
ਭਾਰਤੀ ਯੋਗ ਦੀ ਵਿਰਾਸਤ ਨੂੰ ਇੱਕ ਅੱਗੇ ਵਧਾਉਂਦੇ ਹੋਏ , ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ, ਮੋਹਾਲੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ ਗਿਆ। ਸੰਸਥਾ ਦੇ ਖੇਡ ਵਿਭਾਗ ਦੁਆਰਾ ਆਯੋਜਿਤ ਇਸ ਸਮਾਰੋਹ ਵਿੱਚ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੇ ਬੜੇ ਉਤਸਾਹ ਨਾਲ ਭਾਗ ਲਿਆ। ਇਸ ਦੌਰਾਨ ਸਾਰਿਆਂ ਨੇ ਚੜ੍ਹਦੇ ਸੂਰਜ ਦੀ ਰੌਸ਼ਨੀ ਹੇਠ ਯੋਗ ਦੀ ਗਹਿਰਾਈ ਨੂੰ ਸਮਝਿਆ ਅਤੇ ਕਈ ਪ੍ਰਕਾਰ ਦੀਆਂ ਯੋਗ ਮੁਦਰਾਵਾਂ ਕੀਤੀਆਂ।
ਇਸ ਮੌਕੇ ਜੀਨਾ ਸਿੱਖੋ ਦੇ ਪ੍ਰਬੰਧ ਅਤੇ ਨਿਰਦੇਸ਼ਕ ਆਚਾਰੀਆ ਮਨੀਸ਼ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਆਚਾਰੀਆ ਮਨੀਸ਼ ਜੀ ਹਿਮਸ ਗਰੁੱਪ ਆਫ਼ ਹਸਪਤਾਲ ਦੇ ਸੰਸਥਾਪਕ ਵੀ ਹਨ। ਉਹਨਾਂ ਨੇ ਆਪਣੇ ਕਈ ਸਾਲਾਂ ਦੇ ਅਨੁਭਵ ਨਾਲ ਯੋਗ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ,ਉਨ੍ਹਾਂ ਦੇ ਸ਼ਬਦਾਂ ਨੇ ਯੋਗ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਫਾਇਦੇਮੰਦ ਦਸਿਆ ਉਹਨਾਂ ਨੇ ਭਾਵਨਾਤਮਕ ਅਤੇ ਅਧਿਆਤਮਿਕ ਤੌਰ ਵੀ ਯੋਗ ਨੂੰ ਫ਼ਾਇਦੇਮੰਦ ਕਿਹਾ, ਉਨ੍ਹਾਂ ਦੀ ਅਗਵਾਈ ਹੇਠ, ਕੈਂਪਸ ਦਾ ਵਾਤਾਵਰਣ ਪੂਰੀ ਤਰ੍ਹਾਂ ਅਧਿਆਤਮਕ ਬਣ ਗਿਆ।
ਜਦੋਂ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਫੈਕਲਟੀ ਅਤੇ ਵਿਦਿਆਥੀਆਂ ਨੇ ਯੋਗ ਮੁਦਰਾਵਾਂ ਸ਼ੁਰੂ ਕੀਤੀਆਂ ਤਾਂ
ਕੈਂਪਸ ਦਾ ਹਰਿਆ ਭਰਿਆ ਵਿਹੜਾ ਇੱਕ ਸ਼ਾਂਤ ਅਤੇ ਪਵਿੱਤਰ ਸਥਾਨ ਵਿੱਚ ਬਦਲ ਗਿਆl ਇਹ ਸੈਸ਼ਨ ਤੰਦਰੁਸਤੀ ਨੂੰ ਸਿਰਫ਼ ਇੱਕ ਅਭਿਆਸ ਵਜੋਂ ਹੀ ਨਹੀਂ, ਸਗੋਂ ਯੋਗ ਨੂੰ ਜੀਵਨ ਦੇ ਇੱਕ ਢੰਗ ਵਜੋਂ ਅਪਣਾਉਣ ਦੀ ਸਮੂਹਿਕ ਵਚਨਬੱਧਤਾ ਨਾਲ ਸਮਾਪਤ ਹੋਇਆ, ਸੀਜੀਜੀ ਸਟਾਫ਼ ਅਤੇ ਵਿਦਿਆਰਥੀਆਂ ਨੇ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਯੋਗ ਨੂੰ ਅਪਣਾਉਣ ਦੀ ਸਹੁੰ ਚੁੱਕੀ।
ਇਸ ਸਮਾਗਮ ਨੇ ਸੰਸਥਾ ਅਜਿਹੇ
ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਸੰਸਥਾ ਸਿਰਫ਼ ਵਿਦਿਆਥੀਆਂ ਦੇ ਕਿਤਾਬੀ ਗਿਆਨ ‘ਤੇ ਫੋਕਸ ਨਹੀਂ ਕਰਦੀ ਸਗੋਂ, ਉਹਨਾਂ ਦੇ ਬਹੁ-ਪੱਖੀ ਵਿਕਾਸ ਲਈ ਵਚਨਬੱਧ ਹੈ, ਜੋ ਇੱਕ ਅਜਿਹੀ ਸਿੱਖਿਆ ਨੂੰ ਪਹਿਲ ਦਿੰਦੀ ਹੈ,ਜੋ ਸਰੀਰ ਨੂੰ ਮਜ਼ਬੂਤ ਕਰਨ ਦੇ ਨਾਲ ਆਤਮਾ ਨੂੰ ਉੱਚਾ ਚੁੱਕਦੀ ਹੈ। ਯੋਗ ਦਿਵਸ ਮਨਾਉਣਾ ਸੀਜੀਸੀ ਝੰਜੇੜੀ ਦੇ ਵਿੱਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਪ੍ਰਤਿਭਾ ਨਾਲ ਜੋੜਨਾ ਹੈ, ਸਗੋਂ ਵਿਦਿਅਰਥੀਆਂ ਨੂੰ ਹਰ ਪੱਖੋਂ ਮਜ਼ਬੂਤ ਬਣਾਉਣਾ ਹੈ।