
ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਟੈਗੋਰ ਥੀਏਟਰ, ਸੈਕਟਰ-18, ਚੰਡੀਗੜ੍ਹ ਵਿਖੇ ਇਤਿਹਾਸਕ ਨਾਟਕ ਮਹਾਰਾਣੀ ਜਿੰਦਾ ਕਰਾਇਆ ਗਿਆ। ਜਿਸਦੇ ਮੁੱਖ ਮਹਿਮਾਨ ਸਰਦਾਰ ਏ ਐੱਸ ਰਾਏ ਜੀ (ਏ ਡੀ ਜੀ ਪੀ, ਪੰਜਾਬ) ਰਹੇ। ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਅਤੇ ਸਾਰੀ ਟੀਮ ਨੇ ਮਿਲਕੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮੁੱਖ ਮਹਿਮਾਨ ਏ ਐੱਸ ਰਾਏ ਜੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਜੋਤ ਜਗਾਉਣ ਦੀ ਰਸਮ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਸੁਸਾਇਟੀ ਦਾ ਚਿੰਨ੍ਹ ਦੇ ਕੇ ਮੁੱਖ ਮਹਿਮਾਨ ਏ ਡੀ ਜੀ ਪੀ, ਪੰਜਾਬ ਏ ਐੱਸ ਰਾਏ ਜੀ ਨੂੰ ਸਨਮਾਨਿਤ ਕੀਤਾ ਅਤੇ ਆਪਣੀਆਂ ਹੱਥ ਲਿਖਿਤ ਪੁਸਤਕਾਂ ਭੇਂਟ ਕੀਤੀਆਂ। ਥੀਏਟਰ ਡਾਇਰੈਕਟਰ ਇਮੈਨੁਅਲ ਸਿੰਘ ਤੇ ਉਸਦੀ ਟੀਮ ਵੱਲੋਂ ਨਾਟਕ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦੀ ਰਹਿਨੁਮਾਈ ਸੁਸਾਇਟੀ ਦੇ ਚੇਅਰਮੈਨ ਰਾਸ਼ਟਰਪਤੀ ਅਵਾਰਡੀ ਸ. ਬਲਕਾਰ ਸਿੱਧੂ ਜੀ ਨੇ ਕੀਤੀ।
ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ ਦੱਸਿਆ ਕਿ ਮਹਾਰਾਣੀ ਜਿੰਦਾਂ ਨਾਟਕ ਦਾ ਮੰਤਵ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣਾ ਹੈ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਉਹ ਸੂਰਜ ਪੰਜਾਬੀਆਂ ਲਈ ਚੜਿਆ ਜਿਸਦਾ ਨਿੱਘ ਪੰਜਾਬੀਆਂ ਨੇ ਅੱਧੀ ਸਦੀ ਤੱਕ ਮਾਣਿਆ। ਮਹਾਰਾਜਾ ਰਣਜੀਤ ਸਿੰਘ ਜਿਸਨੂੰ ਸ਼ੇਰ-ਏ-ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਪੰਜ ਦਰਿਆਵਾਂ ਦੀ ਧਰਤੀ ਉੱਤੇ ਰਾਜ ਕਰਨ ਵਾਲਾ ਪਹਿਲਾ ਮੂਲ ਪੰਜਾਬੀ ਹੈ। ਇੱਕ ਦੁਰਲੱਭ ਭੂ-ਰਣਨੀਤਕ ਦ੍ਰਿਸ਼ਟੀ ਦੇ ਕਾਰਨ, ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਕਾਬੁਲ ਕੰਧਾਰ, ਕਸ਼ਮੀਰ ਅਤੇ ਲੱਦਾਖ ਖੇਤਰਾਂ ਤੱਕ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖ਼ਾਲਸਾ ਰਾਜ ਦਾ ਇਕ ਨਾਨਕਸ਼ਾਹੀ ਸਿੱਕਾ 13 ਪੌੰਡ ਅਤੇ 36 ਡਾਲਰਾਂ ਦੇ ਬਰਾਬਰ ਸੀ। ਅੰਗਰੇਜ਼ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੇਵਲ ਮਹਾਰਾਣੀ ਜਿੰਦਾਂ ਹੀ ਰਾਜ ਕਰਨ ਦੇ ਸਮਰੱਥ ਹੈ। ਇਸ ਲਈ ਉਹਨਾਂ ਨੇ ਚਲਾਕੀ ਨਾਲ ਮਹਾਰਾਣੀ ਤੇ ਦਲੀਪ ਸਿੰਘ ਨੂੰ ਜਲਾਵਤਨ ਕੀਤਾ।ਨਾਟਕ ਮਹਾਰਾਣੀ ਜਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸਦੇ ਹਕੂਕ ਦਿਵਾਉਣ ਲਈ ਜਦੋ-ਜਹਿਦ ਹੈ। ਮਹਾਰਾਣੀ ਜਿੰਦਾਂ ਉਹ ਮਹਾਨ ਔਰਤ ਸੀ ਜੋ ਅੰਗਰੇਜ਼ਾਂ ਤੋਂ ਬਾਗੀ ਹੋ ਕੇ ਸਾਰੀ ਉਮਰ ਸ਼ੇਰਨੀ ਵਾਂਗ ਸਿੱਖ ਰਾਜ ਵਾਸਤੇ ਲੜਦੀ ਰਹੀ ਤੇ ਅਖੀਰ ਆਪਣੇ ਪ੍ਰਭਾਵ ਸਦਕਾ ਈਸਾਈ ਬਣੇ ਦਲੀਪ ਸਿੰਘ ਵਿੱਚ ਮੁੜ ਸਿੱਖ ਰਾਜ ਦਾ ਮਹਾਰਾਜਾ ਬਨਣ ਲਈ ਚਿਣਗ ਪੈਦਾ ਕਰਦੀ ਹੈ।
ਸ. ਬਲਕਾਰ ਸਿੱਧੂ ਜੀ ਨੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ ਜੋ ਹਰ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਪਰਵੀਨ ਸੰਧੂ ਦਾ ਪੂਰਾ ਸਹਿਯੋਗ ਦਿੰਦੇ ਹਨ ਅਤੇ ਟੀਮ ਮੈਂਬਰ ਕੈਸ਼ੀਅਰ ਅਰਸ਼ਦੀਪ ਸਿੰਘ, ਸੋਸ਼ਲ ਮੀਡੀਆ ਓਪਰੇਟਰ ਨਵਨੂਰ, ਪ੍ਰੈਸ ਸਕੱਤਰ ਸ਼ਾਇਰ ਭੱਟੀ, ਲਿੱਲੀ ਸਵੱਰਨ ਜੀ, ਕਰਨਲ ਸਵਰਨ ਜੀ, ਨਵਪ੍ਰੀਤ ਕੋਰ, ਰੁਪਿੰਦਰ ਕੋਰ, ਸਹਿਜਲੀਨ ਕੋਰ, ਗੁਰਨੂਰ ਸਿੰਘ, ਸਵਰਨ ਸਿੰਘ (ਚੇਅਰਮੈਨ ਸਬਲੋਕ ਨਿਊਜ ਐਂਡ ਐਂਟਰਟੇਨਮੈਂਟ ਚੈਨਲ), ਪ੍ਰੋ:ਤੇਜਾ ਸਿੰਘ ਥੂਹਾ, ਅਮਰਜੀਤ ਕੋਰ ਥੂਹਾ, ਕੁਲਦੀਪ ਕੋਰ, ਮਨਜੀਤ ਕੋਰ ਮੀਤ,ਨਿਤਿਨ ਰਾਮਪਾਲ ,ਪਲਵੀ ਰਾਮਪਾਲ, ਰਾਖੀ ਬਾਲਾ ਸੁਬਰਾਮਨੀਅਮ, ਜਸਬੀਰ ਕੋਰ ਜੱਸੀ, ਜਸਮਾਈਨ ਕੋਰ, ਬਲਬੀਰ ਕੋਰ ਸੋਨੀ, ਹਰਜੀਤ ਕੰਗ ਨੂੰ ਇਸ ਸਫਲ ਪ੍ਰੋਗਰਾਮ ਲਈ ਵਧਾਈ ਦਿੰਦਿਆਂ ਅੱਗੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਹੱਲਾਸ਼ੇਰੀ ਦਿੱਤੀ।
ਇਸ ਮੌਕੇ ਡਾ. ਗੁਰਮੀਤ ਸਿੰਘ ਸਾਬਕਾ ਪ੍ਰੋ. ਤੇ ਮੁੱਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਹਰਜੀਤ ਕੋਰ, ਅਨੀਤਾ ਸ਼ਬਦੀਸ਼, ਕੁਲਵਿੰਦਰ ਕੋਮਲ, ਸੰਜੀਵਨ ਸਿੰਘ ਨੇ ਵੀ ਸ਼ਿਰਕਤ ਕੀਤੀ।
ਸ਼ਾਇਰ ਭੱਟੀ (ਚੰਡੀਗੜ੍ਹ)