
ਜੁਰਮ ਦੀਆਂ ਵਾਰਦਾਤਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ ਅੱਜ ਮੋਹਾਲੀ ਜਿਲੇ੍ਹ ਤੇ ਜ਼ੀਰਕਪੁਰ ਵਿੱਚ ਲੁਟੇਰਿਆਂ ਨੇ ਇਕ ਗਹਿਣਿਆਂ ਦੀ ਦੁਕਾਨ ਵਿੱਚ ਲੁੱਟਪਾਟ ਕੀਤੀ ਤੇ ਮਾਲਿਕ ਨੂੰ ਬੰਧੀ ਬਣਾ ਲਿਆ ਦੁਕਾਨ ਦੇ ਮਾਲਿਕ ਮੁਤਾਬਿਕ ਲੁੱਟ ਕਰਨ ਨੂੰ ਮਹਿਜ 10 ਤੋਂ 15 ਮਿੰਟ ਲੱਗੇ ਤੇ ਜਾਂਦੇ ਜਾਂਦੇ ਸੀ ਸੀ ਟੀਵੀ ਕੈਮਰਿਆਂ ਦੇ ਡੀ ਬੀ ਆਰ ਵੀ ਨਾਲ ਹੀ ਲੈ ਗਏ ਜਵੈਲਰ ਨੇ ਦੱਸਿਆ ਕਿ ਉਸਦਾ ਲਗਭਗ ਢਾਈ ਕਰੋੜ ਦਾ ਨੁਕਸਾਨ ਹੋ ਗਿਆ ਉਸ ਨੇ ਦੱਸਿਆ ਕਿ 2 ਕਿਲੋ ਸੋਨਾ ਅਤੇ 15 ਕਿਲੋ ਚਾਂਦੀ ਤੇ 20 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ ਬਾਹਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