
ਡਾਕਟਰ ਦਾ ਦਰਜਾ ਰੱਬ ਦੇ ਸਮਾਨ ਹੁੰਦਾ ਹੈ ਕਿਊਕਿ ਜੇਕਰ ਸਹੀ ਸਮੇਂ ਤੇ ਡਾਕਟਰ ਨਾਲ ਮਿਲੇ ਤਾਂ ਇਨਸਾਨ ਦੁਨੀਆਂ ਤੋਂ ਇਲਾਜ਼ ਬਿਨਾ ਰੁਖਸਤ ਹੋ ਜਾਦਾਂ ਹੈ ਪਰ ਕੁੱਝ ਡਾਕਟਰ ਅਜਿਹੇ ਹੁੰਦੇ ਹਨ ਜਿਹੜੈ ਮਰੀਜ਼ਾਂ ਦੇ ਨਾਲ ਵਧੀਆ ਵਿਵਹਾਰ ਤੇ ਚੰਗਾ ਇਲਾਜ਼ ਕਰਦੇ ਹਨ ਤੇ ਸਮਾਜ ਸੇਵਾ ਵਿੱਚ ਉਹ ਹਮੇਸ਼ਾ ਮੋਹਰੀ ਰਹਿੰਦੇ ਹਨ ਉਹਨਾਂ ਵਿਚੋਂ ਇਕ ਹੈ ਫੇਸ 6 ਦਾ ਹਸਪਤਾਲ ਜਿਥੋ ਦੇ ਡਾਕਟਰਾਂ ਨੂੰ ਪੰਜਾਬ ਹੈਲਥ ਡਿਪਾਰਟਮੈਂਟ ਨੇ ਐਨੂਅਲ ਬੈਸਟ ਪਰਫੋਰਮੈਂਸ ਸਪੈਸ਼ਲਿਸਟ ਡਾਕਟਰਾਂ ਦੀ ਲਿਸਟ ਜਾਰੀ ਕੀਤੀ ਇਸ ਜਾਰੀ ਲਿਸਟ ਵਿੱਚ ਮੋਹਾਲੀ ਜਿਲ੍ਹੇ ਦੇ 6 ਡਾਕਟਰਾਂ ਦਾ ਨਾਮ ਸ਼ਾਮਿਲ ਹੈ ਜਿਸ ਵਿੱਚ 3 ਡਾਕਟਰ ਮੋਹਾਲੀ ਫੇਸ 6 ਦੇ ਸਰਕਾਰੀ ਹਸ਼ਪਤਾਲ ਦੇ ਸ਼ਾਮਿਲ ਹਨ ਇਨ੍ਹਾਂ ‘ਚੋਂ ਲੈਬ ਯੂਨਿਟ ਇੰਚਾਰਜ ਡਾ.ਪਰਮਿੰਦਰ ਸਿੰਘ ਜੇ ਐੱਸ ਸੰਧੂ ਚੈਸਟ ਐਂਡ ਟੀ.ਬੀ ਸਪੈਸ਼ਲਿਸਟ ਡਾ.ਨਵਦੀਪ ਸਿੰਘ ਅਤੇ ਡਰਮੋਟੋਲੋਜ਼ੀ ਸਪੈਸ਼ਲਿਸਟ ਡਾ.ਜੌਤੀ ਬੱਤਰਾ ਦੇ ਨਾਮ ਸ਼ਾਮਿਲ ਹਨ ਇਨ੍ਹਾਂ ਡਾਕਟਰਾਂ ਨੇ ਆਪਣੇ ਆਪਣੇ ਡਿਪਾਰਟਮੈਂਟ ਵਿੱਚ ਵਧੀਆ ਤਰੀਕੇ ਨਾਲ ਕੰਮ ਕੀਤਾ ਜ਼ਿਕਰਯੋਗ ਹੈ ਕਿ ਮੋਹਾਲੀ ਪੰਜਾਬ ਹੈਲਥ ਡਿਪਾਰਟਮੈਂਟ ਹਰ ਸਾਲ ਅਪਣੇ ਸਰਕਾਰੀ ਹਸਪਤਾਲਾਂ ‘ਚ ਕੰਮ ਕਰਨ ਵਾਲੇ ਸਪੈਸ਼ਲਿਸਟ ਡਾਕਟਰਾਂ ‘ਚੋਂ ਕੁਝ ਨੂੰ ਵਧੀਆ ਕੰਮ ਅਤੇ ਵਧੀਆ ਉਪਲੱਬਧੀਆਂ ਦੇ ਅਦਾਰ ਦੇ ਸਨਮਾਨਿਤ ਕਰਦਾ ਹੈ