
ਨਿਰਮਾਤਾ ਪਿੰਕੀ ਧਾਲੀਵਾਲ ਦੀ ਮੋਹਾਲੀ ਸਥਿਤ ਕੋਠੀ ਤੇ ਅਗਿਆਤ ਨੌਜਵਾਨਾਂ ਨੇ ਅੰਨੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਸੈਕਟਰ 71 ਦਾ ਹੈ ਜਿਥੇ ਇਹ ਗੋਲੀਆਂ ਚਲਾਈਆਂ ਗਈਆਂ ,ਸੀ ਸੀ ਟੀਵੀ ਕੈਮਰਿਆਂ ਮੁਤਾਬਿਕ ਗੋਲੀਆਂ ਚਲਾਉਣ ਵਾਲਿਆਂ ਨੇ ਪਹਿਲਾਂ ਰੇਕੀ ਕੀਤੀ ਉਸ ਤੋਂ ਬਾਅਦ ਤੇਜ ਵਾਰਿਸ਼ ਤੇ ਹਨੇਰੀ ਦੇ ਬਾਵਯੂਦ 7 ਤੋਂ 8 ਮਹੀਨੇ ਰਾਂਊਡ ਫਾਇਰ ਕੀਤੇ ਗਏ ਦੱਸ ਦੇਈਏ ਕਿ ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਸਨ ਗਨੀਮਤ ਇਹ ਰਹੀ ਕਿ ਜਿਸ ਸਮੇਂ ਗੋਲੀਆਂ ਚੱਲੀਆਂ ਉਸ ਸਮੇਂ ਉਹ ਘਰ ਵਿੱਚ ਨਹੀਂ ਸਨ ਦੱਸ ਦੇਈਏ ਕਿ ਜਿਸ ਸੈਕਟਰ ਵਿੱਚ ਪਿੰਕੀ ਧਾਲੀਵਾਲ ਦਾ ਘਰ ਹੈ ਉਹ ਪੋਸ਼ ਹੈ ਤੇ ਖੱਭੇ ਸੱਜੇ ਵੱਡੇ ਲੋਕਾਂ ਦੇ ਘਰ ਹਨ ,ਐਸ ਐਸ ਪੀ ਮੁਤਾਬਿਕ ਜਲਦੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਦੱਸ ਦੇਈਏ ਕਿ ਇਹ ਉਹੀ ਪਿੰਕੀ ਧਾਲੀਵਾਲ ਹਨ ਜਿਹਨਾਂ ਦਾ ਗਾਇਕਾ ਸੁਨੰਦਾ ਸ਼ਰਮਾ ਨਾਲ ਪੰਗਾ ਪਿਆ ਸੀ ਤੇ ਸੁਨੰਦਾ ਨੇ ਮਾਨਿਸਕ ਤੰਗ ਪ੍ਰੇਸ਼ਾਨ ਕਰਨ ਦੇ ਇਲਜਾਮ ਲਗਾਏ ਸਨ ਉਸ ਤੋਂ ਬਾਅਦ ਪਿੰਕੀ ਧਾਲੀਵਾਲ ਤੇ ਪਰਚਾ ਵੀ ਦਰਜ ਹੋਇਆ ਸੀ ਤੇ ਉਹਨਾਂ ਨੇ ਕੋਰਟ ਵਿੱਚ ਚਣੌਤੀ ਵੀ ਦਿੱਤੀ ਸੀ ਉਸ ਤੋਂ ਬਾਅਦ ਕੋਰਟ ਨੇ ਇਹ ਪਰਚੇ ਨੂੰ ਗੈਰ ਕਾਨੁੰਨੀ ਦੱਸਿਆ ਸੀ ਬਾਹਰਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪਿੰਕੀ ਧਾਲੀ ਵਾਲ ਜਾਂ ਉਹਨਾਂ ਦੇ ਪਰਿਵਾਰ ਪਾਸੋ ਕੋਈ ਬਿਆਨ ਸਾਹਮਣੇ ਨਹੀਂ ਆਇਆ