ad ਲਇਨਜ਼ ਕਲੱਬ ਮੁਹਾਲੀ ਦਿਸ਼ਾ ਵੱਲੋਂ ਅੰਜਲੀ ਸਿੰਘ ਅਤੇ ਗੁਰਵਿੰਦਰ ਕੌਰ ਜੀ ਦੀ ਟੀਮ ਨਾਲ ਮਿਲ ਕੇ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ । - lishkaratv.com
Connect with us

News

ਲਇਨਜ਼ ਕਲੱਬ ਮੁਹਾਲੀ ਦਿਸ਼ਾ ਵੱਲੋਂ ਅੰਜਲੀ ਸਿੰਘ ਅਤੇ ਗੁਰਵਿੰਦਰ ਕੌਰ ਜੀ ਦੀ ਟੀਮ ਨਾਲ ਮਿਲ ਕੇ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ।

Published

on

ਹੋਟਲ ਟੁਲਿੱਪ ਸੈਕਟਰ 71, ਮੋਹਾਲੀ ਵਿਖੇ ਤੀਆਂ ਦਾ ਰੰਗਾ ਰੰਗ ਸਮਾਂਰੋਹ ਉਯੋਜਿੱਤ ਕੀਤਾ ਗਿਆ ਇਸ ਮੌਕੇ ਸਾਰੀਆਂ ਮਹਿਲਾਵਾਂ ਨੇ ਰਵਾਇਤੀ ਪਹਿਰਾਵਿਆ ਵਿਚ ਹਿੱਸਾ ਲੈ ਕੇ ਤਿਉਹਾਰ ਦੀ ਰੌਣਕ ਵਧਾਈ। ਇਸ ਮੌਕੇ ਤੀਜ ਨਾਲ ਸੰਬੰਧਿਤ ਗੀਤ, ਗਿੱਧਾ ਤੇ ਵੱਖ ਵੱਖ ਸੱਭਿਆਚਾਰ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ ਕਲੱਬ ਦੇ ਪ੍ਰਧਾਨ ਤੇਜਿੰਦਰ ਕੌਰ ਨੇ ਕਿਹਾ ਕਿ ਇਹ ਸਮਾਰੋਹ ਸਾਡੇ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਅਤੇ ਭਾਈਚਾਰੇ ਵਿੱਚ ਏਕਤਾ ਪੈਦਾ ਕਰਨ ਵੱਲ ਇੱਕ ਸੁੰਦਰ ਯਤਨ ਹੈ ਇਸ ਸਮਾਰੋਹ ਵਿੱਚ ਕਲੱਬ ਦੇ ਪ੍ਰਧਾਨ ਲਾਈਨ ਤੇਜਿੰਦਰ ਕੌਰ, ਸਕੱਤਰ ਲਾਇਨ ਕਵਲਜੀਤ ਕੌਰ,ਲਾਈਨ ਰੁਪਿੰਦਰ ਕੌਰ, ਲਾਈਨ ਜੋਗਿੰਦਰ ਕੌਰ, ਲਾਈਨ ਹਰਪ੍ਰੀਤ ਕੌਰ, ਗੁਰਿੰਦਰ ਕੌਰ ਮਧੂ ਸ਼ਰਮਾ, ਅੰਜਲੀ ਸਿੰਘ, ਅੰਮ੍ਰਿਤ ਕੌਰ ਅਤੇ ਹਰਪਾਲ ਕੌਰ ਨੇ ਹਿਸਾ ਲਿਆ । ਇਸ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮ ਦਿੱਤੇ ਗਏ ਅਤੇ ਪ੍ਰਧਾਨ ਵੱਲੋਂ ਆਏ ਸਾਰੇ ਮਹਿਮਾਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਜਤਾਇਆ ਕਿ ਭਵਿੱਖ ਵਿੱਚ ਇਸ ਤਰਾਂ ਦੇ ਸਮਾਰੋਹ ਮਿਲਣ ਸਾਰਤਾ ਅਤੇ ਸੱਭਿਆਚਾਰ ਵਿਰਸੇ ਨੂੰ ਹੋਰ ਮਜਬੂਤ ਕਰਨ ਵਿੱਚ ਯੋਗਦਾਨ ਪਾਉਣਗੇ। ਇਸ ਮੌਕੇ ਖੀਰ-ਪੂਰੇ ਅਤੇ ਸਵਾਦਿਸ਼ਟ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਜਿਸ ਦਾ ਸਭ ਨੇ ਭਰਭੂਰ ਅਨੰਦ ਮਾਣਿਆ। ਇਸ ਤਰ੍ਹਾਂ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।

ਸਤਿਕਾਰ ਸਹਿਤ :
ਲਾਇਨ ਕਵਲਜੀਤ ਕੌਰ
ਸਕੱਤਰ ਲਾਇਨ ਕਲੱਬ ਮੁਹਾਲੀ ਦਿਸ਼ਾ।

Continue Reading
Click to comment

Leave a Reply

Your email address will not be published. Required fields are marked *

News

ਦਿਸ਼ਾ ਟਰੱਸਟ ਨੇ ਲਗਾਈਆਂ ‘ਮੋਹਾਲੀ ਵਾਕ’ ਵਿੱਚ ਤੀਆਂ ਦੀਆਂ ਰੌਣਕਾਂ

Published

on

ਨਰਿੰਦਰ ਕੌਰ ਬਣੀ ਮਿਸਿਜ਼ ਤੀਜ,  ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਕੁਲਵਿੰਦਰ ਕੌਰ ਨੇ ਜਿੱਤਿਆ ਸੁਨੱਖੀ ਪੰਜਾਬਣ ਮੁਕਾਬਲਾ

ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ, ਗਾਉਂਦੀਆਂ ਨੇ ਉਹ ਵਿਹੜਾ ਹੁੰਦਾ ਹੈ ਭਾਗਾਂ ਵਾਲਾ – ਗੁਰਪ੍ਰੀਤ ਕੌਰ ਸੰਧਵਾਂ

 

28 ਜੁਲਾਈ ( ) ਮੋਹਾਲੀ : ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ , ਗਾਉਂਦੀਆਂ ਹਨ , ਜਿਹੜੇ ਘਰ ਵਿੱਚ ਖੁੱਲ ਕੇ ਆਪਣੇ ਦਿਲ ਦੀ ਗੱਲ ਮਾਪਿਆ ਅੱਗੇ ਰੱਖਦੀਆਂ ਹਨ, ਉਹ ਘਰ ਉਹ ਵਿਹੜਾ ਭਾਗਾਂ ਵਾਲਾ ਹੁੰਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਰਜਿ. ਪੰਜਾਬ ਵੱਲੋਂ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਅਤੇ ਮੋਹਾਲੀ ਵਾਕ ਦੇ ਡਾਇਰੈਕਟਰ ਵਿਕਰਮਪੁਰੀ ਦੇ ਸਹਿਯੋਗ ਨਾਲ ਕਰਵਾਏ ਗਏ “ਤੀਆ ਤੀਜ ਦੀਆਂ” ਪ੍ਰੋਗਰਾਮ ਦੌਰਾਨ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਗੁਰਪ੍ਰੀਤ ਕੌਰ ਸੰਧਵਾਂ ਧਰਮ ਸੁਪਤਨੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ । ਦਿਸ਼ਾ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਟਰੱਸਟ ਦੀਆਂ ਪ੍ਰਾਪਤੀਆਂ ਇਤਿਹਾਸਿਕ ਹਨ ਅਤੇ ਟਰੱਸਟ ਦੇ ਉਪਰਾਲਿਆਂ ਸਦਕਾ ਸੈਂਕੜੇ ਨੌਜਵਾਨ ਕੁੜੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ।  ਪ੍ਰੋਗਰਾਮ ਵਿੱਚ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸ਼ਨ , ਜਸਵੰਤ ਕੌਰ ਉੱਘੇ ਸਮਾਜ ਸੇਵੀ, ਜਗਜੀਤ ਕੌਰ ਕਾਹਲੋਂ ਉੱਘੇ ਸਮਾਜ ਸੇਵੀ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਬਣੇ ਜਸਕਿਰਨ ਕੌਰ ਸ਼ੇਰ ਗਿੱਲ ਬਤੌਰ ਗੈਸਟ ਆਫ ਆਨਰ ਹਾਜ਼ਰ ਹੋਏ ।  ਮੋਹਾਲੀ ਵਾਕ ਦੇ ਵਿਹੜੇ ਵਿੱਚ ਤੀਆਂ ਦੀਆਂ ਰੌਣਕਾਂ ਨੇ   ਖ੍ਰੀਦਦਾਰੀ ਕਰਨ ਆਏ ਗ੍ਰਾਹਕਾਂ ਦਾ ਧਿਆਨ ਵੀ ਆਪਣੇ ਵੱਲ ਆਕਰਸ਼ਿਤ ਕੀਤਾ । ਪੂਰਾ ਮਾਲ ਇਕ ਪੁਰਾਤਨ ਪਿੰਡ ਦੇ ਵਾਂਗ ਸੱਜਿਆ ਹੋਇਆ ਸੀ । ਅਮੀਰ ਪੰਜਾਬੀ ਵਿਰਸੇ ਦੀਆਂ ਝਲਕਾਂ  ਖੂਹ  ,  ਖੂੰਡੇ , ਡਾਂਗਾਂ , ਪੱਖੀਆਂ , ਮੰਜੇ ਫੁਲਕਾਰੀਆਂ , ਚਰਖੇ , ਚਾਟੀ ਤੇ ਮਧਾਣੀਆਂ ਆਦਿ ਨੇ ਮਾਲ ਵਿੱਚ ਹਾਜ਼ਰ ਹਰ ਵਿਅਕਤੀ ਦਾ ਧਿਆਨ ਆਪਣੇ ਵੱਲ ਖਿਚਿਆ । ਇਸ ਮੌਕੇ ਪੰਜਾਬੀ ਲੋਕ ਗਾਇਕਾ ਆਰ.ਦੀਪ.ਰਮਨ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤਾਂ ਦੀ ਝੜੀ ਲਾ ਕੇ ਮੇਲਾ ਲੁੱਟਿਆ।ਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਟਰੱਸਟ ਵੱਲੋਂ ਗਿੱਧਾ,  ਭੰਗੜਾ , ਬੋਲੀਆਂ ,ਟੱਪੇ , ਸੁਹਾਗ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਹਾਜ਼ਰ ਹੋਰਨਾਂ ਮਹਿਲਾਵਾਂ ਨੂੰ ਹਰਾਉਂਦੇ ਹੋਏ ਕੁਲਵਿੰਦਰ ਕੌਰ ਨੇ ਸੁਨੱਖੀ ਪੰਜਾਬਣ, ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਨਰਿੰਦਰ ਕੌਰ ਨੇ ਮਿਸਿਜ਼ ਤੀਜ ਦਾ ਖਿਤਾਬ ਜਿੱਤਿਆ । ਜਿਨ੍ਹਾਂ ਨੂੰ ਮੈਡਮ ਅਰੁਣਾ ਗੋਇਲ ਡਾਇਰੈਕਟਰ ਵਰਦਾਨ ਆਯੁਰਵੇਦਾ ਵੱਲੋਂ ਕਰਾਊਨ ਅਤੇ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ ਗਿਆ ।ਪ੍ਰੋਗਰਾਮ ਦੌਰਾਨ ਨੈਸ਼ਨਲ ਐਵਾਰਡੀ ਸਤਵੰਤ ਕੌਰ ਜੌਹਲ ਅਤੇ ਐਡਵੋਕੇਟ ਰੁਪਿੰਦਰ ਪਾਲ ਕੌਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ ।

ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ।  ਜਿਨ੍ਹਾਂ ਵਿੱਚ ਡਾਕਟਰ ਰਵੀਨਾ ਸੂਰੀ, ਐੱਮ ਸੀ ਰਮਨਦੀਪ ਕੌਰ , ਐੱਮ ਸੀ ਹਰਜਿੰਦਰ ਕੌਰ ਸੋਹਾਣਾ, ਕੁਲਦੀਪ ਕੌਰ ਨਰਸਿੰਗ ਸੁਪਰੀਡੈਂਟ ਇੰਡਸ ਇੰਟਰਨੈਸ਼ਨਲ ਹੌਸਪੀਟਲ, ਹਰਭਜਨ ਕੌਰ ਉੱਘੇ ਸਮਾਜ ਸੇਵੀ , ਕੁਲਦੀਪ ਕੌਰ ਪ੍ਰੈਜੀਡੈਂਟ ਵੁਮਨ ਸੈਲ ਮੋਹਾਲੀ , ਸਮਾਜ ਸੇਵੀ ਗੁਰਪ੍ਰੀਤ ਕੌਰ ਉੱਭਾ , ਜਤਿੰਦਰ ਕੌਰ ਗੁਰਦੁਆਰਾ ਲੰਬਿਆਂ ਸਾਹਿਬ, ਪੱਤਰਕਾਰ ਉਮਾ ਰਾਵਤ , ਪੱਤਰਕਾਰ ਸਿਮਰਜੀਤ ਕੌਰ ਧਾਲੀਵਾਲ, ਪੱਤਰਕਾਰ ਮਮਤਾ ਸ਼ਰਮਾ ਦਾ ਨਾਂ ਸ਼ਾਮਿਲ ਹੈ । ਦਿਸ਼ਾ ਟਰੱਸਟ ਵੱਲੋਂ ਮਨਾਈ ਗਏ ਤੀਆਂ ਦੇ ਤਿਉਹਾਰ ਨੇ ਜਿੱਥੇ ਧੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਲਿਆਂਦੀ , ਉਥੇ ਹੀ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਤੇ ਸਮਾਜ ਬਚਾਓ ਦਾ ਹੋਕਾ ਵੀ ਦਿੱਤਾ ।

Continue Reading

News

ਈ.ਪੀ.ਏ ( ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਰਜ਼ਿ ) ਵੱਲੋਂ ਸ਼ਲਬੀ ਹਸਪਤਾਲ ਨਾਲ ਮਿਲਕੇ ਲਗਾਇਆ ਫਿਰੀ ਚੈਕਅਪ ਕੈਂਪ

Published

on

ਮਾਹਿਰ ਡਾਕਟਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਕੀਤੀ ਚਰਚਾ
ਮੋਹਾਲੀ:23 ਜੁਲਾਈ 2025-ਅੱਜ ਮੋਹਾਲੀ ਦੇ ਸ਼ਲਬੀ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਇੰਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ਵੱਲੋਂ ਮਿਲਕੇ ਪੱਤਰਕਾਰਾਂ ਲਈ ਮੁਫਤ ਚੈਕਅਪ ਕੈਂਪ ਦਾ ਅਯੋਜਨ ਕੀਤਾ ਗਿਆ ਗਿਆ ਜਿਸ ਵਿੱਚ ਲੱਗਭੱਗ 30 ਦੇ ਕਰੀਬ ਟੀਵੀ ਚੈਨਲ,ਵੈਬ ਪੋਰਟਲ,ਆਨਲਾਈਲ ਨਿਊਜ਼ ਪੇਪਰਾਂ ਦੇ ਪੱਤਰਕਾਰ ਹਾਜ਼ਿਰ ਹੋਏ ਅੱਜ ਦੇ ਇਸ ਕੈਂਪ ਵਿੱਚ ਸੀਨੀਅਰ ਸਲਾਹਕਾਰ ਸਰਜੀਕਲ ਡਾ ਅਸ਼ਵਨੀ ਸਚਦੇਵਾ,ਦਿਲ ਦੇ ਰੋਗਾ ਦੇ ਮਾਹਿਰ ਡਾਕਟਰ ਡਾਕਟਰ ਅਰਵਿੰਦ ਕੌਲ,ਸਲਾਹਕਾਰ ਨਿਊਰੋ ਸਰਜਨ ਡਾ ਰਾਕੇਸ਼ ਰੇਧੂ ਹਾਜ਼ਿਰ ਸਨ ਜਿਹਨਾਂ ਨੇ ਅਪਣੇ ਮੈਡੀਕਲ ਦੇ ਤਜ਼ਰਬੇ ਸਾਂਝੈ ਕੀਤੇ ਇਸ ਮੌਕੇ ਤੇ ਸ਼ਲਬੀ ਮਲਟੀਸਪੈਸ਼ਲਟੀ ਹਸਪਤਾਲ, ਮੋਹਾਲੀ ਦੀ ਓਂਕੋਲੋਜੀ ਸਰਜਰੀ ਟੀਮ ਨੇ ਆਪਣੀ ਉੱਤਮ ਸਰਜਨਕਲਾ ਅਤੇ ਸਮੇਂ-ਸਿਰ ਫੈਸਲੇ ਲੈਣ ਦੀ ਸਮਰੱਥਾ ਰਾਹੀਂ 54 ਸਾਲਾ ਰਜਿੰਦਰ ਕੌਰ ਦੇ ਇਕ ਵਿਲੱਖਣ ਅਤੇ ਅੱਗੇ ਵਧੇ ਹੋਏ ਪੇਟ ਦੇ ਕੈਂਸਰ ਦਾ ਸਫਲ ਇਲਾਜ ਕੀਤਾ। ਇਸ ਕੈਂਪ ਦੌਰਾਨ ਹਾਰਟ ਸਰਜਨ ਡਾਕਟਰ ਅਰਵਿੰਦ ਕੌਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਦਿਲ ਦੀਆਂ ਬਿਮਾਰੀਆਂ ਵਿਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ ਤੇ ਇਹ ਵਾਧਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਅੱਜ ਲੋੜ ਹੈ ਸਾਨੂੰ ਅਪਣੀ ਜੀਵਨ ਸ਼ੈਲੀ ਬਦਲਨ ਦੀ ਤਾਂ ਹੀ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ ਇਸ ਕੈਂਪ ਵਿੱਚ ਨਿਊਰੋ ਸਰਜਨ ਡਾ ਰਾਕੇਸ਼ ਰੇਧੂ ਨੇ ਕਿਹਾ ਕਿ ਅੱਜ ਸਟਰੈਸ ਲੈਵਲ ਜਾਇਦਾ ਹੈ ਇਸੇ ਕਰਕੇ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਉਹਨਾਂ ਕਿਹਾ ਕਿ ਸ਼ਲਬੀ ਹਸਪਤਾਲ ਮੋਹਾਲੀ ਉੱਚ ਪੱਧਰੀ ਇਲਾਜ, ਰੋਬੋਟਿਕ ਸਰਜਰੀ ਅਤੇ ਐਕਸਪਿਰਟ ਓਂਕੋਲੋਜੀ ਟੀਮ ਰਾਹੀਂ ਪੂਰਬੀ ਭਾਰਤ ਵਿੱਚ ਕੈਂਸਰ ਇਲਾਜ ਦੇ ਇੱਕ ਮਾਰਕਦਰਸ਼ਕ ਕੇਂਦਰ ਵਜੋਂ ਉਭਰ ਰਿਹਾ ਹੈ।ਇਸ ਦੇ ਨਾਲ ਨਾਲ ਈ.ਪੀ.ਏ ਟੀਮ ਵੱਲੋਂ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ ,ਸੰਸਥਾਂ ਦੇ ਪ੍ਰਧਾਨ ਕੁਲਵੰਤ ਗਿੱਲ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਦਿਨ ਰਾਤ ਕੰਮ ਕਰਦਾ ਹੈ ਇਸੇ ਲਈ ਉਹਨਾਂ ਦੀ ਸੇਹਤ ਠੀਕ ਹੋਣੀ ਲਾਜਮੀ ਹੈ ਤੇ ਅੱਜ ਇਸੇ ਲਈ ਸ਼ਲਬੀ ਹਸਪਤਾਲ ਨਾਲ ਮਿਲਕੇ ਇਸ ਕੈਂਪ ਦਾ ਅਯੋਜਨ ਕੀਤਾ ਗਿਆ ਹੈ ਇਸ ਮੈਡੀਕਲ ਕੈਂਪ ਨੂੰ ਸਿਰੇ ਚੜਾਉਣ ਵਿੱਚ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ,ਸ ਸੋਹਣ ਸਿੰਘ ਏ.ਜੀ.ਐਮ ਸ਼ਲਬੀ ਹਸਪਤਾਲ ਦਾ ਸਹਿਯੋਗ ਰਿਹਾ ਇਸ ਖਾਸ ਮੌਕੇ ਤੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਇਸ ਖਾਸ ਮੌਕੇ ਤੇ ਸ਼੍ਰੀ ਗਲੈਡਵਿਨ ਸੰਦੀਪ ਨਯ੍ਯਰ, ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਸਰਜਰੀ ਟੀਮ ਦੇ ਉਤਕ੍ਰਿਸ਼ਟ ਕੰਮ ਲਈ ਧੰਨਵਾਦ ਦਿੱਤਾ ਅਤੇ ਪੱਤਰਕਾਰਾਂ ਤੇ ਮੀਡੀਆ ਦੇ ਸਹਿਯੋਗ ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਉਹ ਹਮੈਸ਼ਾ ਮੀਡੀਆ ਦੇ ਨਾਲ ਹਨ ਤੇ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਸ਼ਲਬੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਹਮੇਸ਼ਾ ਮਦਦ ਕਰਨ ਲਈ ਤਿਆਰ ਹੈ ਇਸ ਕੈਂਪ ਵਿੱਚ ਈ.ਪੀ.ਏ ਦੇ ਚੇਅਰਮੈਂਨ ਜਸ਼ਨ ਗਿੱਲ,ਖਜ਼ਾਨਚੀ ਦਿਨੇਸ਼ ਕੁਮਾਰ,ਸੀਨੀਅਰ ਮੀਤ ਪ੍ਰਧਾਨ ਸੰਦੀਪ ਜੋਸ਼ੀ,ਮੀਤ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ,ਸਰਪਰੱਸਤ ਸ ਜਗਤਾਰ ਸਿੰਘ ਭੂੱਲਰ,ਮੀਤ ਪ੍ਰਧਾਨ ,ਜਨਰਲ ਸੈਕਟਰੀ ਤੇਜਿੰਦਰ ਕੌਰ,ਮੀਤ ਪ੍ਰਧਾਨ ਰਮਨਦੀਪ ਸਿੰਘ,ਮੀਤ ਪ੍ਰਧਾਨ ਆਰ.ਬੀ.ਜੇ ਚੌਹਾਨ,ਸਟੇਜ਼ ਸਕੱਤਰ ਸ਼ਿਵਮ ਮਹਾਜਨ,ਮੀਤ ਪ੍ਰਧਾਨ ਸੰਦੀਪ ਕੰਬੋਜ ,ਪ੍ਰੈਸ ਸੈਕਟਰੀ ਮਨਪ੍ਰੀਤ ਔਲਖ,ਮੁੱਖ ਸਲਾਹਕਾਰ ਨਿਰੰਜਨ ਲਹਿਲ,ਚੇਅਰਮੈਨ ਸਵਾਗਤੀ ਕਮੇਟੀ ਹਰਜਿੰਦਰ ਸਿੰਘ ਜਵੰਦਾ,ਮੀਤ ਪ੍ਰਧਾਨ ਮਨਿੰਦਰ ਸਿੰਘ,ਇੰਦਰਜੀਤ ਸਿੰਘ,ਸਲਾਹਕਾਰ ਕੁਲਬੀਰ ਕਲਸੀ,ਸਵਾਗਤੀ ਕਮੇਟੀ ਦੇ ਸੀਨੀਅਰ ਮੈਂਬਰ ਅਮਨ,ਮੈਂਬਰ ਸਿਮਰਨਜੀਤ ਸਿੰਘ,ਮੈਂਬਰ ਪ੍ਰਭਜੋਤ ਸਿੰਘ,ਮੈਂਬਰ ਮਨਪ੍ਰੀਤ ਖੁੱਲਰ,ਮੈਂਬਰ ਹਿੰਮਤ ਥਿੰਦ,ਮੈਂਬਰ ਰਹਿਤ ਬਜਾਜ,ਮੈਂਬਰ ਸ਼ਰਾਸ਼,ਮੈਂਬਰ ਸੁਮਿਤ ਖੰਨਾ, ਸੀਨੀਅਰ ਪੱਤਰਕਾਰ ਪ੍ਰਵੇਸ਼ ਚੌਹਾਨ,ਪੱਤਰਕਾਰ ਸ਼ਫਤਿਰ ਰਹਿਮਾਨ,ਪੱਤਰਕਾਰ ਬੀਨੂ ਸ਼ਰਮਾ ਹਾਜ਼ਿਰ ਸਨ

