
ਲੋਹੜੀ ਦਾ ਤਿਉਹਾਰ ਫੇਜ਼-2, ਵਾਰਡ ਨੰ. 3 ਦੇ ਵਸਨੀਕਾਂ ਦੁਆਰਾ ਪਾਰਕ ਨੰ. 13 ਵਿਖੇ ਮਨਾਇਆ ਗਿਆ। ਵਾਰਡ ਦੀ ਸ਼੍ਰੀਮਤੀ ਦਵਿੰਦਰ ਕੌਰ ਵਾਲੀਆ ਐਮ.ਸੀ. ਨੇ ਵੀ ਇਸ ਮੌਕੇ ਦੀ ਸ਼ੋਭਾ ਵਧਾਈ। ਲੋਹੜੀ ਤਿਉਹਾਰ ਨਵਜੰਮੀਆਂ ਕੁੜੀਆਂ ਨੂੰ ਸਮਰਪਿਤ ਸੀ। ਇਸ ਸਮਾਗਮ ਵਿੱਚ ਸੀਨੀਅਰ ਨਾਗਰਿਕ, ਔਰਤਾਂ, ਪੁਰਸ਼ ਅਤੇ ਨੌਜਵਾਨ ਸ਼ਾਮਲ ਸਨ। ਨਿਵਾਸੀਆਂ ਨੇ ਪਾਣੀ ਬਚਾਉਣ, ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਤੋਂ ਮੁਕਤ ਰੱਖਣ ਦਾ ਸੰਕਲਪ ਲਿਆ। ਪਾਰਕ ਨੰ. 13 ਵਿੱਚ ਫਲੱਡ ਲਾਈਟਾਂ ਲਗਾਉਣ ਲਈ ਐਮ.ਸੀ. ਸ਼੍ਰੀਮਤੀ ਦਵਿੰਦਰ ਵਾਲੀਆ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ‘ਤੇ ਇੰਜ.ਆਰ. ਰਤਨ ਸਿੰਘ, ਡਾ. ਐਮ.ਐਲ. ਕੌਸ਼ਲ, ਸ਼੍ਰੀ ਟੀ.ਪੀ.ਐਸ. ਵਾਲੀਆ ਸਹਾਇਕ ਐਡਵੋਕੇਟ ਜਨਰਲ ਪੰਜਾਬ। ਸ਼੍ਰੀ ਅਮਰੀਕ ਸਿੰਘ ਢਿੱਲੋਂ, ਸ਼੍ਰੀ ਐਚ.ਐਸ. ਢਿੱਲੋਂ, ਹਰਜਿੰਦਰ ਸਿੰਘ ਜੱਸੀ, ਰਿੰਕੂ ਕੈਂਥ, ਮਹਾਜਨ ਬ੍ਰਦਰਜ਼ ਸ਼ਾਮਲ ਸਨ।
ਸਤਿਕਾਰ ਸਹਿਤ:
ਇੰਜ.ਆਰ. ਰਤਨ ਸਿੰਘ,