
ਮੋਹਾਲੀ:22 ਜਨਵਰੀ-ਕੁਲਵੰਤ ਗਿੱਲ:ਐਕਸ਼ਨ ਤੇ ਪਿਆਰ ਮੁੱਹਬਤ ਤੇ ਮਝੈਲਾ ਦੀ ਆਪਸੀ ਦੁਸ਼ਮਣੀ ਨੂੰ ਦਰਸਾਂਉਦੀ ਪੰਜਾਬੀ ਫਿਲਮ ” MAJHAIL ” 31 ਜਨਵਰੀ ਨੂੰ ਸਿਨੈਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ ਇਸ ਫਿਲਮ ਵਿੱਚ ਦੇਵ ਖਰੋੜ,ਗੁੱਗੂ ਗਿੱਲ,ਕੁੱਲ ਸਿੱਧੂ,ਰੂਪੀ ਗਿੱਲ,ਧੀਰਜ ਕੁਮਾਰ,ਮਾਰਕ ਰੰਧਾਵਾ,ਹੌਬੀ ਧਾਲੀਵਾਲ ਤੇ ਵੱਡਾ ਗਰੇਵਾਲ ਕੰਮ ਕਰ ਰਹੇ ਹਨ ਇਸ ਖੂਬਸੂਰਤ ਫਿਲਮ ਨੂੰ ਨਿਰਦੇਸ਼ਨ ਧੀਰਜ ਕੈਦਾਰਨਾਥ ਰਤਨ ਨੇ ਦਿੱਤਾ ਹੈ ਤੇ ਇਸ ਦੇ ਨਿਰਮਾਤਾ ਹਨ ਕੇ.ਵੀ ਢਿੱਲੋਂ ਤੇ ਅਨਮੋਲ ਸਾਹਨੀ ਇਸ ਫਿਲਮ ਦੇ ਗੀਤ ਹੈਪੀ ਰਾਏਕੋਟੀ,ਪ੍ਰੇਮ ਢਿੱਲੋਂ,ਅੰਮ੍ਰਿਤ ਮਾਨ ਤੇ ਓਕਾਂਰ ਨੇ iਲ਼ਖੇ ਹਨ ਜਿਕਰਯੋਗ ਹੈ ਕਿ ਸਾਲ 2025 ਦੀ ਸਭ ਤੋਂ ਵੱਡੀ ਫਿਲਮ ਰੀਲੀਜ਼ ਹੋਣ ਜਾ ਰਹੀ ਹੈ ਹੁਣ ਵੇਖਣਾਂ ਇਹ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਦੇ ਹਨ ਜਾਂ ਫਿਰ ਨਹੀਂ