ad ਮੋਹਾਲੀ ਪ੍ਰੈਸ ਕਲੱਬ ਦਾ 19ਵਾਂ “ਧੀਆਂ ਦਾ ਲੋਹੜੀ” ਮੇਲਾ ਰੌਣਕਾਂ ਬਿਖੇਰਦਾ ਹੋਇਆ ਸੰਪੰਨ - lishkaratv.com
Connect with us

News

ਮੋਹਾਲੀ ਪ੍ਰੈਸ ਕਲੱਬ ਦਾ 19ਵਾਂ “ਧੀਆਂ ਦਾ ਲੋਹੜੀ” ਮੇਲਾ ਰੌਣਕਾਂ ਬਿਖੇਰਦਾ ਹੋਇਆ ਸੰਪੰਨ

Published

on

* ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 2 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ
* ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਕਲੱਬ ਨੂੰ ਥਾਂ ਦੇਣ ਦਾ ਵਾਅਦਾ ਦੁਹਰਾਇਆ
* ਨਵਜੰਮੀਆਂ ਬੱਚੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਕੀਤਾ ਸਨਮਾਨ
* ਪੰਜਾਬੀ ਦੇ ਉੱਘ ਲੋਕ ਗਾਇਕ ਹਰਜੀਤ ਹਰਮਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਝੂੰਮਣ ਲਾਇਆ

ਮੋਹਾਲੀ, 9 ਜਨਵਰੀ ( ): ਪੱਤਰਕਾਰਾਂ ਦੀ ਸਿਰਮੌਰ ਸੰਸਥਾ ਮੋਹਾਲੀ ਪ੍ਰੈਸ ਕਲੱਬ ਵੱਲੋਂ ਸਥਾਨਕ ਪਾਲਕੀ ਰਿਜੌਰਟ ਵਿਖੇ ਕਰਵਾਇਆ ਗਿਆ 19ਵਾਂ ‘ਧੀਆਂ ਦੀ ਲੋਹੜੀ’ ਸੱਭਿਆਚਾਰਕ ਮੇਲਾ ਰੌਣਕਾਂ ਬਿਖੇਰਦਾ ਸੰਪੰਨ ਹੋਇਆ। ਇਸ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਅਪਣੀ ਕਲਾ ਦੇ ਜੌਹਰ ਦਿਖਾਉਦਿਆਂ ਵਿਲੱਖਣ ਤੇ ਅਮਿਟ ਛਾਪ ਛੱਡੀ। ਮੇਲੇ ਦੇ ਮੁੱਖ ਮਹਿਮਾਨ ਵਜੋਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ ਜਦਕਿ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਸਭ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੀਆਂ ਬੱਚੀਆਂ ਸਮਰਿਤੀ ਵਰਮਾ, ਮਨਪ੍ਰੀਤ ਕੌਰ, ਮਾਨਸੀ ਜੋਸ਼ੀ, ਮਹਿਕ, ਮਹਿਕ ਸ਼ਰਮਾ, ਜਸ਼ਨਦੀਪ ਕੌਰ, ਮਾਨਸੀ, ਸਾਰਿਕਾ ਗੁਪਤਾ ਅਤੇ ਸਿਮਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਲੱਬ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ, ਕਲੱਬ ਵਲੋਂ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਹੈ, ਜਿਸ ਲਈ ਮੈਂ ਸਮੂਹ ਕਲੱਬ ਮੈਂਬਰਾਨ ਨੂੰ ਵਧਾਈ ਦਿੰਦਾ ਹੈ। ਉਹਨਾਂ ਸਮਾਜ ਵਿੱਚ ਧੀਆਂ ਪ੍ਰਤੀ ਬਦਲ ਰਹੀ ਸੋਚ ਦੀ ਸਰਾਹਨਾ ਕੀਤੀ। ਉਹਨਾਂ ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਧੀਆਂ, ਸਾਡੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਸਾਨੂੰ ਵੀ ਆਪਣੀਆਂ ਧੀਆਂ ਨੂੰ ਬਿਹਤਰ ਸਿੱਖਿਆ ਦੇ ਕੇ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਈ ਖੇਤਰਾਂ ਵਿੱਚ ਸਾਡੀਆਂ ਹੋਣਹਾਰ ਲੜਕੀਆਂ, ਮਰਦਾਂ ਨਾਲੋਂ ਵੀ ਅੱਗੇ ਨਿਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਮਰਦ ਨੂੰ ਔਰਤ ਪ੍ਰਤੀ ਅਪਣੀ ਸੋਚ ਬਦਲਣ ਦੀ ਲੋੜ ਹੈ।ਉਪਰੰਤ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਮੋਹਾਲੀ ਪ੍ਰੈਸ ਕਲੱਬ ਦਾ ਸੋਵੀਨਾਰ ਰਲੀਜ਼ ਕੀਤਾ ਗਿਆ। ਇਸ ਦੌਰਾਨ ਮੰਤਰੀ ਸਾਹਿਬ ਨੇ ਮੋਹਾਲੀ ਪ੍ਰੈੱਸ ਕਲੱਬ ਨੂੰ 2 ਲੱਖ ਰੁਪਏ ਸਰਕਾਰੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਿਧਾਇਕ ਸ. ਕੁਲਵੰਤ ਸਿੰਘ ਵਲੋਂ ਨਵਜੰਮੀ ਬੱਚੀ ਹਰਨਿਵਾਜ਼ਪ੍ਰੀਤ ਕੌਰ ਪੁੱਤਰੀ ਹਰਿੰਦਰ ਹਰ ਦਾ ਸਨਮਾਨਤ ਕੀਤਾ ਗਿਆ ਅਤੇ ਮੋਹਾਲੀ ਪ੍ਰੈਸ ਕਲੱਬ ਦਾ ਨਵੇਂ ਸਾਲ 2026 ਦਾ ਕੈਲੰਡਰ ਰਲੀਜ਼ ਕੀਤਾ ਗਿਆ। ਉਹਨਾਂ ਇਸ ਮੌਕੇ ਬੋਲਦਿਆਂ ਮੋਹਾਲੀ ਪ੍ਰੈੱਸ ਕਲੱਬ ਦੀ ਪੂਰੀ ਟੀਮ ਨੂੰ ਇਸ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਲਗਾਤਾਰ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਖੜ੍ਹ ਕੇ ਕੰਮ ਕਰ ਰਹੀਆਂ ਹਨ। ਇਸ ਮੌਕੇ ਸ. ਕੁਲਵੰਤ ਸਿੰਘ ਨੇ ਸਮੂਹ ਪੱਤਰਕਾਰ ਭਾਈਚਾਰੇ ਅੱਗੇ ਆਪਣਾ ਵਾਅਦਾ ਦੁਹਰਾਉ਼ਦਿਆਂ ਕਿਹਾ ਕਿ ਉਹ ਯਕੀਨਨ ਲੰਮੇ ਸਮੇਂ ਤੋਂ ਲਟਕਦੀ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਨ ਦੀ ਮੰਗ ਪੂਰੀ ਕਰਨਗੇ।
ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਵਲੋਂ ਪ੍ਰਧਾਨ ਸ. ਸੁਖਦੇਵ ਸਿੰਘ ਪਟਵਾਰੀ ਅਤੇ ਸਮੂਹ ਗਵਰਨਿੰਗ ਬਾਡੀ ਮੈਂਬਰਾਂ ਵਲੋਂ ਮੁੱਖ ਮਹਿਮਾਨ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਵਿਧਾਇਕ ਸ. ਕੁਲਵੰਤ ਸਿੰਘ, ਮਿਲਕਫੈਡ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ, ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਲੀਆ, ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨ ਮੈਡਮ ਪ੍ਰਭਜੋਤ ਕੌਰ ਅਤੇ ਬਨਿੰਦਰ ਬਨੀ ਦਾ ਮੇਲੇ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਲੋਹੜੀ ਬਾਲਣ ਦੀ ਰਸਮ ਵਿਧਾਇਕ ਕੁਲਵੰਤ ਸਿੰਘ ਅਤੇ ਚੇਅਰਮੈਨ ਮੈਡਮ ਪ੍ਰਭਜੋਤ ਕੌਰ ਵਲੋਂ ਨਿਭਾਈ ਗਈ। ਇਸ ਮੌਕੇ ਸਮੂਹ ਗਵਰਨਿੰਗ ਬਾਡੀ ਵਲੋਂ ਮੇਲੇ ਵਿਚ ਪਹੁੰਚਣ ਵਾਲੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ਦਾ ਸ਼ੁਰੂਆਤ ਚਰਚਿਤ ਗਾਇਕ ਹਰਿੰਦਰ ਹਰ ਦੇ ਧਾਰਮਿਕ ਗੀਤ ਨਾਲ ਹੋਈ। ਉਹਨਾਂ ਤੋਂ ਬਾਅਦ ਯੁਵਰਾਜ ਕਾਹਲੋਂ, ਗਾਇਕਾ ਸੁਲਤਾਨਾ ਸਿਓਲ, ਗਾਇਕ ਬਲਦੇਵ ਕਾਕੜੀ ਅਤੇ ਗੁਰਜਾਨ ਨੇ ਵੀ ਆਪਣੀ ਗਾਾਇਕੀ ਨਾਲ ਖ਼ੂਬ ਰੰਗ ਬੰਨ੍ਹਿਆ। ਅਖ਼ੀਰ ਵਿਚ ਪੰਜਾਬੀ ਗਾਇਕੀ ਦੇ ਥੰਮ੍ਹ ਮੰਨੇ ਜਾਂਦੇ ਉੱਘੇ ਗਾਇਕ ਹਰਜੀਤ ਹਰਮਨ ਨੇ ਆਪਣੀ ਹਾਜ਼ਰੀ ‘ਮਿੱਤਰਾਂ ਦਾ ਨਾਂ ਚੱਲਦਾ’ ਅਤੇ ਆਪਣੇ ਹੋਰ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ, ਜਦਕਿ ਸੀਨੀਅਰ ਗਾਇਕ ਰੂਮੀ ਰੰਜਨ, ਨੇ ਆਪਣੇ ਮਨਮੋਹਕ ਸੁਰਾਂ ਨਾਲ ਸਮਾਗਮ ਨੂੰ ਮਨੋਰੰਜਨ ਦੀ ਇੱਕ ਨਵੀਂ ਉਚਾਈ ਤੱਕ ਲੈ ਗਿਆ। ਅਖ਼ੀਰ ਵਿਚ ਹਰਜੀਤ ਹਰਮਨ ਨੇ ਬੋਲੀਆਂ ਪਾ ਕੇ ਮੋਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਟੇਜ਼ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਇਕਬਾਲ ਸਿੰਘ ਗੁੰਨੋਮਾਜਰਾ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੇਲੇ ਵਿਚ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ ਅਤੇ ਸਭ ਨੇ ਲੋਕ ਸੰਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਦਿਆਂ ਧੀਆਂ ਦੇ ਲੋਹੜੀ ਮੇਲੇ ਨੂੰ ਯਾਦਗਾਰਹ ਬਣਾ ਦਿੱਤਾ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਪਟਵਾਰੀ ਤੋਂ ਇਲਾਵਾ ਜਨ. ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਕੈਸ਼ੀਅਰ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਨੀਲਮ ਠਾਕੁਰ, ਜੁਆਇੰਟ ਸਕੱਤਰ ਵਿਜੈ ਕੁਮਾਰ ਅਤੇ ਡਾ. ਰਵਿੰਦਰ ਕੌਰ ਤੋਂ ਇਲਾਵਾ ਰਾਜਿੰਦਰ ਸਿੰਘ ਤੱਗੜ, ਜਸਵੀਰ ਸਿੰਘ ਗੋਸਲ, ਪਾਲ ਸਿੰਘ ਕੰਸਾਲਾ, ਨਾਹਰ ਸਿੰਘ ਧਾਲੀਵਾਲ, ਹਰਿੰਦਰਪਾਲ ਸਿੰਘ ਹੈਰੀ, ਅਮਨਦੀਪ ਸਿੰਘ ਗਿੱਲ, ਰਾਜ ਕੁਮਾਰ ਅਰੋੜਾ, ਜਸਵਿੰਦਰ ਰੂਪਾਲ, ਮੰਗਤ ਸਿੰਘ ਸੈਦਪੁਰ, ਅਮਰਦੀਪ ਸਿੰਘ ਸੈਣੀ, ਅਮਰਪਾਲ ਸਿੰਘ ਨੂਰਪੁਰੀ, ਸੰਜੀਵ ਸ਼ਰਮਾ, ਦਲਵਿੰਦਰ ਸਿੰਘ ਸੈਣੀ, ਹਰਮਿੰਦਰ ਨਾਗਪਾਲ, ਰਿਤੀਸ਼ ਕੁਮਾਰ ਨਾਹਰ, ਕੁਲਵੰਤ ਗਿੱਲ, ਕੁਲਵਿੰਦਰ ਸਿੰਘ ਬਾਵਾ, ਸੰਦੀਪ ਬਿੰਦਰਾ, ਰਾਜੀਵ ਸੱਚਦੇਵਾ, ਗੁਰਜੀਤ ਸਿੰਘ, ਗੁਰਨਾਮ ਸਾਗਰ, ਸੁਖਵਿੰਦਰ ਸਿੰਘ, ਜਗਮੋਹਨ ਸਿੰਘ, ਰਾਜੀਵ ਵਸ਼ਿਸ਼ਟ, ਮਾਇਆ ਰਾਮ, ਨਰਿੰਦਰ ਕੁਮਾਰ, ਰਵਿੰਦਰ ਕੁਮਾਰ, ਤਰਲੋਚਨ ਸਿੰਘ, ਬਲਜੀਤ ਮਰਵਾਹਾ, ਕ੍ਰਿਸ਼ਨ ਕੁਮਾਰ ਅਗਰਵਾਲ, ਐਚ.ਐਸ. ਭੱਟੀ, ਰਾਕੇਸ਼ ਹਮਪਾਲ, ਸੁਖਵਿੰਦਰ ਸ਼ਾਨ, ਕੁਲਵੰਤ ਕੋਟਲੀ, ਸਨਾ ਮੈਂਹਦੀ, ਜੰਗ ਸਿੰਘ, ਮੈਨੇਜਰ ਜਗਦੀਸ਼ ਸ਼ਾਰਧਾ, ਹੈਡ ਕੁੱਕ ਨਰਿੰਦਰ ਰਾਣਾ ਆਦਿ ਹਾਜ਼ਰ ਸਨ।

Continue Reading
Click to comment

Leave a Reply

Your email address will not be published. Required fields are marked *

News

ਵਿਸਤੋਸੋ 2026: ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਰੰਗਾਂ-ਰੌਣਕਾਂ ਨਾਲ ਭਰਿਆ ਸਾਲਾਨਾ ਕਲਚਰਲ ਫੈਸਟ

Published

on

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਮਨਾਇਆ ਗਿਆ ‘ਵਿਸਤੋਸੋ 2026’ ਇਸ ਸਾਲ ਵੀ ਪੂਰੇ ਜੋਸ਼ ਤੇ ਚੜ੍ਹਿਆ ਰਿਹਾ। ਕੈਂਪਸ ਸਵੇਰ ਤੋਂ ਰਾਤ ਤੱਕ ਰੰਗਾਂ, ਸੰਗੀਤ ਤੇ ਤਾਲੀਆਂ ਦੀਆਂ ਆਵਾਜ਼ਾਂ ਨਾਲ ਗੂੰਜਦਾ ਰਿਹਾ। ਡਾਂਸ, ਗੀਤ, ਡਰਾਮਾ, ਫੈਸ਼ਨ ਸ਼ੋਅ ਤੇ ਹੋਰ ਰੰਗਾਰੰਗ ਪੇਸ਼ਕਾਰੀਆਂ ਨੇ ਮਾਹੌਲ ਨੂੰ ਮੇਲੇ ਵਰਗਾ ਬਣਾ ਦਿੱਤਾ। ਹਰ ਕੋਨੇ ’ਚ ਵਿਦਿਆਰਥੀਆਂ ਦੀ ਉਰਜਾ ਤੇ ਉਤਸ਼ਾਹ ਸਾਫ਼ ਦਿਖਾਈ ਦਿੱਤਾ।

ਸ਼ਾਮ ਦੀ ਸਭ ਤੋਂ ਖ਼ਾਸ ਤੇ ਬੇਸਬਰੀ ਨਾਲ ਉਡੀਕ ਕੀਤੀ ਘੜੀ ਸੀ ਮਸ਼ਹੂਰ ਗਾਇਕਾ ‘ਜੈਸਮੀਨ ਸੈਂਡਲਸ’ ਦੀ ਲਾਈਵ ਪੇਸ਼ਕਸ਼। ਉਹ ਮੰਚ ’ਤੇ ਆਈ ਤਾਂ ਮਾਹੌਲ ਹੋਰ ਹੀ ਰੰਗ ਵਿਚ ਚੜ੍ਹ ਗਿਆ। ਵਿਦਿਆਰਥੀ ਗੀਤਾਂ ਨਾਲ ਝੂਮਦੇ, ਗਾਉਂਦੇ ਤੇ ਪੂਰੀ ਤਰ੍ਹਾਂ ਮੌਜ ਮਾਣਦੇ ਨਜ਼ਰ ਆਏ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ‘ਗੁਰਨਾਮ ਭੁੱਲਰ’ ਦੀ ਖ਼ਾਸ ਹਾਜ਼ਰੀ ਨੇ ਵੀ ਸ਼ਾਮ ਨੂੰ ਹੋਰ ਖ਼ਾਸ ਬਣਾ ਦਿੱਤਾ।

ਵਿਸਤੋਸੋ ਦੀ ਕਾਮਯਾਬੀ ਦੇ ਪਿੱਛੇ ਯੂਨੀਵਰਸਿਟੀ ਮੈਨੇਜਮੈਂਟ ਦੀ ਸੋਚ ਤੇ ਸਹਿਯੋਗ ਅਹਿਮ ਰਿਹਾ। ਪ੍ਰੋਗਰਾਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਤੇ ਆਤਮ-ਵਿਸ਼ਵਾਸ ਵਧਾਉਣ ਦਾ ਮੰਚ ਮਿਲਿਆ। ਮੈਨੇਜਮੈਂਟ ਵੱਲੋਂ ਹਰ ਪੱਖ ਤੋਂ ਵਧੀਆ ਇੰਤਜ਼ਾਮ ਕੀਤੇ ਗਏ।

ਵਿਸਤੋਸੋ 2026 ਦੀ ਇੱਕ ਵੱਡੀ ਖਾਸੀਅਤ ਰਹੀ ਸਨਮਾਨ ਸਮਾਰੋਹ, ਜਿਸ ਦੌਰਾਨ ਕਰੀਬ 350 ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ‘ਅਵਾਰਡ ਆਫ ਮੇਰਿਟ (ਅਕੈਡਮਿਕਸ)’ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਕਲਚਰਲ ਗਤੀਵਿਧੀਆਂ ਅਤੇ ਪ੍ਰੋਜੈਕਟ ਖੇਤਰ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ‘ਅਵਾਰਡ ਆਫ ਆਉਟਸਟੈਂਡਿੰਗ ਅਚੀਵਮੈਂਟ ਫੋਰ ਕਲਚਰ ਐਂਡ ਪ੍ਰੋਜੈਕਟਸ’ ਵੀ ਪ੍ਰਦਾਨ ਕੀਤੇ ਗਏ। ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦਾ ਸਨਮਾਨ ਸੀ।

ਫੈਕਲਟੀ ਕੋਆਰਡੀਨੇਟਰ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਮਿਹਨਤ ਨਾਲ ਸਾਰਾ ਪ੍ਰੋਗਰਾਮ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਸਟੇਜ ਮੈਨੇਜਮੈਂਟ ਤੋਂ ਲੈ ਕੇ ਲਾਜਿਸਟਿਕਸ ਤੱਕ ਹਰ ਕੰਮ ਨੂੰ ਸਹੀ ਤਰੀਕੇ ਨਾਲ ਮੈਨੇਜ ਕੀਤਾ ਗਿਆ, ਜਿਸ ਨਾਲ ਪ੍ਰੋਗਰਾਮ ਬਿਨਾਂ ਰੁਕਾਵਟ ਚੱਲਦਾ ਰਿਹਾ।

ਵਿਸਤੋਸੋ 2026 ਸਿਰਫ਼ ਇੱਕ ਪ੍ਰੋਗਰਾਮ ਨਹੀਂ ਸੀ, ਸਗੋਂ ਇਕੱਠ, ਕਲਚਰ ਅਤੇ ਕੈਂਪਸ ਜ਼ਿੰਦਗੀ ਦਾ ਜਸ਼ਨ ਸੀ।

Continue Reading

News

Science Expo Encourages Practical Learning and Scientific Temper Among Students

Published

on

The school successfully organized a Science Expo to promote practical learning and scientific awareness among students. The expo provided a valuable platform for students to explore scientific concepts beyond textbooks and enhance their hands-on skills through innovative models and experiments.

Students confidently explained their projects to teachers, parents, and visitors, effectively showcasing their subject knowledge and presentation abilities. Their active participation reflected not only their understanding of scientific concepts but also their confidence and communication skills.

The models displayed during the expo highlighted the students’ curiosity, teamwork, creativity, and dedication towards learning science. The event served as an inspiring experience and encouraged students to think critically and develop a deeper interest in scientific exploration.

The school administration appreciated the sincere efforts of students and teachers in making the Science Expo a meaningful and successful event.

Continue Reading

News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ 9ਵੀਂ ਸਾਲਾਨਾ ਸਪੋਰਟਸ ਮੀਟ ਜੋਸ਼ ਨਾਲ ਸੰਪੰਨ

Published

on

ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਕੈਂਪਸ ਵਿੱਚ 9ਵੀਂ ਸਾਲਾਨਾ ਸਪੋਰਟਸ ਮੀਟ ਉਤਸ਼ਾਹ ਅਤੇ ਜੋਸ਼ ਨਾਲ ਮਨਾਈ ਗਈ। ਤਿੰਨ ਦਿਨ ਤੱਕ ਚੱਲੀ ਇਸ ਸਪੋਰਟਸ ਮੀਟ ਨੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਇਕਤਾ ਅਤੇ ਜ਼ਜ਼ਬੇ ਦੀ ਅਦਭੁਤ ਝਲਕ ਪੇਸ਼ ਕੀਤੀ। ਸਕੂਲ ਆਫ ਫਿਜ਼ਿਕਲ ਐਜੂਕੇਸ਼ਨ ਐਂਡ ਸਪੋਰਟਸ ਸਾਇੰਸਿਜ਼ ਵੱਲੋਂ ਕਰਵਾਏ ਗਏ ਇਸ ਆਯੋਜਨ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

ਸਪੋਰਟਸ ਮੀਟ ਦੀ ਸ਼ੁਰੂਆਤ ਰੰਗਾਰੰਗ ਕਦਮ ਮਿਲਾਉਂਦੇ ਮਾਰਚ ਪਾਸਟ ਨਾਲ ਹੋਈ, ਜਿਸ ਨੇ ਮੈਦਾਨ ਵਿੱਚ ਉਤਸ਼ਾਹ ਦੀ ਲਹਿਰ ਦੌੜਾ ਦਿੱਤੀ। ਦੌੜਾਂ ਦੀਆਂ ਵੱਖ-ਵੱਖ ਸ਼੍ਰੇਣੀਆਂ, ਲੰਬੀ ਛਾਲ, ਭਾਲਾ ਸੁੱਟਣਾ ਅਤੇ ਹੋਰ ਮੈਦਾਨੀ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਮੁਕਾਬਲੇ ਵਿੱਚ ਤੇਜ਼ੀ, ਧੀਰਜ ਅਤੇ ਲਗਨ ਦੀ ਸਪਸ਼ਟ ਛਾਪ ਨਜ਼ਰ ਆਈ।

ਇਸ ਸਾਲ ਦੀ ਸਪੋਰਟਸ ਮੀਟ ਨੂੰ ਵਿਸ਼ੇਸ਼ ਮਾਣਯੋਗ ਮੁੱਖ ਮਹਿਮਾਨਾਂ ਦੀ ਹਾਜ਼ਰੀ ਨੇ ਚਾਰ ਚਾਂਦ ਲਗਾ ਦਿੱਤੇ। ਉਨ੍ਹਾਂ ਦੀਆਂ ਉਪਲਬਧੀਆਂ ਅਤੇ ਖੇਡਾਂ ਪ੍ਰਤੀ ਯੋਗਦਾਨ ਨੇ ਸਮਾਗਮ ਨੂੰ ਹੋਰ ਵੀ ਗੌਰਵਮਈ ਬਣਾ ਦਿੱਤਾ। ਦਰੋਣਾਚਾਰੀਆ ਅਵਾਰਡ ਪ੍ਰਾਪਤ ਅਤੇ ਭਾਰਤੀ ਆਰਚਰੀ ਟੀਮ ਦੇ ਕੋਚ ਰਹੇ ਸਰਦਾਰ ਜੀਵਨਜੋਤ ਸਿੰਘ ਤੇਜਾ ਨੇ ਸਪੋਰਟਸ ਮੀਟ ਦਾ ਉਦਘਾਟਨ ਕੀਤਾ। ਉਨ੍ਹਾਂ ਦੀ ਹਾਜ਼ਰੀ ਨੇ ਨੌਜਵਾਨ ਖਿਡਾਰੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਤਕ੍ਰਿਸ਼ਟਤਾ ਵੱਲ ਅਡਿੱਗ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਨੀਤ ਕੁਮਾਰ ਵੀ ਸ਼ਾਮਲ ਹੋਏ, ਜੋ ਰਾਸ਼ਟਰੀ ਖੇਡ ਸੰਸਥਾਨ ਪਟਿਆਲਾ ਵਿੱਚ ਉਪ ਮਹਾਨਿਰਦੇਸ਼ਕ ਅਤੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਨਿਭਾਉਂਦੇ ਹਨ। ਉਨ੍ਹਾਂ ਨੇ ਅਨੁਸ਼ਾਸਨ, ਖੇਡ ਨੈਤਿਕਤਾ ਅਤੇ ਭਾਰਤੀ ਖੇਡਾਂ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕਰਕੇ ਖਿਡਾਰੀਆਂ ਵਿੱਚ ਨਵਾਂ ਜੋਸ਼ ਭਰਿਆ। ਇਸ ਦੇ ਨਾਲ ਹੀ ਸਰਪ੍ਰੀਤ ਸਿੰਘ, ਜੋ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹਨ ਅਤੇ ਰਾਸ਼ਟਰੀ ਪੱਧਰ ਦੇ ਸਾਈਕਲਿੰਗ ਚੈਂਪੀਅਨ ਰਹੇ ਹਨ, ਦੀ ਹਾਜ਼ਰੀ ਵੀ ਰਹੀ। ਇੱਕ ਖਿਡਾਰੀ ਅਤੇ ਇਕ ਅਧਿਕਾਰੀ ਦੇ ਤੌਰ ‘ਤੇ ਉਨ੍ਹਾਂ ਦੀ ਯਾਤਰਾ ਸਮਰਪਣ ਅਤੇ ਦ੍ਰਿੜਤਾ ਦੀ ਪ੍ਰੇਰਕ ਮਿਸਾਲ ਵਜੋਂ ਸਾਹਮਣੇ ਆਈ।

ਸਾਲਾਨਾ ਸਪੋਰਟਸ ਮੀਟ ਦੌਰਾਨ ਟਰੈਕ ਅਤੇ ਫੀਲਡ ਮੁਕਾਬਲਿਆਂ ਨੇ ਖਾਸ ਰੌਣਕ ਬਣਾਈ। 100ਮੀ., 200ਮੀ. ਅਤੇ 400ਮੀ. ਦੌੜਾਂ, 4×100ਮੀ. ਰੀਲੇ, ਲਾਂਗ ਜੰਪ, ਹਾਈ ਜੰਪ, ਸ਼ਾਟ ਪੁੱਟ ਅਤੇ ਭਾਲਾ ਸੁੱਟ ਸਮੇਤ ਕਈ ਇਵੈਂਟ ਕਰਵਾਏ ਗਏ। ਰਿਟੂਮੇਟਸੇ ਐਂਡਰਿਊ, ਖੁਸ਼ਬੂ, ਰਚਿਤ ਰਾਣਾ ਅਤੇ ਡੋਰੀਨਾ ਨੇ ਆਪਣੇ-ਆਪਣੇ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕੁਲ ਨੂੰ ਬੈਸਟ ਐਥਲੀਟ (ਪੁਰਸ਼) ਅਤੇ ਮੇਹੁਲ ਬਿਸ਼ਟ ਨੂੰ ਬੈਸਟ ਐਥਲੀਟ (ਮਹਿਲਾ) ਘੋਸ਼ਿਤ ਕੀਤਾ ਗਿਆ। ਬੈਸਟ ਸਪੋਰਟਸ ਪਰਸਨ ਆਫ ਦ ਯੀਅਰ 2025–26 ਦੇ ਖਿਤਾਬ ਲਕਸ਼ਯ ਜਿੰਦਲ (ਪੁਰਸ਼) ਅਤੇ ਜਾਗ੍ਰਿਤੀ ਤਿਵਾਰੀ (ਮਹਿਲਾ) ਨੂੰ ਪ੍ਰਦਾਨ ਕੀਤੇ ਗਏ।

ਚਾਰ ਮੈਂਬਰੀ ਟੀਮਾਂ ਵਾਲੀਆਂ ਰੀਲੇ ਦੌੜਾਂ ਇੱਕ ਵਿਸ਼ੇਸ਼ ਆਕਰਸ਼ਣ ਸਨ। ਖਿਡਾਰੀਆਂ ਵਿਚਕਾਰ ਸਮਕਾਲੀਨਤਾ ਅਤੇ ਭਰੋਸੇ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਮੈਦਾਨ ਵਿੱਚ ਗੂੰਜਦੀਆਂ ਤਾਲੀਆਂ ਅਤੇ ਹੌਸਲਾ-ਅਫਜ਼ਾਈ ਨੇ ਹਰ ਭਾਗੀਦਾਰ ਨੂੰ ਹੋਰ ਉੱਚਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਹ ਮੇਲਾ ਸਿਰਫ਼ ਮੁਕਾਬਲਿਆਂ ਤੱਕ ਸੀਮਿਤ ਨਹੀਂ ਸੀ, ਸਗੋਂ ਤੰਦਰੁਸਤੀ, ਅਨੁਸ਼ਾਸਨ ਅਤੇ ਦ੍ਰਿੜਤਾ ਦਾ ਸੰਦੇਸ਼ ਵੀ ਦੇ ਰਿਹਾ ਸੀ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਵਿਦਿਆਰਥੀਆਂ ਦੇ ਸਰਵ ਵਿਆਪਕ ਵਿਕਾਸ ‘ਤੇ ਦਿੱਤਾ ਜਾ ਰਿਹਾ ਜ਼ੋਰ ਇਸ ਆਯੋਜਨ ਰਾਹੀਂ ਸਾਫ਼ ਤੌਰ ‘ਤੇ ਦਰਸਾਇਆ ਗਿਆ।

ਅਧਿਆਪਕਾਂ, ਪ੍ਰਸ਼ਿਕਸ਼ਕਾਂ ਅਤੇ ਆਯੋਜਕ ਟੀਮ ਨੇ ਸੁਚੱਜੇ ਪ੍ਰਬੰਧ ਨਾਲ ਸਪੋਰਟਸ ਮੀਟ ਨੂੰ ਸਫਲ ਬਣਾਇਆ। ਸਮਾਪਨ ਸਮਾਰੋਹ ਦੌਰਾਨ ਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਹ 9ਵੀਂ ਸਾਲਾਨਾ ਸਪੋਰਟਸ ਮੀਟ ਇਕ ਵਾਰ ਫਿਰ ਇਹ ਸਾਬਤ ਕਰ ਗਈ ਕਿ ਇਸ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਹਰ ਕਦਮ ਤਰੱਕੀ ਅਤੇ ਉਤਕ੍ਰਿਸ਼ਟਤਾ ਵੱਲ ਵਧਦਾ ਹੈ।

Continue Reading

Trending

Copyright © 2017 Lishkara TV. Powered by Jagjeet Sekhon