
ਪੰਜਾਬੀ ਭਾਸ਼ਾ, ਸਾਹਿਤ, ਰੰਗਮੰਚ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਸਾਹਿਤ ਅਕਾਡਮੀ 1954 ਵਿਚ ਡਾ. ਜੋਧ ਸਿੰਘ ਅਤੇ ਸ਼ੇਰ ਸਿੰਘ ਹੋਰਾਂ ਦੇ
ਯਤਨਾਂ ਸਦਕਾ ਸੌ ਮੈਂਬਰਾਂ ਨਾਲ ਹੌਂਦ ਵਿਚ ਆਈ।ਉਸ ਸਮੇਂ ਪੂਰੇ ਦੇਸ਼ ਵਿਚ ਇਹ ਪਹਿਲਾਂ ਸਾਹਿਤਕ ਸੰਗਠਨ ਸੀ।ਅਕਾਡਮੀ ਦੇ ਪੰਜਾਬ ਅਤੇ ਭਾਰਤ ਤੋਂ ਇਲਾਵਾ
ਅਮਰੀਕਾ, ਇਗੰਲੈਂਡ, ਕਨੇਡਾ, ਅਸਟਰੇਲੀਆ, ਦੁਬਈ ਅਤੇ ਯੂਰਪ ਦੇ ਕਈ ਦੇਸ਼ਾ ਤੱਕ ਫੈਲੇ ਹੋਏ ਹਨ।ਪੰਜਾਬੀ ਸਾਹਿਤ ਅਕਾਡਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ
ਭਵਨ ਦਾ ਨੀਂਹ ਪੱਥਰ 2 ਜੁਲਾਈ 1966 ਨੂੰ ਲੁਧਿਆਣਾ ਵਿਖੇ, ਭਾਰਤ ਦੇ ਉਸ ਸਮੇਂ ਦੇ ਉਪ-ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਨੇ ਰੱਖਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਨਾਮਵਾਰ ਲੇਖਕ, ਚਿੰਤਕ ਅਤੇ ਵਿਦਵਾਨ ਡਾ. ਭਾਈ ਰਣਜੋਧ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰੋ. ਪ੍ਰੀਤਮ ਸਿੰਘ, ਗਿਆਨੀ
ਲਾਲ ਸਿੰਘ, ਸਰਦਾਰਾ ਸਿੰਘ ਜੌਹਲ, ਅਮਰੀਕ ਸਿੰਘ ਪੰੂਨੀ, ਸੁਰਜੀਤ ਪਾਤਰ, ਦਲੀਪ ਕੌਰ ਟੀਵਾਣਾ, ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ, ਪ੍ਰੋ. ਰਵਿੰਦਰ
ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ ਰਹਿ ਚੱੁਕੇ ਪ੍ਰਧਾਨ ਹਨ। ਅਕਾਡਮੀ ਨਾਲ ਪ੍ਰਸਿੱਧ ਸਾਹਿਤ, ਰੰਗਮੰਚ, ਗਾਇਕੀ ਅਤੇ ਫਿਲਮਾਂ ਨਾਲ ਸਬੰਧਿਤ
ਸਖਸ਼ੀਅਤਾਂ ਵੀ ਜੁੜੀਆਂ ਹੋਈਆਂ ਹਨ।
ਪੰਜਾਬੀ ਭਵਨ ਦੇ ਵਿਹੜੇ ਸਾਹਿਤਕ, ਰੰਗਮੰਚੀ ਅਤੇ ਨਿਰੋਈਆਂ ਸਭਿਆਚਾਰਕ ਗਤੀਵਿਧੀ ਵਾਸਤੇ ਖੁੱਲੇ-ਮੰਚ ਦਾ ਨਿਰਮਾਣ ਵੀ ਕੀਤਾ। ਪੰਜਾਬ ਦੇ ਸਪੂਤ ਡਾ. ਐਮ.
ਐਸ. ਰੰਧਾਵਾ ਨੇ, ਇਸ ਦਾ ਨਾਂ ਰੱਖਿਆ ਬਲਰਾਜ ਸਾਹਨੀ ਖੁੱਲਾ-ਰੰਗਮੰਚ।ਬਲਰਾਜ ਸਾਹਨੀ ਰੰਗਮੰਚ ਅਤੇ ਫ਼ਿਲਮ ਦੇ ਬੇਹਤਰੀਨ ਅਦਾਕਾਰ ਤੋਂ ਇਲਾਵਾ ਇਪਟਾਦੇ
ਮੱੁਢਲੇ ਕਾਰਕੁਨ ਵੀ ਸਨ।ਇੱਥੇ ਮਰਹੂਮ ਨਾਟਕਰਮੀ ਹਰਪਾਲ ਟੀਵਾਣਾ ਨੇ ਆਪਣੀ ਪਤਨੀ ਨੀਨਾ ਟੀਵਾਣਾ, ਨਿਰਮਲ ਰਿਸ਼ੀ ਅਤੇ ਅਸ਼ਵਨੀ ਚੈਟਲੇ ਵਰਗੇ
ਸਮਰਪਿਤ ਰੰਗਕਰਮੀਆਂ ਨਾਲ ਲੰਮਾ ਸਮਾਂ ਆਪਣੇ ਨਾਟਕਾਂ ਦੇ ਮੰਚਣ ਕੀਤੇ, ਉਹ ਵੀ ਟਿਕਟਾਂ ’ਤੇ।ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਵੀ ਸਭਿਆਚਾਰਕ ਕਾਮੇ
ਜਸਦੇਵ ਸਿੰਘ ਜੱਸੋਵਾਲ ਹੋਰਾਂ ਦੀ ਰਹਿਨੁਮਾਈ ਹੇਠ ਕਈ ਦਹਾਕੇ ਲੱਗਦਾ ਰਿਹਾ।
ਮੁੱਢਲੇ ਕਈ ਦਹਾਕੇ ਬਲਰਾਜ ਸਾਹਨੀ ਖੁੱਲਾ-ਰੰਗਮੰਚ ਰੰਗਰਕਮੀਆਂ, ਅਦੀਬ ਅਤੇ ਫ਼ਨਕਾਰਾਂ ਲਈ ਸਰਗਰਮੀਆਂ ਦਾ ਗੜ੍ਹ ਰਿਹਾ।ਪਰ ਪਿਛਲੇ ਤਕਰੀਬਨ ਡੇਢ ਕੁ
ਦਾਹਕੇ ਤੋਂ ਇਹ ਅਣਗ਼ੋਲਿਆ ਹੋ ਗਿਆ।ਇੱਥੇ ਕਬੂਤਰਾਂ ਨੇ ਆਲ੍ਹਣੇ ਪਾ ਲਏ।ਪਲਸਤਰ ਕੰਧਾ ਦਾ ਸਾਥ ਛੱਡ ਗਏ।ਗਰੀਨ ਰੂਮਾਂ (ਤਿਆਰ ਹੋਣ ਵਾਲੇ ਕਮਰਿਆਂ)
ਵਿਚ ਜਾਲੇ ਲੱਗ ਗਏ।ਮੁੱਖ ਦਰਵਾਜ਼ੇ ਦਾ ਜੰਦਰਾ ਵੀ ਜੰਗਾਲਿਆ ਗਿਆ।
ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਬੰਧਕੀ ਬੋਰਡ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਇਕ ਨਾਟਕਰਮੀ ਹੋਣ ਕਰਕੇ ਖਸਤਾ-ਹਾਲ ਹੋ ਚੁੱਕੇ ਬਲਰਾਜ ਸਾਹਨੀ ਖੁੱਲਾ-
ਰੰਗਮੰਚ ਦਾ ਮਸਲਾ ਉਭਰਨਾ ਮੇਰਾ ਫਰਜ਼ ਸੀ।ਅਕਾਡਮੀ ਦੀ ਹਰ ਇਕੱਤਰਤਾ ਵਿਚ ਜਿਹੜੇ ਮਸਲੇ ਮੈਂ ਲਗਾਤਾਰ ਉਭਾਰਦਾ ਰਿਹਾ, ਉਹ ਸਨ, ਖਸਤਾ-ਹਾਲ
