲੋਂ ਸਨਮਾਨ ਕੀਤਾ ਗਿਆ। ਦੂਜੇ ਪਾਸੇ ਡਾ: ਜ਼ੋਰਾ ਸਿੰਘ ਨੂੰ ਯਾਦਗਰ-ਏ-ਰਫ਼ੀ ਸੁਸਾਇਟੀ ਵੱਲੋਂ ਸਾਹਿਦ ਰਫ਼ੀ ਤੇ ਜਨਰਲ ਸਕੱਤਰ ਬੀ ਡੀ ਸ਼ਰਮਾ ਦੁਆਰਾ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ: ਜ਼ੋਰਾ ਸਿੰਘ ਨੇ ਮੁਹੰਮਦ ਰਫੀ ਨੂੰ ਉੱਤਮਤਾ ਅਤੇ ਨਿਮਰਤਾ ਦੇ ਪ੍ਰਤੀਕ ਵਜੋਂ, ਅਜਿਹੇ ਸੱਭਿਆਚਾਰਕ ਪ੍ਰਤੀਕਾਂ ਨੂੰ ਯਾਦ ਕਰਨ ਅਤੇ ਸਨਮਾਨਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਤਜਿੰਦਰ ਕੌਰ ਨੇ ਰਫੀ ਸਾਹਿਬ ਦੇ ਸੰਗੀਤ ਦੀ ਸਦੀਵੀ ਯਾਦ ਨੂੰ ਉਜਾਗਰ ਕਰਦੇ ਹੋਏ ਇਸ ਨੂੰ ਪੀੜ੍ਹੀਆਂ ਤੋਂ ਪਾਰ ਦਾ ਖਜ਼ਾਨਾ ਦੱਸਿਆ।
ਸਮਾਗਮ ਵਿੱਚ ਬਾਰ ਕੌਂਸਲ ਆਫ਼ ਇੰਡੀਆ ਦੇ ਮੈਂਬਰ ਸੁਵੀਰ ਸਿੱਧੂ ਸਮੇਤ ਸੰਜੀਵ ਕੁਮਾਰ, ਡੀਜੀਐਮ ਯੂਨੀਅਨ ਬੈਂਕ; ਐਸਐਮਐਸ ਸੰਧੂ, ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ; ਡਾ: ਸੁਰਜੀਤ ਕੌਰ ਪਥੇਜਾ, ਡਾਇਰੈਕਟਰ ਮੀਡੀਆ ਡੀ.ਬੀ.ਯੂ. ਜਸਬੀਰ ਮੱਗੂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।
ਇਸ ਦੌਰਾਨ ਦੇਸ਼ ਭਗਤ ਰੇਡੀਓ107.8 ਐਫਐਮ (ਆਪਕੀ ਆਵਾਜ਼) ਅਤੇ ਟ੍ਰਾਈਸਿਟੀ ਸੀਨੀਅਰ ਸਿਟੀਜ਼ਨਜ਼ ਨੇ ਪ੍ਰਸਿੱਧ ਗਾਇਕ ਮੁਹੰਮਦ ਰਫੀ ਦੀ 100ਵੀਂ ਜਨਮ ਵਰ੍ਹੇਗੰਢ ਮਨਾਈ। ਇਸ ਮੌਕੇ ਬਾਲੀਵੁੱਡ ਫੈਸੀਲੀਟੇਸ਼ਨ ਸੈੱਲ ਚੰਡੀਗੜ੍ਹ ਦੇ ਸੰਸਥਾਪਕ ਮੈਂਬਰ ਵਿਮਲ ਤ੍ਰਿਖਾ, ਰਾਕੇਸ਼ ਜੇਠੀ, ਭੂਸ਼ਣ ਮਲਹੋਤਰਾ, ਦੀਪਕ ਰਾਖੀ ਅਤੇ ਐਸ ਕੇ ਅਰੋੜਾ ਨੇ ਰਫੀ ਦੇ ਗੀਤਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਮੁਹੰਮਦ ਰਫੀ ਬਾਰੇ ਕੀਮਤੀ ਅਤੇ ਦਿਲਚਸਪ ਜਾਣਕਾਰੀ ਵੀ ਸਾਂਝੀ ਕੀਤੀ। ਡੀਬੀ ਰੇਡੀਓ ਦੀ ਸਟੇਸ਼ਨ ਹੈੱਡ ਆਰਜੇ ਸੰਘਮਿੱਤਰਾ ਨੇ ਵੀ ਸੰਗੀਤ ਦੇ ਉਸਤਾਦ ਮੁਹੰਮਦ ਰਫੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮੁਹੰਮਦ ਰਫੀ ਦੀ ਗਾਇਕੀ ਸਦਾਬਹਾਰ ਹੈ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon