
ਪੰਜਾਬੀ ਫਿਲਮ ਸ਼ੁਟਰ ਦੇ ਨਿਰਮਾਤਾ ਕੇਵਲ ਸਿੰਘ ਉਰਫ ਕੇਵੀ ਢਿੱਲੋਂ ਦੇ ਖਿਲਾਫ ਮਿਤੀ 9 ਫਰਵਰੀ 2020 ਵਿੱਚ ਦਰਜ਼ ਹੋਈ ਐਫ ਆਈ ਆਰ ਨੂੰ ਮਾਣਯੋਗ ਹਾਈਕੋਰਟ ਨੇ ਰੱਦ ਕਰਨ ਦੇ ਅਦੇਸ਼ ਦਿੱਤੇ ਹਨ ਜਿਕਰਯੋਗ ਹ ੈਕਿ ਐਫ ਆਈ ਆਰ ਵਿੱਚ ਨੌਜਵਾਨਾਂ ਨੂੰ ਹਥਿਆਰਾਂ ਦੀਆਂ ਗਤੀੋਵਿਧੀਆਂ ਤੇ ਲਈ ਉਕਸਾਉਣ ਅਮਨ ਸ਼ਾਂਤੀ ਭੰਗ ਤੇ ਮਾਹੌਲ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗਾੇੲ ਗਏ ਸਨ ਪਰ ਹਣ ਮਾਣਯੋਗ ਜਸਟਿਸ ਅੇਨ ਐਸ ਸ਼ੇਖਾਵਤ ਦੇ ਫੈਸਲੇ ਵਿੱਚ ਕਿਹਾ ਗਿਆ ਕਿ ਫਿਲਮ ਕੋਲ ਸੈਂਸਰ ਸਰਟੀਫਿਕੇਟ ਸੀ ਜਿਸ ਦਾ ਮਤਲਬ ਫਿਲਮ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਤੇ ਫਿਲਮਾਂ ਸਾਰੇ ਨਿਯਮਾਂ ਦੀ ਪਾਲਨਾ ਕਰਦੀ ਹੈ ਤੇ ਸ਼ਿਕਾਇਤ ਸਿਰਫ ਟਰੈਲਰ ਦੇਖਕੇ ਕਰਵਾਈ ਗਈ ਸੀ ਜਦੋਂ ਕਿ ਸ਼ਿਕਇਤ ਕਰਤਾ ਨੇ ਪੂਰੀ ਪਿਲਮ ਤੱਕ ਨਹੀ ਦੇਖੀ ਸੀ ਮਾਣਜੋਗ ਜੱਜ ਸਹਿਬਾਨ ਨੇ ਅਪਣੇ ਫੈਸਲੇ ਵਿੱਚ ਕਿਹਾ ਕਿ ਫਿਲਮ ਸ਼ੁਟਰ ਨਾ ਕਿਸੇ ਧਾਰਮਿਕ ਨਾ ਕਿਸੇ ਹੋਰ ਸਮੂਦਿਹ ਦੇ ਖਿਲਾਫ ਹੈ ਤੇ ਪਿਲਮ ਸ਼ੁਟਰ ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਦੇ ਅਧਾਰਿਤ ਹੈ ਹਾਈਕੋਰਟ ਨੇ ਕਿਹਾ ਕਿ ਫਿਲਮ ਵਿੱਚ ਕੁੱਝ ਵੀ ਅਜਿਹਾ ਨਹੀ ਹੈ ਜਿਸ ਨੂੰ ਲੈ ਕੇ ਫਿਲਮ ਦੇ ਨਿਰਮਾਤਾ ਨੂੰ ਦੋਸ਼ੀ ਸਾਬਿਤ ਕੀਤਾ ਜਾ ਸਕੇ ਇਸ ਲਈ ਮਾਣਯੋਗ ਅਦਾਲਤ ਕੇਸ ਖਾਰਿਜ਼ ਕਰਨ ਦੇ ਅਦੇਸ਼ ਦਿੰਦੀ ਹੈ ਜਿਕਰਯੋਗ ਹ ੈਕਿ ਅਦਾਕਾਰ ਜੇ ਰੰਧਾਵਾ ਨੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ ਜਿਸਦੇ ਡਾਇਲਾਗ ਅੱਜ ਵਿੱਚ ਲੋਕਾਂ ਦੀ ਜੁਬਾਨ ਤੇ ਹਨ