News

ਦੇਸ਼ ਭਗਤ ਯੂਨੀਵਰਸਿਟੀ ਸਮੇਤ ਪੱਤਰਕਾਰ , ਲੇਖਕ ਤੇ ਖਿਡਾਰੀਆਂ ਨੂੰ ਮਿਲਿਆ ਐਵਾਰਡ

Published

on

ਆਮ ਘਰਾਂ ਦੀਆਂ ਬੱਚੀਆਂ ਨੂੰ ਕਿਸੇ ਕੰਮ ਨਾਲ ਜੋੜ ਦੇਣਾ ਵੱਡਾ ਪੁੰਨ ਦਾ ਕੰਮ -ਗਵਰਨਰ ਪੰਜਾਬ

30 ਅਪ੍ਰੈਲ ( Kulwant Singh Gill   ) ਮੋਹਾਲੀ

ਆਮ ਘਰਾਂ ਦੀਆਂ ਬੱਚੀਆਂ ਨੂੰ ਕਿਸੇ ਕੰਮ ਦੇ ਨਾਲ ਜੋੜ ਦੇਣਾ ਵੱਡਾ ਪੁੰਨ ਦਾ ਕੰਮ ਹੈ ।  ਮੈਨੂੰ ਹਲੇ ਤੱਕ ਐਸੀ ਸੋਚ ਨਹੀਂ ਮਿਲੀ ਜਿਸਨੇ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਵੀ ਸਸ਼ਕਤ ਕੀਤਾ ਹੋਵੇ । ਲੜਕੀਆਂ ਨੂੰ ਜਲਦੀ ਕੰਮ ਤੇ ਪਹੁੰਚਣ ਲਈ ਸਾਈਕਲਾਂ ਦੀ ਵੰਡ ਕਰਨਾ ਸਾਧਨ ਛੋਟਾ ਹੋ ਸਕਦਾ ਹੈ ਪਰ ਟਰੱਸਟ  ਦੀ ਭਾਵਨਾ ਵੱਡੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਲਾਬ ਚੰਦ ਕਟਾਰੀਆ ਗਵਰਨਰ ਪੰਜਾਬ ਨੇ ਦਿਸ਼ਾ ਵੋਮੈਨ ਵੈੱਲਫੇਅਰ  ਟਰੱਸਟ ਰਜਿ ਪੰਜਾਬ ਵੱਲੋਂ ਟਰੱਸਟ ਪ੍ਰਧਾਨ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਪੰਜਵੇਂ ਦਿਸ਼ਾ ਇੰਡੀਅਨ ਅਵਾਰਡ ਸਮਾਰੋਹ ਦੌਰਾਨ ਟਰੱਸਟ ਦੇ ਕੰਮਾਂ ਦੀ ਸ਼ਲਾਘਾ  ਕਰਦੇ ਹੋਏ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕੀਤਾ । ਇਸ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ , ਸਰਦਾਰ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ , ਪਦਮ ਸ਼੍ਰੀ ਐਵਾਰਡੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਸਰਗੁਣ ਕੌਰ ਡਾਇਰੈਕਟਰ ਮਨੋਹਰ ਕੰਪਨੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਹੋਰ ਅੱਗੇ ਬੋਲਦੇ ਹੋਏ ਗਵਰਨਰ ਪੰਜਾਬ ਨੇ ਕਿਹਾ ਕਿ  ਤੇਜਾਬ ਪੀੜਤ ਧੀਆਂ ਦਾ ਦਰਦ ਸਮਾਜ ਵੀ ਨਹੀਂ ਸਮਝਦਾ । ਦੁੱਖ ਹੁੰਦਾ ਹੈ ਕਿ ਸਾਡੇ ਸਮਾਜ ਨੇ ਮਹਿਲਾ ਦੇ ਸਨਮਾਨ ਨੂੰ ਮਲੀਆ ਮੇਟ ਕਰ ਦਿੱਤਾ। ਉਹਨਾਂ ਕਿਹਾ ਕਿ ਮੈਂ ਡਾਕਟਰ ਅੰਬੇਡਕਰ ਦਾ ਧੰਨਵਾਦ ਕਰਦਾ ਹਾਂ , ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਔਰਤ ਨੂੰ ਵੀ ਮਤਦਾਨ ਦਾ ਅਧਿਕਾਰ ਦਿੱਤਾ ।

ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਆਪਣੇ ਹਲਕੇ ਵਿੱਚ ਸ਼ੁਰੂ ਕੀਤੇ ਗਏ ਕਾਲਜ ਦੀ ਉਦਾਹਰਨ ਦੇ ਕੇ ਮਹਿਲਾ ਸਸ਼ਕਤੀਕਰਨ ਦੇ ਉੱਤੇ ਜ਼ੋਰ ਦਿੱਤਾ । ਇਸਦੇ ਨਾਲ ਹੀ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹੁਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਵਿੱਚ ਇਸ ਕਦਰ ਬਦਲਾਵ ਕੀਤੇ ਹਨ ਕਿ ਮਹਿਲਾਵਾਂ ਪ੍ਰਤੀ ਵਿਅਕਤੀ ਸਮਾਜ ਦੀ ਸੋਚ ਬਦਲੀ ਹੈ ।ਜ਼ਿਕਰ ਯੋਗ ਹੈ ਕਿ ਦਿਸ਼ਾ ਟਰੱਸਟ ਵੱਲੋਂ ਸਮਾਜ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 22 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ , ਡਾਕਟਰ ਹਰਸ਼ਿੰਦਰ ਕੌਰ  , ਮਨਦੀਪ ਕੌਰ ਟਾਂਗਰਾ ,ਬਲਵੀਰ ਕੌਰ ਰਾਏ ਕੋਟੀ , ਡਾਕਟਰ ਭਾਨੂੰ ਸਲੂਜਾ , ਜਗਜੀਤ ਕੌਰ ਕਾਹਲੋਂ, ਕੰਚਨ ਬੇਦੀ, ਡਾਕਟਰ ਰਜਿੰਦਰ ਸਿੰਘ , ਸੁਭਾਸ਼ ਗੋਇਲ , ਪ੍ਰੋਫੈਸਰ ਖੁਸ਼ ਧਾਲੀਵਾਲ , ਨਿਸ਼ਾ ਬਾਨੋ , ਬੀਬੀ ਸਤਵੰਤ ਕੌਰ ਜੌਹਲ,  ਪਹਿਲਵਾਨ ਪੂਰਵੀ ਅਤੇ ਸਮਾਜ ਸੇਵੀ ਰਵੀ ਸ਼ਰਮਾ ਦਾ ਨਾਂ ਸ਼ਾਮਿਲ ਹੈ  ।

ਦੇਸ਼ ਭਗਤ ਯੂਨੀਵਰਸਿਟੀ ਸਮੇਤ ਪੱਤਰਕਾਰ ਵੀ ਸਨਮਾਨਿਤ
ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਨੇ ਬੈਸਟ ਯੂਨੀਵਰਸਿਟੀ ਆਫ ਨੌਰਥ ਇੰਡੀਆ ਦਾ ਐਵਾਰਡ  ਪ੍ਰਾਪਤ ਕੀਤਾ । ਜਦੋਂ ਕਿ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਦਰਦੀ ,  ਤਰਲੋਚਨ ਸਿੰਘ , ਸਿਮਰਨਜੋਤ ਸਿੰਘ ਮੱਕੜ , ਮਹਿਲਾ ਪੱਤਰਕਾਰ ਅਕਾਂਕਸ਼ਾ ਸਕਸੈਨਾ ਨੇ ਫੋਰਥ ਪਿਲਰ ਆਫ ਡੈਮੋਕਰੇਸੀ ਦਿਸ਼ਾ ਇੰਡੀਅਨ ਐਵਾਰਡ ਪ੍ਰਾਪਤ ਕੀਤਾ । ਦੱਸਣ ਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਦਿਸ਼ਾ ਟਰੱਸਟ ਵੱਲੋਂ ਪੰਜਾਬ ਦੀਆਂ ਧੀਆਂ ਨੂੰ ਸਸ਼ਕਤ ਕਰਨ ਦੇ ਲਈ ਦਿਸ਼ਾ ਰੁਜ਼ਗਾਰ ਮੁਹਿੰਮ ਲਾਈ ਜਾ ਰਹੀ ਹੈ। ਟਰੱਸਟ ਵੱਲੋਂ ਕਰਵਾਏ ਗਏ ਪੰਜਵੇਂ ਦਿਸ਼ਾ ਇੰਡੀਅਨ ਐਵਾਰਡ ਸਮਾਰੋਹ ਦੌਰਾਨ ਵੀ ਇਸ ਪ੍ਰੋਗਰਾਮ ਨੇ ਮਹਿਲਾਵਾਂ ਨੂੰ ਵਿੱਤੀ ਤੌਰ ਤੇ ਸਸ਼ਕਤ ਕਰਨ ਦਾ ਹੋਕਾ ਦਿੱਤਾ ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon