
MOHALI :1 FEB ( KULWANT SINGH ) ਪੰਜਾਬੀ ਗੀਤ ‘ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ’, ‘ਦਿਲ ਦੇ ਫਰੇਮ ਵਿਚ’ ਅਤੇ ‘ਡੌਲਿਆਂ ਵਿਚ ਜਾਨ’ ਵਰਗੇ ਮਸ਼ਹੂਰ ਗੀਤ ਪੰਜਾਬੀ ਸੱਭਿਆਚਾਰ ਨੂੰ ਦੇਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਜ਼ੈਲੀ ਹੁਣ ਲੋਕਾਂ ਦੀ ਕਚਹਿਰੀ ਵਿਚ ਆਪਣਾ ਇਕ ਨਵਾਂ ਗੀਤ ਲੈ ਕੇ ਆ ਰਹੇ ਹਨ। ਜ਼ੈਲੀ ਦਾ ਇਹ ਨਵਾਂ ਗੀਤ ‘ਹੀਰਿਆਂ ਦਾ ਹਾਰ’ ਆਉਂਦੀ 4 ਫਰਵਰੀ, 2025 ਨੂੰ ਰਲੀਜ਼ ਹੋਣ ਜਾ ਰਿਹਾ ਹੈ।ਦੱਸਣਯੋਗ ਹੈ ਕਿ ਖ਼ੁਦ ਜ਼ੈਲੀ ਨੇ ਇਸ ਗੀਤ ਨੂੰ ਗਾਉਣ ਦੇ ਨਾਲ ਨਾਲ ਕੰਪੋਜ਼ ਵੀ ਕੀਤਾ ਹੈ ਜਦਕਿ ਇਸ ਗੀਤ ਨੂੰ ਪ੍ਰਦੀਪ ਸਿੰਘ ਥਿੰਦ ਵੱਲੋਂ ਲਿਖਿਆ ਗਿਆ ਹੈ।ਇਸ ਗੀਤ ਨੂੰ ਮਿਊਜ਼ਿਕ ਵੇਵਜ਼ ਲਿਮ: ਅਤੇ ਸਰਵਣ ਔਲਖ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੀ ਡਾਇਰੈਕਸ਼ਨ ਪ੍ਰੀਤ ਬਲ ਦੀ ਹੈ। ਗੀਤ ਦਾ ਮਿਊਜ਼ਿਕ ਨਿਕ ਮਿਊਜ਼ਿਕ ਵਲੋਂ ਦਿੱਤਾ ਗਿਆ ਹੈ। ਇਹ ਪ੍ਰੋਜੈਕਟ ਜਗਤਾਰ ਸਿੰਘ ਕਾਲਾ ਦਾ ਹੈ ਅਤੇ ਇਸ ਦੇ ਐਡੀਟਰ ਹਰਸ਼ਵਿੰਦਰ ਸਿੰਘ ਹਨ।ਗਾਇਕ ਜ਼ੈਲੀ ਨੇ ਉਮੀਦ ਜਤਾਈ ਕਿ ਨਵਾਂ ਗੀਤ ਉਹਨਾਂ ਦੇ ਚਹੇਤਿਆਂ ਨੂੰ ਚੰਗਾ ਲੱਗੇਗਾ। ਉਹਨਾਂ ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਸਿਮਰਨਜੀਤ ਸਿੰਘ ਜਰਮਨੀ, ਹੈਪੀ ਸਰਪੰਚ, ਬਿੱਟੂ ਸਰਪੰਚ, ਸਤਵਿੰਦਰ ਲੰਬਰ, ਸਿਮਰਨ, ਮਿੰਟੂ, ਰਾਜਾ ਜਸ਼ਨਬੀਰ, ਜੋਬਨ, ਪ੍ਰੀਤ ਕੈਨੇਡਾ, ਹਰਪ੍ਰੀਤ ਖੱਟੜਾ, ਸੁਖਾ ਤੋਗਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।