
ਬਾਲੀਵੁੱਡ ਦੀ diva ਮਲਾਇਕਾ ਅਰੋੜਾ ਅਕਸਰ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਨਵੇਂ ਰਿਸ਼ਤੇ ਕਰਕੇ ਚਰਚਾ ‘ਚ ਸੀ, ਕਿਉਂਕਿ ਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਨੂੰ IPL ਮੈਚ ਦੌਰਾਨ ਰਾਜਸਥਾਨ ਰਾਇਲਜ਼ ਦੇ ਕੋਚ ਦੇ ਨਾਲ ਸਟੇਡੀਅਮ ਵਿੱਚ ਵੇਖਿਆ ਗਿਆ ਸੀ। ਇਹ ਖ਼ਬਰ ਹੌਲੀ ਪਈ ਹੀ ਸੀ ਕਿ ਹੁਣ ਉਹ ਇੱਕ ਵਾਰ ਫਿਰ ਚਰਚਾਵਾਂ ਵਿਚ ਆ ਗਈ ਹੈ, ਪਰ ਇਸ ਵਾਰੀ ਵਜ੍ਹਾ ਕੁਝ ਹੋਰ ਹੈ। ਮੰਬਈ ਦੀ ਇੱਕ ਅਦਾਲਤ ਨੇ ਮਲਾਇਕਾ ਅਰੋੜਾ ਖ਼ਿਲਾਫ਼ ਜਮਾਨਤੀ ਵਾਰੰਟ ਜਾਰੀ ਕੀਤਾ ਹੈ, ਕਿਉਂਕਿ ਉਹ ਇੱਕ ਕੇਸ ਦੀ ਸੁਣਵਾਈ ‘ਚ ਪੇਸ਼ ਨਹੀਂ ਹੋਈ।
ਪੀਟੀਆਈ ਦੀ ਰਿਪੋਰਟ ਮੁਤਾਬਕ, 2012 ਵਿੱਚ ਐਕਟਰ ਸੈਫ ਅਲੀ ਖ਼ਾਨ ਨਾਲ ਜੁੜੀ ਇੱਕ ਘਟਨਾ ਦੇ ਦੌਰਾਨ ਮਲਾਇਕਾ ਗਵਾਹ ਵਜੋਂ ਮੌਜੂਦ ਸੀ। ਇਹ ਘਟਨਾ 22 ਫਰਵਰੀ 2012 ਦੀ ਹੈ, ਜਦੋਂ ਸੈਫ ਆਪਣੇ ਦੋਸਤਾਂ ਨਾਲ ਇੱਕ ਫਾਈਵ ਸਟਾਰ ਹੋਟਲ ਵਿੱਚ ਖਾਣਾ ਖਾ ਰਹੇ ਸਨ। ਉਸ ਸਮੇਂ ਦੱਖਣ ਅਫਰੀਕਾ ਦੇ ਬਿਜ਼ਨਸਮੈਨ ਇਕਬਾਲ ਮੀਰ ਸ਼ਰਮਾ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ, ਕਿਉਂਕਿ ਸੈਫ ਦੀ ਟੇਬਲ ਤੋਂ ਆ ਰਹੀ ਉੱਚੀ ਆਵਾਜ਼ ਕਾਰਨ ਇਕਬਾਲ ਨੇ ਉਨ੍ਹਾਂ ਨੂੰ ਟੋਕ ਦਿੱਤਾ। ਗੁੱਸੇ ‘ਚ ਆ ਕੇ ਸੈਫ ਨੇ ਇਕਬਾਲ ਨੂੰ ਧਮਕੀ ਦਿੱਤੀ ਤੇ ਮੁੱਕਾ ਮਾਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਨਾਕ ਟੁੱਟ ਗਈ। ਇਕਬਾਲ ਨੇ ਦੋਸ਼ ਲਾਇਆ ਕਿ ਸੈਫ ਅਤੇ ਉਸਦੇ ਦੋਸਤਾਂ ਨੇ ਉਸਦੇ ਸਸੁਰ ਉੱਤੇ ਵੀ ਹਮਲਾ ਕੀਤਾ।