News

ਮਨ ਮਸੀਹਾ ਫਾਊਂਡੇਸ਼ਨ (ਰਜਿ.) ਮਾਨਸਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

Published

on

ਮਾਨਸਾ 08 ਮਾਰਚ ਮਨ ਮਸੀਹਾ ਫਾਊਂਡੇਸ਼ਨ (ਰਜਿ.) ਮਾਨਸਾ ਵੱਲੋਂ ਅਗਰਸੈਨ ਭਵਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਫਾਊਂਡੇਸ਼ਨ ਦੇ ਚੇਅਰਮੈਨ ਸੰਜੀਵ ਸ਼ਰਮਾ ਤੇ ਪ੍ਰਧਾਨ ਮੰਜੂ ਜਿੰਦਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ , ਡਾ. ਜਨਕ ਸਿੰਗਲਾ, ਮੁਨੀਸ਼ ਬੱਬੀ ਦਾਨੇਵਾਲੀਆ, ਵਿਨੋਦ ਭੰਮਾ, ਵਿਨੋਦ ਕਾਲੀ, ਗੋਮਾ ਰਾਮ ਜਿਲ੍ਹਾ ਪ੍ਰਧਾਨ ਬੀ ਜੇ ਪੀ ਪਾਰਟੀ , ਪੇਮ ਅਰੋੜਾ ਹਲਕਾ ਇੰਚਾਰਜ ਅਕਾਲੀ ਦਲ, ਸੰਦੀਪਜੀਤ ਕੋਰ ਧਰਮ ਪਤਨੀ ਰਿੰਪੀ ਮਾਨਸ਼ਾਹੀਆ , ਮਿੱਠੂ ਰਾਮ ਅਰੋੜਾ ਜੀ, ਕਾਗਰਸ ਪਾਰਟੀ ਤੋ ਅਰਸ਼ਦੀਪ ਮਾਈਕਲ ,ਸ਼ਿਵ ਸੈਨਾ ਪ੍ਰਧਾਨ ਅੰਕੁਸ਼ ਜਿੰਦਲ,ਹਰਵਿੰਦਰ ਕੋਰ ਸਰਦੂਲਗੜ੍ਹ, ਅਮਨ ਸਿੰਗਲਾ ਢੈਪਈ, ਸੀ ਜੀ ਐਮ ਮੈਡਮ ਰਾਜਵਿੰਦਰ ਕੋਰ , ਬਲਜਿੰਦਰ ਸੰਗੀਲਾ , ਹਰਦੀਪ ਸਿੰਧੂ ,ਨਗਰ ਕੋਸਲ ਦੇ ਪ੍ਰਧਾਨ ਸੁਨੀਲ ਕੋਮਾਰ ਨਿਨੂੰ, ਵਾਈਸ ਪ੍ਰਧਾਨ ਨੇਮ ਚੰਦ ਨੇਮਾ, ਜੈ ਮਾ ਸ਼ਾਰਦਾ ਸੰਘ ਕੀਰਤਨ ਮੰਡਲ ਦੀ ਟੀਮ , ਆਸਰਾ ਫਾਉਡੇਸ਼ਨ ਦੀ ਟੀਮ , ਸਹਾਰਾ ਫਾਉਡੇਸ਼ਨ ਬਰੇਟਾ ਦੀ ਟੀਮ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਟੀਮ, ਸਰਬੰਸ ਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ, ਅਜਾਦ ਵੈਲਫੇਅਰ , ਅਗਰਵਾਲ ਸਭਾ ਦੀ ਟੀਮ , ਜਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਅਤੇ ਸਾਰੇ ਹੀ ਵਾਰਡਾ ਦੇ ਐਮ ਸੀ , ਸਾਰੇ ਪੱਤਰਕਾਰ ਵੀਰ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜਨਰਲ ਸਕੱਤਰ ਪ੍ਰਿਅੰਕਾ ਜਿੰਦਲ ਤੇ ਪ੍ਰਧਾਨ ਮੰਜੂ ਜਿੰਦਲ ਚੇਅਰਮੈਨ ਸੰਜੀਵ ਸ਼ਰਮਾ ਖਜਾਨਚੀ ਰਿੰਪੀ ਨੇ ਕਿਹਾ ਕਿ ਸਲੱਮ ਏਰੀਏ ਦੀਆਂ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਵਾਉਣ ਲਈ ਫਾਉਂਡੇਸ਼ਨ ਪਹਿਲ ਦੇ ਆਧਾਰ ਤੇ ਕੰਮ ਕਰ ਰਹੀ ਹੈ। ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਹਰ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ ਜਿਨ੍ਹਾਂ ਨੇ ਮਹਿਲਾ ਦਿਵਸ ਦੀ ਵਧਾਈ ਵੀ ਦਿੱਤੀ ਅਤੇ ਇਸ ਸਮੇ ਉਹਨਾਂ ਗਿਆਰਾ ਭੈਣਾ ਨੂੰ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜਿਨਾਂ ਦੇ ਸਿਰ ਤੇ ਉਹਨਾ ਦੇ ਸਾਈਂ ਦਾ ਸਹਾਰਾ ਨਹੀਂ ਹੈ। ਨਾਲ ਹੀ ਨਾਲ ਹੀ ਉਹਨਾ ਬੱਚਿਆ ਨੂੰ ਸਨਮਾਨਈਤ ਕਿਤਾ ਗਿਆ ਜਿਨਾ ਨੇ ਵੱਖ ਵੱਖ ਸਕੂਲਾ ਵਿੱਚੌ‌ਆ ਕੇ ਪੋਗਰਾਮ ਨੂੰ ਚਾਰ ਚੰਨ ਲਾਏ ਇਸ ਮੌਕੇ ਮਨ ਮਸੀਹਾ ਫਾਉਡੇਂਸਨ ਦੀ ਟੀਮ ਮੈਬਰ ਕਰਮਜੀਤ ਕੌਰ, ਭੂਸ਼ਨ ਲਾਲ, ਸੰਦੀਪ, ਅਜੈ , ਸ਼ਿਵ ਸ਼ਰਮਾ ਲਾਡੀ, ਦੀਪੂ ਖਾਰਾ ਆਦਿ ਹਾਜਰ ਸਨ

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon