ad ਪੰਜਾਬੀ ਸਿਨੇਮਾ ਨੂੰ ਮਿਲੇਗੀ ਵਿਸ਼ਵ ਪੱਧਰ ’ਤੇ ਪਛਾਣ - lishkaratv.com
Connect with us

News

ਪੰਜਾਬੀ ਸਿਨੇਮਾ ਨੂੰ ਮਿਲੇਗੀ ਵਿਸ਼ਵ ਪੱਧਰ ’ਤੇ ਪਛਾਣ

Published

on

ਲੌਸ ਐਂਜਲਿਸ ’ਚ ਹੋਣ ਵਾਲੇ ‘ਪਿਫ਼ਲਾ ਹੌਲੀਵੁੱਡ’ ਫੈਸਟੀਵਲ ’ਚ ਨਜ਼ਰ ਆਏਗੀ ਪੰਜਾਬੀ ਸਿਨੇਮਾ ਦੀ ਵਿਰਾਸਤੀ ਝਲਕ
ਅੱਸੀ ਦੇ ਦਹਾਕੇ ’ਚ ਮਹਾਭਾਰਤ ਵਿੱਚ ਧ੍ਰਿਤਰਾਸ਼ਟਰ ਦਾ ਰੋਲ ਨਿਭਾਉਣ ਵਾਲੇ ਗਿਰਿਜਾ ਸ਼ੰਕਰ ਦੀ ਪਹਲ

ਚੰਡੀਗੜ੍ਹ, 7 ਅਪ੍ਰੈਲ:Kulwant Gill
ਪੰਜਾਬੀ ਸਿਨੇਮਾ ਨੂੰ ਹੁਣ ਵਿਸ਼ਵ ਪੱਧਰ ’ਤੇ ਇੱਕ ਨਵੀਂ ਪਛਾਣ ਮਿਲਣੀ ਜਾ ਰਹੀ ਹੈ। ਸਿਨੇਮਾ, ਸੰਗੀਤ ਅਤੇ ਲੋਕ-ਕਲਾਵਾਂ ਦੀ ਰੂਹ ਨੂੰ ਦੁਨੀਆਂ ਤੱਕ ਪਹੁੰਚਾਉਣ ਲਈ ਵੈਟਰਨ ਅਦਾਕਾਰ ਅਤੇ ਸੱਭਿਆਚਾਰਕ ਪ੍ਰਵਰਤਕ ਗਿਰਿਜਾ ਸ਼ੰਕਰ ਨੇ ਇੱਕ ਨਵੀਂ ਪਹਲ ਕੀਤੀ ਹੈ – ਪਿਫ਼ਲਾ ਹੌਲੀਵੁੱਡ (Punjabi International Film Festival Los Angeles)।

ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ’ਚ ਹੋਈ ਪੱਤਰਕਾਰ ਵਾਰਤਾ ਦੌਰਾਨ ਗਿਰਿਜਾ ਸ਼ੰਕਰ ਨੇ ਦੱਸਿਆ ਕਿ ਇਹ ਫੈਸਟੀਵਲ ਹਰ ਸਾਲ ਹੌਲੀਵੁੱਡ ਦੇ ਕੇਂਦਰ ਵਿੱਚ ਹੋਏਗਾ, ਜਿਸਦਾ ਮਕਸਦ ਪੰਜਾਬੀ ਵਿਰਾਸਤ ਅਤੇ ਕਲਾ ਨੂੰ ਪੱਛਮੀ ਦਰਸ਼ਕਾਂ ਨਾਲ ਸਾਂਝਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਪਿਫ਼ਲਾ ਹੌਲੀਵੁੱਡ ਨਾ ਸਿਰਫ ਪੰਜਾਬੀ ਅਤੇ ਉੱਤਰ ਭਾਰਤੀ ਭਾਈਚਾਰੇ ਦੀ ਕਲਾ ਨੂੰ ਮੰਚ ਦੇਵੇਗਾ, ਸਗੋਂ ਦੁਨੀਆ ਭਰ ਦੇ ਕਲਾਕਾਰਾਂ ਨੂੰ ਹੌਲੀਵੁੱਡ ਨਾਲ ਸਾਂਝਦਾਰੀ ਦਾ ਮੌਕਾ ਵੀ ਮੁਹੱਈਆ ਕਰਵਾਵੇਗਾ। ਫੈਸਟੀਵਲ ਵਿੱਚ ਫੀਚਰ ਫਿਲਮਾਂ, ਡੌਕਯੂਮੈਂਟਰੀਜ਼ ਅਤੇ ਸ਼ੌਰਟ ਫਿਲਮਾਂ ਲਈ ਕਈ ਇੱਜ਼ਤਦਾਰ ਇਨਾਮ ਦਿੱਤੇ ਜਾਣਗੇ – ਜਿਵੇਂ ਕਿ ਸਰਵੋਤਮ ਫਿਲਮ, ਨਿਰਦੇਸ਼ਕ, ਅਦਾਕਾਰ, ਸੰਗੀਤਕਾਰ ਅਤੇ ਗਾਇਕ ਆਦਿ।ਗਿਰਿਜਾ ਸ਼ੰਕਰ ਇਸ ਫੈਸਟੀਵਲ ਰਾਹੀਂ ਨੌਜਵਾਨ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਕਹਾਣੀਆਂ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ, ਤਾਂ ਜੋ ਪੰਜਾਬੀ ਸਿਨੇਮਾ ਸਿਰਫ ਖੇਤਰੀ ਨਾ ਰਹਿ ਜਾਵੇ – ਬਲਕਿ ਇੱਕ ਵਿਸ਼ਵ ਪੱਧਰੀ ਸਿਨੇਮਾ ਬਣ ਸਕੇ।ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਗਿਰਿਜਾ ਸ਼ੰਕਰ ਨੇ ਦੱਸਿਆ:“ਪਟਿਆਲਾ ’ਚ ਥੀਏਟਰ ਕਰਣ ਤੋਂ ਬਾਅਦ ਮੈਂ ਮੁੰਬਈ ਚਲਾ ਗਿਆ। ਉੱਥੇ ਮੈਨੂੰ ਰਮੇਸ਼ ਸਿੱਪੀ ਦੀ ਟੀਵੀ ਸੀਰੀਜ਼ ‘ਬੁਨਿਆਦ’ ’ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਮੈਨੂੰ ਮਹਾਨ ਰਚਨਾਤਮਕ ਟੀਵੀ ਸੀਰੀਜ਼ ‘ਮਹਾਭਾਰਤ’ ਵਿੱਚ ਧ੍ਰਿਤਰਾਸ਼ਟਰ ਦਾ ਰੋਲ ਨਿਭਾਉਣ ਦਾ ਮੌਕਾ ਮਿਲਿਆ, ਜਿਸਦਾ ਨਿਰਮਾਣ ਤੇ ਨਿਰਦੇਸ਼ਨ ਬੀ.ਆਰ. ਚੋਪੜਾ ਨੇ ਕੀਤਾ ਸੀ। ਉਸਤੋਂ ਬਾਅਦ ਮੈਂ ‘ਅਲਿਫ ਲੈਲਾ’, ਮਹੇਸ਼ ਭੱਟ, ਰਾਮ ਗੋਪਾਲ ਵਰਮਾ ਅਤੇ ਹੋਰ ਕਈ ਚੋਟੀ ਦੇ ਨਿਰਦੇਸ਼ਕਾਂ ਨਾਲ ਕੰਮ ਕੀਤਾ।”“ਜਦੋਂ ਮੈਂ ਵਿਦੇਸ਼ ’ਚ ਸੀ, ਮੈਨੂੰ ਅਹਿਸਾਸ ਹੋਇਆ ਕਿ ਸਾਡਾ ਪੰਜਾਬੀ ਸਿਨੇਮਾ, ਸੰਗੀਤ ਅਤੇ ਲੋਕ ਕਲਾਵਾਂ ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਵੱਡੀ ਕਦਰ ਪਾ ਸਕਦੇ ਹਨ। ਇਸੇ ਕਾਰਣ ਮੈਂ ਲੌਸ ਐਂਜਲਿਸ ਵਿੱਚ ‘ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਦੀ ਸਥਾਪਨਾ ਕੀਤੀ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਕਹਾਣੀਆਂ ‘ਪਿਫ਼ਲਾ ਹੌਲੀਵੁੱਡ’ ਦੇ ਰਾਹੀਂ ਦੁਨੀਆਂ ਤੱਕ ਪਹੁੰਚਾਈਏ।”