ਬਲਰਾਜ ਸਾਹਨੀ ਖੁੱਲੇ-ਰੰਗਮੰਚ ਦਾ ਪੁਨਰ-ਨਿਰਮਾਣ, ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਸਮਾਜਿਕ ਮਸਲੇ ਨੂੰ ਅਕਾਡਮੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸੂਚੀ
ਵਿਚ ਸ਼ਾਮਿਲ ਕਰਵਾਉਂਣਾ, ਵਿਦੇਸ਼ ਰਹਿੰਦੇ ਅਤੇ ਪੰਜਾਬ ਅਤੇ ਪੰਜਾਬੋਂ ਬਾਹਰਲੇ, ਬਜ਼ੁਰਗ ਅਤੇ ਬਿਮਾਰ ਲੇਖਕ ਮੈਬਰਾਂ ਦੀ ਆਨ-ਲਾਈਨ ਵੋਟ ਦੀ ਵਿਵਸਥਾ ਕਰਨਾ
ਅਤੇ ਅਕਾਡਮੀ ਦੇ ਮੈਬਰਾਂ ਦਾ ਪਹਿਚਾਣ-ਪੱਤਰ ਬਣਾਉਂਣਾ।
ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ-ਪ੍ਰਧਾਨ ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਤਮਾਮ ਅਹੁੱਦੇਦਾਰਾਂ ਅਤੇ
ਪ੍ਰਬੰਧਕੀ ਬੋਰਡ ਤੋਂ ਮਿਲੇ ਸਮਰਥਨ ਸਦਕਾ ਬਲਰਾਜ ਸਾਹਨੀ ਖੁੱਲੇ-ਰੰਗਮੰਚ ਦੇ ਪੁਨਰ-ਨਿਰਮਾਣ ਦਾ ਕੰਮ ਜੰਗੀ-ਪੱਧਰ ’ਤੇ ਆਰੰਭ ਹੋ ਗਿਆ।ਦਸ-ਬਾਰਾਂ ਲੱਖ ਦੀ
ਰਾਸ਼ੀ ਨਾਲ ਇਸ ਖੱੁਲੇ-ਰੰਗਮੰਚ ਦਾ ਮੁਹਾਂਦਰਾ ਬਦਲਕੇ ਰੰਗਮੰਚੀ ਗਤੀਵਿਧੀਆ ਨੂੰ ਮੁੜ ਆਰੰਭਣ ਲਈ ਨਾਟਕ ਮੇਲਾ ਕਰਵਾਉਂਣ ਦਾ ਫੈਸਲਾ ਕੀਤਾ।ਜਿਸ ਦੀ
ਜ਼ੁੰਮੇਵਾਰੀ ਮੈਂਨੂੰ ਸੌਂਪੀ ਗਈ।
ਕਿਉਂਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਇਕ ਰੰਗਕਰਮੀ ਵੀ ਸਨ।ਉਨ੍ਹਾਂ ਲਾਹੌਰ ਆਪਣੇ ਵਿਿਦਆਰਥੀ ਜੀਵਨ ਦੌਰਾਨ ਕਈ ਨਾਟਕ ਵੀ ਕੀਤੇ। ਇਸ ਲਈ ਸ਼ਹੀਦ
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਬੀਤੇ ’ਤੇ 23 ਤੋਂ ਵਿਸ਼ਵ ਰੰਗਮੰਚ ਦਿਹਾੜੇ 27 ਮਾਰਚ, 2025 ਤੱਕ ਪੰਜ ਰੋਜ਼ਾ ਨਾਟਕ-ਮੇਲੇ ਦੇ
