
ਮੋਹਾਲੀ:3 ਫਰਵਰੀ-ਕੁਲਵੰਤ ਗਿੱਲ ਪੰਜਾਬੀ ਸੰਗੀਤ ਦੀ ਚਾਰੇ ਪਾਸੇ ਧੁਮ ਹੈ ਤੇ ਆਏ ਦਿਨ ਕੋਈ ਨਾ ਕੋਈ ਪੰਜਾਬੀ ਗਾਇਕ ਅਪਣੀ ਗਾਇਕੀ ਦਾ ਪ੍ਰਦਰਸ਼ਨ ਕਰਦਾ ਰਹਿੰਦਾ ਹੈ ਇਸੇ ਲੜੀ ਵਿੱਚ ਇਕ ਹੋਰ ਖੂਬਸੂਰਤ ਨਾਮ ਹੈ ਸ਼ਾਹ ਸਿਸਟਰਜ਼ ਜਿਹਨਾਂ ਦਾ ਨਵਾਂ ਟਰੈਕ ਸੂਰਤ 6 ਫਰਵਰੀ ਨੂੰ ਰੀਲੀਜ਼ ਹੋਣ ਜਾ ਰਿਹਾ ਹੈ ਇਸ ਗੀਤ ਨੂੰ ਨਾਮਵਰ ਪੱਤਰਕਾਰ ਤੇ ਲੇਖਕ-ਕੰਪੋਜਰ ਜੱਸੀ ਵੜੈਚ ਨੇ ਲਿਖਿਆ ਹੈ ਗੀਤ ਸ਼ੁਰਤ ਵਿਚਲਾ ਸਾਜ ਰਾਝਾਂ ਯਾਰ ਨੇ ਦਿੱਤਾ ਹੈ ਤੇ ਇਸ ਗੀਤ ਵਿਚ ਬਤੌਰ ਅਦਾਕਾਰ ਕਿਸਮਤ ਬੈਂਸ ਤੇ ਕੰਮਲ ਜਰੇਆਲ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ ਦੱਸ ਦੇਈਏ ਕਿ ਇਸ ਗੀਤ ਦਾ ਨਿਰਦੇਸ਼ਨ ਸਾਬੀ ਕਾਲੜਾ ਤੇ ਰਾਘਵ ਸ਼ਰਮਾ ਨੇ ਕੀਤਾ ਹੈ ਤੇ ਇਹ ਗੀਤ ਕਿਸਮਤ ਪ੍ਰੋਡਕਸ਼ਨ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ ਤੇ ਸੂਰਤ ਗੀਤ 6 ਫਰਵਰੀ 2025 ਨੂੰ ਪੂਰੀ ਦੁਨੀਆਂ ਵਿੱਚ ਇਕੋ ਸਮੇਂ ਰੀਲੀਜ਼ ਹੋਣ ਜਾ ਰਿਹਾ ਹੈ