ad ਬਲਰਾਜ ਸਾਹਨੀ ਖੁੱਲਾ-ਰੰਗਮੰਚ ਦਾ ਪੁਨਰ-ਨਿਰਮਾਣ, ਪੰਜ ਦਿਨ ਮੱਘੀ ਰੰਗਮੰਚੀ ਧੂਣੀ/ ਸੰਜੀਵਨ ਸਿੰਘ - lishkaratv.com
Connect with us

News

ਬਲਰਾਜ ਸਾਹਨੀ ਖੁੱਲਾ-ਰੰਗਮੰਚ ਦਾ ਪੁਨਰ-ਨਿਰਮਾਣ, ਪੰਜ ਦਿਨ ਮੱਘੀ ਰੰਗਮੰਚੀ ਧੂਣੀ/ ਸੰਜੀਵਨ ਸਿੰਘ

Published

on

ਪੰਜਾਬੀ ਭਾਸ਼ਾ, ਸਾਹਿਤ, ਰੰਗਮੰਚ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਸਾਹਿਤ ਅਕਾਡਮੀ 1954 ਵਿਚ ਡਾ. ਜੋਧ ਸਿੰਘ ਅਤੇ ਸ਼ੇਰ ਸਿੰਘ ਹੋਰਾਂ ਦੇ
ਯਤਨਾਂ ਸਦਕਾ ਸੌ ਮੈਂਬਰਾਂ ਨਾਲ ਹੌਂਦ ਵਿਚ ਆਈ।ਉਸ ਸਮੇਂ ਪੂਰੇ ਦੇਸ਼ ਵਿਚ ਇਹ ਪਹਿਲਾਂ ਸਾਹਿਤਕ ਸੰਗਠਨ ਸੀ।ਅਕਾਡਮੀ ਦੇ ਪੰਜਾਬ ਅਤੇ ਭਾਰਤ ਤੋਂ ਇਲਾਵਾ
ਅਮਰੀਕਾ, ਇਗੰਲੈਂਡ, ਕਨੇਡਾ, ਅਸਟਰੇਲੀਆ, ਦੁਬਈ ਅਤੇ ਯੂਰਪ ਦੇ ਕਈ ਦੇਸ਼ਾ ਤੱਕ ਫੈਲੇ ਹੋਏ ਹਨ।ਪੰਜਾਬੀ ਸਾਹਿਤ ਅਕਾਡਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ
ਭਵਨ ਦਾ ਨੀਂਹ ਪੱਥਰ 2 ਜੁਲਾਈ 1966 ਨੂੰ ਲੁਧਿਆਣਾ ਵਿਖੇ, ਭਾਰਤ ਦੇ ਉਸ ਸਮੇਂ ਦੇ ਉਪ-ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਨੇ ਰੱਖਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਨਾਮਵਾਰ ਲੇਖਕ, ਚਿੰਤਕ ਅਤੇ ਵਿਦਵਾਨ ਡਾ. ਭਾਈ ਰਣਜੋਧ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰੋ. ਪ੍ਰੀਤਮ ਸਿੰਘ, ਗਿਆਨੀ
ਲਾਲ ਸਿੰਘ, ਸਰਦਾਰਾ ਸਿੰਘ ਜੌਹਲ, ਅਮਰੀਕ ਸਿੰਘ ਪੰੂਨੀ, ਸੁਰਜੀਤ ਪਾਤਰ, ਦਲੀਪ ਕੌਰ ਟੀਵਾਣਾ, ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ, ਪ੍ਰੋ. ਰਵਿੰਦਰ
ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ ਰਹਿ ਚੱੁਕੇ ਪ੍ਰਧਾਨ ਹਨ। ਅਕਾਡਮੀ ਨਾਲ ਪ੍ਰਸਿੱਧ ਸਾਹਿਤ, ਰੰਗਮੰਚ, ਗਾਇਕੀ ਅਤੇ ਫਿਲਮਾਂ ਨਾਲ ਸਬੰਧਿਤ
ਸਖਸ਼ੀਅਤਾਂ ਵੀ ਜੁੜੀਆਂ ਹੋਈਆਂ ਹਨ।
ਪੰਜਾਬੀ ਭਵਨ ਦੇ ਵਿਹੜੇ ਸਾਹਿਤਕ, ਰੰਗਮੰਚੀ ਅਤੇ ਨਿਰੋਈਆਂ ਸਭਿਆਚਾਰਕ ਗਤੀਵਿਧੀ ਵਾਸਤੇ ਖੁੱਲੇ-ਮੰਚ ਦਾ ਨਿਰਮਾਣ ਵੀ ਕੀਤਾ। ਪੰਜਾਬ ਦੇ ਸਪੂਤ ਡਾ. ਐਮ.
ਐਸ. ਰੰਧਾਵਾ ਨੇ, ਇਸ ਦਾ ਨਾਂ ਰੱਖਿਆ ਬਲਰਾਜ ਸਾਹਨੀ ਖੁੱਲਾ-ਰੰਗਮੰਚ।ਬਲਰਾਜ ਸਾਹਨੀ ਰੰਗਮੰਚ ਅਤੇ ਫ਼ਿਲਮ ਦੇ ਬੇਹਤਰੀਨ ਅਦਾਕਾਰ ਤੋਂ ਇਲਾਵਾ ਇਪਟਾਦੇ
ਮੱੁਢਲੇ ਕਾਰਕੁਨ ਵੀ ਸਨ।ਇੱਥੇ ਮਰਹੂਮ ਨਾਟਕਰਮੀ ਹਰਪਾਲ ਟੀਵਾਣਾ ਨੇ ਆਪਣੀ ਪਤਨੀ ਨੀਨਾ ਟੀਵਾਣਾ, ਨਿਰਮਲ ਰਿਸ਼ੀ ਅਤੇ ਅਸ਼ਵਨੀ ਚੈਟਲੇ ਵਰਗੇ
ਸਮਰਪਿਤ ਰੰਗਕਰਮੀਆਂ ਨਾਲ ਲੰਮਾ ਸਮਾਂ ਆਪਣੇ ਨਾਟਕਾਂ ਦੇ ਮੰਚਣ ਕੀਤੇ, ਉਹ ਵੀ ਟਿਕਟਾਂ ’ਤੇ।ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਵੀ ਸਭਿਆਚਾਰਕ ਕਾਮੇ
ਜਸਦੇਵ ਸਿੰਘ ਜੱਸੋਵਾਲ ਹੋਰਾਂ ਦੀ ਰਹਿਨੁਮਾਈ ਹੇਠ ਕਈ ਦਹਾਕੇ ਲੱਗਦਾ ਰਿਹਾ।
ਮੁੱਢਲੇ ਕਈ ਦਹਾਕੇ ਬਲਰਾਜ ਸਾਹਨੀ ਖੁੱਲਾ-ਰੰਗਮੰਚ ਰੰਗਰਕਮੀਆਂ, ਅਦੀਬ ਅਤੇ ਫ਼ਨਕਾਰਾਂ ਲਈ ਸਰਗਰਮੀਆਂ ਦਾ ਗੜ੍ਹ ਰਿਹਾ।ਪਰ ਪਿਛਲੇ ਤਕਰੀਬਨ ਡੇਢ ਕੁ
ਦਾਹਕੇ ਤੋਂ ਇਹ ਅਣਗ਼ੋਲਿਆ ਹੋ ਗਿਆ।ਇੱਥੇ ਕਬੂਤਰਾਂ ਨੇ ਆਲ੍ਹਣੇ ਪਾ ਲਏ।ਪਲਸਤਰ ਕੰਧਾ ਦਾ ਸਾਥ ਛੱਡ ਗਏ।ਗਰੀਨ ਰੂਮਾਂ (ਤਿਆਰ ਹੋਣ ਵਾਲੇ ਕਮਰਿਆਂ)
ਵਿਚ ਜਾਲੇ ਲੱਗ ਗਏ।ਮੁੱਖ ਦਰਵਾਜ਼ੇ ਦਾ ਜੰਦਰਾ ਵੀ ਜੰਗਾਲਿਆ ਗਿਆ।
ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਬੰਧਕੀ ਬੋਰਡ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਇਕ ਨਾਟਕਰਮੀ ਹੋਣ ਕਰਕੇ ਖਸਤਾ-ਹਾਲ ਹੋ ਚੁੱਕੇ ਬਲਰਾਜ ਸਾਹਨੀ ਖੁੱਲਾ-
ਰੰਗਮੰਚ ਦਾ ਮਸਲਾ ਉਭਰਨਾ ਮੇਰਾ ਫਰਜ਼ ਸੀ।ਅਕਾਡਮੀ ਦੀ ਹਰ ਇਕੱਤਰਤਾ ਵਿਚ ਜਿਹੜੇ ਮਸਲੇ ਮੈਂ ਲਗਾਤਾਰ ਉਭਾਰਦਾ ਰਿਹਾ, ਉਹ ਸਨ, ਖਸਤਾ-ਹਾਲ
ਬਲਰਾਜ ਸਾਹਨੀ ਖੁੱਲੇ-ਰੰਗਮੰਚ ਦਾ ਪੁਨਰ-ਨਿਰਮਾਣ, ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਸਮਾਜਿਕ ਮਸਲੇ ਨੂੰ ਅਕਾਡਮੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੂਚੀ
ਵਿਚ ਸ਼ਾਮਿਲ ਕਰਵਾਉਂਣਾ, ਵਿਦੇਸ਼ ਰਹਿੰਦੇ ਅਤੇ ਪੰਜਾਬ ਅਤੇ ਪੰਜਾਬੋਂ ਬਾਹਰਲੇ, ਬਜ਼ੁਰਗ ਅਤੇ ਬਿਮਾਰ ਲੇਖਕ ਮੈਬਰਾਂ ਦੀ ਆਨ-ਲਾਈਨ ਵੋਟ ਦੀ ਵਿਵਸਥਾ ਕਰਨਾ
ਅਤੇ ਅਕਾਡਮੀ ਦੇ ਮੈਬਰਾਂ ਦਾ ਪਹਿਚਾਣ-ਪੱਤਰ ਬਣਾਉਂਣਾ।
ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ-ਪ੍ਰਧਾਨ ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਤਮਾਮ ਅਹੁੱਦੇਦਾਰਾਂ ਅਤੇ
ਪ੍ਰਬੰਧਕੀ ਬੋਰਡ ਤੋਂ ਮਿਲੇ ਸਮਰਥਨ ਸਦਕਾ ਬਲਰਾਜ ਸਾਹਨੀ ਖੁੱਲੇ-ਰੰਗਮੰਚ ਦੇ ਪੁਨਰ-ਨਿਰਮਾਣ ਦਾ ਕੰਮ ਜੰਗੀ-ਪੱਧਰ ’ਤੇ ਆਰੰਭ ਹੋ ਗਿਆ।ਦਸ-ਬਾਰਾਂ ਲੱਖ ਦੀ
ਰਾਸ਼ੀ ਨਾਲ ਇਸ ਖੱੁਲੇ-ਰੰਗਮੰਚ ਦਾ ਮੁਹਾਂਦਰਾ ਬਦਲਕੇ ਰੰਗਮੰਚੀ ਗਤੀਵਿਧੀਆ ਨੂੰ ਮੁੜ ਆਰੰਭਣ ਲਈ ਨਾਟਕ ਮੇਲਾ ਕਰਵਾਉਂਣ ਦਾ ਫੈਸਲਾ ਕੀਤਾ।ਜਿਸ ਦੀ
ਜ਼ੁੰਮੇਵਾਰੀ ਮੈਂਨੂੰ ਸੌਂਪੀ ਗਈ।
ਕਿਉਂਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਇਕ ਰੰਗਕਰਮੀ ਵੀ ਸਨ।ਉਨ੍ਹਾਂ ਲਾਹੌਰ ਆਪਣੇ ਵਿਿਦਆਰਥੀ ਜੀਵਨ ਦੌਰਾਨ ਕਈ ਨਾਟਕ ਵੀ ਕੀਤੇ। ਇਸ ਲਈ ਸ਼ਹੀਦ
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਬੀਤੇ ’ਤੇ 23 ਤੋਂ ਵਿਸ਼ਵ ਰੰਗਮੰਚ ਦਿਹਾੜੇ 27 ਮਾਰਚ, 2025 ਤੱਕ ਪੰਜ ਰੋਜ਼ਾ ਨਾਟਕ-ਮੇਲੇ ਦੇ
ਆਯੋਜਨ ਦਾ ਖਾਕਾ ਤਿਆਰ ਕਰ ਲਿਆ।
ਇਸ ਪੰਜ ਰੋਜ਼ਾ ਨਾਟਕ-ਮੇਲੇ ਦੌਰਾਨ ਦਿਨੇ ਨਾਟਕਰਮੀ ਡਾ. ਸਤੀਸ਼ ਕੁਮਾਰ ਵਰਮਾ, ਇਪਟਾ ਦੀ ਮੁੱਢਲੀ ਕਾਰਕੁਨ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਲੋਕ-
ਗਾਇਕਾ ਡੋਲੀ ਗੁਲੇਰੀਆਂ, ਨਾਟਕਕਾਰ ਅਤੇ ਫਿਲਮਕਾਰ ਪਾਲੀ ਭੁਪਿੰਦਰ, ਇਪਟਾ ਦੇ ਮੁੱਢਲੇ ਕਾਰਕੁਨ ਅਤੇ ਲੋਕ-ਗਾਇਕ ਗੁਰਦਿਆਲ ਨਿਰਮਾਣ, ਨਾਟ-ਕਰਮੀ
ਜਗਜੀਤ ਸਰੀਨ ਅਤੇ ਕਨੇਡਾ ਰਹਿੰਦੇ ਨਾਟਕਰਮੀ, ਹੀਰਾ ਸਿੰਘ ਰੰਧਾਵਾ ਦੇ ਰੂ-ਬ-ਰੂ ਕਰਵਾਏ ਗਏ।
ਰੂ-ਬ-ਰੂ ਕਰਤਾ ਸਨ, ਨਾਟਕਰਮੀ ਡਾ. ਲੱਖਾ ਲਹਿਰੀ, ਇਪਟਾ ਦੀ ਮੀਤ ਪ੍ਰਧਾਨ, ਅਦਾਕਾਰ ਡਾ. ਅਮਨ ਭੋਗਲ, ਨਾਟਕਕਾਰ, ਨਾਟ-ਨਿਰਦੇਸ਼ਕ ਡਾ. ਕੁਲਦੀਪ
ਦੀਪ, ਰੰਗਕਰਮੀ ਗੁਰਵਿੰਦਰ ਸਿੰਘ, ਇਪਟਾ, ਪੰਜਾਬ ਦੇ ਸਕੱਤਰ ਅਤੇ ਰਘਕਰਮੀ ਇੰਦਰਜੀਤ ਮੋਗਾ ਅਤੇ ਸੰਜੀਵਨ ਸਿੰਘ।
ਸ਼ਾਮ ਨੂੰ ਦਵਿੰਦਰ ਦਮਨ ਦਾ ਲਿਿਖਆ ਅਤੇ ਜਸਬੀਰ ਗਿੱਲ ਦਾ ਨਿਰਦੇਸ਼ਤ ਨਾਟਕ ‘ਛਿਪਣ ਤੋਂ ਪਹਿਲਾਂ’, ਡਾ. ਸਾਹਿਬ ਸਿੰਘ ਦੇ ਲਿਿਖਆ ਅਤੇ ਨਿਰਦੇਸ਼ਤ ਨਾਟਕ
‘ਧਨੁ ਲੇਖਾਰੀ ਨਾਨਕਾ’, ਸੋਮਪਾਲ ਹੀਰਾ ਲਿਿਖਆ ਨਾਟਕ ‘ਭਾਸ਼ਾ ਵਹਿੰਦਾ ਦਰਿਆ’, ਅਸਗਰ ਵਜਾਹਤ ਦਾ ਲਿਿਖਆ ਅਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ
ਨਾਟਕ ‘ਜਿਸ ਲਾਹੌਰ ਨਹੀਂ ਵੇਖਿਆਂ…’ ਪਾਲੀ ਭੁਪਿੰਦਰ ਦਾ ਲਿਿਖਆ ਅਤੇ ਕਿਰਤੀ ਕਿਰਪਾਲ ਦਾ ਵੱਲੋਂ ਨਿਰਦੇਸ਼ਤ ਨਾਟਕ ‘ਮੈਂ ਭਗਤ ਸਿੰਘ ਦੇ ਮੰਚਣ ਕਰਮਵਾਰ
ਸਰਘੀ ਕਲਾ ਕੇਂਦਰ, ਮੁਹਾਲੀ, ਅਦਾਕਾਰ ਮੰਚ ਮੁਹਾਲੀ, ਸਿਰਜਣਾ ਆਰਟ ਸੈਂਟਰ, ਰਾਏਕੋਟ, ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਨਾਟਿਅਮ, ਬਠਿੰਡਾ ਵੱਲੋਂ ਕੀਤੇ ਗਏ।
ਦੂਸਰੇ ਦਿਨ ਮੰਚਣ ਉਪਰੰਤ ਮੰਥਣ ਦੌਰਾਨ ਰੰਗਕਰਮੀ ਰੰਜੀਵਨ ਸਿੰਘ ਮਹਾਲੀ ਤੋਂ, ਨਾਟ-ਕਰਮੀ ਕੁਲਵੀਰ ਮਲਿਕ ਫਿਰੋਜ਼ਪੁਰ ਤੋਂ, ਨਾਟ-ਕਰਮੀ ਮੋਹੀ ਅਮਰਜੀਤ
ਸਿੰਘ ਜਗਰਾਓ ਤੋਂ, ਨਾਟਕਰਮੀ ਸੰਜੀਵਨ ਸਿੰਘ ਮੁਹਾਲੀ ਤੋਂ ਅਤੇ ਇਪਟਾ ਕਾਰਕੁਨ ਪ੍ਰਦੀਪ ਕੁਮਾਰ ਸ਼ਰਮਾਂ ਲੁਧਿਆਣਾ ਤੋਂ ਮੱੁਖ ਵਕਤਾ ਦੇ ਤੌਰ ’ਤੇ ਸ਼ਾਮਿਲ
ਹੋਏ।ਇਸ ਪੰਜ਼-ਰੋਜ਼ਾ ਨਾਟਕ-ਮੇਲੇ ਦੌਰਾਨ ਖ਼ਾਸ ਪ੍ਰਹੁਣਿਆਂ ਦੇ ਤੌਰ ’ਤੇ ਸਰਵਸ੍ਰੀ ਨਿਰਮਲ ਜੋੜਾ, ਸਰਨਜੀਤ ਸਿੰਘ ਸਵੀ, ਅਮਰਜੀਤ ਇੰਘ ਗਰੇਵਾਲ, ਅਸ਼ਵਨੀ
ਚੈਟਲੇ, ਮਰਹੂਮ ਸੁਰਜੀਤ ਪਾਤਰ ਦੀ ਪਤਨੀ ਭੁਪਿੰਦਰ ਪਾਤਰ ਬੇਟਾ ਮਨਰਾਜ਼ ਪਾਤਰ, ਰਾਜੀਵ ਕੁਮਾਰ ਲਵਲੀ, ਮਲਕੀਤ ਸਿੰਘ ਦਾਖਾਂ, ਕ੍ਰਿਸ਼ਨ ਕੁਮਾਰ ਬਾਵਾ, ਕੇ.
ਐਨ. ਸੇਖੋਂ, ਸਵੈਰਾਜ ਸੰਧੂ ਇੰਦਰਜੀਤ ਸਿੰਘ ਰੁਪੋਵਾਲੀ ਆਦਿ ਸ਼ਾਮਿਲ ਸਨ।
ਇਸ ਪੰਜ-ਰੋਜ਼ਾ ਨਾਟਕ-ਮੇਲੇ ਦਾ ਅਯੋਜਨ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ, ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ
ਵਿਭਾਗ ਪੰਜਾਬ, ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਦੇ ਵਿੱਤੀ ਸਹਿਯੋਗ ਅਤੇ ਡਾ. ਹਰੀ ਸਿੰਘ ਜਾਚਕ, ਸ਼੍ਰੀਮਤੀ ਮਨਦੀਪ ਭੰਮਰਾ,
ਜਸਬੀਰ ਝੱਜ, ਸੁਰਿੰਦਰ ਕੌਰ ਤੋਂ ਇਲਾਵਾ ਸੋਨੂ, ਬੂਟਾ ਸਿੰਘ, ਨਾਲ ਨੇਪਰੇ ਚੜ੍ਹਿਆ।
ਪੇਸ਼ਕਸ਼
ਸੰਜੀਵਨ ਸਿੰਘ
9417460656

News

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਲੋਹੜੀ ਦਾ ਤਿਓਹਾਰ ਮਨਾਇਆ

Published

on

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਐਲ ਏ ਐਫ ਸੈਂਟਰ, ਸੈਕਟਰ -68, ਮੋਹਾਲੀ ਵਿਖੇ ਲੋਹੜੀ ਦਾ ਤਿਓਹਾਰ ਬੜੇ ਧੂਮ ਧਾਮ ਨਾਲ ਮਨਾਇਆ। ਸੈਕਟਰ – 68 ਦੇ ਸ਼੍ਰੀਮਤੀ ਪਰਵਿੰਦਰ ਕੌਰ ਮਿਉਂਸੀਪਲ ਕੋਨਸਲਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤਾ। ਇਸ ਮੌਕੇ ਉਹਨਾਂ ਦੇ ਪਤੀ ਸ੍ ਕੁਲਵਿੰਦਰ ਸਿੰਘ ਸੰਜੂ ਵੀ ਮੌਜੂਦ ਸਨ।

ਐਸੋਸੀਏਸ਼ਨ ਦੇ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਪਬਲਿਕ ਰਿਲੇਸ਼ਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਸਕੱਤਰ ਈਵੈਂਟਸ ਸ੍ ਹਰਜਿੰਦਰ ਸਿੰਘ ਅਤੇ ਪਲਵਿੰਦਰ ਕੌਰ ਪਾਲੀ ਵੱਲੋਂ ਕੀਤੀ ਗਈ। ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਲੋਹੜੀ ਨਾਲ ਸਬੰਧਤ ਗੀਤ ਗਾ ਕੇ ਮਾਹੋਲ ਨੂੰ ਬੰਨਿਆ। ਸ਼੍ਰੀਮਤੀ ਅਮ੍ਰਿਤ ਕੋਰ ਵਲੋਂ ਆਪਣੇ ਜੀਵਨ ਨਾਲ ਜੁੜੀ ਕਹਾਣੀ ਨੂੰ ਕਵਿਤਾ ਰਾਹੀਂ ਜਾਣਕਾਰੀ ਦਿੱਤੀ।

ਤਕਰੀਬਨ 170 ਦੇ ਕਰੀਬ ਮੈਂਬਰ ਮੌਜੂਦ ਸਨ। ਮਾਹੌਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਮੈਂਬਰਜ਼ ਵਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਮੂੰਗਫਲੀ, ਗਜ਼ਕ, ਰਿਓੜੀਆਂ ਅਤੇ ਭੂਗੇ ਦਾ ਵੀ ਆਨੰਦ ਮਾਣਿਆ।

ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਵਲੋਂ ਮੁਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਸ੍ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ ਵਲੋਂ ਸੀਨੀਅਰ ਸਿਟੀਜ਼ਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਉਪਰੰਤ ਉਥੇ ਮੌਜੂਦ ਮੈਂਬਰਾਂ ਦਾ ਸਮਾਗਮ ਵਿੱਚ ਪਹੁੰਚਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
ਮੁਖ ਮਹਿਮਾਨ ਸ਼੍ਰੀਮਤੀ ਪਰਵਿੰਦਰ ਕੌਰ ਜੀ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਉਹ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਨਾਲ ਖੜਣਗੇ ਅਤੇ ਹਰ ਸਮੱਸਿਆ ਦਾ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗਏ । ਅੰਤ ਵਿੱਚ ਉਹਨਾਂ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਮਾਲੀ ਸਹਾਇਤਾ ਵੀ ਕੀਤੀ।

ਇਸ ਮੌਕੇ ਹਾਕੀ ਦੇ ਦਰੋਣਾਚਾਰੀਆ ਅਵਾਰਡੀ ਅਤੇ ਰਾਊਂਡ ਗਲਾਸ ਫਾਉਂਡੇਸ਼ਨ ਦੇ ਚੇਅਰਮੈਨ ਸ੍ਰ ਸਰਪਾਲ ਸਿੰਘ ਆਪਣੀ ਫਾਉਂਡੇਸ਼ਨ ਦੇ ਡਾਇਰੈਕਟਰ ਸ੍ ਰੁਪਿੰਦਰ ਸਿੰਘ ਨਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਉਹਨਾਂ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਾਤਾਵਰਨ ਅਤੇ ਕੂੜੇ-ਕਰਟ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ। ਉਹਨਾਂ ਵੱਲੋਂ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਸ਼ੋਸ਼ਲ ਕੰਮਾਂ ਲਈ ਉਹ ਹਮੇਸ਼ਾ ਉਨਾਂ ਨਾਲ ਖੜ੍ਹੇ ਹਨ।ਇਹਨਾਂ ਵੱਲੋਂ ਵੀ ਐਸੋਸੀਏਸ਼ਨ ਦੀ ਗੁਪਤ ਮਾਲੀ ਸਹਾਇਤਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਬ੍ਰਗੇਡੀਅਰ ਜੇ ਐਸ ਜਗਦੇਵ ਵੱਲੋਂ ਇਹਨਾਂ ਦਾ ਵੀ ਸਮਾਗਮ ਵਿੱਚ ਸ਼ਾਮਲ ਲਈ ਧੰਨਵਾਦ ਕੀਤਾ।

ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ ਜਰਨੈਲ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਬੇਦੀ, ਵਿੱਤ ਸਕੱਤਰ ਜੇ ਐਸ ਰਾਵਲ, ਸਕੱਤਰ ਪ੍ਰੋਜੈਕਟ ਆਰ ਪੀ ਸਿੰਘ ਵਿੱਗ, ਚੀਫ ਕਨਵੀਨਰ ਰਵਜੋਤ ਸਿੰਘ, ਸਕੱਤਰ ਈਵੈਂਟਸ ਸ੍ ਹਰਜਿੰਦਰ ਸਿੰਘ, ਸ਼੍ਰੀ ਨਰੰਜਣ ਜੀ ਅਤੇ ਹੋਰ ਵੀ ਕਈ ਮੈਂਬਰਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ।
ਪਲਵੰਤ ਕੋਰ ਪਾਲੀ ਵਲੋਂ ਸਟੇਜ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।
ਅੰਤ ਵਿੱਚ ਸ੍ਰ ਨਰਿੰਦਰ ਸਿੰਘ ਅਤੇ ਡਾ ਰਾਮਗੜ੍ਹੀਆ ਦੀ ਮੇਹਨਤ ਸਦਕੇ ਉੱਥੇ ਮੌਜੂਦ ਸਾਰਿਆਂ ਨੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਰੌਅ ਦੀ ਖੀਰ ਦਾ ਆਨੰਦ ਮਾਣਿਆ ਅਤੇ ਨੱਚਦਿਆਂ ਟੱਪਦਿਆਂ ਇਸ ਪ੍ਰੋਗਰਾਮ ਨੂੰ ਸੰਪੂਰਨ ਕੀਤਾ।

ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ

Continue Reading

News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਭਾਰਤ ਏ ਆਈ’ ਪ੍ਰੀ-ਸਮਿੱਟ ਦਾ ਆਯੋਜਨ

Published

on

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ‘ਭਾਰਤ ਏ ਆਈ: ਸਮਾਵੇਸ਼ੀ, ਜ਼ਿੰਮੇਵਾਰ ਅਤੇ ਪ੍ਰਭਾਵ-ਕੇਂਦਰਿਤ ਆਰਟੀਫੀਸ਼ਲ ਇੰਟੈਲੀਜੈਂਸ’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਦਾ ਪ੍ਰੀ-ਸਮਿੱਟ ਸੀ, ਜੋ ਰਾਸ਼ਟਰੀ ਸਟਾਰਟਅਪ ਡੇ ਦੇ ਮੌਕੇ ‘ਤੇ ਆਯੋਜਿਤ ਹੋਇਆ। ਸਮਾਗਮ ਨੂੰ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (ਮੇਇਟੀ) ਵੱਲੋਂ ਮਨਜ਼ੂਰੀ ਅਤੇ ਮਾਨਤਾ ਪ੍ਰਾਪਤ ਸੀ।

ਸਮਿੱਟ ਦੌਰਾਨ ਮੁੱਖ ਭਾਸ਼ਣ, ਪੈਨਲ ਚਰਚਾ, ਆਗੂਆਂ ਨਾਲ ਗੱਲਬਾਤ ਅਤੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਸ਼ਨਾਂ ਵਿੱਚ ਏ ਆਈ ਗਵਰਨੈਂਸ, ਨੈਤਿਕਤਾ ਅਤੇ ਵਿਹਾਰਕ ਲਾਗੂਕਰਨ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਗਈ, ਅਤੇ ਨੀਤੀ ਅਤੇ ਅਭਿਆਸ ਵਿਚਕਾਰ ਫਾਸਲੇ ਨੂੰ ਪੂਰਾ ਕਰਨ ‘ਤੇ ਕੇਂਦ੍ਰਿਤ ਕੀਤਾ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਅਮਿਤ ਕਟਾਰੀਆ, ਸੀਓਓ ਅਤੇ ਕੋ-ਫਾਊਂਡਰ, ਸਰਸ ਏ ਆਈ ਰਹੇ। ਇਸ ਮੌਕੇ ‘ਤੇ ਸ਼੍ਰੀ ਤਰੁਣ ਮਲਹੋਤਰਾ, (ਫਾਊਂਡਰ ਅਤੇ ਸੀਈਓ, ਸਾਇਬਰ ਸਪਲੰਕ); ਸ਼੍ਰੀ ਸੂਰਜ ਕੁਮਾਰ, (ਸੀਈਓ, ਕਿਊਲਾ ਨੈਰੇਟਿਵਜ਼ ਇੰਕ.); ਸ਼੍ਰੀਮਤੀ ਤਨਦੀਪ ਸਾਂਗਰਾ, (ਸੰਸਥਾਪਕ, ਸ਼ੀ ਇਨੋਵੇਟਸ ਏ ਆਈ); ਸ਼੍ਰੀ ਬਿਪਨਜੀਤ ਸਿੰਘ, (ਸੰਸਥਾਪਕ ਅਤੇ ਨਿਰਦੇਸ਼ਕ, ਡਿਜੀਵਾਹ ਟੈਕਨੋਸਿਸ ਐਲਐਲਪੀ); ਸ਼੍ਰੀ ਜਿਗਰਜੀਤ ਸਿੰਘ, (ਮੈਨੇਜਿੰਗ ਡਾਇਰੈਕਟਰ ਅਤੇ ਸੰਸਥਾਪਕ, ਜੇਡਬਲਯੂ ਇਨਫੋਟੈਕ); ਸ਼੍ਰੀਮਤੀ ਨੇਹਾ ਅਰੋੜਾ, (ਮੁੱਖ ਸੰਚਾਲਨ ਅਧਿਕਾਰੀ, ਉੱਤਰੀ ਖੇਤਰ ਵਿਗਿਆਨ ਅਤੇ ਤਕਨਾਲੋਜੀ ਕਲੱਸਟਰ, ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਦਫ਼ਤਰ, ਭਾਰਤ ਸਰਕਾਰ); ਸ਼੍ਰੀ ਅਨਿਲ ਚੰਨਾ, (ਸੀ.ਟੀ.ਓ., ਸਾਫਟਵਿਜ਼ ਇਨਫੋਟੈਕ); ਸ਼੍ਰੀ ਤਨਵੀਰ ਸਿੰਘ, (ਸੀਨੀਅਰ ਮੈਨੇਜਰ, ਸਪੋਕਨ ਟਿਊਟੋਰਿਅਲ, ਆਈਆਈਟੀ ਬੰਬੇ) ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸਦੇ ਨਾਲ ਹੀ ਭਾਰਤ ਵਿੱਚ ਇਜ਼ਰਾਈਲ ਦੇ ਦੂਤਾਵਾਸ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੀ ਮੁਖੀ ਸ਼੍ਰੀਮਤੀ ਮਾਇਆ ਸ਼ਰਮਨ ਨੇ ਵਰਚੁਅਲੀ ਸ਼ਿਰਕਤ ਕੀਤੀ ਅਤੇ ਅੰਤਰਰਾਸ਼ਟਰੀ ਸੂਝ ਸਾਂਝੀ ਕੀਤੀ।

ਸਮਾਗਮ ਦੌਰਾਨ ਏ ਆਈ ਪ੍ਰੋਜੈਕਟ ਵੀ ਸ਼ੋਕੇਸ ਕਰਵਾਇਆ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੇ ਹੈਲਥਕੇਅਰ, ਸਾਈਬਰ ਸੁਰੱਖਿਆ, ਸਮਾਰਟ ਸਿਸਟਮ, ਸਿੱਖਿਆ ਅਤੇ ਸਸਟੇਨੇਬਿਲਿਟੀ ਨਾਲ ਜੁੜੇ ਏ ਆਈ ਹੱਲ ਪੇਸ਼ ਕੀਤੇ।

ਸੀਜੀਸੀ ਯੂਨੀਵਰਸਿਟੀ ਦੇ ਮਾਨਨੀਯ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰਸ਼ ਧਾਲੀਵਾਲ ਨੇ ਕਿਹਾ ਕਿ,
“ਇਹ ਆਯੋਜਨ ‘ਭਾਰਤ ਏ ਆਈ’ ਸੀਜੀਸੀ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਤਕਨਾਲੋਜੀ, ਨੈਤਿਕਤਾ ਅਤੇ ਸਮਾਜਿਕ ਪ੍ਰਭਾਵ ਨੂੰ ਨਾਲ ਮਿਲਾ ਕੇ ਅੱਗੇ ਵਧਾਇਆ ਜਾ ਰਿਹਾ ਹੈ। ਯੂਨੀਵਰਸਿਟੀ ਆਪਣੇ ਵਿਦਿਆਰਥੀਆਂ, ਰਿਸਰਚਰਾਂ ਅਤੇ ਨਵੀਨਤਾ ਲਿਆਉਣ ਵਾਲਿਆਂ ਨੂੰ ਜ਼ਿੰਮੇਵਾਰ ਏ ਆਈ ਹੱਲ ਵਿਕਸਿਤ ਕਰਨ ਲਈ ਤਿਆਰ ਕਰ ਰਹੀ ਹੈ, ਤਾਂ ਜੋ ਦੇਸ਼ ਦੇ ਰਾਸ਼ਟਰੀ ਏਆਈ ਮਿਸ਼ਨ ਵਿੱਚ ਯੋਗਦਾਨ ਦਿੱਤਾ ਜਾ ਸਕੇ।”

ਇਸੇ ਸੰਦਰਭ ਵਿੱਚ, ਡਾ. ਅਤਿ ਪ੍ਰਿਯੇ, ਸੀਈਓ, ਇੰਕਿਊਬੇਸ਼ਨ ਐਂਡ ਸਟਾਰਟਅਪਸ ਨੇ ਕਿਹਾ ਕਿ,
“ਇੰਡੀਆ–ਏਆਈ ਇੰਪੈਕਟ ਸਮਿੱਟ 2026 ਦੇ ਸਰਕਾਰੀ ਪ੍ਰੀ-ਸਮਿੱਟ ਦੇ ਤੌਰ ਤੇ ਭਾਰਤ ਏ ਆਈ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਇੱਕ ਮਹੱਤਵਪੂਰਣ ਉਪਲਬਧੀ ਹੈ। ਉਦਯੋਗ ਦੇ ਮਾਹਿਰਾਂ, ਅੰਤਰਰਾਸ਼ਟਰੀ ਪ੍ਰਤਿਨਿਧੀਆਂ ਅਤੇ ਵਿਦਿਆਰਥੀ ਨਵੀਨਤਾ ਲਿਆਉਣ ਵਾਲਿਆਂ ਦੀ ਭਾਗੀਦਾਰੀ ਦਰਸਾਉਂਦੀ ਹੈ ਕਿ ਸਹਿਯੋਗ ਰਾਹੀਂ ਸਮਾਵੇਸ਼ੀ ਅਤੇ ਜ਼ਿੰਮੇਵਾਰ ਏ ਆਈ ਦੇ ਭਵਿੱਖ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।”

ਭਾਰਤ ਏ ਆਈ ਤੋਂ ਪ੍ਰਾਪਤ ਮੁੱਖ ਨਤੀਜੇ ਅਤੇ ਸੁਝਾਅਵਾਂ ਨੂੰ ਅਧਿਕਾਰਿਕ ਤੌਰ ‘ਤੇ ਇੰਡੀਆ ਏ ਆਈ ਨਾਲ ਸਾਂਝਾ ਕੀਤਾ ਜਾਵੇਗਾ। ਇਹ ਨਤੀਜੇ 19–20 ਫਰਵਰੀ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਦੀ ਚਰਚਾ ਨੂੰ ਮਜ਼ਬੂਤੀ ਦੇਣਗੇ ਅਤੇ ਭਾਰਤ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਭਵਿੱਖੀ ਰੁਝਾਨਾਂ ‘ਤੇ ਰਾਸ਼ਟਰੀ ਪੱਧਰ ਦੀਆਂ ਗੱਲਬਾਤਾਂ ਵਿੱਚ ਸਹਾਇਕ ਹੋਣਗੇ।

