
ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਇਸ ਮੇਲੇ ਦੀ ਸ਼ੁਰੂਆਤ ਫ਼ਰਵਰੀ 2023 ਵਿੱਚ ‘ਸਾਗਰ
ਪੰਜਾਬੀ ਫ਼ਿਲਮਜ਼’ ਵਲੋਂ ਕੀਤੀ ਗਈ ਸੀ, ਜਿਸ ਦਾ ਮੁੱਖ ਮਕਸਦ ਸੀ ਪੰਜਾਬੀ ਕਲਾ ਤੇ ਪੰਜਾਬੀ ਫ਼ਿਲਮ ਉਦਯੋਗ ਨੂੰ ਦੁਨੀਆਂ
ਪੱਧਰ ਉੱਤੇ ਪਹਿਚਾਣ ਦਿਵਾਉਣ ਲਈ ਕੁੱਝ ਸਾਰਥਿਕ ਯਤਨ ਕਰਨਾ, ਏਸੇ ਯਤਨਾਂ ਤਹਿਤ ਏਸ ਮੇਲੇ ਵਿੱਚ ਲਘੂ ਫ਼ਿਲਮਾਂ ਨੂੰ
ਵੱਡੇ ਪਰਦੇ ਉੱਤੇ ਦਰਸ਼ਕਾਂ ਨੂੰ ਵਿਖਾਉਣਾ, ਚੰਗੀਆਂ ਫ਼ਿਲਮਾਂ ਦੀ ਚੋਣ ਕਰਨਾ ਤੇ ਉਹਨਾਂ ਦੇ ਨਿਰਮਾਤਾ, ਨਿਰਦੇਸ਼ਕ, ਅਦਾਕਾਰਾਂ
ਤੇ ਤਕਨੀਕੀ ਮਾਹਿਰਾਂ ਦੀ ਹੌਸਲਾਂ ਅਫਜ਼ਾਈ ਕਰਦਿਆਂ ਉਹਨਾਂ ਨੂੰ ਸਨਮਾਨਿਤ ਕਰਨਾ ਉਲੀਕਿਆ ਗਿਆ ਸੀ, ਇੱਕ ਵਿਸੇਸ਼
ਪ੍ਰਾਪਤੀ ਤਦ ਹੋਈ ਜਦ ਦੂਜੇ ਅੱਵਲ ਪੰਜਾਬੀ ਫਿਲਮ ਮੇਲੇ ਦੌਰਾਨ ੳੁੱਘੀਆਂ ਨਾਮਵਰ ਸਖਸ਼ੀਅਤਾਂ ਵਲੋਂ ਆਪਣੇ ਨਿੱਜੀ ਤਜਰਬਿਆਂ
ਨੂੰ ਸਾਝਾਂ ਕਰਦੇ ਹੋਏ ਪੰਜਾਬੀ ਸਿਨੇਮੇ ਨਾਲ ਜੁੜ ਰਹੇ ਨਵੇਂ ਚਿਹਰਿਆਂ ਨੂੰ ਫਿਲਮ ਕਲਾ ਦੀਆਂ ਬਰੀਕੀਆਂ ਨਾਲ ਰੁ – ਬ- ਰੂ
ਕਰਵਾਇਆ ਗਿਆ, ਜੋ ਬੇਹੱਦ ਪਸੰਦ ਕੀਤਾ ਗਿਆ, ਲਘੂ ਫ਼ਿਲਮਾਂ ਨੂੰ ਸਿਨੇਮੇ ਘਰਾਂ ਵਿੱਚ ਵਪਾਰਿਕ ਪੱਧਰ ਉਤੇ ਰਿਲੀਜ਼
ਕਰਵਾਉਣਾ ਤੇ ਪੰਜਾਬ ਵਿੱਚ ਆਸਕਰ ਵਰਗਾ ਆਪਣਾ ਸਮਾਗ਼ਮ ਸਥਾਪਤ ਕਰਨਾ ਸਾਡਾ ਮੁੱਖ ਟੀਚਾ ਹੈ।
ਏਸ ਵਾਰ ਦਾ ‘ਅੱਵਲ ਪੰਜਾਬੀ ਫ਼ਿਲਮ ਮੇਲਾ – 2025’, ਸਾਡੇ ਤੋਂ ਪਿਛਲੇ ਦਿਨੀ ਵਿੱਛੜੇ ਮਰਹੂਮ ਡਾ. ਜਸਵਿੰਦਰ
ਭੱਲਾ ਜੀ ਨੂੰ ਸਮਰਪਿਤ, 22 ਸਤੰਬਰ ਦੁਪਹਿਰ 1.00 ਵਜੇ ਤੋਂ ਸ਼ਾਮ 6.00 ਵਜੇ ਤੱਕ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ
ਕਰਵਾਇਆ ਜਾ ਰਿਹਾ ਹੈ ਤੇ ਇਸ ਮੇਲੇ ਦੇ ਮੁੱਖ ਮਹਿਮਾਨ ਸ਼੍ਰੀ ਬਾਲ ਮੁਕੰਦ ਸ਼ਰਮਾਂ ਜੀ (ਚੇਅਰਮੈਂਨ ਪੰਜਾਬ ਰਾਜ ਖ਼ੁਰਾਕ
ਕਮਿਸ਼ਨ) ਹੋਣਗੇ, ਸ੍ਰ: ਦਲਜੀਤ ਸਿੰਘ ਅਰੋੜਾ ਜੀ ( ਮੁੱਖ ਸੰਪਾਦਕ: ਪੰਜਾਬੀ ਸਕਰੀਨ ਮੈਗਜ਼ੀਨ) ਅਤੇ ਫ਼ਿਲਮ ਅਦਾਕਾਰ
ਰਤਨ ਔਲਖ ਜੀ ਮਾਣਯੋਗ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਜਿਊਰੀ ਮੈਂਬਰ ਸਹਿਬਾਨਾਂ ਨੇ ਬਹੁਤ ਸੂਝ – ਬੂਝ ਨਾਲ ਆਈਆਂ
ਹੋਈਆਂ ਸਾਰੀਆਂ ਫਿਲਮਾਂ ਵੇਖ ਕੇ ਨਿਰਪੱਖ ਨਤੀਜੇ ਤਿਆਰ ਕੀਤੇ ਹੋਏ ਨੇ, ੳਹਨਾਂ ਫਿਲਮਾਂ ਦੀ ਸਕਰੀਨਿੰਗ ਤੋਂ ਬਾਅਦ ਮੇਲੇ
ਦੇ ਅੰਤ ਵਿੱਚ ਨਤੀਜੇ ਐਲਾਨ ਕੇ ਜੇਤੂਆਂ ਨੂੰ ਸ਼ਾਬਾਸ਼ ਦਿੰਦੇ ਹੋਏ ਸਨਮਾਨ ਪੱਤਰ ਅਤੇ ‘ਅੱਵਲ ਟਰਾਫ਼ੀ’ ਨਾਲ ਸਨਮਾਨਿਤ
ਕੀਤਾ ਜਾਵੇਗਾ।ਏਸ ਮੇਲੇ ਨੂੰ ਹਰ ਵਾਰ ਦੀ ਤਰ੍ਹਾਂ ਕਾਮਯਾਬ ਕਰਨ ਲਈ ਕਈ ਮਾਣਯੋਗ ਸਖਸ਼ੀਅਤਾਂ ਤੇ ਪੰਜਾਬੀ ਫ਼ਿਲਮ ਇੰਡਸਟਰੀ
ਦੇ ਮਸ਼ਹੂਰ ਅਦਾਰੇ ਸਹਿਯੋਗ ਦੇ ਰਹੇ ਹਨ।ਇਸ ਮੋਕੇ ਤੇ ਸਾਜ ਸਿਨੇ ਪ੍ਰੋਡੰਕਸ਼ਨ ਤੇ ਗਰੈਂਡਪਾ ਫਿਲਮਜ਼ ਵੱਲੋਂ ਤਿਆਰ ਕੀਤੀ ਪੰਜਾਬੀ ਫਿਲਮ ” ਕਾਲ ਕੋਠਰੀ ” ਦਾ ਪੋਸਟਰ ਲਾਂਚ ਕੀਤਾ ਗਿਆ ਇਸ ਮੌਕੇ ਤੇ ਅੰਗਦ ਸਚਦੇਵਾ ਨੇ ਕਿਹਾ ਕਿ ਇਹ ਪੰਜਾਬੀ ਫਿਲਮ ਇਕ ਨਵਾਂ ਸਫਾ ਲਿਖੇ ਗੀ ਤੇ ਜਲਦੀ ਇਸ ਫਿਲਮ ਨੂੰ ਪੂਰੀ ਦੁਨੀਆਂ ਵਿੱਚ ਰੀਲੀਜ਼ ਕੀਤਾ ਜਾਵੇਗਾ ਇਸ ਖਾਸ ਮੌਕੇ ਤੇ ਸੀਨੀਅਰ ਪੱਤਰਕਾਰ ਤੇ ਪ੍ਰਸਿੱਧ ਗਾਇਕ ਸਤਿੰਦਰ ਧੜਾਕ ਵੀ ਲਾਂਚ ਮੌਕੇ ਤੇ ਹਾਜ਼ਿਰ ਸਨ ਇਸ ਫਿਲਮ ਫੈਸਟੀਵਲ ਵਿੱਚ ਨਾਮਵਰ ਮੋਟੀਵੇਟਰ ਤੇ ਲੇਖਕ ਮੈਡਮ ਹਰਦੀਪ ਵਿਰਕ ਨੇ ਬਾਖੂਬੀ ਮੰਚ ਸੰਚਾਲਣ ਕੀਤਾ