
ਮੁੱਖ ਭੂਮਿਕਾ ਵਿਚ ਲਿਆ ਗਿਆ ਬਾਲੀਵੁੱਡ ਤੇ ਪਾਲੀਵੁੱਡ ਐਕਟਰ ਲੱਖਵਿੰਦਰ ਲੱਖਾ ।
ਸੋਸ਼ਲ ਮੀਡਿਆ ਪਲੇਟਫਾਰਮ ਜਿੰਨਾ ਵਿੱਚ ਬਹੁਤ ਸਾਰੇ ਇੰਦਾ ਦੇ ਪਲੇਟਫਾਰਮ ਹਨ ਜਿੰਨਾ ਤੇ ਬਹੁਤ ਸਾਰੀਆਂ ਲਘੂ ਫ਼ਿਲਮਾਂ ਵੈੱਬ ਸੀਰੀਜ਼ ਅਤੇ ਹੋਰਾਂ ਪ੍ਰੋਜੈਕਟਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਨਿਰਾਮਾਤਾ ਪਾਲਵੀਰ ਸਿੰਘ ਗਰੇਵਾਲ ਹੋਪ ਫਿਲਮ ਸਟੂਡੀਓਜ਼ ਬੈਨਰ ਹੇਠ ਇੱਕ ਵੈੱਬ ਸੀਰੀਜ਼ “ਕਰਮਾ ਅੱਪਲੋਡਿੰਗ” ਪੋਲਿਟੀਕਲ ਕ੍ਰਾਈਮ ਥਰਿੱਲਰ ਦਾ ਪਹਿਲਾ ਸ਼ਡਿਊਲ ਮੁਕੰਮਲ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਪਾਲੀਵੁੱਡ ਸਟਾਰ ਲੱਖਵਿੰਦਰ ਲੱਖਾ ਮੁੱਖ ਭੂਮਿਕਾ ਵਿੱਚ ਹਨ ਦੱਸ ਦਈਏ ਕਿ ਲੱਖਵਿੰਦਰ ਲੱਖਾ ਉਹ ਅਦਾਕਾਰ ਹਨ ਜਿਨਾਂ ਦਾ ਪਿਛੋਕੜ ਰੰਗ ਮੰਚ ਨਾਲ ਹੇੈ ਤੇ ਇਸ ਸੀਰੀਜ਼ ਵਿਚ ਆਪਣੇਂ ਉਸਤਾਦ ਲੱਖਾ ਲਹਿਰੀ ਜੀ ਨਾਲ ਪਹਿਲੀ ਵਾਰ ਦਰਸਕਾਂ ਦੇ ਸਾਹਮਣ ਅਦਾਕਾਰੀ ਕਰਦੇ ਨਜ਼ਰ ਆਉਣਗੇ । ਲੱਖਵਿੰਦਰ ਲੱਖਾ ਜੋ ਕਿ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਜਿਵੇਂ ਕਿ 25 ਕਿੱਲੇ, 31 ਅਕਤੂਬਰ 1984, ਢੋਲ ਰੱਤੀ, ਖਿਡਾਰੀ, ਦਾ ਹਿਡਨ ਸਟਰਾਈਕ ਅਤੇ ਹੋਰ ਫ਼ਿਲਮਾਂ ਵਿੱਚ ਆਪਣੀਂ ਦਮਦਾਰ ਅਦਾਕਾਰੀ ਵਿਖਾ ਚੁੱਕੇ ਹਨ ਅਤੇ ਆਪਣੀਂ ਵੈਸਟਰਨ ਤੇ ਦੇਸੀ ਦਿੱਖ ਦੇ ਸੁਮੇਲ ਕਾਰਣ ਦਰਸ਼ਕਾਂ ਵਿੱਚ ਆਪਣੀਂ ਵੱਖਰੀ ਪਹਿਚਾਣ ਰੱਖਦੇ ਹਨ ।
ਇਸ ਵੈੱਬ ਸੀਰੀਜ਼ ਦੇ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਹਨ ਜੌ ਇਸ ਤੋਂ ਪਹਿਲਾਂ ਇੱਕੋ ਮਿਕੇ, ਸੋਚ ਤੋਂ ਪਰੇ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁਕੇ ਹਨ ਇਹਨਾਂ ਦੀ ਫਿਲਮ ਦੀ ਕਹਾਣੀ ਹਮੇਸ਼ਾਂ ਅਰਥ ਭਰਭੂਰ ਹੁੰਦੀ ਹੈ ਤੇ ਆਪਣੇਂ ਵੱਖਰੇ ਵਿਸ਼ਾ ਵਸਤੂ ਕਾਰਨ ਫ਼ਿਲਮ ਇੰਡਸਟਰੀ ਵਿੱਚ ਜਾਣੇ ਜਾਂਦੇ ਹਨ।
ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਸਿਨੇਮੈਟੋਗ੍ਰਾਫਰਂ ਸੁਖ਼ਨ ਵਿਰਦੀ !
ਇਸ ਵੈੱਬ ਸੀਰੀਜ਼ ਦੀ ਸਟਾਰ ਕਾਸਟ ਦੇ ਵਿੱਚ ਪਰਮੋਦ ਪੱਬੀ, ਲੱਖਾ ਲੇਹਰੀ, ਅਮਨ ਕੋਤਿਸ਼, ਸੀਰਤ ਪ੍ਰੀਤ, ਬੱਬਰ ਗਿੱਲ, ਚੰਦਨ ਦਿਲਾਵਰ, ਸੁਖਜੀਤ ਅੰਟਾਲ, ਸੁਖਰਾਜ ਰੰਧਾਵਾ, ਅਨਮੋਲ ਸਿੰਘ, ਰਵ ਚਹਿਲ ਆਦਿ ਹਨ !