News

ਮੁੰਬਈ ਨਗਰੀ ਦੀ ਜੰਮਪਲ ਨੇਹਾ ਵਰਮਾ ਛੋਟੀ ਜਿਹੀ ਉਮਰ ਦੇ ਵਿੱਚ ਅਨੇਕਾਂ ਹੀ ਫੈਸ਼ਨ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ ਮਾਡਲ ਨੇਹਾ ਵਰਮਾ

Published

on

ਅੰਮ੍ਰਿਤਸਰ ( ਸਵਿੰਦਰ ਸਿੰਘ ) ਮੁੰਬਈ ਮਾਇਆ ਨਗਰੀ ਬਾਰੇ ਕੌਣ ਨਹੀਂ ਜਾਣਦਾ ਮਨੋਰੰਜਨ ਦੀ ਦੁਨੀਆਂ ਦੇ ਵਿੱਚ ਵੀ ਬਹੁਤ ਪ੍ਰਸਿੱਧ ਹੈ ! ਮੁੰਬਈ ਬਾਲੀਵੁੱਡ ਦੇ ਵਿੱਚ ਨੌਜਵਾਨ ਮੁੰਡੇ ਤੇ ਕੁੜੀਆਂ ਆਪਣੀ ਕਿਸਮਤ ਨੂੰ ਅਜਮਾਉਣ ਦੇ ਲਈ ਦੁਨੀਆਂ ਭਰ ਤੋਂ ਆਉਂਦੇ ਹਨ ਅਤੇ ਆਪਣੇ ਕੰਮ ਦੇ ਨਾਲ ਨਾਲ ਪ੍ਰਸਿੱਧੀ ਵੀ ਹਾਸਿਲ ਕਰਦੇ ਹਨ ! ਮੁੰਬਈ ਦੀ ਜੰਮਪਲ ਨੇਹਾ ਵਰਮਾ ਨਾਮ ਦੀ ਲੜਕੀ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਤੋਰ ਮਾਡਲ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ ! ਨੇਹਾ ਉੱਚੀ ਲੰਮੀ ਸੁੰਦਰ ਸ਼ੁਸ਼ੀਲ ਮਾਡਲ ਹੈ ਜਿਸ ਦੀ ਲੁਕ ਤੋਂ ਹੀ ਪਤਾ ਲੱਗਦਾ ਹੈ ਕੇ ਇਹ ਲੜਕੀ ਬਹੁਤ ਟੇਲਾਟੰਡ ਮਾਡਲ ਹੈ !

ਮੁੰਬਈ ਦੀ ਰਹਿਣ ਵਾਲੀ ਨੇਹਾ ਵਰਮਾ ਨੇ ਆਪਣੇ ਕੈਰੀਅਰ ਦੇ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਬਚਪਨ ਤੋਂ ਹੀ ਜਦੋ ਸਕੂਲ ਦੇ ਵਿੱਚ ਪੜਦੀ ਸੀ ਤਾਂ ਮੇਨੂ ਬੱਸ ਇਕੋ ਹੀ ਸ਼ੋਂਕ ਸੀ ਕਿ ਮੈਂ ਇੱਕ ਫੈਸ਼ਨ ਮਾਡਲ ਬਨਣਾ ਹੈ ! ਨੇਹਾ ਨੇ ਆਪਣੇ ਬਾਰੇ ਦੱਸਦੇ ਹੋਏ ਦੱਸਿਆ ਕਿ ਮੈਂ ਆਪਣੀ ਪੜ੍ਹਾਈ ਯੂ ਪੀ ਜੀ ਕਾਲਜ ਵਿੱਚ ਅਤੇ ਮਾਸ ਮੀਡਿਆ ਵਿੱਚ ਗ੍ਰੇਜੁਏਸ਼ਨ ਕੀਤੀ ਹੈ ਮੈਂ ਸਭ ਤੋਂ ਪਹਿਲਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਿਤਾ ਮੋਹਨ ਵਰਮਾ ਜੋ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ ਉਹ ਇੱਕ ਕਾਮਝਾਬ ਸਿਨੇਮੇਟੋਗ੍ਰਾਫਰ ਹਨ ਜਿੰਨਾ ਨੇ ਅਨੇਕਾਂ ਹੀ ਵੱਖਰੀਆਂ ਵੇਖਿਆ ਭਾਸ਼ਾਵਾਂ ਦੇ ਵਿਚ ਆਪਣੇ ਕੈਮਰੇ ਦੇ ਰਾਹੀਂ ਫਿਲਮ ਬਣਾਈਆਂ ਹਨ ਅਤੇ ਸਲਮਾਨ ਖਾਨ, ਗੋਵਿੰਦਾ, ਸੁਨੀਲ ਸ਼ੈੱਟੀ ਤੋਂ ਇਲਾਵਾ ਬਹੁਤ ਸਾਰੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ ਜਿਸ ਤੋਂ ਮੈਂ ਬਹੁਤ ਜਿਆਦਾ ਪ੍ਰਭਾਵਿਤ ਹੋਈ ਤੇ ਇਸ ਫੈਸ਼ਨ ਦੀ ਦੁਨੀਆਂ ਦੇ ਵਿੱਚ ਕੰਮ ਕਾਰਨ ਦਾ ਫੈਸਲਾ ਲੈ ਲਿਆ ! ਮੈਂ ਤੁਹਾਨੂੰ ਇਹ ਵੀ ਦੱਸਣਾ ਚੁਹੰਦੀ ਹੈ ਕਿ ਮੇਰੇ ਸਾਰੇ ਪਰਿਵਾਰ ਨੇ ਹਮੇਸ਼ਾ ਹੀ ਆਪਣੀ ਜਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਮੇਰਾ ਸਾਥ ਦਿੱਤਾ ਹੈ ! ਕਹਿੰਦੇ ਹਨ ਕੇ ਜੇ ਤੁਹਾਡਾ ਆਪਣਾ ਪਰਿਵਾਰ ਤੁਹਾਡੇ ਨਾਲ ਹੈ ਤਾ ਤੁਹਾਨੂੰ ਸਫਲਤਾ ਦੇ ਲਈ ਕੋਈ ਰੋਕ ਨਹੀਂ ਸਕਦਾ ਤੁਸੀਂ ਸਾਰੀ ਦੁਨੀਆਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਆਪ ਨੂੰ ਬੁਲੰਦੀਆਂ ਤੇ ਲੈ ਕੇ ਜਾ ਸਕਦੇ ਹੋ ਇਹੀ ਮੇਰਾ ਦਿਲੀ ਵਿਸ਼ਵਾਸ਼ ਹੈ !

