
ਆਸਟ੍ਰੇਲੀਆ ਤੋਂ ਗਾਇਕ ਮਿਸਟਰ ਬੀਨ ਦੇ ਪਰਿਵਾਰ ਨੇ ਕੀਤੀ ਸ਼ਿਰਕਤ, ਕਿਹਾ ਹਰ ਹਾਲ ਮਨਾਇਆ ਜਾਵੇਗਾ ਬਰਕਤ ਸਿੱਧੂ ਸਾਬ ਦਾ ਜਨਮ ਦਿਨ
ਮੋਗਾ ਅੰਮ੍ਰਿਤਸਰ ( ਸਵਿੰਦਰ ਸਿੰਘ ) ਮਰਹੂਮ ਸੂਫ਼ੀ ਗਾਇਕ ਜਨਾਬ ਬਰਕਤ ਸਿੱਧੂ ਦਾ 79ਵਾ ਜਨਮ ਦਿਨ ਆਸਟ੍ਰੇਲੀਆ ਤੋਂ ਗਾਇਕ ਤੇ ਬਰਕਤ ਸਿੱਧੂ ਦੇ ਸ਼ਗਿਰਦ ਮਿਸਟਰ ਬੀਨ ਵੱਲੋਂ ਬਣਾਈ ਉਹਨਾਂ ਦੀ ਮਜ਼ਾਰ ਤੇ ਕੇਕ ਕੱਟ ਕੇ ਮਨਾਇਆ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਪ੍ਰੋਗਰਾਮ ਦੇ ਵਿੱਚ ਮਿਸਟਰ ਬੀਨ ਦੀ ਧਰਮ ਪਤਨੀ ਪਰਮਜੀਤ ਕੌਰ ਪੁੱਤਰ ਗੁਰਸੇਵਕ ਸਿੰਘ ਅਤੇ ਬਲਵਿੰਦਰ ਸਿੰਘ, ਗਾਇਕ ਬੱਬੂ ਸੂਫ਼ੀ, ਮਨਦੀਪ ਸੂਫ਼ੀ,ਭੋਲਾ ਪ੍ਰਧਾਨ ਅਤੇ ਇਲਾਕਾ ਨਿਵਾਸੀਆਂ ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ !
ਇਸ ਮੌਕੇ ਤੇ ਗਾਇਕ ਮਿਸਟਰ ਬੀਨ ਦੀ ਧਰਮ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਅਸੀ ਬਰਕਤ ਸਿੱਧੂ ਸਾਬ ਦਾ ਸਾਰੇ ਰਲ ਮਿਲ ਕੇ ਜਨਮ ਦਿਨ ਮਨਾ ਰਹੇ ਹਾ ਪਰ ਦਿਲ ਵੀ ਦੁੱਖੀ ਹੈ ਕਿ ਅੱਜ ਉਹ ਸਾਡੇ ਵਿੱਚ ਨਹੀਂ ਹਨ ਪਰ ਅਸੀ ਉਹਨਾਂ ਨੂੰ ਉਹਨਾਂ ਦੇ ਸੰਗੀਤ ਰਾਹੀ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਹਨ ਅਸੀ ਸਭ ਲੋਕ ਉਹਨਾਂ ਨੂੰ ਸੰਗੀਤ ਦੇ ਜਰੀਏ ਆਪਣੇ ਆਪ ਦੇ ਕੋਲ ਹੀ ਪਾਉਂਦੇ ਹਾ ! ਪਰਮਜੀਤ ਕੌਰ ਨੇ ਇਹ ਵੀ ਦੱਸਿਆ ਕਿ ਅੱਜ 18 ਤਰੀਕ ਨੂੰ ਬਰਕਤ ਸਿੱਧੂ ਸਾਬ ਦੇ ਜਨਮ ਦਿਨ ਮੌਕੇ ਬਹੁਤ ਵੱਡਾ ਮੇਲਾ ਲੱਗਣਾ ਸੀ ਜਿਸ ਵਿੱਚ ਪੰਜਾਬ ਭਰ ਤੋਂ ਗਾਇਕ ਤੇ ਕਲਾਕਾਰਾਂ ਨੇ ਪੁੱਜਣਾ ਸੀ ਪਰ ਜੋ ਹਲਾਤ ਹੁਣ ਪੰਜਾਬ ਦੇ ਹਨ ਤਾ ਅਸੀ ਉਹ ਮੇਲਾ ਜਲਦ ਹੀ ਹੋਵੇਗਾ ਜਿਸ ਦੀ ਤਾਰੀਕ ਆਪ ਸਭ ਨੂੰ ਬਹੁਤ ਜਲਦੀ ਦੱਸ ਦਿੱਤੀ ਜਾਵੇਗੀ!
ਕੇਕ ਕੱਟਣ ਦੀ ਰਸਮ ਦੇ ਨਾਲ ਨਾਲ ਉਹਨਾਂ ਦੇ ਦੁਵਾਰਾ ਗਾਏ ਗੀਤ ਗਾ ਕੇ ਜਿੱਥੇ ਉਹਨਾਂ ਨੂੰ ਯਾਦ ਕੀਤਾ ਗਿਆ ਉਸ ਦੇ ਨਾਲ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ !