
ਅੰਮ੍ਰਿਤਸਰ ( ਸਵਿੰਦਰ ਸਿੰਘ ) ਭਾਰਤੀ ਲੋਕ ਸੰਗੀਤ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ ਵਾਲੀ ਗਾਇਕਾ ਕਵਿਤਾ ਸੰਧੂ ਅੱਜ ਕੱਲ੍ਹ ਚਰਚਾ ਦਾ ਕੇਂਦਰ ਬਣੀ ਹੋਈ ਹੈ। ਆਪਣੇ ਸੁਰਾਂ ਨਾਲ ਲੋਕ ਪਰੰਪਰਾਵਾਂ ਨੂੰ ਜਿਊਂਦਾ ਰੱਖਣ ਵਾਲੀ ਕਵਿਤਾ, ਜਿਸਨੂੰ “ਕਵੀ ਸੰਧੂ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੇ ਥੋੜੇ ਸਮੇਂ ਵਿੱਚ ਹੀ ਸੰਗੀਤ ਜਗਤ ਵਿੱਚ ਆਪਣਾ ਖਾਸ ਮਕਾਮ ਬਣਾਇਆ ਹੈ।
21 ਸਤੰਬਰ 1972 ਨੂੰ ਹਰਿਆਣਾ ਦੇ ਜੀੰਦ ਵਿੱਚ ਜਨਮੀ ਕਵਿਤਾ ਸੰਧੂ ਨੇ ਬਚਪਨ ਤੋਂ ਹੀ ਗਾਇਕੀ ਵਿੱਚ ਦਿਲਚਸਪੀ ਦਿਖਾਈ। ਸਕੂਲ ਦੇ ਸਮੇਂ ਤੋਂ ਹੀ ਉਹ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਆਪਣੀ ਕਲਾ ਨੂੰ ਨਿਖਾਰਦੀ ਰਹੀ। ਉੱਚ ਸਿੱਖਿਆ ਹਾਸਲ ਕਰਦੇ ਹੋਏ ਇੰਗਲਿਸ਼ ਸਾਹਿਤ ਵਿੱਚ ਪੋਸਟ-ਗ੍ਰੈਜੂਏਸ਼ਨ, ਬੀ.ਐੱਡ ਅਤੇ ਐਮ.ਐੱਡ ਕਰਕੇ ਉਹ ਇੱਕ ਕਾਬਿਲ ਅਧਿਆਪਿਕਾ ਵੀ ਬਣੀ।
ਕਵਿਤਾ ਸੰਧੂ ਸਿਰਫ਼ ਗਾਇਕੀ ਤੱਕ ਸੀਮਿਤ ਨਹੀਂ, ਸਗੋਂ ਮਾਡਲਿੰਗ, ਅਦਾਕਾਰੀ ਅਤੇ ਸਮਾਜ ਸੇਵਾ ਵਿੱਚ ਵੀ ਆਪਣਾ ਯੋਗਦਾਨ ਪਾ ਰਹੀ ਹੈ। 2020 ਤੋਂ ਉਹ ਲੋਕ ਸੰਗੀਤ ਨੂੰ ਬਚਾਉਣ ਅਤੇ ਉਸਦਾ ਪ੍ਰਚਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਹੁਣ ਤੱਕ ਉਹ 50 ਤੋਂ ਵੱਧ ਗੀਤ ਗਾ ਚੁੱਕੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦਾ ਵੱਡਾ ਵਰਗ ਤਿਆਰ ਕਰ ਚੁੱਕੀ ਹੈ। 2021 ਵਿੱਚ ਆਪਣੇ ਪਹਿਲੇ ਗੀਤ “ਵਾਰਨਿੰਗ” ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਵਿਤਾ ਸੰਧੂ ਨੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਹਰਿਆਣਵੀ, ਰਾਜਸਥਾਨੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਲੋਕ ਗੀਤ ਗਾ ਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜ ਰਹੀ ਹੈ।
ਅਕਾਸ਼ਵਾਣੀ ਰੋਹਤਕ ਨਾਲ ਜੁੜ ਕੇ ਉਨ੍ਹਾਂ ਨੇ ਕਈ ਪ੍ਰਸਿੱਧ ਗੀਤ ਗਾਏ ਅਤੇ ਦਰਸ਼ਕਾਂ ਦੀ ਵੱਡੀ ਪ੍ਰਸ਼ੰਸਾ ਹਾਸਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੂੰ ਮਸ਼ਹੂਰ ਗਾਇਕਾਂ ਨਾਲ ਗਾਉਣ ਦਾ ਮੌਕਾ ਵੀ ਮਿਲਿਆ, ਜੋ ਉਨ੍ਹਾਂ ਦੇ ਕਰੀਅਰ ਦੀ ਵੱਡੀ ਉਪਲਬਧੀ ਹੈ। ਕਵਿਤਾ ਸੰਧੂ ਦੀ ਜੀਵਨ ਯਾਤਰਾ ਹਰ ਉਸ ਇਨਸਾਨ ਲਈ ਪ੍ਰੇਰਣਾ ਹੈ ਜੋ ਆਪਣੇ ਸੁਪਨਿਆਂ ਨੂੰ ਸੱਚ ਕਰਨਾ ਚਾਹੁੰਦਾ ਹੈ।