ਨੇਹਾ ਵਰਮਾ ਨੇ ਦੱਸਿਆ ਕਿ ਮੈਂ ਹੁਣ ਤੱਕ ਮਿਸ ਨਵੀ ਮੁੰਬਈ 2023 – ਮਿਸ ਫੋਟੋਜੈਨਿਕ, ਮਿਸ ਮਹਾਰਾਸ਼ਟਰ ਯੂਨੀਵਰਸ 2025- ਮਿਸ ਰੈਂਪ ਵਾਕ,ਕੋਕੋਬੇਰੀ ਦਿਵਾ 2021 – ਮਿਸ ਫੋਟੋਜੈਨਿਕ,ਫਸਟ ਇੰਡੀਆ ਕਵੀਨ 2022- ਮਿਸ ਟ੍ਰੈਂਡਿੰਗ ਅਤੇ ਆਪਣੇ ਬਤੋਰ ਅਦਾਕਾਰਾ ਦੇ ਤਜਰਬੇ ਨੂੰ ਹੋਰ ਵਧਾਉਣ ਦੇ ਲਈ ਦੋ ਛੋਟੀਆਂ ਫਿਲਮਾਂ ਅਤੇ ਦੋ ਸੰਗੀਤ ਵੀਡੀਓਜ਼ ਵਿੱਚ ਬਤੋਰ ਮਾਡਲ ਮੁੱਖ ਭੂਮਿਕਾ ਵਜੋਂ ਕੰਮ ਕੀਤਾ ਅਤੇ ਉਸ ਤੋਂ ਇਲਾਵਾ ਫੈਸ਼ਨ ਮਾਡਲ ਵਜੋਂ ਅਭਿਸ਼ੇਕ ਸ਼ਰਮਾ ਦੇ ਲਈ ਟਾਈਮਜ਼ ਫੈਸ਼ਨ ਵੀਕ ਲਈ ਵਾਕ, ਅਦਾਕਾਰਾ ਮੌਨੀ ਰਾਏ ਅਤੇ ਜੇਨੇਲੀਆ ਡਿਸੂਜ਼ਾ ਨਾਲ ਵਾਕ ਕੀਤਾ ਹੈ ! ਅੰਤਰ-ਰਾਸ਼ਟਰੀ ਪੱਧਰ ਦੇ ਫੈਸ਼ਨ ਡਿਜਾਇਨਰ ਵਿਭੂਤੀ ਡਿਜ਼ਾਈਨਰ, ਰਿਚਾ ਹਵਾਰੇ ਅਤੇ ਲਕਮੇ ਅਕੈਡਮੀ,ਜੇਡ ਬਯਮਕ ਦੇ ਨਾਲ ਮਿਲਕੇ ਕੰਮ ਕੀਤਾ ਹੈ !

ਨੇਹਾ ਵਰਮਾ ਨੇ ਦੱਸਿਆ ਕਿ 2025 ਦੇ ਵਿੱਚ ਮਿਸ ਯੂਨੀਵਰਸ ਮਹਾਰਾਸ਼ਟਰ 2025 ਗਰੇਡ ਫਿਨਾਲੇ ਮੁੰਬਈ ਦੇ ਵਿੱਚ ਹੋਇਆ ਸੀ ਅਤੇ ਮੈਂ ਉਸ ਵਿੱਚ ਹਿੱਸਾ ਲਿਆ ਸੀ ਭਾਵੇ ਮੈਂ ਉਸ ਸ਼ੋਅ ਦੇ ਵਿੱਚ ਵਿਜੇਤਾ ਨਹੀਂ ਹੋ ਸਕੀ ਪਰ ਮੈਨੂੰ ਉਸ ਸ਼ੋਅ ਦੇ ਦੌਰਾਨ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਜੋ ਮੇਰੇ ਆਉਣ ਵਾਲੇ ਕੈਰੀਅਰ ਦੇ ਲਈ ਲਾਭਦਾਇਕ ਹੋਵੇਗਾ ਇਹ ਮੇਰਾ ਵਿਸ਼ਵਾਸ਼ ਹੈ !

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon