News

ਨਸ਼ੇ ਨੂੰ ਕਹੋ ਨਾ, ਕ੍ਰਿਕਟ ਨੂੰ ਕਹੋ ਹਾਂ: ਨੌਜਵਾਨਾਂ ਨੂੰ ਬਦਲਣ ਦੇ ਮਿਸ਼ਨ ਨਾਲ ਚੰਡੀਗੜ੍ਹ ‘ਚ ਪੰਜਾਬ ਸਟਰੀਟ ਪ੍ਰੀਮੀਅਰ ਲੀਗ ਦੀ ਸ਼ੁਰੂਆਤ*

Published

on

ਚੰਡੀਗੜ੍ਹ ‘ਚ ਪੰਜਾਬ ਸਟਰੀਟ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਨਾਲ ਕ੍ਰਿਕਟ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ

ਚੰਡੀਗੜ੍ਹ : ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਇੱਕ ਵਿਲੱਖਣ ਪਹਲ ਹੈ ਜੋ ਗਲੀ ਕ੍ਰਿਕਟ (ਟੇਨਿਸ ਬਾਲ ਕ੍ਰਿਕਟ) ਨੂੰ ਨਸ਼ਾ ਵਿਰੋਧੀ ਸਮਾਜਿਕ ਮਿਸ਼ਨ ਨਾਲ ਜੋੜਦੀ ਹੈ। ਇਹ ਲੀਗ ਮੰਗਲਵਾਰ (24 ਜੂਨ) ਨੂੰ ਚੰਡੀਗੜ੍ਹ ਵਿੱਚ ਅਧਿਕਾਰਿਕ ਤੌਰ ‘ਤੇ ਲਾਂਚ ਕੀਤੀ ਗਈ।

ਚੰਡੀਗੜ੍ਹ ਵਿੱਚ ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੇ ਸ਼ਾਨਦਾਰ ਲਾਂਚ ਦੌਰਾਨ ਲੀਗ ਕਮਿਸ਼ਨਰ ਸ਼੍ਰੀ ਯੋਗਰਾਜ ਸਿੰਘ ਅਤੇ ਭਾਰਤ ਦੇ ਪੂਰਵ ਟੈਸਟ ਕ੍ਰਿਕਟਰ ਅਤੇ ਮੁੱਖ ਚੋਣਕਰਤਾ ਸ਼੍ਰੀ ਸੁਨੀਲ ਜੋਸ਼ੀ ਮੌਜੂਦ ਸਨ।

“ਫਿਊਚਰ ਸਪੋਰਟਸ ਮੈਨੇਜਮੈਂਟ ਵੱਲੋਂ ਆਯੋਜਿਤ, ਪੀਐਸਪੀਐਲ (PSPL) ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ‘ਨਸ਼ੇ ਨੂੰ ਨਕਾਰਣ’ ਲਈ ਪ੍ਰੇਰਿਤ ਕਰਨਾ ਅਤੇ ਖੇਡ ਦੀ ਤਾਕਤ ਰਾਹੀਂ ਇੱਕ ਸਿਹਤਮੰਦ, ਹੋਰ ਅਨੁਸ਼ਾਸਿਤ ਜੀਵਨ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ।

ਪੀਐਸਪੀਐਲ ਦੇ ਲੀਗ ਕਮਿਸ਼ਨਰ ਸ਼੍ਰੀ ਯੋਗਰਾਜ ਸਿੰਘ ਨੇ ਕਿਹਾ, “ਟੈਨਿਸ ਬਾਲ ਕ੍ਰਿਕਟ ਭਾਰਤੀ ਗਲੀਆਂ ਦੀ ਧੜਕਨ ਹੈ। ਇਹ ਚੁਸਤੀ, ਲਚੀਲਾਪਨ ਅਤੇ ਸਹਿਜ ਗਿਆਨ ਸਿਖਾਉਂਦੀ ਹੈ – ਅਜੇਹੇ ਗੁਣ ਜੋ ਅੰਤਰਰਾਸ਼ਟਰੀ ਖਿਡਾਰੀ ਵੀ ਸਲਾਹਦੇ ਹਨ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਨੌਜਵਾਨ ਇਸ ਫਾਰਮੈਟ ਨੂੰ ਖੇਡਣਾ ਪਸੰਦ ਕਰਨਗੇ।”

ਪੀਐਸਪੀਐਲ ਟੀ10 ਦੇ ਡਾਇਰੈਕਟਰ ਸ਼੍ਰੀ ਵੀਪੀ ਸਿੰਘ ਬਾਜਵਾ ਨੇ ਕਿਹਾ, “ਪੀਐਸਪੀਐਲ ਸਾਡੇ ਨੌਜਵਾਨਾਂ ਲਈ ਅਨੁਸ਼ਾਸਨ ਅਤੇ ਖੇਡ ਦੇ ਆਨੰਦ ਰਾਹੀਂ ਆਪਣੇ ਜੀਵਨ ਨੂੰ ਮੁੜ ਹਾਸਿਲ ਕਰਨ ਲਈ ਇੱਕ ਸਪਸ਼ਟ ਸੰਦੇਸ਼ ਹੈ। ਇਹ ਪਹਲ ਨਾ ਸਿਰਫ ਕ੍ਰਿਕਟ ਖਿਡਾਰੀ ਬਣਾਉਂਦੀ ਹੈ, ਸਗੋਂ ਚਰਿਤਰ ਵੀ ਨਿਰਮਾਣ ਕਰਦੀ ਹੈ। ਹਰ ਰਨ ਅਤੇ ਹਰ ਡਾਟ ਬਾਲ ਵਿੱਚ ਮੈਨੂੰ ਨਸ਼ੇ ਦੀ ਲਤ ਤੋਂ ਦੂਰ ਅਤੇ ਇਕ ਬਿਹਤਰ ਪੰਜਾਬ ਵੱਲ ਇਕ ਹੋਰ ਕਦਮ ਦਿਖਾਈ ਦਿੰਦਾ ਹੈ।”

ਸ਼੍ਰੀ ਸੁਨੀਲ ਜੋਸ਼ੀ ਨੇ ਕਿਹਾ, ‘ਅਸੀਂ ਕੱਚੀ ਅਤੇ ਨਿਡਰ ਪ੍ਰਤਿਭਾ ਨੂੰ ਲੱਭਣ ਲਈ ਜ਼ਮੀਨੀ ਪੱਧਰ ‘ਤੇ ਗਏ ਹਾਂ। ਪੀਐਸਪੀਐਲ ਪੰਜਾਬ ਦੀਆਂ ਗਲੀਆਂ ਅਤੇ ਮੋਹੱਲਿਆਂ ਤੋਂ ਉਭਰਨ ਵਾਲੀ ਨਵੀਂ ਪ੍ਰਤਿਭਾ ਦੀ ਪਹਿਚਾਣ ਕਰੇਗਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ।’ ਪੂਰਵ ਭਾਰਤੀ ਕ੍ਰਿਕਟਰ ਰਿਸ਼ੀ ਧਵਨ ਅਤੇ ਮਨਪ੍ਰੀਤ ਗੋਨੀ ਨੇ ਵੀ ਇਸ ਮੌਕੇ ‘ਤੇ ਹਾਜ਼ਰੀ ਲਗਾਈ ਅਤੇ ਇਸ ਦੂਰਦਰਸ਼ੀ ਪਹਿਲ ਨੂੰ ਆਪਣਾ ਸਮਰਥਨ ਦਿੱਤਾ, ਜੋ ਕਿ ਗਲੀ ਕ੍ਰਿਕਟ ਨੂੰ ਇੱਕ ਸ਼ਕਤੀਸ਼ਾਲੀ ਨਸ਼ਾ ਵਿਰੋਧੀ ਸਮਾਜਿਕ ਮੁਹਿੰਮ ਨਾਲ ਜੋੜਦਾ ਹੈ।

ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਵਿੱਚ ਕੁੱਲ 8 ਟੀਮਾਂ ਹੋਣਗੀਆਂ, ਹਰ ਟੀਮ ਵਿੱਚ 20 ਖਿਡਾਰੀ ਹੋਣਗੇ — 14 ਪੰਜਾਬ ਤੋਂ ਅਤੇ 6 ਹੋਰ ਭਾਰਤੀ ਰਾਜਾਂ ਤੋਂ। ਪੰਜਾਬ ਦੇ ਹਰ ਜ਼ਿਲੇ ਅਤੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਟ੍ਰਾਇਲ ਕਰਵਾਏ ਜਾਣਗੇ, ਜਿਸ ਨਾਲ ਵਿਸ਼ਾਲ ਭਾਗੀਦਾਰੀ ਅਤੇ ਪ੍ਰਤਿਭਾ ਦੀ ਪਛਾਣ ਨੂੰ ਯਕੀਨੀ ਬਣਾਇਆ ਜਾਵੇਗਾ। ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਰਾਸ਼ਟਰੀ ਖੇਡ ਚੈਨਲਾਂ ‘ਤੇ ਕੀਤਾ ਜਾਵੇਗਾ, ਜਿਸ ਨਾਲ ਖਿਡਾਰੀਆਂ ਨੂੰ ਉਹ ਤਜਰਬਾ ਮਿਲੇਗਾ ਜੋ ਆਮ ਤੌਰ ‘ਤੇ ਗਲੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਨਹੀਂ ਮਿਲਦਾ। ਖਿਡਾਰੀਆਂ ਲਈ ਇੱਕ ਢਾਂਚਾਬੱਧ ਨੀਲਾਮੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਆਧਾਰ ਕੀਮਤ ₹25,000 ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਪਛਾਣ ਅਤੇ ਵਿੱਤੀ ਪ੍ਰੋਤਸਾਹਨ ਦੋਵੇਂ ਮਿਲਣਗੇ।

ਵਾਤਾਵਰਣਕ ਸਥਿਰਤਾ ਵਲ ਲੀਗ ਦੀ ਵਚਨਬੱਧਤਾ ਨੂੰ ਮਜ਼ਬੂਤ ਬਣਾਉਂਦੇ ਹੋਏ, ਹਰ ਡੌਟ ਬੌਲ ‘ਤੇ ਇੱਕ ਰੁੱਖ ਲਾਇਆ ਜਾਵੇਗਾ। ਇਸਦੇ ਨਾਲ ਹੀ, ਹਰ ਮੈਚ ਵਿੱਚ ਨਸ਼ਿਆਂ ਤੋਂ ਸਫਲਤਾਪੂਰਵਕ ਛੁਟਕਾਰਾ ਪਾ ਚੁੱਕੇ 50 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇੱਕ ਸਾਲ ਦੀ ਮੁਫ਼ਤ ਜਿਮ ਮੈਂਬਰਸ਼ਿਪ ਨਾਲ ਕ੍ਰਿਕਟ ਅਕੈਡਮੀ ਦਾ ਟਰੇਨਿੰਗ ਪ੍ਰੋਗਰਾਮ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon