
ਮੋਹਾਲੀ ਪ੍ਰੈਸ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਧੀਆਂ ਦਾ ਲੋਹੜੀ ਮੇਲਾ 9 ਜਨਵਰੀ 2026 ਦਿੱਕ ਸ਼ੁੱਕਰਵਾਰ ਨੂੰ ਪਾਲਕੀ ਰਿਜੌਰਟ ਬਲੌਂਗੀ ਜਿਲ੍ਹਾ ਮੋਹਾਲੀ ਵਿੱਚ ਸ਼ਾਮੀ 6 ਵਜੇ ਤੋਂ ਰਾਤੀ 10 ਵਜ਼ੇ ਤੱਕ ਕਰਵਾਇਆ ਜਾਵੇਗਾ ਇਸ ਖੂਬਸੂਰਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਪਾਹੁੰਚ ਰਹੇ ਹਨ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਹਲਕੇ ਦੇ ਵਿਧਾਇਕ ਸ ਕੁਲਵੰਤ ਸਿੰਘ ਕਰਨਗੇ ਲੋਹੜੀ ਮੇਲੇ ਵਿੱਚ ਸ ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕਫੈਡ ਪੰਜਾਬ ,ਡਾ ਸਨੀ ਆਹਲੂਵਾਲੀਆ ਚੈਅਰਮੈਨ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ,ਸ਼੍ਰੀ ਮਤੀ ਪ੍ਰਭਜੋਤ ਕੌਰ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਵਿਸ਼ੈਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕਰਨਗੇ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਲੋਹੜੀ ਬਾਲਣ ਦਾ ਸਮਾ ਸ਼ਾਮੀ 7 ਵਜ਼ੇ ਦਾ ਰੱਖਿਆ ਗਿਆ ਹੈ ਤੇ ਇਸ ਪ੍ਰੋਗਰਾਮ ਵਿੱਚ ਨਵਜੰਮੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ,ਕਲੱਬ ਦੇ ਜਨਰਲ ਸਕੱਤਰ ਸ ਗੁਰਮੀਤ ਸਿੰਘ ਸ਼ਾਹੀ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਨਾਮਵਰ ਗਾਇਕ ਹਰਜੀਤ ਹਰਮਨ,ਬਲਦੇਵ ਕਾਕੜੀ,ਰੋਮੀ ਰੰਜਨ,ਯੁਵਰਾਜ ਕਾਹਲੋ,ਤੇ ਹਰਿੰਦਰ ਹਰ ਅਪਣੇ ਫਣ ਦਾ ਮੁਜਾਹਰਾ ਕਰਨਗੇ ਇਸ ਤੌਂ ਇਲਾਵਾ ਮੰਚ ਸੰਚਾਲਣ ਦੀ ਭੁਮਿਕਾ ਇਕਬਾਲ ਗੁੰਨੋਮਾਜਰਾ ਦੁਆਰਾ ਕੀਤੀ ਜਾਵੇਗੀ