ad *ਮਗਨਰੇਗਾ ਤਹਿਤ ਰੁਜ਼ਗਾਰ ਦਾ ਭੋਗ ਪਾਉਣ ਲਈ ਨਵਾਂ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨ ਵਿਰੁੱਧ ਪੰਜਾਬ ਭਰ ਚ ਪੁਤਲੇ ਫੂਕ ਪ੍ਰਦਰਸ਼ਨ* - lishkaratv.com
Connect with us

News

*ਮਗਨਰੇਗਾ ਤਹਿਤ ਰੁਜ਼ਗਾਰ ਦਾ ਭੋਗ ਪਾਉਣ ਲਈ ਨਵਾਂ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕਰਨ ਵਿਰੁੱਧ ਪੰਜਾਬ ਭਰ ਚ ਪੁਤਲੇ ਫੂਕ ਪ੍ਰਦਰਸ਼ਨ*

Published

on

ਜਲੰਧਰ,19 ਦਸੰਬਰ,
ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਮਨਰੇਗਾ ਕਾਮਿਆ ਦਾ ਰੁਜ਼ਗਾਰ ਖੋਹਣ ਲਈ ਮਗਨਰੇਗਾ ਦਾ ਨਾਂ ਬਦਲ ਕੇ ਜੀ ਰਾਮ ਜੀ ਬਿੱਲ ਪਾਸ ਕਰਨ ਦੇ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਇਫਟੂ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਅੱਜ ਜਲੰਧਰ, ਕਪੂਰਥਲਾ,ਹੂਸਿਆਰਪੁਰ, ਗੁਰਦਾਸਪੁਰ, ਸੰਗਰੂਰ, ਪਟਿਆਲਾ ਸਮੇਤ ਪੰਜਾਬ ਭਰ ਵਿੱਚ ਦੋ ਦਰਜਨ ਤੋਂ ਵੱਧ ਕਸਬਿਆਂ ਅਤੇ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ  ਸਿੰਘ ਘੁੱਗਸ਼ੋਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਉਦੋਂ ਤੋਂ ਹੀ ਪੇਂਡੂ ਮਜ਼ਦੂਰਾਂ ਲਈ ਨਿਗੂਣੀ ਜਿਹੀ ਰੁਜ਼ਗਾਰ ਦੀ ਗਰੰਟੀ ਦਿੰਦਾ ਮਗਨਰੇਗਾ ਕਾਨੂੰਨ ਵੀ ਰੜਕ ਰਿਹਾ ਸੀ।ਜਿਸ ਨੂੰ ਖ਼ਤਮ ਕਰਨ ਲਈ ਉਸਨੇ ਫ਼ੈਸਲਾ ਲੈ ਲਿਆ। ਇਸ ਸਾਲ ਦੇ ਮਨਰੇਗਾ ਬਜਟ ਵਿੱਚ ਭਾਰੀ ਕਟੌਤੀ ਕੀਤੀ ਕੇਂਦਰ ਦੀ ਭਾਜਪਾ ਸਰਕਾਰ ਨਹੀਂ ਚਾਹੁੰਦੀ ਸੀ ਕਿ ਮੰਗ ਦੇ ਆਧਾਰ ਤੇ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਗਰੰਟੀ ਲਈ ਸਰਕਾਰ ਨੂੰ ਕੇਂਦਰ ਖਜ਼ਾਨੇ ਚੋਂ ਪੈਸਾ ਦੇਣਾ ਪਵੇ। ਇਸ ਲਈ ਮਨਰੇਗਾ ਦੇ ਬਜਟ ਵਿੱਚ 40% ਹਿੱਸਾ ਸੂਬਿਆਂ ਉੱਤੇ ਲੱਦ ਦਿੱਤਾ। ਪੰਜਾਬ ਸਰਕਾਰ ਜਿਹੜੀ ਪਹਿਲਾਂ ਹੀ ਪਬਲਿਕ ਅਦਾਰਿਆਂ ਅਤੇ ਪੰਚਾਇਤਾਂ ਦੀਆਂ ਜਮੀਨਾਂ ਵੇਚ ਕੇ ਆਪਣਾ ਡੰਗ ਟਪਾਉਣਾ ਚਾਹੁੰਦੀ ਹੈ ਕਿੱਥੋਂ ਮਨਰੇਗਾ ਬਜਟ ਵਿੱਚ ਆਪਣਾ ਹਿੱਸਾ ਪਾਊਗੀ। ਪਾਸ ਕੀਤੇ ਗਏ ਪੇਂਡੂ ਮਜ਼ਦੂਰ ਵਿਰੋਧੀ ਕਾਨੂੰਨ ਵਿੱਚ ਸਾਲ ਵਿੱਚ 60 ਦਿਨ ਖੇਤੀਬਾੜੀ ਦੇ ਸੀਜ਼ਨ ਵਿੱਚ ਕੰਮ ਬੰਦ ਕਰਕੇ ਸਾਬਤ ਕਰ ਦਿੱਤਾ। ਜੀ ਰਾਮ ਜੀ ਕਾਨੂੰਨ “ਮੁੱਖ ਮੇ ਰਾਮ ਰਾਮ ਬਗਲ ਮੇ ਛੁਰੀ” ਤੋਂ ਵੱਧ ਕੁਝ ਨਹੀਂ। ਕੇਂਦਰ ਸਰਕਾਰ ਪਹਿਲਾਂ ਹੀ ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਅਤੇ ਬਿਜਲੀ ਸੋਧ ਬਿੱਲ 2025 ਕਾਨੂੰਨ ਲਿਆ ਕੇ  ਕਿਰਤੀਆਂ ਨੂੰ ਭੁੱਖੇ ਅਤੇ ਹਨੇਰੇ ਵਿੱਚ ਤੱਕਣਾ ਚਾਹੁੰਦੀ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਤੋਂ ਇਲਾਵਾ ਨਿਰਮਲ ਸਿੰਘ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਚੀਦਾ,ਗੁਰਚਰਨ ਸਿੰਘ ਅਟਵਾਲ ਆਦਿ ਨੇ ਸੰਬੋਧਨ ਕੀਤਾ।
ਜਾਰੀ ਕਰਤਾ,
ਕਸ਼ਮੀਰ ਸਿੰਘ ਘੁੱਗਸ਼ੋਰ,
8968684311

News

ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਨਵੀਂ ਬਣੀ ਗਵਰਨਿੰਗ ਬਾਡੀ ਦੀ ਤਾਜਪੋਸ਼ੀ

Published

on

ਐਸੋਸੀਏਸ਼ਨ ਦੀਆ ਚੋਣਾ ਦਾ ਅਮਲ ਕੁਝ ਦਿਨਾ ਤੋਂ ਚੱਲ ਰਿਹਾ ਸੀ ਜਿਸ ਦਾ ਸਰਬਸੰਮਤੀ ਨਾਲ ਗਠਨ ਹੋ ਗਿਆ। ਕਰਨਲ ਪੀ ਪੀ ਐਸ ਨਰੂਲਾ, ਪ੍ਰੀਜ਼ਾਈਡਿੰਗ ਅਫਸਰ ਨੇ ਨਤੀਜਿਆਂ ਦਾ ਐਲਾਨ ਕੀਤਾ, ਜਿੱਥੇ ਕਿ 140 ਤੋਂ ਵੱਧ ਮੈਂਬਰਜ਼ ਇਕੱਠੇ ਹੋਏ ਸਨ।
ਬ੍ਰਿਗੇਡੀਅਰ ਜਗਜੀਵਨ ਸਿੰਘ ਜਗਦੇਵ ਨੂੰ ਪ੍ਰਧਾਨ ਅਤੇ ਸ੍ਰ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ ਵਜੋਂ ਸਹੁੰ ਚੁਕਾਈ ਗਈ। ਸ਼੍ਰ ਰਵਜੋਤ ਸਿੰਘ ਮੁੱਖ ਕਨਵੀਨਰ ਅਤੇ ਸ਼੍ਰ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨ ਚੁਣੇ ਗਏ ਸ਼੍ਰੀਮਤੀ ਪਲਵਿੰਦਰ ਕੌਰ ਪਾਲੀ ਸਕੱਤਰ ਭਲਾਈ ਅਤੇ ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰ ਅਫੇਅਰ ਚੁਣੇ ਗਏ । ਇਸ ਤੋਂ ਇਲਾਵਾ ਪੰਜ ਕਾਰਜਕਾਰਨੀ ਮੈਂਬਰਜ਼ ਸਰਦਾਰ ਹਰਕੀਰਤ ਸਿੰਘ, ਸ੍ਰੀ ਕ੍ਰਿਸ਼ਨ ਪਾਲ ਅਨੰਦ, ਸ੍ਰੀ ਬੀ ਬੀ ਗੁਪਤਾ, ਸ੍ਰੀਮਤੀ ਮਨਜੀਤ ਕੌਰ ਅਤੇ ਸ੍ਰੀਮਤੀ ਅਵਤਾਰ ਕੌਰ ਵੀ ਚੁਣੇ ਗਏ
ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਬਰਗੇਡੀਅਰ ਜੇਐਸ ਜਗਦੇਵ ਜੀ ਦੀ ਟੀਮ ਵੱਲੋਂ ਹੇਠ ਦਰਸਾਏ ਐਸੋਸੀਏਟਸ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਜੇ.ਐਸ. ਠੁਕਰਾਲ ਤਤਕਾਲੀਨ ਪ੍ਰਧਾਨ, ਆਰ.ਪੀ. ਸਿੰਘ ਵਿਗ ਕਾਰਜਕਾਰੀ ਪ੍ਰਧਾਨ, ਸੁਖਵਿੰਦਰ ਸਿੰਘ ਬੇਦੀ ਸਕੱਤਰ ਜਨਰਲ, ਜਗਜੀਤ ਸਿੰਘ ਰਾਵਲ ਸਕੱਤਰ ਵਿੱਤ, ਪਰਮਜੀਤ ਸਿੰਘ ਪਾਹਵਾ ਸਕੱਤਰ ਪ੍ਰਸ਼ਾਸਨ, ਡਾ ਹਰਿੰਦਰ ਕੌਰ ਰਾਣਾ ਸਕੱਤਰ ਮੈਡੀਕਲ, ਚਰਨਜੀਤ ਸਿੰਘ ਸਕੱਤਰ ਪ੍ਰੋਜੈਕਟ, ਵਿੰਗ ਕਮਾਂਡਰ ਬਲਦੇਵ ਸਿੰਘ ਸਕੱਤਰ ਪ੍ਰਕਾਸ਼ਨ ਅਤੇ ਸੰਪਾਦਕ, ਨਰਿੰਦਰ ਸਿੰਘ ਗਿੱਲ ਸਕੱਤਰ ਪ੍ਰਾਹੁਣਚਾਰੀ, ਜਗਦੇਵ ਸਿੰਘ ਪੰਗਾਲੀਆ ਸਕੱਤਰ ਨਵਾਂ ਸੰਗਠਨ, ਪਰਮਜੀਤ ਕੌਰ ਗਿੱਲ ਸਕੱਤਰ ਪੇਂਡੂ ਸਿੱਖਿਆ, ਨਿਰੰਜਨ ਸਿੰਘ ਕਾਰਜਕਾਰੀ ਮੈਂਬਰ, ਡਾ ਦੇ ਐਸ ਰਾਮਗੜ੍ਹੀਆ ਕਾਰਜਕਾਰੀ ਮੈਂਬਰ, ਗੁਲਦੀਪ ਸਿੰਘ ਕਾਰਜਕਾਰੀ ਮੈਂਬਰ ਅਤੇ ਦਰਸ਼ਨ ਕੌਰ ਕਾਰਜਕਾਰੀ ਮੈਂਬਰ ਸ਼ਾਮਲ ਹੋਏ।

ਬ੍ਰਿਗੇਡੀਅਰ ਜਗਦੇਵ ਵਲੋਂ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਨਵੀਂ ਅਤੇ ਊਰਜਾਵਾਨ ਟੀਮ ਨਾਲ MSCA ਦੇ ਮਨੋਰਥਾਂ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ, ਖਾਸ ਕਰਕੇ ਬਜ਼ੁਰਗਾਂ ਅਤੇ ਸਮਾਜ ਦੀ ਭਲਾਈ ਲਈ। ਉਨ੍ਹਾਂ ਸਮੂਹ ਮੈਂਬਰਾਂ ਤੋਂ ਐਸੋਸੀਏਸ਼ਨ ਨੂੰ ਵਧੀਆ ਚਲਾਉਣ ਲਈ ਸਹਿਯੋਗ ਦੀ ਮੰਗ ਵੀ ਕੀਤੀ।

ਧੰਨਵਾਦ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ

Continue Reading

News

ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ

Published

on

ਅੱਜ, ਨਿਊ ਸੰਨੀ ਐਨਕਲੇਵ, ਸੈਕਟਰ 125, ਖਰੜ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਬੱਚਿਆਂ ਨੇ ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਅਤੇ ਇਨਾਮ ਪ੍ਰਾਪਤ ਕੀਤੇ। ਬੱਚਿਆਂ ਅਤੇ ਵੱਡਿਆਂ ਦੋਵਾਂ ਨੇ ਰੰਗਾਂ ਅਤੇ ਸਨੈਕਸ ਦਾ ਆਨੰਦ ਮਾਣਿਆ। ਬੁਲਾਰੇ ਰਾਕੇਸ਼ ਗਰਗ ਨੇ ਦੱਸਿਆ ਕਿ ਸਵਰਨ ਸਿੰਘ ਅਤੇ ਸੰਦੀਪ ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਸਤਿਕਾਰ ਨਾਲ:
ਰਾਕੇਸ਼ ਗਰਗ

Continue Reading

News

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ।

Published

on

ਐਮ.ਐਸ.ਸੀ.ਏ. ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਮਾਸਟਰ ਫਾਰਮ, ਪਟਿਆਲਾ ਰੋਡ ਵਿਖੇ ਪਿਕਨਿਕ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਤਕਰੀਬਨ 135 ਮੈਬਰਾਂ ਦੀ ਮੌਜੂਦਗੀ ਸੀ।

ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾ ਲਈ ਵਿਸ਼ੇਸ਼ ਤੌਰ ਤੇ ਬ੍ਰੇਕਫਾਸਟ ਵਿਚ ਚਾਹ, ਸੈਂਡਵਿਚ, ਪਕੌੜਿਆਂ ਅਤੇ ਦੁਪਿਹਰ ਦੇ ਖਾਣੇ ਦਾ ਇੰਤਜਾਮ ਕੀਤਾ ਗਿਆ ਸੀ।

ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਇਸ ਪਿਕਨਿਕ ਦੋਰਾਨ ਖੂਬਸੂਰਤ ਫਾਰਮ ਵਿੱਚ ਖੇਡਾਂ ਵਿੱਚ ਭਾਗ ਲੈਂਦਿਆਂ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਗਰੁਪਾਂ ਰਾਹੀਂ ਫੋਟਵਾਂ ਖਿਚਵਾਂਈਆਂ।
ਇਸ ਉਪਰੰਤ ਮੈਂਬਰਾਂ ਵੱਲੋਂ ਤੰਬੋਲਾ ਖੇਡਿਆ ਗਿਆ। ਵੱਖ ਵੱਖ ਖੇਡਾਂ ਵਿਚੋਂ ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਤੋਹਫੇ ਦਿੱਤੇ ਗਏ।
ਮਹੋਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਕੁਝ ਮੈਂਬਰਾਂ ਵੱਲੋਂ ਗੀਤ ਗਾਏ ਗਏ।

ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਇਸ ਪਿਕਨਿਕ ਨੂੰ ਸਫਲ ਬਣਾਉਣ ਲਈ ਸ੍ ਜਰਨੈਲ ਸਿੰਘ ਮੀਤ ਪ੍ਰਧਾਨ, ਸ੍ਰ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ , ਸ੍ਰ ਜਗਜੀਤ ਸਿੰਘ ਰਾਵਲ ਵਿੱਤ ਸਕੱਤਰ, ਸ੍ ਰਵਜੋਤ ਸਿੰਘ ਚੀਫ਼ ਕੰਨਵੀਨੀਅਰ, ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ, ਆਰ ਪੀ ਸਿੰਘ ਵਿੱਗ, ਜੀ ਐਸ ਬਿੰਦਰਾ, ਵਿੰਗ ਕਮਾਂਡਰ ਬਲਦੇਵ ਸਿੰਘ, ਸ਼੍ਰੀਮਤੀ ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।

ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ

Continue Reading

Trending

Copyright © 2017 Lishkara TV. Powered by Jagjeet Sekhon