
ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੂੰ ਧਮਕੀ ਭਰੀ ਕਾਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਮੁਤਾਬਕ, ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਦਿਆ।ਦੱਸ ਦਈਏ ਕਿ ਧਮਕਾਉਣ ਵਾਲੇ ਨੇ ਅਮਰ ਨੂਰੀ ਨੂੰ ਕਿਹਾ ਹੈ ਕਿ ਤੁਹਾਡਾ ਬੇਟਾ, ਜੋ ਸੰਗੀਤ ਤੇ ਗਾਇਕੀ ਨਾਲ ਜੁੜਿਆ ਹੋਇਆ ਹੈ, ਉਹ ਇਹ ਕੰਮ ਤੁਰੰਤ ਬੰਦ ਕਰ ਦੇਵੇ, ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ। ਇਸ ਧਮਕੀ ਤੋਂ ਘਬਰਾਈ ਅਮਰ ਨੂਰੀ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।