
ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਐਲ ਏ ਐਫ ਸੈਂਟਰ, ਸੈਕਟਰ -68, ਮੋਹਾਲੀ ਵਿਖੇ ਲੋਹੜੀ ਦਾ ਤਿਓਹਾਰ ਬੜੇ ਧੂਮ ਧਾਮ ਨਾਲ ਮਨਾਇਆ। ਸੈਕਟਰ – 68 ਦੇ ਸ਼੍ਰੀਮਤੀ ਪਰਵਿੰਦਰ ਕੌਰ ਮਿਉਂਸੀਪਲ ਕੋਨਸਲਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤਾ। ਇਸ ਮੌਕੇ ਉਹਨਾਂ ਦੇ ਪਤੀ ਸ੍ ਕੁਲਵਿੰਦਰ ਸਿੰਘ ਸੰਜੂ ਵੀ ਮੌਜੂਦ ਸਨ।
ਐਸੋਸੀਏਸ਼ਨ ਦੇ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਪਬਲਿਕ ਰਿਲੇਸ਼ਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਸਕੱਤਰ ਈਵੈਂਟਸ ਸ੍ ਹਰਜਿੰਦਰ ਸਿੰਘ ਅਤੇ ਪਲਵਿੰਦਰ ਕੌਰ ਪਾਲੀ ਵੱਲੋਂ ਕੀਤੀ ਗਈ। ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਲੋਹੜੀ ਨਾਲ ਸਬੰਧਤ ਗੀਤ ਗਾ ਕੇ ਮਾਹੋਲ ਨੂੰ ਬੰਨਿਆ। ਸ਼੍ਰੀਮਤੀ ਅਮ੍ਰਿਤ ਕੋਰ ਵਲੋਂ ਆਪਣੇ ਜੀਵਨ ਨਾਲ ਜੁੜੀ ਕਹਾਣੀ ਨੂੰ ਕਵਿਤਾ ਰਾਹੀਂ ਜਾਣਕਾਰੀ ਦਿੱਤੀ।
ਤਕਰੀਬਨ 170 ਦੇ ਕਰੀਬ ਮੈਂਬਰ ਮੌਜੂਦ ਸਨ। ਮਾਹੌਲ ਉਸ ਸਮੇਂ ਹੋਰ ਵੀ ਰੰਗੀਨ ਹੋ ਗਿਆ ਜਦੋਂ ਮੈਂਬਰਜ਼ ਵਲੋਂ ਬੋਲੀਆਂ ਪਾਉਂਦੇ ਹੋਏ ਗਿੱਧੇ ਅਤੇ ਭੰਗੜੇ ਪਾਏ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਮੂੰਗਫਲੀ, ਗਜ਼ਕ, ਰਿਓੜੀਆਂ ਅਤੇ ਭੂਗੇ ਦਾ ਵੀ ਆਨੰਦ ਮਾਣਿਆ।
ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਵਲੋਂ ਮੁਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਸ੍ ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ ਵਲੋਂ ਸੀਨੀਅਰ ਸਿਟੀਜ਼ਨ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਉਪਰੰਤ ਉਥੇ ਮੌਜੂਦ ਮੈਂਬਰਾਂ ਦਾ ਸਮਾਗਮ ਵਿੱਚ ਪਹੁੰਚਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
ਮੁਖ ਮਹਿਮਾਨ ਸ਼੍ਰੀਮਤੀ ਪਰਵਿੰਦਰ ਕੌਰ ਜੀ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਉਹ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਨਾਲ ਖੜਣਗੇ ਅਤੇ ਹਰ ਸਮੱਸਿਆ ਦਾ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗਏ । ਅੰਤ ਵਿੱਚ ਉਹਨਾਂ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਮਾਲੀ ਸਹਾਇਤਾ ਵੀ ਕੀਤੀ।
ਇਸ ਮੌਕੇ ਹਾਕੀ ਦੇ ਦਰੋਣਾਚਾਰੀਆ ਅਵਾਰਡੀ ਅਤੇ ਰਾਊਂਡ ਗਲਾਸ ਫਾਉਂਡੇਸ਼ਨ ਦੇ ਚੇਅਰਮੈਨ ਸ੍ਰ ਸਰਪਾਲ ਸਿੰਘ ਆਪਣੀ ਫਾਉਂਡੇਸ਼ਨ ਦੇ ਡਾਇਰੈਕਟਰ ਸ੍ ਰੁਪਿੰਦਰ ਸਿੰਘ ਨਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਉਹਨਾਂ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵਾਤਾਵਰਨ ਅਤੇ ਕੂੜੇ-ਕਰਟ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ। ਉਹਨਾਂ ਵੱਲੋਂ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਸ਼ੋਸ਼ਲ ਕੰਮਾਂ ਲਈ ਉਹ ਹਮੇਸ਼ਾ ਉਨਾਂ ਨਾਲ ਖੜ੍ਹੇ ਹਨ।ਇਹਨਾਂ ਵੱਲੋਂ ਵੀ ਐਸੋਸੀਏਸ਼ਨ ਦੀ ਗੁਪਤ ਮਾਲੀ ਸਹਾਇਤਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਬ੍ਰਗੇਡੀਅਰ ਜੇ ਐਸ ਜਗਦੇਵ ਵੱਲੋਂ ਇਹਨਾਂ ਦਾ ਵੀ ਸਮਾਗਮ ਵਿੱਚ ਸ਼ਾਮਲ ਲਈ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ ਜਰਨੈਲ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਬੇਦੀ, ਵਿੱਤ ਸਕੱਤਰ ਜੇ ਐਸ ਰਾਵਲ, ਸਕੱਤਰ ਪ੍ਰੋਜੈਕਟ ਆਰ ਪੀ ਸਿੰਘ ਵਿੱਗ, ਚੀਫ ਕਨਵੀਨਰ ਰਵਜੋਤ ਸਿੰਘ, ਸਕੱਤਰ ਈਵੈਂਟਸ ਸ੍ ਹਰਜਿੰਦਰ ਸਿੰਘ, ਸ਼੍ਰੀ ਨਰੰਜਣ ਜੀ ਅਤੇ ਹੋਰ ਵੀ ਕਈ ਮੈਂਬਰਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਪਾਇਆ।
ਪਲਵੰਤ ਕੋਰ ਪਾਲੀ ਵਲੋਂ ਸਟੇਜ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।
ਅੰਤ ਵਿੱਚ ਸ੍ਰ ਨਰਿੰਦਰ ਸਿੰਘ ਅਤੇ ਡਾ ਰਾਮਗੜ੍ਹੀਆ ਦੀ ਮੇਹਨਤ ਸਦਕੇ ਉੱਥੇ ਮੌਜੂਦ ਸਾਰਿਆਂ ਨੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਰੌਅ ਦੀ ਖੀਰ ਦਾ ਆਨੰਦ ਮਾਣਿਆ ਅਤੇ ਨੱਚਦਿਆਂ ਟੱਪਦਿਆਂ ਇਸ ਪ੍ਰੋਗਰਾਮ ਨੂੰ ਸੰਪੂਰਨ ਕੀਤਾ।
ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