News

ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ

Published

on

ਅੱਜ, ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਅਤੇ ਇਨਾਮ ਪ੍ਰਾਪਤ ਕੀਤੇ। ਬੱਚਿਆਂ ਅਤੇ ਵੱਡਿਆਂ ਦੋਵਾਂ ਨੇ ਰੰਗਾਂ ਅਤੇ ਸਨੈਕਸ ਦਾ ਆਨੰਦ ਮਾਣਿਆ। ਬੁਲਾਰੇ ਰਾਕੇਸ਼ ਗਰਗ ਨੇ ਦੱਸਿਆ ਕਿ ਸਵਰਨ ਸਿੰਘ ਅਤੇ ਸੰਦੀਪ ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਸਤਿਕਾਰ ਨਾਲ:
ਰਾਕੇਸ਼ ਗਰਗ

Continue Reading

News

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ।

Published

on

ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਮਾਸਟਰ ਫਾਰਮ, ਪਟਿਆਲਾ ਰੋਡ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 135 ਮੈਬਰਾਂ ਦੀ ਮੌਜੂਦਗੀ ਸੀ।

ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ।

ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੋਰਾਨ ਖੂਬਸੂਰਤ ਫਾਰਮ ਵਿੱਚ ਖੇਡਾਂ ਵਿੱਚ ਭਾਗ ਲੈਂਦਿਆਂ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਗਰੁਪਾਂ ਰਾਹੀਂ ਫੋਟਵਾਂ ਖਿਚਵਾਂਈਆਂ।
ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ।
ਮਹੋਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ।

ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫਲ ਬਣਾਉਣ ਲਈ ਸ੍ ਜਰਨੈਲ ਸਿੰਘ ਮੀਤ ਪ੍ਰਧਾਨ, ਸ੍ਰ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ , ਸ੍ਰ ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਸ੍ ਰਵਜੋਤ ਸਿੰਘ ਚੀਫ਼ ਕੰਨਵੀਨੀਅਰ, ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ, ਆਰ ਪੀ ਸਿੰਘ ਵਿੱਗ, ਜੀ ਐਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਸ਼੍ਰੀਮਤੀ ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।

ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ

Continue Reading

News

ਵਿਸਤੋਸੋ 2026: ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਰੰਗਾਂ-ਰੌਣਕਾਂ ਨਾਲ ਭਰਿਆ ਸਾਲਾਨਾ ਕਲਚਰਲ ਫੈਸਟ

Published

on

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਮਨਾਇਆ ਗਿਆ ‘ਵਿਸਤੋਸੋ 2026’ ਇਸ ਸਾਲ ਵੀ ਪੂਰੇ ਜੋਸ਼ ਤੇ ਚੜ੍ਹਿਆ ਰਿਹਾ। ਕੈਂਪਸ ਸਵੇਰ ਤੋਂ ਰਾਤ ਤੱਕ ਰੰਗਾਂ, ਸੰਗੀਤ ਤੇ ਤਾਲੀਆਂ ਦੀਆਂ ਆਵਾਜ਼ਾਂ ਨਾਲ ਗੂੰਜਦਾ ਰਿਹਾ। ਡਾਂਸ, ਗੀਤ, ਡਰਾਮਾ, ਫੈਸ਼ਨ ਸ਼ੋਅ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਨੇ ਮਾਹੌਲ ਨੂੰ ਮੇਲੇ ਵਰਗਾ ਬਣਾ ਦਿੱਤਾ। ਹਰ ਕੋਨੇ ’ਚ ਵਿਦਿਆਰਥੀਆਂ ਦੀ ਉਰਜਾ ਤੇ ਉਤਸ਼ਾਹ ਸਾਫ਼ ਦਿਖਾਈ ਦਿੱਤਾ।

