
ਵੱਡੀ ਖਬਰ:ਕੁਲਵੰਤ ਗਿੱਲ-31 ਦਿਸੰਬਰ 2024-ਗਾਇਕਾਂ ਨੂੰ ਗੈਂਗਸਟਰਾਂ ਦੋਆਰਾ ਫਿਰਤੀਆਂ ਮੰਗਣ ਦਾ ਸਿਲਸਿਲਾ ਜਾਰੀ ਹੈ ਤੇ ਇਕ ਬਾਰੀ ਫਿਰ ਇਹਨਾਂ ਗੈਂਗਸਟਰਾਂ ਨੇ ਗਾਇਕ ਰਣਜੀਤ ਬਾਵਾ ਨੂੰ ਨਿਸ਼ਾਨਾ ਬਣਾਇਆ ਹੈ ਤੇ ਇਕ ਵਿਦੇਸ਼ੀ ਨੰਬਰ ਤੋਂ 2 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਹੈ ਹਾਲਾਕਿ ਇਸ ਧਮਕੀ ਨੂੰ ਰਣਜੀਤ ਬਾਵਾ ਸਿਰੇ ਤੋਂ ਨਾਕਾਰ ਰਹੇ ਹਨ ਪਰ ਇਸ ਦੀ ਸ਼ਿਕਾਇਤ ਰਣਜੀਤ ਬਾਵਾ ਦੇ ਮਾਨੈਜ਼ਰ ਮਲਕੀਤ ਨੇ ਪੁਲਿਸ ਕੋਲ ਦਿੱਤੀ ਹੈ ਕਿ 14 ਨਵੰਬਰ ਨੂੰ ਫੋਨ ਨੰਬਰ 44758019808 ਤੋਂ ਧਮਕੀ ਆਈ ਸੀ ਪਰ ਉਸ ਸਮੇਂ ਇਹ ਕਾਲ ਨੂੰ ਅਣਗੌਲਿਆ ਕਰ ਦਿੱਤਾ ਪਰ ਬਾਅਦ ਵਿਚ ਧਮਕੀ ਭਰਿਆ ਵਟਸਅੱਪ ਮੈਸਜ਼ ਆਇਆ ਸੀ ਉਸ ਆਡਿਓ ਵਿੱਚ ਕਿਹਾ ਗਿਆ ਸੀ ਕਿ ਜੇਕਰ 2 ਕਰੋੜ ਨਾ ਦਿੱਤੇ ਤਾਂ ਰਣਜੀਤ ਬਾਵਾ ਨਤੀਜ਼ੇ ਭੁਗਤਨ ਲਈ ਤਿਆਰ ਰਹਿਣ