Continue Reading

News

CGC Mohali x United States Global University, USA

Published

on

This is where ambition meets access, and local dreams take on global wings. When two visionary institutions align, the outcome isn’t just academic—it’s transformational.
CGC Mohali proudly signs a Memorandum of Understanding (MoU) with United States Global University, USA, unlocking a universe of opportunities that blur borders and redefine what it means to learn in the 21st century.
So, what does this mean for our students?
It means waking up in Mohali and working on projects with peers across the globe. It means semester exchange adventures, master’s progression pathways, joint research breakthroughs, faculty collaborations, and cultural immersions that enrich learning far beyond the four walls of a classroom.
It’s a spark that ignites a future without boundaries. It’s a loud and clear message: CGC Mohali isn’t just preparing students for careers, it’s preparing them for the world.
At CGC Mohali, we believe knowledge shouldn’t be limited by geography. This collaboration is our leap toward education that’s borderless, fearless, and future-ready.
This partnership connects more than two institutions, it connects visions, energizes innovation, and creates a pathway for young minds to thrive globally.
Because in today’s world, degrees should travel, ideas should collide, and learners should lead across continents. And CGC Mohali is proud to champion that change.
Here’s to open skies, open minds, and an open world of possibilities. The journey from Mohali to the world begins now.

Continue Reading

Trending

Copyright © 2017 Lishkara TV. Powered by Jagjeet Sekhon