News

ਚੰਨੀ ਸੱਭਿਆਚਾਰਕ ਮੰਚ ਮੁਹਾਲੀ (ਰਜਿ:) ਵੱਲੋਂ ਭੰਗੜਾ, ਝੂਮਰ, ਗਿੱਧਾ ਸਿਖਲਾਈ ਦਾ ਸਮਰ ਕੈਂਪ ਲਗਾਇਆ ਗਿਆ।

Published

on

ਅਮਰਜੀਤ ਸਿੰਘ ਜੀਤੀ ਮੇਅਰ ਮੋਹਾਲੀ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ।

ਚੰਨੀ ਸੱਭਿਆਚਾਰਕ ਮੰਚ ਮੁਹਾਲੀ (ਰਜਿ:) ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਾਲੀ ਪਿੰਡ ਵਿਖੇ ਲੱਗਭਗ 3 ਹਫਤੇ ਤੱਕ 6 ਸਾਲ ਦੀ ਉਮਰ ਤੋਂ ਉੱਪਰ ਦੇ ਬੱਚਿਆਂ ਅਤੇ ਵੱਡਿਆਂ ਦਾ ਭੰਗੜਾ, ਝੂਮਰ, ਗਿੱਧਾ ਸਿਖਲਾਈ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੰਤਰਰਾਸ਼ਟਰੀ ਭੰਗੜਾ ਕੋਚ ਸ. ਸਵਰਨ ਸਿੰਘ ਚੰਨੀ, ਅੰਤਰਰਾਸ਼ਟਰੀ ਢੋਲੀ ਜਸਵੀਰ ਸਿੰਘ ਮੀਕਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਭੰਗੜਾ, ਝੂਮਰ, ਗਿੱਧਾ ਦੀ ਸਿਖਲਾਈ ਦਿੱਤੀ ਗਈ। ਪਿਛਲੇ ਪੰਜ ਸਾਲ ਤੋਂ ਲਗਾਤਾਰ ਇਹ ਕੈਂਪ ਲਗਾਇਆ ਜਾ ਰਿਹਾ ਹੈ। ਅੱਜ ਕੈਂਪ ਦੇ ਅਖੀਰ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪੋ੍ਰਗਰਾਮ ਦੇ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਸਿੱਧੂ ਮੇਅਰ ਮੋਹਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। । ਇਸ ਤੋਂ ਇਲਾਵਾ ਫਿਲਮੀ ਦੁਨੀਆਂ ਦੀ ਜਾਣੀ ਪਛਾਣੀ ਸਖਸ਼ੀਅਤ ਸ. ਸਵਿੰਦਰ ਸਿੰਘ ਮਾਹਲ ਅਤੇ ਉੱਘੇ ਪੰਜਾਬੀ ਗਾਇਕ ਗੁਰਕਿ੍ਰਪਾਲ ਸੂਰਾਪੁਰੀ ਨੇ ਵੀ ਉਚੇਚੇ ਤੌਰ ’ਤੇ ਇਸ ਪੋ੍ਰਗਰਾਮ ਵਿੱਚ ਹਾਜ਼ਰੀ ਲਗਵਾਈ। ਪ੍ਰੋਗਰਾਮ ਦੀ ਸ਼ੁਰੂਆਤ ਸ. ਜਗਜੀਤ ਸਿਘ ਵਡਾਲੀ ਦੇ ਧਾਰਮਿਕ ਗੀਤ ਨਾਲ ਹੋਈ ਉਸ ਤੋਂ ਉਪਰੰਤ ਛੋਟੇ-ਛੋਟੇ ਬੱਚਿਆਂ ਅਤੇ ਲੜਕੀਆਂ ਦੁਆਰਾ ਇੱਕ ਪਿੰਡ ਦਾ ਮਹੌਲ ਸਿਰਜ ਕੇ ਵਾਹ ਵਾਹ ਖੱਟੀ। ਉਪਰੰਤ ਰੌਸ਼ਨ ਸਿੰਘ, ਸ਼ਮਸ਼ੇਰ ਸਿੰਘ, ਮਾਸਟਰ ਬਲਬੀਰ ਸਿੰਘ, ਤੇਜਿੰਦਰ ਸਿੰਘ ਧਾਲੀਵਾਲ, ਮੋਹਿਤ ਕੁਮਾਰ ਅਤੇ ਮਿਸ ਚੰਦਰ ਲਤਾ ਦੀ ਯੋਗ ਅਗਵਾਈ ਵਿੱਚ ਤਿਆਰ ਕਰਵਾਈ ਬੱਚਿਆਂ ਦੀ (ਏ) ਟੀਮ ਅਤੇ (ਬੀ) ਟੀਮ ਦੁਆਰਾ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਮੈਡਮ ਸਿੰਮੀ ਵੱਲੋਂ ਗਾਏ ਗਏ ਸਭਿਆਚਾਰਕ ਗੀਤਾਂ ਦੁਆਰਾ ਮਾਹੌਲ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਫਿਰ ਲੜਕੀਆਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਭੰਗੜਾ ਪੇਸ਼ ਕੀਤਾ ਗਿਆ। ਇਸ ਪੋ੍ਰਗਰਾਮ ਵਿੱਚ ਤੇਜਿੰਦਰ ਸਿੰਘ ਧਾਲੀਵਾਲ ਵੱਲੋਂ ਲੋਕ ਸਾਜ (ਬੀਨ) ਵਜਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਆਖਰੀ ਪੇਸ਼ਕਸ਼ ਵਜੋਂ ਚੰਨੀ ਸੱਭਿਆਚਾਰਕ ਮੰਚ (ਰਜਿ:) ਵੱਲੋਂ ਸੈਕਟਰ 42, ਚੰਡੀਗੜ੍ਹ ਦੀ ਝੀਲ ਵਿਖੇ ਤਿਆਰ ਕੀਤੀ ਗਈ ਲੜਕੀਆਂ ਦੇ ਭੰਗੜੇ ਦੀ ਟੀਮ ਵੱਲੋਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਝੂਮਰ ਡਾਂਸ ਕਰਕੇ ਹਾਜ਼ਰ ਲੋਕਾਂ ਦਾ ਦਿਲ ਮੋਹ ਲਿਆ। ਪੋ੍ਰਗਰਾਮ ਦੇ ਅੰਤ ਵਿੱਚ ਸ. ਅਮਰਜੀਤ ਸਿੰਘ ਜੀਤੀ ਮੇਅਰ ਮੋਹਾਲੀ ਵੱਲੋਂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਪਣੇ ਵੱਡਮੁੱਲੇ ਵਿਚਾਰ ਬੱਚਿਆਂ ਸਾਹਮਣੇ ਪੇਸ਼ ਕੀਤੇ। ਸਵਿੰਦਰ ਸਿੰਘ ਮਾਹਲ ਵੱਲੋਂ ਵੀ ਇਸ ਪੋ੍ਰਗਰਾਮ ਵਿੱਚ ਸਹਿਯੋਗ ਦੇਣ ਵਾਲਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਇਲਾਕੇ ਦੀ ਕੌਂਸਲਰ ਮੈਡਮ ਸੁਮਨ ਗਰਗ ਅਤੇ ਉਨ੍ਹਾਂ ਦੇ ਬੇਟੇ ਅਨੁ ਗਰਗ ਵੱਲੋਂ ਵਿਸ਼ੇਸ਼ ਸਹਾਇਤਾ ਕੀਤੀ ਗਈ। ਇਸ ਪ੍ਰੋਗਰਾਮ ਦੀ ਸਟੇਜ਼ ਸਕੱਤਰ ਦੀ ਕਾਰਵਾਈ ਮਾਸਟਰ ਬਲਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਹਾਜ਼ਰ ਇਕੱਠ ਵੱਲੋਂ ਅਜਿਹੇ ਪੋ੍ਰਗਰਾਮ ਹਰ ਸਾਲ ਕਰਵਾਉਂਦੇ ਰਹਿਣ ਲਈ ਪੇ੍ਰਰਿਤ ਕੀਤਾ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon