News

ਬਾਬਾ ਮੇਜਰ ਸਿੰਘ ਸੋਢੀ ਨੂੰ ਦਿੱਤਾ ਪ੍ਰਸੰਸਾ ਪੱਤਰ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਨੇ ਜਥੇਦਾਰ ਸੋਢੀ ਨੂੰ ਕੀਤਾ ਸਨਮਾਨਿਤ

Published

on

‘ਰੰਘਰੇਟਾ’ ਸਮਾਜ ਦੇ ਹੱਕ ‘ਚ ਫੱਤਵਾ ਦੇਣ ਤੇ ਹੋਈ ਚੁਫੇਰੇ ਚਰਚਾ

ਜੰਡਿਆਲਾ ਗੁਰੂ 31ਜਨਵਰੀ ( ਮਲਕੀਤ ਸਿੰਘ ਚੀਦਾ ) ਰੰਘਰੇਟਾ ਸਮਾਜ ਦੇ ਹੱਕ ‘ਚ ਨਵਾਂ ਕੀਰਤੀਮਾਨ ਸਥਾਪਿਤ ਕਰਨ ਅਤੇ ਸ਼੍ਰੌਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਦਿਹਾੜੇ ਨੂੰ ਵਿਆਪਕ ਪੱਧਰ ਤੇ ਪ੍ਰਸਾਰਨ ਅਤੇ ਪ੍ਰਚਾਰਨ ਬਦਲੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਜੰਗੀ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ਸਨਮਾਨਿਤ ਕੀਤਾ ਗਿਆ।
ਦੱਸ ਦੇਈਏ ਕਿ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਉਹਨਾ ਦੀ ਟੀਮ ਨੇ ਪੜਾਅ ਤੇ ਪਹੁੰਚ ਕੇ ਸੰਸਥਾ ਤਰਫੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ‘ਫਖਰ ਏ ਕੌਂਮ’ ਨਾ ਦਾ ਪ੍ਰਸੰਸਾ ਪੱਤਰ ਸੌਂਪਦਿਆਂ ਸਿਰੌਪਾਓ ਦੇ ਕੇ ਸਨਮਾਨਿਤ ਕੀਤਾ।ਪ੍ਰੈਸ ਨੂੰ ਮਖਾਤਿਬ ਹੁੰਦਿਆਂ ਪਟੀਸ਼ਨਰ ਅਤੇ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸਿੱਖ ਸਮਾਜ ਦੀ ਪ੍ਰਗਤੀ,ਵਿਕਾਸ ਅਤੇ ਉੱਚੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਦਿਆਂ ਮਿਸਲੀ ਰਵਾਇਤਾਂ ਅਤੇ ਪੰਥਕ ਅਸੂਲਾਂ ਨੂੰ ਬਹਾਲ ਰੱਖਣ ‘ਚ ਦਸਮੇਸ਼ ਤਰਨਾ ਦਲ ਦੇ ਮੁੱਖੀ ਵਜੋਂ ਜਥੇਦਾਰ ਸੋਢੀ ਨੇ ਬਾਖੂਬੀ ਭੂਮਿਕਾ ਨਿਭਾਈ ਹੈ।
ਉਹਨਾ ਨੇ ਕਿਹਾ ਕਿ ਸਿੱਖ ਸਮਾਜ ਚੋਂ ਨਿਰਾਸ਼ ਹੋ ਕੇ ਹੋਰਨਾ ਧਰਮਾਂ ਵੱਲ ਜਾਣ ਵਾਲਿਆਂ ਪ੍ਰੀਵਾਂਰਾਂ ਨੂੰ ਤਰਕ ਅਤੇ ਪ੍ਰੇਰਨਾ ਸਦਕਾ ਮੁੜ ਸਿੱਖ ਸਮਾਜ ਵੱਲ ਕੇਂਦਰਿਤ ਕਰਨ ‘ਚ ਦਸ਼ਮੇਸ਼ ਤਰਨਾ ਦਲ ਨੇ ਨਤੀਜਾ ਦਿਓ ਭੂਮਿਕਾ ਨਿਭਾਈ ਹੈ।
ਸਤਨਾਮ ਸਿੰਘ ਗਿੱਲ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਸਿੱਖ ਕੌਂਮ ਦਾ ਹਰਿਆਵਲ ਦਸਤਾ ਵਜੋਂ ਤਸਲੀਮ ਕੀਤੀਆਂ ਜਾ ਚੁੱਕੀਆਂ ਸੰਸਥਾਵਾਂ ਕੱਟੜਤਾ ਦੇ ਵੱਸ ਪੈ ਸਿੱਖ ਸਮਾਜ ਨੂੰ ਸੰਗਠਿਤ ਕਰਨ ‘ਚ ਜਿਥੇਂ ਕਮਜੋਰ ਪੈ ਚੁੱਕੀਆਂ ਹਨ ਉਥੇਂ ਦਸ਼ਮੇਸ਼ ਤਰਨਾ ਦਲ ਸਿੱਖ ਸਮਾਜ ਦੀ ਚੜਦੀ ਕਲ੍ਹਾ ਲਈ ਰਾਤ ਦਿਨ ਕੰਮਕਾਰ ਕਰ ਰਿਹਾ ਹੈ।
ਉਹਨਾ ਨੇ ਕਿਹਾ ਕਿ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਰਵ ਉੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਨਾਮੇਂ ਦੀ ਪਾਲ੍ਹਣਾ ਕਰਦਿਆਂ ਸਿੱਖ ਹਲਕਿਆਂ ‘ਚ ਜਾਤੀ ਵਿਤਕਰੇ ਅਤੇ ਵੱਖਵਾਦ ਤੇ ਪੱਖਪਾਤ ਨੂੰ ਖਤਮ ਕਰਨ ਲਈ ਪ੍ਰਚਾਰ ਤੇ ਪੂਰਾ ਜੋਰ ਦੇ ਰਹੇ ਹਨ।
ਉਹਨਾ ਨੇ ਕਿਹਾ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾ ਚੋਂ ਰਾਖਵੀਂਆਂ ਸੀਟਾਂ ਤੇ ਦੱਬੇ ਕੁਚਲੇ ਸਮਾਜ ਚੋਂ ਲੀਡਰ ਪੈਦਾ ਕਰਨ ਅਤੇ ਸੀਟਾਂ ਦੀ ਜਿੱਤ ਦੇ ਦਾਅਵਿਆਂ ਨੂੰ ਮਜਬੂਤ ਕਰਨ ਲਈ ਜਥੇਦਾਰ ਸਿਰਤੋੜ ਮਿਹਨਤ ਕਰ ਰਹੇ ਹਨ।ਉਹਨਾ ਨੇ ਕਿਹਾ ਕਿ ਘੱਟ ਗਿਣਤੀ ਲੋਕ ਭਲਾਈ ਸੰਸਥਾ ਦਸਮੇਸ਼ ਤਰਨਾ ਦਲ ਦੀ ਧਾਰਨਾ,ਸੋਚ,ਪੰਥਕ ਪਹੁੰਚ ਅਤੇ ਸੂਬੇ ਦੇ ਹੱਕ ‘ਚ ਚਲਾਏ ਜਾਣ ਵਾਲੇ ਮਿਸ਼ਨ ਦੇ ਨਾਲ ਇਤਫਾਕ ਰੱਖਦੀ ਹੈ।
ਬਾਬਾ ਮੇਜਰ ਸਿੰਘ ਸੋਢੀ ਨੇ ਪੜਾਅ ਤੇ ਆਏ ‘ਸੰਸਥਾ’ ਦੇ ਆਗੂਆਂ ਨੂੰ ਕੀਤਾ ਸਨਮਾਨਿਤ:
ਦਸਮੇਸ਼ ਤਰਨਾ ਦਲ ਦੇ ਮੁੱਖੀ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਘੱਟ ਗਿਣਤੀ ਲੋਕ ਭਲਾਈ ਸੰਸਥਾ ਇੱਕ ਨਾਮਵਾਰ ਅਤੇ ਕੱਦਵਾਰ ਲੀਡਰ ਸਤਨਾਮ ਸਿੰਘ ਗਿੱਲ ਦੀ ਵਕਾਰੀ ਸੰਸਥਾ ਹੈ।ਅਜਿਹੀ ਸੰਸਥਾ ਦੁਆਰਾ ਕੌਂਮ ਦੇ ਪ੍ਰਤੀ ਦਰਦ ਅਤੇ ਸਨੇਹ ਰੱਖਦੇ ਹੋਏ ਸਾਡੇ ਤੱਕ ਪਹੁੰਚ ਕਰਕੇ ਸਾਡੀ ਹੌਂਸਲਾ-ਅਫਜ਼ਾਈ ਕਰਨੀ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਸਮਾਜ ‘ਚ ਵਿਰਨ ਵਾਲੀਆਂ ਧਿਰਾਂ ਸਾਨੂੰ ਨਟਿਸ ਕਰ ਰਹੀੳਾਂ ਹਨ।ਇਸ ਮੌਕੇ ਯੁਥ ਲੀਡਰ ਮਿਲਨ ਸਿੰਘ ਗਿੱਲ ਜੋਧੇ,ਕਲਾਕਾਰ ਗੁਰਮੇਲ ਸਿੰਘ ਜੋਧਾ,ਨਿੱਜੀ ਸਹਾਇਕ ਅੰਮ੍ਰਿਤਪਾਲ ਸਿੰਘ ਕਲਿਆਣ,ਗਰਪ੍ਰੀਤ ਸਿੰਘ ਜੋਧੇ ਆਦਿ ਤੋਂ ਇਲਾਵਾ ਜਥੇਬੰਦੀ ਦੇ ਸਿੰਘ ਹਾਜਰ ਸਨ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon