
ਜਲੰਧਰ,19 ਦਸੰਬਰ,
ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਮਨਰੇਗਾ ਕਾਮਿਆ ਦਾ ਰੁਜ਼ਗਾਰ ਖੋਹਣ ਲਈ ਮਗਨਰੇਗਾ ਦਾ ਨਾਂ ਬਦਲ ਕੇ ਜੀ ਰਾਮ ਜੀ ਬਿੱਲ ਪਾਸ ਕਰਨ ਦੇ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਇਫਟੂ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਅੱਜ ਜਲੰਧਰ, ਕਪੂਰਥਲਾ,ਹੂਸਿਆਰਪੁਰ, ਗੁਰਦਾਸਪੁਰ, ਸੰਗਰੂਰ, ਪਟਿਆਲਾ ਸਮੇਤ ਪੰਜਾਬ ਭਰ ਵਿੱਚ ਦੋ ਦਰਜਨ ਤੋਂ ਵੱਧ ਕਸਬਿਆਂ ਅਤੇ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਉਦੋਂ ਤੋਂ ਹੀ ਪੇਂਡੂ ਮਜ਼ਦੂਰਾਂ ਲਈ ਨਿਗੂਣੀ ਜਿਹੀ ਰੁਜ਼ਗਾਰ ਦੀ ਗਰੰਟੀ ਦਿੰਦਾ ਮਗਨਰੇਗਾ ਕਾਨੂੰਨ ਵੀ ਰੜਕ ਰਿਹਾ ਸੀ।ਜਿਸ ਨੂੰ ਖ਼ਤਮ ਕਰਨ ਲਈ ਉਸਨੇ ਫ਼ੈਸਲਾ ਲੈ ਲਿਆ। ਇਸ ਸਾਲ ਦੇ ਮਨਰੇਗਾ ਬਜਟ ਵਿੱਚ ਭਾਰੀ ਕਟੌਤੀ ਕੀਤੀ ਕੇਂਦਰ ਦੀ ਭਾਜਪਾ ਸਰਕਾਰ ਨਹੀਂ ਚਾਹੁੰਦੀ ਸੀ ਕਿ ਮੰਗ ਦੇ ਆਧਾਰ ਤੇ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਗਰੰਟੀ ਲਈ ਸਰਕਾਰ ਨੂੰ ਕੇਂਦਰ ਖਜ਼ਾਨੇ ਚੋਂ ਪੈਸਾ ਦੇਣਾ ਪਵੇ। ਇਸ ਲਈ ਮਨਰੇਗਾ ਦੇ ਬਜਟ ਵਿੱਚ 40% ਹਿੱਸਾ ਸੂਬਿਆਂ ਉੱਤੇ ਲੱਦ ਦਿੱਤਾ। ਪੰਜਾਬ ਸਰਕਾਰ ਜਿਹੜੀ ਪਹਿਲਾਂ ਹੀ ਪਬਲਿਕ ਅਦਾਰਿਆਂ ਅਤੇ ਪੰਚਾਇਤਾਂ ਦੀਆਂ ਜਮੀਨਾਂ ਵੇਚ ਕੇ ਆਪਣਾ ਡੰਗ ਟਪਾਉਣਾ ਚਾਹੁੰਦੀ ਹੈ ਕਿੱਥੋਂ ਮਨਰੇਗਾ ਬਜਟ ਵਿੱਚ ਆਪਣਾ ਹਿੱਸਾ ਪਾਊਗੀ। ਪਾਸ ਕੀਤੇ ਗਏ ਪੇਂਡੂ ਮਜ਼ਦੂਰ ਵਿਰੋਧੀ ਕਾਨੂੰਨ ਵਿੱਚ ਸਾਲ ਵਿੱਚ 60 ਦਿਨ ਖੇਤੀਬਾੜੀ ਦੇ ਸੀਜ਼ਨ ਵਿੱਚ ਕੰਮ ਬੰਦ ਕਰਕੇ ਸਾਬਤ ਕਰ ਦਿੱਤਾ। ਜੀ ਰਾਮ ਜੀ ਕਾਨੂੰਨ “ਮੁੱਖ ਮੇ ਰਾਮ ਰਾਮ ਬਗਲ ਮੇ ਛੁਰੀ” ਤੋਂ ਵੱਧ ਕੁਝ ਨਹੀਂ। ਕੇਂਦਰ ਸਰਕਾਰ ਪਹਿਲਾਂ ਹੀ ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਅਤੇ ਬਿਜਲੀ ਸੋਧ ਬਿੱਲ 2025 ਕਾਨੂੰਨ ਲਿਆ ਕੇ ਕਿਰਤੀਆਂ ਨੂੰ ਭੁੱਖੇ ਅਤੇ ਹਨੇਰੇ ਵਿੱਚ ਤੱਕਣਾ ਚਾਹੁੰਦੀ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਤੋਂ ਇਲਾਵਾ ਨਿਰਮਲ ਸਿੰਘ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਚੀਦਾ,ਗੁਰਚਰਨ ਸਿੰਘ ਅਟਵਾਲ ਆਦਿ ਨੇ ਸੰਬੋਧਨ ਕੀਤਾ।
ਜਾਰੀ ਕਰਤਾ,
ਕਸ਼ਮੀਰ ਸਿੰਘ ਘੁੱਗਸ਼ੋਰ,
8968684311