ਇਸ ਆਯੋਜਨ ਦੀ ਸਫਲਤਾ ਨਾਲ ਸੀਜੀਸੀ ਯੂਨੀਵਰਸਿਟੀ, ਮੋਹਾਲੀ, ਖੋਜਕਰਤਾਵਾਂ, ਤਕਨਾਲੋਜੀ ਨਵੀਨਤਾ ਅਤੇ ਉਦਯਮੀ ਸੱਭਿਆਚਾਰ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਈ ਹੈ, ਜੋ ਜ਼ਿੰਮੇਵਾਰ ਅਤੇ ਪ੍ਰਭਾਵ-ਕੇਂਦਰਿਤ ਏਆਈ ਦੇ ਖੇਤਰ ਵਿੱਚ ਪ੍ਰਤਿਭਾਸ਼ਾਲੀ ਅਤੇ ਪ੍ਰਭਾਵਸ਼ਾਲੀ ਪੀੜ੍ਹੀ ਨੂੰ ਤਿਆਰ ਕਰ ਰਹੀ ਹੈ।

Continue Reading

News

ਮੈਕਸਿਮ ਮੈਰੀ ਸਕੂਲ ਵਿੱਚ ਕਰੀਅਰ ਕੌਂਸਲਿੰਗ ਸੈਸ਼ਨ ਆਯੋਜਿਤ

Published

on

ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ 16 ਜਨਵਰੀ 2026 ਨੂੰ ਜਮਾਤਾਂ VIII ਤੋਂ XI ਦੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਪੇਸ਼ਾਵਰ ਚੋਣਾਂ ਬਾਰੇ ਸੋਚ-ਸਮਝ ਕੇ ਫੈਸਲੇ ਕਰਨ ਵਿੱਚ ਮਦਦ ਕਰਨਾ ਸੀ।
ਇਹ ਸੈਸ਼ਨ ਸ਼੍ਰੀਮਤੀ ਚਾਂਦਨੀ ਲੰਬਾ ਦੁਆਰਾ ਸੰਚਾਲਿਤ ਕੀਤਾ ਗਿਆ, ਜੋ ਵੱਖ-ਵੱਖ ਉਦਯੋਗਾਂ ਵਿੱਚ 30 ਸਾਲ ਤੋਂ ਵੱਧ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਨੁਭਵ ਵਾਲੀ ਇੱਕ ਤਜਰਬੇਕਾਰ ਪੇਸ਼ੇਵਰ ਹਨ।
ਵਿਦਿਆਰਥੀਆਂ ਨੇ ਕਰੀਅਰ ਮਾਰਗਾਂ, ਉਭਰਦੇ ਖੇਤਰਾਂ ਅਤੇ ਹੁਨਰ ਵਿਕਾਸ ਸਬੰਧੀ ਪ੍ਰਸ਼ਨ ਪੁੱਛ ਕੇ ਸਰਗਰਮ ਭਾਗੀਦਾਰੀ ਦਿਖਾਈ। ਸ਼੍ਰੀਮਤੀ ਲੰਬਾ ਨੇ ਸਪਸ਼ਟ ਦ੍ਰਿਸ਼ਟੀ ਨਾਲ ਉੱਤਰ ਦੇ ਕੇ ਸੈਸ਼ਨ ਨੂੰ ਬਹੁਤ ਹੀ ਇੰਟਰਐਕਟਿਵ ਅਤੇ ਦਿਲਚਸਪ ਬਣਾਇਆ।
ਡਾਇਰੈਕਟਰ ਸਰ ਸ਼੍ਰੀ ਪਾਰਥਸਾਰਥੀ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਅਨੁਕੂਲ ਰਹਿਣ, ਦੂਰਗਾਮੀ ਸੋਚ ਰੱਖਣ ਅਤੇ ਅਨੁਸ਼ਾਸਨ ਤੇ ਉਦੇਸ਼ ਨਾਲ ਆਪਣੇ ਲਕਸ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪੂਜਾ ਖੋਸਲਾ ਜੀ ਨੇ ਵੀ ਹੌਸਲਾ ਅਫਜ਼ਾਈ ਦੇ ਸ਼ਬਦ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਅਤੇ ਜਾਣਕਾਰੀਪੂਰਕ ਯੋਜਨਾ ਨਾਲ ਆਪਣੇ ਭਵਿੱਖ ਵੱਲ ਵਧਣ ਲਈ ਪ੍ਰੇਰਿਤ ਕੀਤਾ।
ਸੈਸ਼ਨ ਪ੍ਰੇਰਣਾਦਾਇਕ ਨੋਟ ਨਾਲ ਸੰਪੰਨ ਹੋਇਆ, ਜਿਸ ਨਾਲ ਵਿਦਿਆਰਥੀ ਆਪਣੇ ਲਕਸ਼ਾਂ ਅਤੇ ਕਰੀਅਰ ਦੀ ਦਿਸ਼ਾ ਬਾਰੇ ਹੋਰ ਸਪਸ਼ਟਤਾ ਨਾਲ ਵਿਚਾਰ ਕਰਨ ਯੋਗ ਬਣੇ।

Continue Reading

Trending

Copyright © 2017 Lishkara TV. Powered by Jagjeet Sekhon