
ਪੋਹ ਮਹੀਨੇ ਦੀ ਸ਼ੁਰੂਆਤ ਦੇ ਪਵਿੱਤਰ ਮੌਕੇ ‘ਤੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ, ਖਤਰੀ ਸਭਾ ਖਰੜ ਵੱਲੋਂ ਖਰੜ ਹਲਕੇ ਵਿੱਚ ਵੱਧ ਰਹੀ ਅਬਾਦੀ ਅਤੇ ਸਥਾਨਕ ਨਾਗਰਿਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ “ਮੋਰਚਰੀ ਫ੍ਰਿਜ਼ (ਦੇਹ-ਸੰਭਾਲ ਲਈ)” ਅੱਜ ਸਵੇਰੇ ਬੜੇ ਹੀ ਸਨਮਾਨਪੂਰਵਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ, ਸੱਨੀ ਐਨਕਲੇਵ ਨੂੰ ਸਪੁਰਦ (ਹੈਂਡਓਵਰ) ਕੀਤਾ ਗਿਆ।
ਇਸ ਸੇਵਾ ਕਾਰਜ ਦੇ ਪਿਛੋਕੜ ਬਾਰੇ ਦੱਸਿਆ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਬੱਬੂ ਜੀ, ਸ੍ਰੀ ਪ੍ਰੇਮ ਸਿੰਘ ਮਲੌਆ ਜੀ ਅਤੇ ਜਨਰਲ ਸਕੱਤਰ ਸ੍ਰੀ ਅਸ਼ੋਕ ਕਪੂਰ ਜੀ ਦੇ ਰਾਹੀਂ, ਖਾਸ ਤੌਰ ‘ਤੇ ਸ੍ਰੀ ਅਸ਼ੋਕ ਕਪੂਰ ਜੀ ਵੱਲੋਂ, ਖਤਰੀ ਸਭਾ ਖਰੜ ਦੇ ਆਗੂ ਸਾਹਿਬਾਨਾਂ ਨਾਲ ਸੰਪਰਕ ਕਰਕੇ ਇਹ ਲੋੜ ਦਰਸਾਈ ਗਈ ਸੀ ਕਿ ਖਰੜ ਹਲਕੇ ਵਿੱਚ ਵੱਧ ਰਹੀ ਅਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਘਰ ਵਿੱਚ ਇੱਕ ਹੋਰ ਮੋਰਚਰੀ ਫ੍ਰਿਜ਼ ਦੀ ਜ਼ਰੂਰਤ ਹੈ।
ਇਸ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ, ਖਤਰੀ ਸਭਾ ਖਰੜ ਵੱਲੋਂ ਸਟੇਨਲੈਸ ਸਟੀਲ ਅਤੇ ਟਫਨ ਗਲਾਸ ਵਰਗੇ ਉੱਚ-ਗੁਣਵੱਤਾ ਵਾਲੇ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਮੋਰਚਰੀ ਫ੍ਰਿਜ਼ ਗੁਰੂ ਘਰ ਨੂੰ ਬੜੇ ਹੀ ਸਨਮਾਨਪੂਰਵਕ ਸਪੁਰਦ ਕੀਤਾ ਗਿਆ।
ਇਸ ਮੌਕੇ ਖਤਰੀ ਸਭਾ ਖਰੜ ਦੇ ਪ੍ਰਧਾਨ ਸ੍ਰੀ ਵਿਨੋਦ ਕਪੂਰ ਜੀ, ਜਨਰਲ ਸਕੱਤਰ ਸ੍ਰੀ ਵਿਕਾਸ ਚੱਢਾ ਜੀ, ਉਪ-ਪ੍ਰਧਾਨ ਸ੍ਰੀ ਰਣਵਿੰਦ ਖੰਨਾ ਜੀ ਸਮੇਤ ਖਤਰੀ ਸਭਾ ਦੇ ਕਈ ਸੀਨੀਅਰ ਮੈਂਬਰ ਸਾਹਿਬਾਨ ਅਤੇ ਸਤਿਕਾਰਯੋਗ ਸਮਾਜ ਸੇਵੀ ਭਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵੀ ਐਮ.ਪੀ. ਜੱਸੜ (ਕਾਂਗਰਸ ਪੰਜਾਬ ਸਟੇਟ ਚੇਅਰਮੈਨ — ਯੂਥ ਪਾਲਿਸੀ ਐਂਡ ਰਿਸਰਚ ਡਿਪਾਰਟਮੈਂਟ, ਅਤੇ ਜਨਰਲ ਸਕੱਤਰ (ਪੰਜਾਬ) — ਪੀ.ਪੀ.ਸੀ.