
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ : ਫੂਲਰਾਜ ਸਿੰਘ ਦੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਹਨ ਸਮਾਜ ਸੇਵਾ ਦੇ ਕੰਮ ਪੂਰੀ ਸਰਗਰਮੀ ਨਾਲ
ਮੋਹਾਲੀ, 14 ਜਨਵਰੀ ( ) ਸੈਕਟਰ – 91 ਵਿਖੇ ਸਮਾਜ ਸੇਵੀ ਸੰਸਥਾ- ‘ਸਰਬ ਸਾਂਝਾ ਵੈਲਫੇਅਰ ਸੁਸਾਈਟੀ’ ਵੱਲੋਂ ਧੀਆਂ ਦੇ ਮਾਣ-ਸਤਿਕਾਰ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਧੀਆਂ ਦੀ ਲੋਹੜੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੁਸਾਈਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਨਾਮਵਰ ਹਸਤੀਆਂ ਨੇ ਹਾਜ਼ਰੀ ਭਰ ਕੇ ਇਸ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾ ਦਿੱਤਾ। ਇਸ ਸਮਾਗਮ ਦੀ ਸ਼ੁਰੂਆਤ ਸਟੇਟ ਅਵਾਰਡੀ ਅਤੇ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਕੇ ਕੀਤੀ ਗਈ। ਉਹਨਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਮਨਾਉਣਾ ਸਿਰਫ ਇੱਕ ਰਸਮ ਨਹੀਂ ਸਗੋਂ ਇਹ ਸਮਾਜ ਵਿੱਚ ਬਰਾਬਰੀ ਅਤੇ ਪਿਆਰ ਦਾ ਸੁਨੇਹਾ ਦੇਣਾ ਹੈ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਨੂੰ ਪੇਸ਼ ਕੀਤਾ ਗਿਆ ਵੱਖ ਵੱਖ ਗੀਤਕਾਰਾਂ ਨੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ ਅਤੇ ਸਮਾਗਮ ਨੂੰ ਸ਼ਾਨਦਾਰ ਬਣਾ ਦਿੱਤਾ। ਇਸ ਉਪਰੰਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਨਵ ਜੰਮੀਆਂ ਧੀਆਂ ਦਾ ਫੁੱਲਾਂ ਅਤੇ ਤੋਹਫਿਆਂ ਨਾਲ ਸਨਮਾਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਬ ਸਾਂਝਾ ਸੁਸਾਈਟੀ ਹਮੇਸ਼ਾ ਹੀ ਸਮਾਜਿਕ ਕਾਰਜਾਂ ਵਿੱਚ ਮੋਹਰੀ ਰਹਿੰਦੀ ਹੈ ਅਤੇ ਧੀਆਂ ਦੀ ਲੋਹੜੀ ਮਨਾ ਕੇ ਉਨ੍ਹਾਂ ਨੇ ਸਮਾਜ ਨੂੰ ਇੱਕ ਬਹੁਤ ਹੀ ਉਸਾਰੂ ਅਤੇ ਮਜ਼ਬੂਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਅਜਿਹੇ ਸਮਾਗਮ ਲੋਕਾਂ ਦੀ ਪੁਰਾਣੀ ਸੋਚ ਨੂੰ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਬੀਬੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਧੀਆਂ ਨੂੰ ਉੱਚ ਸਿੱਖਿਆ ਦਿਵਾ ਕੇ ਸਮਾਜ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਹਰ ਨੇਕ ਕੰਮ ਵਿੱਚ ਹਮੇਸ਼ਾ ਸਾਥ ਦਿੰਦੇ ਰਹਿਣਗੇ। ਸੁਸਾਇਟੀ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ ਦੁਆਰਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਇੱਕ ਸਾਂਝਾ ਤਿਉਹਾਰ ਹੈ ਜੋ ਕਿ ਕਿਸੇ ਜਾਤ ਪਾਤ ਜਾਂ ਕੌਮ ਨਾਲ ਨਹੀਂ ਜੁੜਿਆ ਹੋਇਆ। ਸਾਡੀ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਵੱਲੋਂ ਇਸ ਇਲਾਕੇ ਵਿੱਚ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਸੈਕਟਰ 90-91 ਜੋ ਕਿ ਵਿਧਾਇਕ ਕੁਲਵੰਤ ਸਿੰਘ ਦਾ ਹੈ ਅਤੇ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਰਹਿਨੁਮਾਈ ਹੇਠ ਅਤੇ ਉਨਾਂ ਦੀ ਛਤਰ ਛਾਇਆ ਹੇਠ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਹੋਰਾਂ ਦੀ ਟੀਮ ਵੱਲੋਂ ਇੱਕ ਵਧੀਆ ਪਹਿਲ ਕਰ ਰਹੀ ਹੈ, ਜਿਸ ਵਿੱਚ ਪਹਿਲਾਂ ਗਤਕੇ ਦੇ ਕੰਪੀਟੀਸ਼ਨ ਕਰਵਾਏ ਗਏ ਅਤੇ ਸੁਸਾਇਟੀ ਦੇ ਸਮੁੱਚੇ ਮੈਂਬਰਾਂ ਨੇ ਪੂਰੀ ਸ਼ਰਧਾ ਦੇ ਨਾਲ ਗੁਰਦੁਆਰਾ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਸਮਾਗਮਾਂ ਦੇ ਵਿੱਚ ਹਿੱਸਾ ਲਿਆ , ਇਸੇ ਤਰ੍ਹਾਂ ਗਰੀਬ ਲੜਕੀਆਂ ਦੇ ਵਿਆਹ ਕੀਤੇ ਅਤੇ ਹੁਣ ਤੀਸਰਾ ਉਪਰਾਲਾ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਜਿਸ ਵਿੱਚ 8 ਨਵਜੰਮੀਆਂ ਬੱਚੀਆਂ ਦਾ ਸਨਮਾਨ ਕਰ ਰਹੇ ਹਾਂ ਜੋ ਕਿ ਦਿਲ ਨੂੰ ਬਹੁਤ ਹੀ ਸਕੂਨ ਦਿੰਦੀ ਹੈ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਸਦਕਾ ਇਹ ਕੰਮ ਸੰਪੂਰਨ ਹੁੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਧੀਆਂ ਦਾ ਸਨਮਾਨ ਬਣਿਆ ਰਹਿਣਾ ਚਾਹੀਦਾ ਹੈ ਅਤੇ ਜੋ ਧੀਆਂ ਨੂੰ ਇਸ ਸਮਾਜ ਦੇ ਵਿੱਚ ਰੁਤਬਾ ਮਿਲਣਾ ਚਾਹੀਦਾ ਹੈ ਉਹ ਵੀ ਬਹੁਤ ਜਰੂਰੀ ਹੈ ਕਿਉਂਕਿ ਧੀਆਂ ਮਾਪਿਆਂ ਦੀ ਬਹੁਤ ਇੱਜਤ ਕਰਦੀਆਂ ਹਨ। ਇਸ ਮੌਕੇ ਤੇ ਗਾਇਕ ਬਿੱਲ ਸਿੰਘ, ਕੁਲਦੀਪ ਤੂਰ, ਗੁਰਮੀਤ ਕੁਲਾਰ ਅਤੇ ਮਿਸ ਸੁਲਤਾਨਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਦਕਿ ਇਕਬਾਲ ਗੁੰਨੋਮਾਜਰਾ ਨੇ ਸਟੇਟ ਸਕੱਤਰ ਦੀ ਭੂਮਿਕਾ ਬਖੂਬੀ ਨਿਭਾਈ, ਧੀਆਂ ਦਾ ਯੋਗਦਾਨ ਅੱਜ ਦੇ ਸਮਾਜ ਵਿੱਚ ਪੁੱਤਰਾਂ ਨਾਲੋਂ ਕਿਤੇ ਵੱਧ ਹੈ। ਧੀਆਂ ਅੱਜ ਕੱਲ ਹਰ ਲਾਈਨ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾ ਰਹੀਆਂ ਹਨ ਇਸ ਕਰਕੇ ਸਾਨੂੰ ਧੀਆਂ ਨੂੰ ਬਣਦਾ ਇੱਜਤ ਮਾਨ ਅਤੇ ਸਨਮਾਨ ਦੇਣਾ ਚਾਹੀਦਾ ਹੈ। ਰੋਹਿਕਾ ਬਾਲੀ, ਸਿਰਜਣ ਸਿੰਘ,ਸੀਰਤ ਕੌਰ ,ਆਇਵਾ ਸ਼ਰਮਾ, ਮੰਧਾਤਨੀ, ਬਰਕਤ ਕੋਰ, ਧਰੂਵ ਜਿੰਦਲ, ਅਰਵੀਨ ਕੌਰ, ਪਰਨੀਤ ਕੌਰ ਇਹ ਨਵ ਜੰਮੀਆ ਬੱਚੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਦੁਆਰਾ ਸਨਮਾਨ ਦਿੱਤਾ ਗਿਆ। ਇਸ ਮੌਕੇ ਤੇ ਸੁਖਬੀਰ ਸਿੰਘ ਪ੍ਰਧਾਨ ਜੀ. ਐਲ.ਸੀ., ਤੇਜਪਾਲ ਸਿੰਘ ਜਨਰਲ ਸਕੱਤਰ, ਸੁਖਮੀਤ ਸਿੰਘ ਪ੍ਰਧਾਨ ਗੋਲਫ ਬਿਊ, ਮੀਨੂ ਆਹਲੂਵਾਲੀਆ ਪ੍ਰਧਾਨ ਟਾਊਨ ਰੀਜਨਸੀ ਸੈਕਟਰ 90, ਸ਼ੇਰ ਸਿੰਘ ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 74, ਅਵਤਾਰ ਸਿੰਘ ਜਨਰਲ ਸਕੱਤਰ ,ਜੁਗਰਾਜ ਸਿੰਘ ਸਾਬਕਾ ਪ੍ਰਧਾਨ, ਸਰਬਜੀਤ ਸਿੰਘ ਬੇਦੀ ਸਾਬਕਾ ਪ੍ਰਧਾਨ, ਸੰਤੋਖ ਸਿੰਘ ਸੈਣੀ ਵਾਈਸ ਪ੍ਰੈਸੀਡੈਂਟ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 90-91, ਜਸਪ੍ਰੀਤ ਕੌਰ, ਡੀ.ਐਸ.ਪੀ.- ਹਰਿਸਿਮਰਤ ਸਿੰਘ ਬਲ ਗੁਰਪ੍ਰੀਤ ਸਿੰਘ ਢੀਂਡਸਾ, ਨਰਿੰਦਰ ਸਿੰਘ ਬੋਪਾਰਾਏ, ਵੀ.ਪੀ ਸਿੰਘ ਬੋਬੀ ਸੰਧੂ, ਬਲਵੰਤ ਰਾਏ ਗਾਬਾ, ਜੀ.ਐਸ. ਲਿਖਮ, ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੋਰ, ਗੁਰਦੀਪ ਸਿੰਘ ਟਿਵਾਨਾ, ਨਿਹਾਲ ਸਿੰਘ ਵਿਰਕ, ਪਲਵਿੰਦਰ ਸਿੰਘ ਗੁਰਾਇਆ, ਗੁਰਬੀਰ ਸਿੰਘ ਬੱਗਾ, ਗੁਰਮੀਤ ਸਿੰਘ ਸੈਣੀ, ਬੀ.ਆਰ ਗਾਬਾ, ਤਰਲੋਚਨ ਸਿੰਘ, ਹਰਪਾਲ ਸਿੰਘ, ਜਗਦੀਸ਼ ਸਿੰਘ, ਬਚਿੱਤਰ ਸਿੰਘ, ਵਿਕਰਮਜੀਤ ਸਿੰਘ ਵੀ ਹਾਜ਼ਰ ਸਨ।