
ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਿੱਥੇ ਦਰਸ਼ਨ ਔਲਖ ਅਤੇ ਈਜ਼ੀਵੇ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤੇ ਗਏ ਪੰਜਾਬੀ ਮਿਊਜ਼ਿਕ ਵੀਡੀਓ “ਜਵਾਨੀਏ ਬੱਲੇ ਨੀ ਬੱਲੇ” ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ।ਇਸ ਮੌਕੇ ਗੀਤ ਦੇ ਗਾਇਕ ਬਾਈ ਹਰਦੀਪ, ਨਿਰਮਾਤਾ ਗੁਰਤੇਜ ਸੰਧੂ, ਨਿਰਦੇਸ਼ਕ ਦਰਸ਼ਨ ਔਲਖ, ਸੰਗੀਤਕਾਰ ਐਚ ਗੁੱਡੂ ਅਤੇ ਗੀਤਕਾਰ ਡਾ. ਪੰਨਾ ਲਾਲ ਮੁਸਤਫਾਬਾਦੀ ਵੀ ਮੌਜੂਦ ਸਨ।
ਮੁੱਖ ਮਹਿਮਾਨ ਕੁਲਤਾਰ ਸੰਧਵਾਂ ਨੇ ਕਿਹਾ ਕਿ ਬਾਈ ਹਰਦੀਪ ਵਰਗੇ ਕਲਾ ਦੇ ਮਾਹਿਰਾਂ ਦੀ ਬਦੌਲਤ ਅੱਜ ਪੰਜਾਬੀ ਸਭਿਆਚਾਰ ਨੂੰ ਦੁਨੀਆ ਭਰ ਵਿੱਚ ਇੱਜ਼ਤ ਤੇ ਪਹਚਾਣ ਮਿਲੀ ਹੋਈ ਹੈ।ਗੀਤ ਦੀ ਪਹਿਲੀ ਝਲਕ ਨੇ ਹੀ ਮੀਡੀਆ ਅਤੇ ਦਰਸ਼ਕਾਂ ਨੂੰ ਮੋਹ ਲਿਆ। ਇਹ ਗੀਤ ਨੌਜਵਾਨਾਂ ਦੀ ਊਰਜਾ, ਸਕਾਰਾਤਮਕਤਾ ਅਤੇ ਉਤਸ਼ਾਹ ਨੂੰ ਜੀਵੰਤ ਢੰਗ ਨਾਲ ਪੇਸ਼ ਕਰਦਾ ਹੈ।ਨਿਰਦੇਸ਼ਕ ਦਰਸ਼ਨ ਔਲਖ ਨੇ ਕਿਹਾ, “ਇਹ ਸਿਰਫ਼ ਇੱਕ ਗੀਤ ਨਹੀਂ, ਸਗੋਂ ਅੱਜ ਦੀ ਪੀੜ੍ਹੀ ਦੀ ਸੋਚ ਅਤੇ ਜ਼ਜ਼ਬੇ ਦੀ ਅਗਵਾਈ ਕਰਦਾ ਹੈ। ਸਾਡਾ ਮਕਸਦ ਇਹ ਹੈ ਕਿ ਇਹ ਹਰ ਨੌਜਵਾਨ ਦੇ ਦਿਲ ਦੀ ਆਵਾਜ਼ ਬਣੇ।”ਗਾਇਕ ਬਾਈ ਹਰਦੀਪ ਨੇ ਦੱਸਿਆ ਕਿ ਇਹ ਰਚਨਾ ਨੌਜਵਾਨਾਂ ਨੂੰ ਜ਼ਿੰਦਗੀ ਦਾ ਆਨੰਦ ਲੈਣ ਅਤੇ ਆਪਣੇ ਆਪ ਤੇ ਭਰੋਸਾ ਕਰਨ ਦਾ ਸੰਦੇਸ਼ ਦਿੰਦੀ ਹੈ।ਨਿਰਮਾਤਾ ਗੁਰਤੇਜ ਸੰਧੂ ਨੇ ਕਿਹਾ ਕਿ ਅਜਿਹੇ ਸਾਫ-ਸੁਥਰੇ ਗੀਤਾਂ ਅਤੇ ਟ੍ਰੈਕਸ ਦੀ ਲੋੜ ਹੈ ਜੋ ਪੂਰੇ ਪਰਿਵਾਰ ਸਮੇਤ ਵੇਖੇ ਜਾਂ ਸਕਣ।
ਮੁੱਖ ਸਹਿਯੋਗੀ:
•ਸਹਿਯੋਗੀ ਨਿਰਦੇਸ਼ਕ: ਕਰਨ ਸੰਧੂ
•ਛਾਯਾਕਾਰ: ਸਤਨਾਮ ਸੱਟਾ
•ਸੰਪਾਦਨ: ਇੰਦਰ ਰਤੌਲ
•ਮੈਕਅੱਪ: ਵਾਣੀ
ਗੀਤ ਦੀ ਸ਼ੂਟਿੰਗ ਚੰਡੀਗੜ੍ਹ ਯੂਨੀਵਰਸਿਟੀ ਸਮੇਤ ਕਈ ਸਥਾਨਾਂ ਤੇ ਹੋਈ ਹੈ, ਜਿਨ੍ਹਾਂ ਨੇ ਇਸ ਪ੍ਰਾਜੈਕਟ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
“ਜਵਾਨੀਏ ਬੱਲੇ ਨੀ ਬੱਲੇ” ਹੁਣ ਮੁੱਖ ਡਿਜੀਟਲ ਪਲੇਟਫਾਰਮਾਂ ’ਤੇ ਉਪਲਬਧ ਹੈ ਅਤੇ ਨੌਜਵਾਨ ਵਰਗ ਵਿਚ ਤੇਜ਼ੀ ਨਾਲ ਲੋਕਪ੍ਰੀਯ ਹੋ ਰਿਹਾ ਹੈ, ਇਹ ਜਾਣਕਾਰੀ ਗੁਰਤੇਜ ਸੰਧੂ ਨੇ ਦਿੱਤੀ।