ਸ਼ਾਮ ਦੀ ਸਭ ਤੋਂ ਖ਼ਾਸ ਤੇ ਬੇਸਬਰੀ ਨਾਲ ਉਡੀਕ ਕੀਤੀ ਘੜੀ ਸੀ ਮਸ਼ਹੂਰ ਗਾਇਕਾ ‘ਜੈਸਮੀਨ ਸੈਂਡਲਸ’ ਦੀ ਲਾਈਵ ਪੇਸ਼ਕਸ਼। ਉਹ ਮੰਚ ’ਤੇ ਆਈ ਤਾਂ ਮਾਹੌਲ ਹੋਰ ਹੀ ਰੰਗ ਵਿਚ ਚੜ੍ਹ ਗਿਆ। ਵਿਦਿਆਰਥੀ ਗੀਤਾਂ ਨਾਲ ਝੂਮਦੇ, ਗਾਉਂਦੇ ਤੇ ਪੂਰੀ ਤਰ੍ਹਾਂ ਮੌਜ ਮਾਣਦੇ ਨਜ਼ਰ ਆਏ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ‘ਗੁਰਨਾਮ ਭੁੱਲਰ’ ਦੀ ਖ਼ਾਸ ਹਾਜ਼ਰੀ ਨੇ ਵੀ ਸ਼ਾਮ ਨੂੰ ਹੋਰ ਖ਼ਾਸ ਬਣਾ ਦਿੱਤਾ।

ਵਿਸਤੋਸੋ ਦੀ ਕਾਮਯਾਬੀ ਦੇ ਪਿੱਛੇ ਯੂਨੀਵਰਸਿਟੀ ਮੈਨੇਜਮੈਂਟ ਦੀ ਸੋਚ ਤੇ ਸਹਿਯੋਗ ਅਹਿਮ ਰਿਹਾ। ਪ੍ਰੋਗਰਾਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਤੇ ਆਤਮ-ਵਿਸ਼ਵਾਸ ਵਧਾਉਣ ਦਾ ਮੰਚ ਮਿਲਿਆ। ਮੈਨੇਜਮੈਂਟ ਵੱਲੋਂ ਹਰ ਪੱਖ ਤੋਂ ਵਧੀਆ ਇੰਤਜ਼ਾਮ ਕੀਤੇ ਗਏ।

ਵਿਸਤੋਸੋ 2026 ਦੀ ਇੱਕ ਵੱਡੀ ਖਾਸੀਅਤ ਰਹੀ ਸਨਮਾਨ ਸਮਾਰੋਹ, ਜਿਸ ਦੌਰਾਨ ਕਰੀਬ 350 ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ‘ਅਵਾਰਡ ਆਫ ਮੇਰਿਟ (ਅਕੈਡਮਿਕਸ)’ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕਲਚਰਲ ਗਤੀਵਿਧੀਆਂ ਅਤੇ ਪ੍ਰੋਜੈਕਟ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ‘ਅਵਾਰਡ ਆਫ ਆਉਟਸਟੈਂਡਿੰਗ ਅਚੀਵਮੈਂਟ ਫੋਰ ਕਲਚਰ ਐਂਡ ਪ੍ਰੋਜੈਕਟਸ’ ਵੀ ਪ੍ਰਦਾਨ ਕੀਤੇ ਗਏ। ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦਾ ਸਨਮਾਨ ਸੀ।

ਫੈਕਲਟੀ ਕੋਆਰਡੀਨੇਟਰ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਮਿਹਨਤ ਨਾਲ ਸਾਰਾ ਪ੍ਰੋਗਰਾਮ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਸਟੇਜ ਮੈਨੇਜਮੈਂਟ ਤੋਂ ਲੈ ਕੇ ਲਾਜਿਸਟਿਕਸ ਤੱਕ ਹਰ ਕੰਮ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਗਿਆ, ਜਿਸ ਨਾਲ ਪ੍ਰੋਗਰਾਮ ਬਿਨਾਂ ਰੁਕਾਵਟ ਚੱਲਦਾ ਰਿਹਾ।

ਵਿਸਤੋਸੋ 2026 ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ, ਸਗੋਂ ਇਕੱਠ, ਕਲਚਰ ਅਤੇ ਕੈਂਪਸ ਜ਼ਿੰਦਗੀ ਦਾ ਜਸ਼ਨ ਸੀ।

Continue Reading

Trending

Copyright © 2017 Lishkara TV. Powered by Jagjeet Sekhon