Movie

ਦੇਸ਼-ਵਿਦੇਸ਼ ਦੇ ਨਮਾਇੰਦਿਆਂ ਵੱਲੋਂ ‘ਸ਼ੌਂਕੀ ਸਰਦਾਰ’ ਨੂੰ ਦਿੱਲੀ ਪ੍ਰੈਸ ਕਾਨਫਰੰਸ ਵਿੱਚ ਮਿਲੀ ਭਾਰੀ ਸਰਾਹਣਾ

Published

on

ਸਲੇ ਅਤੇ ਪਹਚਾਣ ਦੀ ਕਹਾਣੀ ‘ਸ਼ੌਂਕੀ ਸਰਦਾਰ’ ਨੇ ਹਾਸਲ ਕੀਤੀ ਅੰਤਰਰਾਸ਼ਟਰੀ ਤਵੱਜੋ

ਨਵੀਂ ਦਿੱਲੀ: ਆਉਣ ਵਾਲੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਨੂੰ ਦਿੱਲੀ ਵਿੱਚ ਹੋਈ ਇੱਕ ਵਿਸ਼ਾਲ ਪ੍ਰੈਸ ਕਾਨਫਰੰਸ ਦੌਰਾਨ ਭਾਰੀ ਪ੍ਰਸ਼ੰਸਾ ਮਿਲੀ, ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ ਇਸ ਫਿਲਮ ਦੇ ਸ਼ਕਤੀਸ਼ਾਲੀ ਸੰਦੇਸ਼ ਦੀ ਸ਼ਲਾਘਾ ਕਰਨ ਵਾਸਤੇ ਇਕੱਠੇ ਹੋਏ। ਇਸ ਮੌਕੇ ‘ਤੇ ਕਈ ਮੁਲਕਾਂ ਦੇ ਨਮਾਇੰਦਿਆਂ ਨੇ ਹਿਸਾ ਲਿਆ, ਜਿਵੇਂ ਕਿ:
ਆਰਜਨਟੀਨਾ ਦੇ ਰਾਜਦੂਤ H.E. ਮਿਸਟਰ ਮਾਰੀਆਨੋ ਅਗੁਸਟਿਨ ਕਾਉਸੀਨੋ

ਟੀਮੋਰ-ਲੇਸਟੇ ਦੇ ਚਾਰਜ ਦ’ਅਫੇਅਰ H.E. ਮਿਸਟਰ ਅੰਟੋਨਿਓ ਮਾਰੀਆ ਡੀ ਜੀਸਸ ਦੋਸ ਸਾਂਤੋਸ

ਤੰਜਾਨੀਆ ਹਾਈ ਕਮਿਸ਼ਨ ਦੇ ਹੈੱਡ ਆਫ ਚਾਂਸਰੀ ਮਿਸਟਰ ਡਿਓਗਰੇਟਿਅਸ ਜੇ. ਡੋਟੋ

ਪਾਪੁਆ ਨਿਊ ਗਿਨੀ ਦੇ ਡਿਫੈਂਸ ਐਡਵਾਈਜ਼ਰ ਕਰਨਲ ਐਡੀਸਨ ਕੈਲਯੋ ਨੈਪਿਓ

ਫਿਲੀਸਤਿਨ ਦੇ ਐਂਬੈਸੀ ਕੌਂਸਲਰ ਮਿਸਟਰ ਬਾਸਮ ਹੇਲਿਸ

ਸੋਮਾਲੀਆ ਦੇ ਕਮਰਸ਼ੀਅਲ ਅਟਾਚੇ ਮਿਸਟਰ ਅਬਦੀਰੀਸਾਕ ਸਈਦ ਨੂਰ

ਅਤੇ ਇਜ਼ਰਾਈਲ ਐਂਬੈਸੀ ਦੇ ਮੀਡੀਆ ਡਿਪਾਰਟਮੈਂਟ ਤੋਂ ਮਿਸਟਰ ਆਯੁਸ਼ਮਾਨ ਪਾਂਡੇ।

ਸ਼ੌਂਕੀ ਸਰਦਾਰ ਵਿਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਂ — ਬੱਬੂ ਮਾਨ ਅਤੇ ਗੁਰੂ ਰੰਧਾਵਾ — ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਗੱਗੂ ਗਿੱਲ, ਨਿਮਰਤ ਕੌਰ ਧਾਲੀਵਾਲ, ਹਸ਼ਨੀਨ ਚੌਹਾਨ ਅਤੇ ਸੁਨੀਤਾ ਧੀਰ ਵੀ ਸ਼ਾਨਦਾਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਡਾਇਰੈਕਟ ਕਰ ਰਹੇ ਹਨ ਧੀਰਜ ਕੇਦਾਰਨਾਥ ਰਤਨ ਤੇ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ।

ਫਿਲਮ ਨੂੰ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮਜ਼ ਵੱਲੋਂ ਪੇਸ਼ ਕੀਤਾ ਗਿਆ ਹੈ।

ਪੰਜਾਬੀ ਸਭਿਆਚਾਰ, ਬਹਾਦੁਰੀ ਅਤੇ ਪਹਚਾਣ ‘ਤੇ ਆਧਾਰਿਤ ਇਹ ਕਹਾਣੀ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦਾ ਇਰਾਦਾ ਰੱਖਦੀ ਹੈ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਦਰਦਾਨਾਂ ਦੀ ਮੌਜੂਦਗੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸ਼ੌਂਕੀ ਸਰਦਾਰ ਇਕ ਵਿਸ਼ਵ ਪੱਧਰੀ ਕਲਾ ਰਚਨਾ ਹੈ।

ਸ਼ੌਂਕੀ ਸਰਦਾਰ 16 ਮਈ, 2025 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋ ਰਹੀ ਹੈ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon