
ਪੰਜਾਬੀ ਫਿਲਮਾਂ ਦੀ ਲੜੀ ਵਿੱਚ ਇਕ ਹੋਰ ਖੂਬਸੂਰਤ ਫਿਲਮ ਦਾ ਨਾਮ ਜੁੜਨ ਜਾ ਰਿਹਾ ਹੈ ਉਹ ਹੈ ਯਮਲਾ ਇਸ ਫਿਲਮ ਵਿੱਚ ਮਰਹੂਮ ਗਾਇਕ ਰਾਜਵੀਰ ਜਵੰਦਾ ਮੁੱਖ ਰੋਲ ਵਿੱਚ ਨਜ਼ਰ ਆ ਰਹੇ ਹਨ ਹਾਲਾਕਿ ਜਿਸ ਸਮੇਂ ਇਹ ਫਿਲਮ ਰੀਲੀਜ਼ ਕੀਤੀ ਜਾ ਰਹੀ ਹੈ ਉਸ ਸਮੇਂ ਮਹਾਨ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀ ਹੈ ਤੇ ਹੁਣ ਸਾਰੇ ਪੰਜਾਬੀਆਂ ਦੀ ਡਿਉਟੀ ਬਣਦੀ ਹੈ ਕਿ ਉਹ ਫਿਲਮ ਨੂੰ ਪ੍ਰਮੋਟ ਕਰਨ ” ਗੱਲ ਕਰਦੇ ਹਾਂ ਫਿਲਮ ਦੇ ਗੀਤਾਂ ਦੀ ਜਿਸ ਨੂੰ ਮਰਹੂਮ ਗਾਇਕ ਸਰਦੂਲ ਸਿਕੰਦਰ ਨੇ ਅਪਣੀ ਆਵਾਜ ਵਿੱਚ ਗਾਇਆ ਹੈ ਉਹਨਾਂ ਤੋਂ ਇਲਾਵਾ ਨਾਮਵਰ ਗਾਇਕ ਸੁਖਵਿੰਦਰ ਸਿੰਘ ,ਐਮੀ ਵਿਰਕ,ਕਨਵਰ ਗਰੇਵਾਲ,ਗਾਇਕਾ ਤਨਿਸ਼ਕ,ਅਮਰ ਸੈਂਬੀ,ਕਮਲ ਖਾਨ,ਤੇ ਜਿਨੀ ਜੌਹਲ ਨੇ ਗਾਏ ਹਨ ਉਹਨਾਂ ਕਿਹਾ ਕਿ ਜਿਸ ਸਮੇਂ ਉਹ ਰਾਜਵੀਰ ਜਵੰਦਾ ਦੀ ਫਿਲਮ ਲਈ ਗੀਤ ਡਬ ਕਰ ਰਹੇ ਸਨ ਉਹ ਉਦਾਸ ਸਨ ਤੇ ਅੱਖਾਂ ਵਿੱਚ ਹੰਝੂ ਤੇ ਬੜੀ ਮੁਸ਼ਕਿਲ ਨਾਲ ਗੀਤਾਂ ਨੂੰ ਡਬ ਕੀਤਾ ਇਸ ਫਿਲਮ ਵਿੱਚ ਭਾਵੇਂ ਐਮੀ ਵਿਰਕ,ਕੁਲਵਿੰਦਰ ਬਿੱਲਾ,ਕਨਵਰ ਗਰੇਵਾਲ ਕੰਮ ਨਹੀਂ ਕਰ ਰਹੇ ਪਰ ਉਹ ਦਿਨ ਰਾਤ ਅਪਣੇ ਜਿਗਰੀ ਯਾਰ ਦੀ ਫਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ ਇਕੱਲੇ ਇਹੀ ਨਹੀਂ ਹੋਰ ਬਹੁਤ ਸਾਰੇ ਵੱਡੇ ਕਲਾਕਾਰ ਹਨ ਜਿਹੜੇ ਅਪਣੇ ਅਪਣੇ ਸੋਸ਼ਲ ਮੀਡੀਆ ਪਲੇਟਫੋਰਮ ਤੇ ਫਿਲਮ ਦੇ ਪੋਸਟਰ ਤੇ ਰਾਜਵੀਰ ਜਵੰਦਾ ਦੀ ਫਿਲਮ ਦੀ ਚਰਚਾ ਕਰ ਰਹੇ ਹਨ ਜਿਕਰਯੋਗ ਹੈ ਕਿ ਫਿਲਮ ਦਾ ਟਰੇਲਰ ਤੇ ਗੀਤ 16 ਨਵੰਬਰ ਨੂੰ ਲਾਂਚ ਕੀਤਾ ਜਾ ਰਿਹਾ ਹੈ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਫਿਲਮ ਨੂੰ ਨਾਮਵਰ ਨਿਰਦੇਸ਼ਕ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਤੇ ਯਮਲਾ ਫਿਲਮ 28 ਨਵੰਬਰ 2025 ਨੂੰ ਪੂਰੀ ਦੁਨੀਆ ਵਿੱਚ ਰੀਲੀਜ਼ ਕੀਤਾ ਜਾ ਰਿਹਾ ਹੈ