ਸੀ. ਯੂਥ ਐਂਡ ਸਪੋਰਟਸ ਕਲੱਬ ਸੈੱਲ) ਨੂੰ ਖਤਰੀ ਸਭਾ ਖਰੜ ਦੇ ਪ੍ਰਧਾਨ ਸ੍ਰੀ ਵਿਨੋਦ ਕਪੂਰ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ ਅਤੇ ਉਹ ਇਸ ਹੇਂਡਓਵਰ ਸਮਾਗਮ ਵਿੱਚ ਪ੍ਰਮੁੱਖ ਹਾਜ਼ਰੀ ਵਜੋਂ ਸ਼ਾਮਲ ਹੋਏ। ਇਸ ਮੌਕੇ ਐਮ.ਪੀ. ਜੱਸੜ ਨੇ ਕਿਹਾ, “ਸੇਵਾ, ਸਹਿਯੋਗ ਅਤੇ ਮਾਨਵਤਾ ਸਮਾਜ ਦੀ ਮਜ਼ਬੂਤ ਨੀਂਹ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਖਤਰੀ ਸਭਾ ਖਰੜ ਵੱਲੋਂ ਕੀਤਾ ਗਿਆ ਇਹ ਨੇਕ ਉਪਰਾਲਾ ਬੜਾ ਹੀ ਸ਼ਲਾਘਾਯੋਗ ਹੈ।” ਉਨ੍ਹਾਂ ਨੇ ਇਸ ਸੇਵਾ ਕਾਰਜ ਲਈ ਪ੍ਰਧਾਨ ਸ੍ਰੀ ਵਿਨੋਦ ਕਪੂਰ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਲਈ ਦਿੱਤੀ ਗਈ ਇਹ ਮੋਰਚਰੀ ਫ੍ਰਿਜ਼ ਅਚਾਨਕ ਦੁੱਖ ਦੀ ਘੜੀ ਵਿੱਚ ਸਥਾਨਕ ਨਾਗਰਿਕਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ।
ਇਸ ਮੌਕੇ ਖਤਰੀ ਸਭਾ ਖਰੜ ਦੇ ਸਾਰੇ ਹੀ ਬੜੇ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਸਮਾਜ ਸੇਵੀ ਭਰਾ ਵੀ ਹਾਜ਼ਰ ਰਹੇ, ਜਿਨ੍ਹਾਂ ਵਿੱਚ ਸ੍ਰੀ ਰਾਜੇਸ਼ ਕਪੂਰ, ਸ੍ਰੀ ਰਾਜਿੰਦਰ ਅਰੋੜਾ, ਸ੍ਰੀ ਵਿਕਾਸ ਕਪੂਰ, ਸ੍ਰੀ ਸੁਨੀਲ ਖੰਨਾ, ਸ੍ਰੀ ਰਾਜੇਸ਼ ਵਰਮਾ, ਸ੍ਰੀ ਸੰਦੀਪ ਬਿੰਦਰਾ, ਐਡਵੋਕੇਟ ਹੇਮੰਤ ਖੰਨਾ, ਡਾ. ਕਰਨੈਲ ਸਿੰਘ ਮਾਵੀ, ਸ੍ਰੀ ਸੀਮੰਤ ਕੋਹਲੀ, ਸ੍ਰੀ ਸੰਦੀਪ ਮਲਹਾਨ, ਸ੍ਰੀ ਗਗਨ ਸੂਰੀ, ਸ੍ਰੀ ਪੰਕਜ ਚੱਢਾ, ਸ੍ਰੀ ਆਦਰਸ਼ ਮਲਹੋਤਰਾ, ਸ੍ਰੀ ਹਕਮ ਸਿੰਘ (ਚੇਅਰਮੈਨ), ਸ੍ਰੀ ਹਰਪ੍ਰੀਤ ਸਿੰਘ ਗੁਜਰਾਲ ਅਤੇ ਡਾ. ਬੀ.ਪੀ.ਐਸ. ਠਾਕੁਰ ਸ਼ਾਮਲ ਸਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਖਤਰੀ ਸਭਾ ਖਰੜ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਸਹੂਲਤ ਲੋਕਾਂ ਦੀ ਲੋੜ ਦੇ ਸਮੇਂ ਗੁਰੂ ਘਰ ਵਿੱਚ ਵੱਡੀ ਮਦਦਗਾਰ ਸਾਬਤ ਹੋਵੇਗੀ।
ਖਤਰੀ ਸਭਾ ਖਰੜ ਵੱਲੋਂ ਇਹ ਵੀ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤਰ੍ਹਾਂ ਦੇ ਮਾਨਵਤਾ ਭਰੇ ਅਤੇ ਲੋਕ-ਹਿਤੈਸ਼ੀ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ।