Connect with us

News

ਮੋਹਾਲੀ ਪ੍ਰੈਸ ਕਲੱਬ ਲੋਕਤੰਤਰਿਕ ਢੰਗ ਨਾਲ ਕੰਮ ਕਰਨ ਵਾਲੀ ਸੰਸਥਾ : ਹਰਪਾਲ ਸਿੰਘ ਚੀਮਾ

Published

on

ਵਿੱਤ ਮੰਤਰੀ ਨੇ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦਿੱਤੀ ਗ੍ਰਾਂਟ ਅਤੇ ਜਲਦ ਇਮਾਰਤ ਬਣਾਉਣ ਦਾ ਵਾਅਦਾ
ਮੋਹਾਲੀ,ਅੰਮ੍ਰਿਤਸਰ 26 ਮਈ (ਸਵਿੰਦਰ ਸਿੰਘ ) ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮੋਹਾਲੀ ਪ੍ਰੈਸ ਕਲੱਬ ਦੀ ਸਾਲ ਦੇ ਅੰਦਰ-ਅੰਦਰ ਯਕੀਨੀ ਤੌਰ ਉਤੇ ਇਮਾਰਤ ਬਣਾਉਣ ਲਈ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਇਸ ਦਾ ਠੋਸ ਹੱਲ ਕਰਵਾਉਣ ਦਾ ਐਲਾਨ ਕੀਤਾ।
ਅੱਜ ਇਥੇ ਫੇਜ਼ -5 ਸਥਿਤ ਹੋਟਲ ਜੌਡੀਐਕ ਵਿਖੇ ਮੋਹਾਲੀ ਪ੍ਰੈਸ ਕਲੱਬ ਦੇ ਕਰਵਾਏ ‘ਤਾਜ਼ਪੋਸ਼ੀ ਸਮਾਗਮ’ ਵਿਚ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮਹਿਮਾਨ, ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੋਹਾਲੀ ਪ੍ਰੈਸ ਕਲੱਬ ਵਲੋਂ ਹਰ ਸਾਲ ਲੋਕਤੰਤਰਿਕ ਅਤੇ ਨਿਰਪੱਖ ਤਰੀਕੇ ਨਾਲ ਆਪਣੀ ਟੀਮ ਦੀ ਚੋਣ ਬਾਕਾਇਦਾ ਚੋਣ ਕਮਿਸ਼ਨਰ ਦੀ ਦੇਖ-ਰੇਖ ਵਿਚ ਕਰਵਾਈ ਜਾਂਦੀ ਹੈ, ਜਿਸ ਲਈ ਮੈਂ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਪੂਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦਾ ਅਹਿਮ ਅੰਗ ਹੈ। ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ।
ਇਸਦੇ ਨਾਲ ਹੀ ਉਹਨਾਂ ਕਲੱਬ ਨੂੰ ਪੱਕੀ ਥਾਂ ਦੇਣ ਦੀ ਮੰਗ ਉਤੇ ਬੋਲਦਿਆਂ ਕਿਹਾ ਕਿ ਤੁਹਾਡੀ ਟੀਮ ਵਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਤੇ ਹੌਸਲੇ ਵਾਲਾ ਹੈ ਅਤੇ ਹੁਣ ਇਸ ਅਹਿਮ ਕਾਰਜ ਲਈ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ। ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਜਾਂ ਹੋਰ ਕੋਈ ਅੜਚਣ ਹੋਈ, ਉਸ ਨੂੰ ਹੱਲ ਕਰਕੇ ਆਪਾਂ ਇਕ ਸਾਲ ਦੇ ਅੰਦਰ-ਅੰਦਰ ਯਕੀਨਨ ਮੋਹਾਲੀ ਵਿਚ ਪ੍ਰੈਸ ਕਲੱਬ ਬਣਾਉਣ ਦਾ ਕੰਮ ਨੇਪਰੇ ਚਾੜਾਂਗੇ। ਇਸ ਦੌਰਾਨ ਵਿੱਤ ਮੰਤਰੀ ਸਾਹਿਬ ਨੇ ਕਲੱਬ ਬਣਾਉਣ ਲਈ ਵਿੱਤੀ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸ ਦੌਰਾਨ ਉਹਨਾਂ ਮੋਹਾਲੀ ਪ੍ਰੈਸ ਕਲੱਬ ਨੂੰ ਆਪਣੇ ਅਖ਼ਤਿਆਰੀ ਕੋਟੇ ਵਿਚ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਲੱਬ ਦਾ ਸੋਵੀਨਾਰ ਵੀ ਰਲੀਜ਼ ਕੀਤਾ ਗਿਆ।
ਇਸ ਮੌਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਤਾਜਪੋਸ਼ੀ ਸਮਾਗਮ ਵਿਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਮੀਡੀਆ ਦਾ ਸਾਡੇ ਸਮਾਜ ਵਿਚ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸ਼ਹਿਰ ਅਤੇ ਦੁਨੀਆ ਦੀ ਹਰ ਖਬਰ ਮੀਡੀਆ ਰਾਹੀਂ ਹੀ ਪਤਾ ਲੱਗਦੀ ਹੈ। ਇਸ ਦੌਰਾਨ ਉਹਨਾਂ ਸਮੂਹ ਟੀਮ ਨੂੰ ਤਾਜਪੋਸ਼ੀ ਸਮਾਗਮ ਦੀ ਵਧਾਈ ਦਿੱਤੀ ਅਤੇ ਕਲੱਬ ਨੂੰ ਹਰ ਸੰਭਵ ਮੱਦਦ ਦੇਣ ਦੀ ਵੀ ਗੱਲ ਕਹੀ।
ਇਸ ਦੌਰਾਨ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਦਾ ਤਾਜਪੋਸ਼ੀ ਸਮਾਗਮ ਵਿਚ ਪਹੁੰਚਣ ਉਤੇ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਇਸ ਸਮਾਗਮ ਵਿਚ ਹਾਜ਼ਰੀ ਭਰੀ ਹੈ। ਉਹਨਾਂ ਕਿਹਾ ਕਿ ਮੋਹਾਲੀ ਸ਼ਹਿਰ ਦੁਨੀਆ ਭਰ ਦੇ ਨਕਸ਼ੇ ਉਤੇ ਆ ਚੁੱਕਿਆ ਹੈ ਪਰ ਇਥੇ ਪ੍ਰੈਸ ਕਲੱਬ ਲਈ ਇਮਾਰਤ ਨਾ ਹੋਣਾ ਬੜੇ ਹੀ ਅਫਸੋਸ ਦੀ ਗੱਲ ਹੈ। ਉਹਨਾਂ ਕਿਹਾ ਕਿ ਕਲੱਬ ਪਿਛਲੇ ਕਰੀਬ 26 ਸਾਲਾਂ ਤੋਂ ਆਪਣੇ ਸੀਮਤ ਸਾਧਨਾਂ ਨਾਲ ਹੀ ਬਿਨਾਂ ਕਿਸੇ ਸਰਕਾਰੀ ਮੱਦਦ ਦੇ, ਕਿਰਾਏ ਦੀ ਕੋਠੀ ਵਿਚ ਚਲਾਇਆ ਜਾ ਰਿਹਾ ਹੈ। ਸਾਡੇ ਵੱਲੋਂ ਵਾਰ ਵਾਰ ਮੌਕੇ ਦੀਆਂ ਸਰਕਾਰਾਂ ਅੱਗੇ ਇਹ ਮੰਗ ਉਠਾਈ ਜਾਂਦੀ ਰਹੀ ਹੈ ਅਤੇ ਕਿਸੇ ਵੀ ਸਰਕਾਰ ਅਤੇ ਰਾਜਸੀ ਲੋਕਾਂ ਨੇ ਸਿਰਫ਼ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਪ੍ਰਧਾਨ ਪਟਵਾਰੀ ਜੀ ਨੇ ਵਿੱਤ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਮੋਹਾਲੀ ਪ੍ਰੈਸ ਕਲੱਬ ਲਈ ਯੋਗ ਥਾਂ ਦਿਵਾਉਣ ਲਈ ਚਿਰਾਂ ਤੋਂ ਲਮਕਦਾ ਸਾਡਾ ਇਹ ਮਸਲਾ ਹੱਲ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾ ਪਾਉਣ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਮਾਗਮ ਵਿਚ ਪਹੁੰਚਣ ਉਤੇ ਸਵਾਗਤੀ ਕਮੇਟੀ ਦੇ ਮੈਂਬਰਾਂ ਮੈਡਮ ਨੇਹਾ ਵਰਮਾ, ਕੁਲਵੰਤ ਗਿੱਲ, ਮੰਗਤ ਸੈਦਪੁਰ ਤੇ ਨਾਹਰ ਸਿੰਘ ਧਾਲੀਵਾਲ ਨੇ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸਮੂਹ ਗਵਰਨਿੰਗ ਬਾਡੀ ਵਲੋਂ ਵਿੱਤ ਮੰਤਰੀ ਚੀਮਾ ਜੀ ਦਾ ਸਨਮਾਨ ਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਵਿੱਤ ਮੰਤਰੀ ਸਾਹਿਬ ਵੱਲੋਂ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਤੇ ਅਮਰਦੀਪ ਸਿੰਘ ਸੈਣੀ, ਮੈਨੇਜਰ ਜਗਦੀਸ਼ ਸ਼ਾਰਦਾ ਅਤੇ ਹੈੱਡ ਕੁੱਕ ਨਰਿੰਦਰ ਨੂੰ ਵੀ ਸਨਮਾਨਤ ਕੀਤਾ ਗਿਆ
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਵਿੱਚ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਸੁਸ਼ੀਲ ਗਰਚਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਤੇ ਵਿਜੇ ਪਾਲ ਮੀਤ ਪ੍ਰਧਾਨ, ਰਾਜੀਵ ਤਨੇਜਾ ਖ਼ਜ਼ਾਨਚੀ, ਨੀਲਮ ਠਾਕੁਰ ਜਥੇਬੰਦਕ ਸਕੱਤਰ, ਡਾ. ਰਵਿੰਦਰ ਕੌਰ ਤੇ ਵਿਜੇ ਕੁਮਾਰ ਜੁਆਇੰਟ ਸਕੱਤਰ ਸ਼ਾਮਲ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਸੋਵੀਨਰ ਵੀ ਰਲੀਜ਼ ਕੀਤਾ ਗਿਆ।
ਇਸ ਮੌਕੇ ਨਾਹਰ ਸਿੰਘ ਧਾਲੀਵਾਲ, ਪਾਲ ਸਿੰਘ ਕੰਸਾਲਾ, ਅਰੁਣ ਨਾਭਾ, ਹਰਬੰਸ ਸਿੰਘ ਬਾਗੜੀ, ਸੁਖਵਿੰਦਰ ਸਿੰਘ ਮਨੌਲੀ, ਗੁਰਮੀਤ ਸਿੰਘ ਰੰਧਾਵਾ, ਅਮਨਦੀਪ ਗਿੱਲ, ਸੰਦੀਪ ਬਿੰਦਰਾ, ਸੁਖਵਿੰਦਰ ਸ਼ਾਨ, ਦਵਿੰਦਰ ਸਿੰਘ ਏਆਈਆਰ, ਰਾਜੀਵ ਸਚਦੇਵਾ, ਪਰਵੇਸ਼ ਚੌਹਾਨ, ਉਜਲ ਸਿੰਘ, ਮਾਇਆ ਰਾਮ, ਪ੍ਰਿਤਪਾਲ ਸੋਢੀ, ਅਨਿਲ ਗਰਗ, ਰਮੇਸ਼ ਸਚਦੇਵਾ, ਹਰਮਿੰਦਰ ਸਿੰਘ ਨਾਗਪਾਲ, ਸੁਭਾਸ਼ ਵੈਟਸਨ, ਤਰਲੋਚਨ ਸਿੰਘ, ਰਾਜੀਵ ਵਸ਼ਿਸ਼ਟ, ਗੁਰਨਾਮ ਸਾਗਰ, ਗੁਰਜੀਤ ਸਿੰਘ, ਰਣਜੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਕੋਟਲੀ, ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ ਆਦਿ ਵੀ ਮੌਜੂਦ ਸਨ।

 

Continue Reading
Click to comment

Leave a Reply

Your email address will not be published. Required fields are marked *

News

ਰਿਧੀ ਅੰਸ਼ੁਮਨ ਦੀ ਸੱਚਾਈ ਤੋਂ ਪਰਦਾ ਉਠਾਉਂਦੀ ਹੈ ਅਤੇ ਇੱਕ ਦਲੇਰ ਸਟੈਂਡ ਲੈਂਦੀ ਹੈ

Published

on

ਰਿਧੀ ਅੰਸ਼ੁਮਨ ਦੀ ਸੱਚਾਈ ਤੋਂ ਪਰਦਾ ਉਠਾਉਂਦੀ ਹੈ ਅਤੇ ਇੱਕ ਦਲੇਰ ਸਟੈਂਡ ਲੈਂਦੀ ਹੈ

ਇੱਕ ਨਾਟਕੀ ਮੋੜ ਵਿੱਚ, ਅੱਜ ਦਾ ਐਪੀਸੋਡ ਇੱਕ ਸ਼ਕਤੀਸ਼ਾਲੀ ਟਕਰਾਅ ਪੇਸ਼ ਕਰਦਾ ਹੈ ਕਿਉਂਕਿ ਰਿਧੀ ਨੂੰ ਅੰਤ ਵਿੱਚ ਅੰਸ਼ੁਮਨ ਦੇ ਅਸਲ ਇਰਾਦਿਆਂ ਬਾਰੇ ਹੈਰਾਨ ਕਰਨ ਵਾਲੀ ਸੱਚਾਈ ਪਤਾ ਲੱਗਦੀ ਹੈ। ਪਹਿਲਾਂ, ਰਿਧੀ ਨੇ ਉਸ ‘ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਦੀਪਾ ਨੂੰ ਬਚਾਉਣ ਲਈ ਉਸਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਸਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ।

ਹੁਣ, ਸੱਚਾਈ ਸਾਹਮਣੇ ਆਉਣ ਦੇ ਨਾਲ, ਰਿਧੀ ਸਹੀ ਲਈ ਖੜ੍ਹੇ ਹੋਣ ਵਿੱਚ ਕੋਈ ਸਮਾਂ ਬਰਬਾਦ ਨਹੀਂ ਕਰਦੀ। ਇੱਕ ਦਿਲਚਸਪ ਪਲ ਵਿੱਚ, ਉਹ ਅੰਸ਼ੁਮਨ ਨੂੰ ਚੁਣੌਤੀ ਦਿੰਦੀ ਹੈ ਅਤੇ ਉਸਨੂੰ ਘਰੋਂ ਬਾਹਰ ਕੱਢਣ ਦੀ ਸਹੁੰ ਖਾਂਦੀ ਹੈ, ਜਿਸ ਨਾਲ ਸਾਰਾ ਪਰਿਵਾਰ ਹੈਰਾਨ ਰਹਿ ਜਾਂਦਾ ਹੈ।

ਕੀ ਰਿਧੀ ਅੰਸ਼ੁਮਨ ਦੇ ਧੋਖੇ ਨੂੰ ਸਾਰਿਆਂ ਸਾਹਮਣੇ ਸਾਬਤ ਕਰ ਸਕੇਗੀ? ਕੀ ਉਹ ਬਹੁਤ ਦੇਰ ਹੋਣ ਤੋਂ ਪਹਿਲਾਂ ਦੀਪਾ ਦੀ ਰੱਖਿਆ ਕਰ ਸਕਦੀ ਹੈ? ਜਾਂ ਕੀ ਅੰਸ਼ੁਮਨ ਕਿਸੇ ਹੋਰ ਚਲਾਕ ਚਾਲ ਨਾਲ ਜਵਾਬੀ ਹਮਲਾ ਕਰੇਗਾ? “ਨਵਾ ਮੋਡ” ਵਿੱਚ ਹਰ ਸੋਮਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ, ਸਿਰਫ਼ ਜ਼ੀ ਪੰਜਾਬੀ ‘ਤੇ ਦੇਖਣ ਨੂੰ ਮਿਲਣ ਵਾਲੇ ਦਿਲਚਸਪ ਮੋੜਾਂ ਨੂੰ ਯਾਦ ਨਾ ਕਰੋ! ਜ਼ੀ ਪੰਜਾਬੀ ਸਾਰੇ MSOs ਅਤੇ DTH ਪਲੇਟਫਾਰਮਾਂ ਜਿਵੇਂ ਕਿ ਫਾਸਟਵੇ, ਏਅਰਟੈੱਲ DTH, ਟਾਟਾ ਪਲੇ DTH, ਡਿਸ਼ ਟੀਵੀ, d2H ਅਤੇ ਹੋਰਾਂ ‘ਤੇ ਉਪਲਬਧ ਹੈ।

ਰਿਧੀ ਨੇ ਅਨਸ਼ੁਮਾਨ ਦੀ ਸੱਚਾਈ ਲਿਆਈ ਸਾਹਮਣੇ

ਅੱਜ ਦੇ ਦੇਸੀਸੌਡ ‘ਚ ਰਿੰਕ ਨੂੰ ਅਨਸ਼ੁਮਾਨ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਉਹ ਇਸ ਸਮੇਂ ਤੋਂ ‘ਤੇ ਖਾਲਸਾ ਕਰ ਰਿਹਾ ਸੀ ਅਤੇ ਦੀਪਾ ਨੂੰ ਸਮਝਦਾ ਰਹਿੰਦਾ ਸੀ, ਪਰ ਹੁਣ ਸਭ ਦੇ ਸਾਹਮਣੇ ਆ ਰਿਹਾ ਹੈ।

ਰਿਧੀ ਹਿੰਮਤ ਨਾਲ ਅਨਸ਼ੁਮਾਨ ਹੁਣ ਤੱਕ ਕਿੰਤੂ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ ਘਰੋਂ ਬਾਹਰ ਨਿਕਲਦਾ ਹੈ। ਇਹ ਦੇਖ ਕੇ ਪੂਰਾ ਪਰਿਵਾਰ ਰਹਿ ਗਿਆ ਹੈ।

ਕੀ ਰਿਧੀਕ ਰਿਕਵਰੀ ਕਰਨਾ ਚਾਹੁੰਦੇ ਹੋ? ਕੀ ਉਹ ਅਨਸ਼ੁਮਾਨ ਨੂੰ ਰੋਕਣਗੇ? ਪਾਰਟੀ ਲਈ ਮੋਵਾੜ” ਹਰ ਤੋਂ ਉੱਤਰ ਤੋਂ, 7:3 ਮਿੰਟ, ਜ਼ੀ ਪੰਜਾਬੀ ‘ਤੇ। ਜ਼ੀ ਪੰਜਾਬੀ ਸਾਰੇ MSO DTH ਪਲੇਟਫਾਰਮਾਂ ‘ਤੇ ਉਪਲਬਧ ਹਨ।

ਰਿਧਿ ਨੇ ਅੰਸੁਮਾਨ ਦੀ ਸੱਚਾਈ ਦਾ ਖੁੱਲ੍ਹਾਸਾ

ਅੱਜ ਕੇ ਐਪੀਸੋਡ ਵਿੱਚ ਰਿਧਿ ਕੋ ਅੰਸੁਮਾਨ ਕੀ ਅਸਲੀਅਤ ਕਾ ਪਤਾ ਚਲਦਾ ਹੈ। ਉਹ ਉਸ ਸਮੇਂ ਤੋਂ ਉਸ ‘ਤੇ ਕਰ ਰਹੀ ਸੀ ਅਤੇ ਦੀਪ ਨੂੰ ਬਚਾ ਕੇ ਕਾਫ਼ੀ ਕੋਸ਼ਿਸ਼ ਕਰ ਰਹੀ ਸੀ, ਪਰ ਹੁਣ ਸੱਚਾਈ ਸਭਕੇ ਸਾਹਮਣੇ ਆ ਗਈ ਹੈ।

ਰਿਧਿ ਅਬ ਹਿੰਮਤ ਸੇ ਅੰਸੁਮਾਨ ਕੋ ਆਚਲ ਕਰਦੀ ਹੈ ਅਤੇ ਕਹੀ ਜਾਂਦੀ ਹੈ ਕਿ ਉਸਦੇ ਘਰ ਤੋਂ ਨਿਕਲਦੀ ਹੈ। ਇਹ ਸੁਣਕੇ ਪੂਰਾ ਪਰਿਵਾਰ ਹੈ।

ਕੀ ਰਿਧਿ ਖੋਜ ਦੇਗੀ? ਉਸ ਨੇ ਅੰਸੁਮਾਨ ਨੂੰ ਰੋਕਿਆ ਕੀ ਹੈ?

ਜਾਣਕਾਰੀ ਲਈ ਦੇਖੋ “ਨਵਾ ਮੋੜ” ਹਰ ਸੋਮਵਾਰ ਤੋਂ ਸ਼ਨੀਵਾਰ, ਸ਼ਾਮ 7:30 ਵਜੇ, ਕੇਵਲ ਜ਼ੀ ਪੰਜਾਬੀ ‘ ਤੇ। ਜ਼ੀ ਪੰਜਾਬੀ ਸਾਰੇ MSO ਅਤੇ DTH ਪਲੇਟਫਾਰਮਸ ‘ਤੇ ਉਪਲਬਧ ਹੈ।

Continue Reading

News

Diljit Dosanjh ਨੇ 10 ਸਾਲ ਬਾਅਦ ਸੋਨਾਲੀ ਸਿੰਘ ਨਾਲੋਂ ਤੋੜੇ ਰਿਸ਼ਤੇ ! ਜਾਣੋ ਕੌਣ ਹੈ ਸੋਨਾਲੀ ਤੇ ਕੀ ਕਿਹਾ ਕਾਰਨ ?

Published

on

 ਸੋਨਾਲੀ ਸਿੰਘ ਨੇ ਦਿਲਜੀਤ ਦੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਦੋਵਾਂ ਦੀ ਪੇਸ਼ੇਵਰ ਸਾਂਝ ਲਗਭਗ 10 ਸਾਲਾਂ ਤੱਕ ਚੱਲੀ

 ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਖ਼ਬਰ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜਰ ਸੋਨਾਲੀ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜੋ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਕੰਮ ਕਰ ਰਹੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਵਿੱਚ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੀ ਲੰਬੇ ਸਮੇਂ ਤੋਂ ਮੈਨੇਜਰ ਸੋਨਾਲੀ ਸਿੰਘ ਨਾਲ ਨਹੀਂ ਹਨ। ਦਿਲਜੀਤ ਨੇ ਬੱਸ ਇੰਨਾ ਹੀ ਕਿਹਾ ਕਿ ਉਹ ਹੁਣ ਇਕੱਠੇ ਕੰਮ ਨਹੀਂ ਕਰ ਰਹੇ ਅਤੇ ਸੋਨਾਲੀ ਨਾਲ ਬਿਤਾਏ ਸਮੇਂ ਲਈ ਉਸਦਾ ਧੰਨਵਾਦ ਕੀਤਾ।

ਸੋਨਾਲੀ ਸਿੰਘ ਨੇ ਦਿਲਜੀਤ ਦੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਦੋਵਾਂ ਦੀ ਪੇਸ਼ੇਵਰ ਸਾਂਝ ਲਗਭਗ 10 ਸਾਲਾਂ ਤੱਕ ਚੱਲੀ, ਪਰ ਹੁਣ ਉਹ ਵੱਖ ਹੋ ਗਏ ਹਨ। ਹਾਲਾਂਕਿ, ਦੋਵਾਂ ਨੇ ਆਪਣੇ ਵੱਖ ਹੋਣ ਦਾ ਕਾਰਨ ਸਪੱਸ਼ਟ ਤੌਰ ‘ਤੇ ਨਹੀਂ ਦੱਸਿਆ ਹੈ।

ਦਿਲਜੀਤ ਦੋਸਾਂਝ ਅਤੇ ਸੋਨਾਲੀ ਸਿੰਘ ਦੇ ਵੱਖ ਹੋਣ ਦੀ ਖ਼ਬਰ ਬਹੁਤ ਸਾਰੇ ਲੋਕਾਂ ਲਈ ਸਦਮੇ ਵਾਲੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਕਿਉਂ ਅਤੇ ਕਿਵੇਂ ਹੋਇਆ। ਦ ਹਾਲੀਵੁੱਡ ਰਿਪੋਰਟਰ ਇੰਡੀਆ ਦੇ ਬੁਲਾਰੇ ਨੇ ਕਿਹਾ, “ਇਹ ਉਨ੍ਹਾਂ ਲੋਕਾਂ ਲਈ ਇੱਕ ਵੱਡਾ ਝਟਕਾ ਹੈ ਜੋ ਦਿਲਜੀਤ ਦੇ ਸਫ਼ਰ ਨੂੰ ਨੇੜਿਓਂ ਦੇਖ ਰਹੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦੋਵਾਂ ਵਿਚਕਾਰ ਦਰਾਰ ਪੈ ਗਈ ਹੈ, ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸੋਨਾਲੀ ਹੁਣ ਦਿਲਜੀਤ ਨੂੰ ਇੰਸਟਾਗ੍ਰਾਮ ‘ਤੇ ਫਾਲੋ ਨਹੀਂ ਕਰਦੀ ਅਤੇ ਨਾ ਹੀ ਉਸਦਾ ਕੋਈ ਕੰਮ ਸੰਭਾਲ ਰਹੀ ਹੈ।”

 

ਦ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਸੋਨਲ ਸਿੰਘ ਅਤੇ ਦਿਲਜੀਤ ਦੋਸਾਂਝ ਦਾ ਪੇਸ਼ੇਵਰ ਸਫ਼ਰ ‘ਭੰਗੜਾ ਪਾ ਮਿੱਤਰਾ’ ਨਾਲ ਸ਼ੁਰੂ ਹੋਇਆ ਜਦੋਂ ਉਹ ਐਲਬਮ ਵਿੱਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਸ਼ਾਮਲ ਹੋਈ।

ਸੋਨਾਲੀ ਨੇ ਆਪਣੀ ਸਕੂਲੀ ਪੜ੍ਹਾਈ ਨਿਊ ਲੈਂਸਰਜ਼ ਕਾਨਵੈਂਟ, ਨਵੀਂ ਦਿੱਲੀ ਤੋਂ ਸ਼ੁਰੂ ਕੀਤੀ, ਫਿਰ ਰਾਏ ਫਾਊਂਡੇਸ਼ਨ, ਦਿੱਲੀ ਤੋਂ ਏਵੀਏਸ਼ਨ ਅਤੇ ਹੋਸਪਿਟੈਲਿਟੀ ਮੈਨੇਜਮੈਂਟ ਵਿੱਚ ਡਿਪਲੋਮਾ ਕੀਤਾ ਅਤੇ ਸੀਸੀਐਸ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਡਿਗਰੀ ਵੀ ਪ੍ਰਾਪਤ ਕੀਤੀ। ਉਸਦਾ ਕਰੀਅਰ 2007 ਦੇ ਆਸਪਾਸ ਸ਼ੁਰੂ ਹੋਇਆ ਜਦੋਂ ਉਸਨੇ ਏਸ਼ੀਅਨ ਬਿਜ਼ਨਸ ਸਕੂਲ ਵਿੱਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਵਜੋਂ ਕੰਮ ਕੀਤਾ ਅਤੇ ਲਗਭਗ 4 ਸਾਲ ਉੱਥੇ ਰਹੀ। ਇਸ ਤੋਂ ਬਾਅਦ, ਉਹ ਕਈ ਮਨੋਰੰਜਨ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਅਤੇ 2016 ਵਿੱਚ ਉਸਨੂੰ ਦਿਲਜੀਤ ਦੋਸਾਂਝ ਦੀ ਮੈਨੇਜਰ ਬਣਨ ਦਾ ਇੱਕ ਵੱਡਾ ਮੌਕਾ ਮਿਲਿਆ, ਹਾਲਾਂਕਿ ਸ਼ੁਰੂ ਵਿੱਚ ਉਸਨੂੰ ਪੰਜਾਬੀ ਸੰਗੀਤ ਬਾਰੇ ਬਹੁਤਾ ਗਿਆਨ ਨਹੀਂ ਸੀ। ਸੋਨਲ ਸਿੰਘ ਨੂੰ ਪਿਛਲੇ ਸਾਲ ‘2024 ਬਿਲਬੋਰਡ ਵੂਮੈਨ ਆਫ ਦਿ ਈਅਰ ਸੂਚੀ’ ਵਿੱਚ ਸ਼ਾਮਲ ਕੀਤਾ ਗਿਆ ਸੀ।

Continue Reading

News

ਅੱਜ ਦੇ ਐਪਿਸੋਡ ‘ਚ ਵੱਡਾ ਮੋੜ – ਵੈਭਵ ਹੋਇਆ ਗ੍ਰਿਫਤਾਰ!

Published

on

ਇੱਕ ਦਿਲਚਸਪ ਅਤੇ ਭਾਵਨਾਤਮਕ ਮੋੜ ਵਿੱਚ, ਅੱਜ ਦਾ ਐਪਿਸੋਡ ਦਰਸ਼ਕਾਂ ਲਈ ਰੋਮਾਂਚਕ ਸਫ਼ਰ ਬਣ ਗਿਆ। ਰਿਹਾਨ ਨੂੰ ਇਹ ਦੱਸਣ ਤੋਂ ਬਾਅਦ ਕਿ ਪੁਲਿਸ ਨੇ ਮੌਂਟੀ ਦੇ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਹੈ, ਮੰਨਤ ਹੁਣ ਆਪਣੇ ਭ੍ਰਿਸ਼ਟ ਬੌਸ ਵੈਭਵ ਨੂੰ ਬੇਨਕਾਬ ਕਰਨ ਲਈ ਪੁਲਿਸ ਦੀ ਮਦਦ ਲੈਣ ਦਾ ਫੈਸਲਾ ਕਰਦੀ ਹੈ।ਮੰਨਤ ਦੀ ਹਿੰਮਤ ਅਤੇ ਦ੍ਰਿੜਤਾ ਨੂੰ ਮਾਣ ਮਿਲਦਾ ਹੈ ਜਦੋਂ ਉਹ ਸਫਲ ਹੋ ਜਾਂਦੀ ਹੈ ਅਤੇ ਉਸ ਨੂੰ ਇੱਕ ਨਿਆਂਯੋਗ ਤਰੱਕੀ ਮਿਲਦੀ ਹੈ। ਦੂਜੇ ਪਾਸੇ, ਵੈਭਵ ਆਪਣੇ ਕਰਤੂਤਾਂ ਦੀ ਸਜ਼ਾ ਪਾਉਂਦਾ ਹੈ ਅਤੇ ਗ੍ਰਿਫਤਾਰ ਹੋ ਜਾਂਦਾ ਹੈ, ਜਿਸ ਨਾਲ ਦਫ਼ਤਰ ‘ਚ ਹਲਚਲ ਮਚ ਜਾਂਦੀ ਹੈ।ਹੁਣ ਇਹ ਤਬਦੀਲੀ ਦਫ਼ਤਰ ਦੇ ਮਾਹੌਲ ਨੂੰ ਕਿਵੇਂ ਬਦਲੇਗੀ? ਕੀ ਵੈਭਵ ਵਾਪਸੀ ਲਈ ਕੋਈ ਚਾਲ ਚੱਲੇਗਾ ਜਾਂ ਹੋਰ ਰਾਜ਼ ਖੁੱਲਣਗੇ? ਕੀ ਮੰਨਤ ਆਪਣੀ ਉੱਚਾਈ ਬਣਾਈ ਰੱਖੇਗੀ ਜਾਂ ਉਸਦੇ ਸਾਹਮਣੇ ਨਵੇਂ ਚੁਣੌਤੀ ਆਉਣਗੀਆਂ?ਦੇਖਣਾ ਨਾ ਭੁੱਲੋ “ਮੰਨਤ – ਇਕ ਸਾਂਝਾ ਪਰਿਵਾਰ” ਹਰ ਸੋਮਵਾਰ ਤੋਂ ਸ਼ਨੀਵਾਰ ਸ਼ਾਮ 8 ਵਜੇ, ਸਿਰਫ਼ Zee Punjabi ‘ਤੇ!
Zee Punjabi ਉਪਲਬਧ ਹੈ ਸਾਰੇ MSOs ਅਤੇ DTH ਪਲੇਟਫਾਰਮਾਂ ‘ਤੇ ਜਿਵੇਂ ਕਿ Fastway, Airtel DTH, Tata Play DTH, Dish TV, d2H ਅਤੇ ਹੋਰ।

Continue Reading

Trending

Copyright © 2017 Lishkara TV. Powered by Jagjeet Sekhon