
ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਫੇਜ-9, ਮੋਹਾਲੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਮੌਨਸੂਨ ਦਾ ਸਵਾਗਤ ਕਰਦਿਆਂ ਪੌਦੇ ਲਗਾਉਣ ਦਾ ਕਾਰਜ ਕੀਤਾ ਗਿਆ ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਫੇਜ-9 ਦੀ ਪਾਰਕ ਵਿੱਚ ਦਸ ਪੌਦੇ ਲਗਾਏ ਗਏ। ਇਸ ਉਪਰੰਤ ਇੱਕ ਵਿਸ਼ੇਸ਼ ਮੀਟਿੰਗ ਕਰਦੇ ਹੋਏ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸੁਝਾਓ ਆਇਆ ਕਿ ਤੀਆਂ ਦਾ ਤਿਉਹਾਰ ਮਨਾਇਆ ਜਾਵੇ ਜਿਸ ਨੂੰ ਕਿ ਸਭ ਨੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਅਤੇ 03.08.2025 ਨੂੰ ਕੋਠੀ ਨੰਬਰ 471 ਤੋਂ 475 ਦੇ ਸਾਹਮਣੇ ਵਾਲੀ ਪਾਰਕ ਵਿੱਚ ਇਸ ਤਿਓਹਾਰ ਨੂੰ ਮਨਾਉਂਦੇ ਹੋਏ ਖੀਰ ਪੂੜਿਆਂ ਦਾ ਲੰਗਰ ਲਗਾਉਣ ਦਾ ਫੈਸਲਾ ਕੀਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਕਪਤਾਨ ਰਜਿੰਦਰ ਸਿੰਘ, ਗੁਰਮੁਖ ਸਿੰਘ, ਟੀ ਐਸ ਬੇਦੀ, ਕਵਲਜੀਤ ਸਿੰਘ, ਓ ਪੀ ਸੈਣੀ, ਜਗਦੇਵ ਸਿੰਘ, ਆਰ ਐਸ ਕੁਆਤੜਾ, ਲਾਲ ਚੰਦ, ਜੀ ਐਸ ਅਰੋੜਾ, ਮੱਖਣ ਸਿੰਘ, ਰਛਪਾਲ ਸਿੰਘ, ਸੁਰਿੰਦਰ ਸਿੰਘ ਬੇਦੀ, ਬੀ ਐਸ ਸ਼ਾਹਪੁਰੀ, ਦਰਸ਼ਨ ਸਿੰਘ, ਅਮਰਜੀਤ ਸਿੰਘ, ਹਰਿੰਦਰ ਬਾਲਰਾ, ਪੀ ਐਸ ਪਰਨੇਸ਼ਰ, ਅਵਤਾਰ ਸਿੰਘ, ਗੁਰਫਤਿਹ ਸਿੰਘ, ਗੁਰਬਾਜ ਸਿੰਘ, ਆੰਕੁਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਸਤਿਕਾਰ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