ਆਯੋਜਨ ਦਾ ਖਾਕਾ ਤਿਆਰ ਕਰ ਲਿਆ।
ਇਸ ਪੰਜ ਰੋਜ਼ਾ ਨਾਟਕ-ਮੇਲੇ ਦੌਰਾਨ ਦਿਨੇ ਨਾਟਕਰਮੀ ਡਾ. ਸਤੀਸ਼ ਕੁਮਾਰ ਵਰਮਾ, ਇਪਟਾ ਦੀ ਮੁੱਢਲੀ ਕਾਰਕੁਨ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਲੋਕ-
ਗਾਇਕਾ ਡੋਲੀ ਗੁਲੇਰੀਆਂ, ਨਾਟਕਕਾਰ ਅਤੇ ਫਿਲਮਕਾਰ ਪਾਲੀ ਭੁਪਿੰਦਰ, ਇਪਟਾ ਦੇ ਮੁੱਢਲੇ ਕਾਰਕੁਨ ਅਤੇ ਲੋਕ-ਗਾਇਕ ਗੁਰਦਿਆਲ ਨਿਰਮਾਣ, ਨਾਟ-ਕਰਮੀ
ਜਗਜੀਤ ਸਰੀਨ ਅਤੇ ਕਨੇਡਾ ਰਹਿੰਦੇ ਨਾਟਕਰਮੀ, ਹੀਰਾ ਸਿੰਘ ਰੰਧਾਵਾ ਦੇ ਰੂ-ਬ-ਰੂ ਕਰਵਾਏ ਗਏ।
ਰੂ-ਬ-ਰੂ ਕਰਤਾ ਸਨ, ਨਾਟਕਰਮੀ ਡਾ. ਲੱਖਾ ਲਹਿਰੀ, ਇਪਟਾ ਦੀ ਮੀਤ ਪ੍ਰਧਾਨ, ਅਦਾਕਾਰ ਡਾ. ਅਮਨ ਭੋਗਲ, ਨਾਟਕਕਾਰ, ਨਾਟ-ਨਿਰਦੇਸ਼ਕ ਡਾ. ਕੁਲਦੀਪ
ਦੀਪ, ਰੰਗਕਰਮੀ ਗੁਰਵਿੰਦਰ ਸਿੰਘ, ਇਪਟਾ, ਪੰਜਾਬ ਦੇ ਸਕੱਤਰ ਅਤੇ ਰਘਕਰਮੀ ਇੰਦਰਜੀਤ ਮੋਗਾ ਅਤੇ ਸੰਜੀਵਨ ਸਿੰਘ।
ਸ਼ਾਮ ਨੂੰ ਦਵਿੰਦਰ ਦਮਨ ਦਾ ਲਿਿਖਆ ਅਤੇ ਜਸਬੀਰ ਗਿੱਲ ਦਾ ਨਿਰਦੇਸ਼ਤ ਨਾਟਕ ‘ਛਿਪਣ ਤੋਂ ਪਹਿਲਾਂ’, ਡਾ. ਸਾਹਿਬ ਸਿੰਘ ਦੇ ਲਿਿਖਆ ਅਤੇ ਨਿਰਦੇਸ਼ਤ ਨਾਟਕ
‘ਧਨੁ ਲੇਖਾਰੀ ਨਾਨਕਾ’, ਸੋਮਪਾਲ ਹੀਰਾ ਲਿਿਖਆ ਨਾਟਕ ‘ਭਾਸ਼ਾ ਵਹਿੰਦਾ ਦਰਿਆ’, ਅਸਗਰ ਵਜਾਹਤ ਦਾ ਲਿਿਖਆ ਅਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ
ਨਾਟਕ ‘ਜਿਸ ਲਾਹੌਰ ਨਹੀਂ ਵੇਖਿਆਂ…’ ਪਾਲੀ ਭੁਪਿੰਦਰ ਦਾ ਲਿਿਖਆ ਅਤੇ ਕਿਰਤੀ ਕਿਰਪਾਲ ਦਾ ਵੱਲੋਂ ਨਿਰਦੇਸ਼ਤ ਨਾਟਕ ‘ਮੈਂ ਭਗਤ ਸਿੰਘ ਦੇ ਮੰਚਣ ਕਰਮਵਾਰ
ਸਰਘੀ ਕਲਾ ਕੇਂਦਰ, ਮੁਹਾਲੀ, ਅਦਾਕਾਰ ਮੰਚ ਮੁਹਾਲੀ, ਸਿਰਜਣਾ ਆਰਟ ਸੈਂਟਰ, ਰਾਏਕੋਟ, ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਨਾਟਿਅਮ, ਬਠਿੰਡਾ ਵੱਲੋਂ ਕੀਤੇ ਗਏ।
ਦੂਸਰੇ ਦਿਨ ਮੰਚਣ ਉਪਰੰਤ ਮੰਥਣ ਦੌਰਾਨ ਰੰਗਕਰਮੀ ਰੰਜੀਵਨ ਸਿੰਘ ਮਹਾਲੀ ਤੋਂ, ਨਾਟ-ਕਰਮੀ ਕੁਲਵੀਰ ਮਲਿਕ ਫਿਰੋਜ਼ਪੁਰ ਤੋਂ, ਨਾਟ-ਕਰਮੀ ਮੋਹੀ ਅਮਰਜੀਤ
ਸਿੰਘ ਜਗਰਾਓ ਤੋਂ, ਨਾਟਕਰਮੀ ਸੰਜੀਵਨ ਸਿੰਘ ਮੁਹਾਲੀ ਤੋਂ ਅਤੇ ਇਪਟਾ ਕਾਰਕੁਨ ਪ੍ਰਦੀਪ ਕੁਮਾਰ ਸ਼ਰਮਾਂ ਲੁਧਿਆਣਾ ਤੋਂ ਮੱੁਖ ਵਕਤਾ ਦੇ ਤੌਰ ’ਤੇ ਸ਼ਾਮਿਲ
ਹੋਏ।ਇਸ ਪੰਜ਼-ਰੋਜ਼ਾ ਨਾਟਕ-ਮੇਲੇ ਦੌਰਾਨ ਖ਼ਾਸ ਪ੍ਰਹੁਣਿਆਂ ਦੇ ਤੌਰ ’ਤੇ ਸਰਵਸ੍ਰੀ ਨਿਰਮਲ ਜੋੜਾ, ਸਰਨਜੀਤ ਸਿੰਘ ਸਵੀ, ਅਮਰਜੀਤ ਇੰਘ ਗਰੇਵਾਲ, ਅਸ਼ਵਨੀ
ਚੈਟਲੇ, ਮਰਹੂਮ ਸੁਰਜੀਤ ਪਾਤਰ ਦੀ ਪਤਨੀ ਭੁਪਿੰਦਰ ਪਾਤਰ ਬੇਟਾ ਮਨਰਾਜ਼ ਪਾਤਰ, ਰਾਜੀਵ ਕੁਮਾਰ ਲਵਲੀ, ਮਲਕੀਤ ਸਿੰਘ ਦਾਖਾਂ, ਕ੍ਰਿਸ਼ਨ ਕੁਮਾਰ ਬਾਵਾ, ਕੇ.
ਐਨ. ਸੇਖੋਂ, ਸਵੈਰਾਜ ਸੰਧੂ ਇੰਦਰਜੀਤ ਸਿੰਘ ਰੁਪੋਵਾਲੀ ਆਦਿ ਸ਼ਾਮਿਲ ਸਨ।
ਇਸ ਪੰਜ-ਰੋਜ਼ਾ ਨਾਟਕ-ਮੇਲੇ ਦਾ ਅਯੋਜਨ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ, ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ
ਵਿਭਾਗ ਪੰਜਾਬ, ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਦੇ ਵਿੱਤੀ ਸਹਿਯੋਗ ਅਤੇ ਡਾ. ਹਰੀ ਸਿੰਘ ਜਾਚਕ, ਸ਼੍ਰੀਮਤੀ ਮਨਦੀਪ ਭੰਮਰਾ,
ਜਸਬੀਰ ਝੱਜ, ਸੁਰਿੰਦਰ ਕੌਰ ਤੋਂ ਇਲਾਵਾ ਸੋਨੂ, ਬੂਟਾ ਸਿੰਘ, ਨਾਲ ਨੇਪਰੇ ਚੜ੍ਹਿਆ।
ਪੇਸ਼ਕਸ਼
ਸੰਜੀਵਨ ਸਿੰਘ
9417460656